Sale!

Punjabi Sahit Ate Sabhiachar

Editor Name – Sukhinder, Dr. Dulbir Singh Kathuria
Published By – Saptrishi Publications
Subject – Essays

ਪੰਜਾਬੀ ਸਾਹਿਤ ਅਤੇ ਸਭਿਆਚਾਰ’ ਪੁਸਤਕ ਵਿੱਚ ਕੈਨੇਡਾ, ਯੂ.ਐਸ.ਏ., ਯੂ.ਕੇ., ਇਟਲੀ, ਜਰਮਨੀ, ਅਸਟਰੇਲੀਆ ਅਤੇ ਪਾਕਿਸਤਾਨ ਦੇ 40 ਪੰਜਾਬੀ ਲੇਖਕਾਂ ਨੇ ਅਜੋਕੇ ਸਮਿਆਂ ਵਿੱਚ, ਵਿਸ਼ਵ-ਪੱਧਰ ਉੱਤੇ, ਪੰਜਾਬੀਆਂ ਸਾਹਮਣੇ ਪੇਸ਼ ਪੰਜਾਬੀ ਸਾਹਿਤਕ ਅਤੇ ਸਭਿਆਚਾਰਕ ਮਸਲਿਆਂ ਚੁਣੌਤੀਆਂ ਬਾਰੇ ਆਪਣੇ ਵਿਚਾਰ ਬਹੁਤ ਹੀ ਸਪੱਸਟ/ਬੇਬਾਕ ਸ਼ਬਦਾਂ ਵਿੱਚ ਪੇਸ਼ ਕੀਤੇ ਹਨ ਇਨ੍ਹਾਂ ਮਸਲਿਆਂ ਚੁਣੌਤੀਆਂ ਵਿੱਚ ‘ਡਰੰਗ ਕਲਚਰ ਅਤੇ ਪੰਜਾਬੀ ਸਭਿਆਚਾਰ’, “35-35 ਲੱਖ ਰੁਪਏ ਵਿਚ ਵਿਆਹਾਂ ਲਈ ਵਿਕ ਰਹੀਆਂ ਕੁੜੀਆਂ ‘ਪੰਜਾਬੀ ਸਾਹਿਤਕ ਭ੍ਰਿਸ਼ਟਾਚਾਰ`, ‘ਗੰਗਸਟਰ ਪੰਜਾਬੀ ਗਾਇਕੀ ਅਤੇ ਪੰਜਾਬੀ ਸਭਿਆਚਾਰ, ਖੇਡਾ ਵਿਚ ਵਧ ਰਿਹਾ ਡਰੰਗ ਸਭਿਆਚਾਰ ਦਾ ਪ੍ਰਭਾਵ, ‘ਲੋਕਗੀਤਾਂ ਵਿੱਚ ਅਮਰੀਕੀ ਪੰਜਾਬੀ ਸਭਿਆਚਾਰ ਦੀ ਪੇਸ਼ਕਾਰੀ, ‘ਕੈਨੇਡਾ ਵਿੱਚ ਇੰਟਰਨੈਸ਼ਨਲ ਪੰਜਾਬੀ ਸਟੂਡੈਂਟਸ ਦੀਆਂ ਸਭਿਆਚਾਰਕ ਸਮੱਸਿਆਵਾਂ, ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਭ੍ਰਿਸ਼ਟਾਚਾਰ` ਅਤੇ ‘ਧਰਤੀ, ਹਵਾ, ਪਾਣੀ ਵਿੱਚ ਵੱਧ ਰਿਹਾ ਪ੍ਰਦੂਸ਼ਣ ਦਾ ਵਿਸ਼ੇਸ਼ ਤੌਰ ਉੱਤੇ ਜਿਕਰ ਕੀਤਾ ਜਾ ਸਕਦਾ ਹੈ