-
Kranti Di Bhasha
Author Name – Sukhinder
Published By – Saptrishi Publications
Subject – Poetryਸੁਖਿੰਦਰ ਦੀ ਕਵਿਤਾ ਵਿੱਚ ਸ਼ਬਦਾਂ ਤੇ ਵਾਕਾਂ ਦੀ ਜੜਤ ਅਜਿਹੀ ਹੈ ਕਿ ਉਸ ਵਿੱਚੋਂ ਸਮਾਜਿਕ ਕਰੂਰਤਾ ਪ੍ਰਤੀ ਗਹਿਰੀ ਵਿਰੋਧਤਾ ਨਜ਼ਰ ਆਉਂਦੀ ਹੈ. ਇਸ ਕਵਿਤਾ ਵਿੱਚ ਸ਼ਬਦਾਂ ਦੇ ਅਰਥ ਸਥਿਤੀ ਦੇ ਸੰਦਰਭ ਰਾਹੀਂ ਵੇਖੇ ਜਾ ਸਕਦੇ ਹਨ, ਉਹ ਆਪਣੀ ਕਾਵਿ-ਭਾਸ਼ਾ ਦਾ ਮਨੋਰਥ ਭਾਵਮਈ ਬਿੰਬਾਂ ਨੂੰ ਉਸਾਰਕੇ ਸੁਹਜ ਸੁੰਦਰਤਾ ਕਰਨ ਨੂੰ ਤਰਜੀਹ ਦੇਣ ਦੀ ਥਾਂ ਤੇ ਸਮਾਜ ਦੀ ਸਥਿਤੀ ਨੂੰ ਸਾਹਮਣੇ ਲਿਆਉਣਾ ਚਾਹੁੰਦਾ ਹੈ. ਇਸ ਕਵਿਤਾ ਦੀ ਕੇਂਦਰੀ ਧੁਨੀ ਸਮਾਜ ਅੰਦਰਲੀ ਦਲਦਲ ਲਈ ਜ਼ਿੰਮੇਵਾਰ ਕਾਰਕਾਂ ਦਾ ਪਰਦਾਫਾਸ ਕਰਦੀ ਹੈ, ਉਸਦਾ ਮੰਨਣਾ ਹੈ ਕਿ ਕ੍ਰਾਂਤੀ ਦੀ ਭਾਸ਼ਾ ਲੋਕ ਘੋਲਾਂ ਦੇ ਮੈਦਾਨ ਵਿੱਚੋਂ ਪੈਦਾ ਹੁੰਦੀ ਹੈ, ਜਿੱਥੇ ਕਹਿਣੀ ਤੇ ਕਰਨੀ ਵਿਚਲਾ ਫਰਕ ਮਿਟ ਜਾਂਦਾ ਹੈ, ਉਸਦੇ ਅੰਦਰ ਰਾਜਸੀ ਸਮਾਜਿਕ ਪ੍ਰਬੰਧ ਵਿਰੁੱਧ ਹੋ ਰਿਹਾ ਯੁੱਧ ਸ਼ਬਦਾਂ ਰਾਹੀਂ ਵਿਸਫੋਟ ਕਰਦਾ ਹੋਇਆ ਕਵਿਤਾ ਵਿੱਚ ਢਲਦਾ ਹੈ, ਸੁਹਜ ਸ਼ਾਸਤਰ ਦੀ ਲੀਕ ਤੋਂ ਹਟ ਕੇ ਅੰਦਰਲੇ ਉਬਾਲੇ ਨੂੰ ਕਾਵਿ ਵਸਤੂ ਵਿੱਚ ਢਾਲਣਾ ਹੀ ਸੁਖਿੰਦਰ ਦੀ ਕਵਿਤਾ ਦਾ ਹਾਸਿਲ ਹੈ.
-ਡਾ. ਅਰਵਿੰਦਰ ਕੌਰ ਕਾਕੜਾ
-
Punjabi Sahit Ate Sabhiachar
Editor Name – Sukhinder, Dr. Dulbir Singh Kathuria
Published By – Saptrishi Publications
Subject – Essaysਪੰਜਾਬੀ ਸਾਹਿਤ ਅਤੇ ਸਭਿਆਚਾਰ’ ਪੁਸਤਕ ਵਿੱਚ ਕੈਨੇਡਾ, ਯੂ.ਐਸ.ਏ., ਯੂ.ਕੇ., ਇਟਲੀ, ਜਰਮਨੀ, ਅਸਟਰੇਲੀਆ ਅਤੇ ਪਾਕਿਸਤਾਨ ਦੇ 40 ਪੰਜਾਬੀ ਲੇਖਕਾਂ ਨੇ ਅਜੋਕੇ ਸਮਿਆਂ ਵਿੱਚ, ਵਿਸ਼ਵ-ਪੱਧਰ ਉੱਤੇ, ਪੰਜਾਬੀਆਂ ਸਾਹਮਣੇ ਪੇਸ਼ ਪੰਜਾਬੀ ਸਾਹਿਤਕ ਅਤੇ ਸਭਿਆਚਾਰਕ ਮਸਲਿਆਂ ਚੁਣੌਤੀਆਂ ਬਾਰੇ ਆਪਣੇ ਵਿਚਾਰ ਬਹੁਤ ਹੀ ਸਪੱਸਟ/ਬੇਬਾਕ ਸ਼ਬਦਾਂ ਵਿੱਚ ਪੇਸ਼ ਕੀਤੇ ਹਨ ਇਨ੍ਹਾਂ ਮਸਲਿਆਂ ਚੁਣੌਤੀਆਂ ਵਿੱਚ ‘ਡਰੰਗ ਕਲਚਰ ਅਤੇ ਪੰਜਾਬੀ ਸਭਿਆਚਾਰ’, “35-35 ਲੱਖ ਰੁਪਏ ਵਿਚ ਵਿਆਹਾਂ ਲਈ ਵਿਕ ਰਹੀਆਂ ਕੁੜੀਆਂ ‘ਪੰਜਾਬੀ ਸਾਹਿਤਕ ਭ੍ਰਿਸ਼ਟਾਚਾਰ`, ‘ਗੰਗਸਟਰ ਪੰਜਾਬੀ ਗਾਇਕੀ ਅਤੇ ਪੰਜਾਬੀ ਸਭਿਆਚਾਰ, ਖੇਡਾ ਵਿਚ ਵਧ ਰਿਹਾ ਡਰੰਗ ਸਭਿਆਚਾਰ ਦਾ ਪ੍ਰਭਾਵ, ‘ਲੋਕਗੀਤਾਂ ਵਿੱਚ ਅਮਰੀਕੀ ਪੰਜਾਬੀ ਸਭਿਆਚਾਰ ਦੀ ਪੇਸ਼ਕਾਰੀ, ‘ਕੈਨੇਡਾ ਵਿੱਚ ਇੰਟਰਨੈਸ਼ਨਲ ਪੰਜਾਬੀ ਸਟੂਡੈਂਟਸ ਦੀਆਂ ਸਭਿਆਚਾਰਕ ਸਮੱਸਿਆਵਾਂ, ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਭ੍ਰਿਸ਼ਟਾਚਾਰ` ਅਤੇ ‘ਧਰਤੀ, ਹਵਾ, ਪਾਣੀ ਵਿੱਚ ਵੱਧ ਰਿਹਾ ਪ੍ਰਦੂਸ਼ਣ ਦਾ ਵਿਸ਼ੇਸ਼ ਤੌਰ ਉੱਤੇ ਜਿਕਰ ਕੀਤਾ ਜਾ ਸਕਦਾ ਹੈ
-
Punjabi Sahitak Bhrishtachar: Khullhe Bhet
Editor Name – Sukhinder
Published By – Saptrishi Publications
Subject – Ficionਸੁਖਿੰਦਰ ਵੱਲੋਂ ਸੰਪਾਦਤ ਕੀਤੀ ਗਈ ਆਲੋਚਨਾ ਦੀ ਪੁਸਤਕ ‘ਪੰਜਾਬੀ ਸਾਹਿਤਕ ਭ੍ਰਿਸ਼ਟਾਚਾਰ: ਖੁੱਲ੍ਹੇ ਭੇਤ’ ਦੀ ਪ੍ਰਕਾਸ਼ਨਾ ਵੀ ਪੰਜਾਬੀ ਸਾਹਿਤਕ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਦੇ ਅਜਿਹੇ ਉਪਰਾਲਿਆਂ ਦਾ ਹੀ ਇੱਕ ਹਿੱਸਾ ਹੈ. ਇਸ ਪੁਸਤਕ ਵਿੱਚ ਤੁਸੀਂ ਡਾ. ਅਮਰਜੀਤ ਟਾਂਡਾ (ਅਸਟਰੇਲੀਆ), ਡਾ. ਸ਼ਿਆਮ ਸੁੰਦਰ ਦੀਪਤੀ (ਇੰਡੀਆ), ਨਿਰੰਜਣ ਬੋਹਾ (ਇੰਡੀਆ), ਪੂਰਨ ਸਿੰਘ ਪਾਂਧੀ (ਕੈਨੇਡਾ), ਕੁਲਜੀਤ ਮਾਨ (ਕੈਨੇਡਾ),
ਸੁਖਿੰਦਰ (ਕੈਨੇਡਾ), ਡਾ. ਪਰਮਜੀਤ ਢੀਂਗਰਾ (ਇੰਡੀਆ), ਡਾ. ਗੁਰਮਿੰਦਰ ਸਿੱਧੂ (ਕੈਨੇਡਾ), ਪਿਆਰਾ ਸਿੰਘ ਕੁੱਦੋਵਾਲ (ਕੈਨੇਡਾ), ਕੇਹਰ ਸ਼ਰੀਫ਼ (ਜਰਮਨੀ), ਸੁਰਜੀਤ (ਕੈਨੇਡਾ), ਡਾ. ਸ.ਪ. ਸਿੰਘ (ਇੰਡੀਆ), ਗੁਰਬਚਨ ਸਿੰਘ ਭੁੱਲਰ (ਇੰਡੀਆ), ਡਾ. ਸੁਖਪਾਲ ਸੰਘੇੜਾ (ਯੂ.ਐਸ.ਏ.), ਜਗਦੀਪ ਸਿੰਘ ਭੁੱਲਰ (ਇੰਡੀਆ) ਅਤੇ ਅਤਰਜੀਤ (ਇੰਡੀਆ) ਦੇ ਲਿਖੇ ਪੰਜਾਬੀ ਸਾਹਿਤਕ ਭ੍ਰਿਸ਼ਟਾਚਾਰ ਦੇ ਅਨੇਕਾਂ ਪਹਿਲੂਆਂ ਬਾਰੇ ਗਹਿਰ-ਗੰਭੀਰ ਚਰਚਾ ਛੇੜਣ ਵਾਲੇ ਨਿਬੰਧ ਪੜ੍ਹੋਗੇ. -
SUKHINDER DI KAV SANVEDNA (Criticism)
Editor – Sukhinder
Published By – Saptrishi Publications
Subject – Proseਸੁਖਿੰਦਰ ਦੀ ਪਹਿਚਾਣ, ਪੰਜਾਬੀ ਸਾਹਿਤ ਜਗਤ ਵਿੱਚ, ਇੱਕ ਬੇਬਾਕ ਪੰਜਾਬੀ ਸ਼ਾਇਰ ਦੇ ਤੌਰ ‘ਤੇ ਬਣੀ ਹੋਈ ਹੈ. ਹੁਣ ਤੱਕ, ਉਹ, ਪੰਜਾਬੀ ਸ਼ਾਇਰੀ ਦੀਆਂ 20 ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਕਰ ਚੁੱਕਾ ਹੈ, ਉਸ ਦੀਆਂ ਚਰਚਿਤ ਕਾਵਿ-ਪੁਸਤਕਾਂ ਵਿੱਚ ‘ਸ਼ਹਿਰ, ਧੁੰਦ ਤੇ ਰੌਸ਼ਨੀਆਂ’, ‘ਲੱਕੜ ਦੀਆਂ ਮੱਛੀਆਂ’, ‘ਤੂਫਾਨ ਦੀਆਂ ਜੜ੍ਹਾਂ ਵਿੱਚ’, ‘ਬੁੱਢੇ ਘੋੜਿਆਂ ਦੀ ਆਤਮ-ਕਥਾ’, ‘ਸਕਿਜ਼ੋਫਰੇਨੀਆ’, ‘ਇਹ ਖਤ ਕਿਸਨੂੰ ਲਿਖਾਂ, ਕੁੱਤਿਆਂ ਬਾਰੇ ਕਵਿਤਾਵਾਂ, ‘ਪ੍ਰਦੂਸ਼ਿਤ ਹਵਾ ਨਾਲ ਸੰਵਾਦ’, ‘ਗਲੋਬਲੀਕਰਨ`, ‘ਸਮੋਸਾ ਪਾਲਿਟਿਕਸ’, ‘ਕਵਿਤਾ ਦੀ ਤਲਾਸ਼ ਵਿੱਚ’, ‘ਆਮ ਆਦਮੀ ਦਾ ਇਨਕਲਾਬ`, ‘ਡਾਇਰੀ ਦੇ ਪੰਨੇ’, ‘ਸਾਜ਼ਿਸ਼ੀ ਮੌਸਮ’, ‘ਬਾਂਦਰ ਨਾਲ ਬਹਿਸ ਕੌਣ ਕਰੇ’, ‘ਲੌਕਡਾਊਨ’ ਅਤੇ ‘ਕ੍ਰਾਂਤੀ ਦੀ ਭਾਸ਼ਾ` ਗਿਣੀਆਂ ਜਾ ਸਕਦੀਆਂ ਹਨ, ਉਸਦੀ ਕਵਿਤਾ ਬਾਰੇ, ਹੁਣ ਤੱਕ, ਕੈਨੇਡਾ, ਇੰਡੀਆ, ਯੂ.ਐਸ.ਏ., ਯੂ.ਕੇ., ਸਵੀਡਨ, ਕੀਨੀਆ, ਅਸਟਰੇਲੀਆ ਅਤੇ ਪਾਕਿਸਤਾਨ ਦੇ 50 ਤੋਂ ਵੀ ਵੱਧ ਨਾਮਵਰ ਪੰਜਾਬੀ ਸਾਹਿਤ ਦੇ ਆਲੋਚਕ/ਲੇਖਕ ਆਲੋਚਨਾਤਮਿਕ ਨਿਬੰਧ/ਰੀਵੀਊ ਲਿਖ ਚੁੱਕੇ ਹਨ, ਅਨੇਕਾਂ ਨਾਮਵਰ ਆਲੋਚਕਾਂ ਨੇ ਪੰਜਾਬੀ ਕਵਿਤਾ ਦੀ ਆਲੋਚਨਾ ਬਾਰੇ ਲਿਖੀਆਂ ਆਪਣੀਆਂ ਕਿਤਾਬਾਂ ਵਿੱਚ ਉਸ ਦੀ ਸ਼ਾਇਰੀ ਬਾਰੇ ਵਿਸਥਾਰ ਵਿੱਚ ਚਰਚਾ ਕੀਤਾ ਹੈ, ਦਿੱਲੀ ਯੂਨੀਵਰਸਿਟੀ, ਕੁਰੂਕਸ਼ੇਤਰਾ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਲਾਹੌਰ ਕਾਲਿਜ ਫਾਰ ਵੁਮੈੱਨ ਯੂਨੀਵਰਸਿਟੀ ਵਿੱਚ ਅਨੇਕਾਂ ਵਿਦਿਆਰਥੀ ਅਤੇ ਕੁਝ ਅਧਿਆਪਕ ਵੀ ਉਸ ਦੀ ਸ਼ਾਇਰੀ ਬਾਰੇ ਖੋਜ-ਪੱਤਰ ਲਿਖ ਚੁੱਕੇ ਹਨ, ਉਹ, ਕੈਨੇਡਾ, ਯੂ.ਐਸ.ਏ., ਯੂ.ਕੇ., ਇੰਡੀਆ ਅਤੇ ਪਾਕਿਸਤਾਨ ਵਿੱਚ ਰੇਡੀਓ/ਟੀਵੀ ਚੈਨਲਾਂ ਉੱਤੇ ਅਤੇ ਇਨ੍ਹਾਂ ਦੇਸ਼ਾਂ ਵਿੱਚ ਲਾਇਬਰੇਰੀਆਂ/ਕਾਲਿਜਾਂ/ਯੂਨੀਵਰਸਿਟੀਆਂ ਵੱਲੋਂ ਆਯੋਜਿਤ ਕੀਤੇ ਜਾਂਦੇ ਪੰਜਾਬੀ ਸਾਹਿਤਕ ਸਮਾਰੋਹਾਂ ਦੌਰਾਨ ਸਰੋਤਿਆਂ/ਦਰਸ਼ਕਾਂ ਦੇ ਰੂ-ਬ-ਰੂ ਹੋ ਕੇ ਆਪਣੀ ਸ਼ਾਇਰੀ ਪੇਸ਼ ਕਰਦਾ ਰਿਹਾ ਹੈ, ਪਿਛਲੇ, ਤਕਰੀਬਨ, 47 ਸਾਲ ਤੋਂ ਉਹ ਕੈਨੇਡਾ ਵਿੱਚ ਵਸਦਾ ਹੈ ਅਤੇ ਨਿਰੰਤਰ ਪੰਜਾਬੀ ਕਵਿਤਾ ਦੀ ਰਚਨਾ ਕਰ ਰਿਹਾ ਹੈ.