Sale!

SUKHINDER DI KAV SANVEDNA (Criticism)

Editor – Sukhinder
Published By – Saptrishi Publications
Subject – Prose

ਸੁਖਿੰਦਰ ਦੀ ਪਹਿਚਾਣ, ਪੰਜਾਬੀ ਸਾਹਿਤ ਜਗਤ ਵਿੱਚ, ਇੱਕ ਬੇਬਾਕ ਪੰਜਾਬੀ ਸ਼ਾਇਰ ਦੇ ਤੌਰ ‘ਤੇ ਬਣੀ ਹੋਈ ਹੈ. ਹੁਣ ਤੱਕ, ਉਹ, ਪੰਜਾਬੀ ਸ਼ਾਇਰੀ ਦੀਆਂ 20 ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਕਰ ਚੁੱਕਾ ਹੈ, ਉਸ ਦੀਆਂ ਚਰਚਿਤ ਕਾਵਿ-ਪੁਸਤਕਾਂ ਵਿੱਚ ‘ਸ਼ਹਿਰ, ਧੁੰਦ ਤੇ ਰੌਸ਼ਨੀਆਂ’, ‘ਲੱਕੜ ਦੀਆਂ ਮੱਛੀਆਂ’, ‘ਤੂਫਾਨ ਦੀਆਂ ਜੜ੍ਹਾਂ ਵਿੱਚ’, ‘ਬੁੱਢੇ ਘੋੜਿਆਂ ਦੀ ਆਤਮ-ਕਥਾ’, ‘ਸਕਿਜ਼ੋਫਰੇਨੀਆ’, ‘ਇਹ ਖਤ ਕਿਸਨੂੰ ਲਿਖਾਂ, ਕੁੱਤਿਆਂ ਬਾਰੇ ਕਵਿਤਾਵਾਂ, ‘ਪ੍ਰਦੂਸ਼ਿਤ ਹਵਾ ਨਾਲ ਸੰਵਾਦ’, ‘ਗਲੋਬਲੀਕਰਨ`, ‘ਸਮੋਸਾ ਪਾਲਿਟਿਕਸ’, ‘ਕਵਿਤਾ ਦੀ ਤਲਾਸ਼ ਵਿੱਚ’, ‘ਆਮ ਆਦਮੀ ਦਾ ਇਨਕਲਾਬ`, ‘ਡਾਇਰੀ ਦੇ ਪੰਨੇ’, ‘ਸਾਜ਼ਿਸ਼ੀ ਮੌਸਮ’, ‘ਬਾਂਦਰ ਨਾਲ ਬਹਿਸ ਕੌਣ ਕਰੇ’, ‘ਲੌਕਡਾਊਨ’ ਅਤੇ ‘ਕ੍ਰਾਂਤੀ ਦੀ ਭਾਸ਼ਾ` ਗਿਣੀਆਂ ਜਾ ਸਕਦੀਆਂ ਹਨ, ਉਸਦੀ ਕਵਿਤਾ ਬਾਰੇ, ਹੁਣ ਤੱਕ, ਕੈਨੇਡਾ, ਇੰਡੀਆ, ਯੂ.ਐਸ.ਏ., ਯੂ.ਕੇ., ਸਵੀਡਨ, ਕੀਨੀਆ, ਅਸਟਰੇਲੀਆ ਅਤੇ ਪਾਕਿਸਤਾਨ ਦੇ 50 ਤੋਂ ਵੀ ਵੱਧ ਨਾਮਵਰ ਪੰਜਾਬੀ ਸਾਹਿਤ ਦੇ ਆਲੋਚਕ/ਲੇਖਕ ਆਲੋਚਨਾਤਮਿਕ ਨਿਬੰਧ/ਰੀਵੀਊ ਲਿਖ ਚੁੱਕੇ ਹਨ, ਅਨੇਕਾਂ ਨਾਮਵਰ ਆਲੋਚਕਾਂ ਨੇ ਪੰਜਾਬੀ ਕਵਿਤਾ ਦੀ ਆਲੋਚਨਾ ਬਾਰੇ ਲਿਖੀਆਂ ਆਪਣੀਆਂ ਕਿਤਾਬਾਂ ਵਿੱਚ ਉਸ ਦੀ ਸ਼ਾਇਰੀ ਬਾਰੇ ਵਿਸਥਾਰ ਵਿੱਚ ਚਰਚਾ ਕੀਤਾ ਹੈ, ਦਿੱਲੀ ਯੂਨੀਵਰਸਿਟੀ, ਕੁਰੂਕਸ਼ੇਤਰਾ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਲਾਹੌਰ ਕਾਲਿਜ ਫਾਰ ਵੁਮੈੱਨ ਯੂਨੀਵਰਸਿਟੀ ਵਿੱਚ ਅਨੇਕਾਂ ਵਿਦਿਆਰਥੀ ਅਤੇ ਕੁਝ ਅਧਿਆਪਕ ਵੀ ਉਸ ਦੀ ਸ਼ਾਇਰੀ ਬਾਰੇ ਖੋਜ-ਪੱਤਰ ਲਿਖ ਚੁੱਕੇ ਹਨ, ਉਹ, ਕੈਨੇਡਾ, ਯੂ.ਐਸ.ਏ., ਯੂ.ਕੇ., ਇੰਡੀਆ ਅਤੇ ਪਾਕਿਸਤਾਨ ਵਿੱਚ ਰੇਡੀਓ/ਟੀਵੀ ਚੈਨਲਾਂ ਉੱਤੇ ਅਤੇ ਇਨ੍ਹਾਂ ਦੇਸ਼ਾਂ ਵਿੱਚ ਲਾਇਬਰੇਰੀਆਂ/ਕਾਲਿਜਾਂ/ਯੂਨੀਵਰਸਿਟੀਆਂ ਵੱਲੋਂ ਆਯੋਜਿਤ ਕੀਤੇ ਜਾਂਦੇ ਪੰਜਾਬੀ ਸਾਹਿਤਕ ਸਮਾਰੋਹਾਂ ਦੌਰਾਨ ਸਰੋਤਿਆਂ/ਦਰਸ਼ਕਾਂ ਦੇ ਰੂ-ਬ-ਰੂ ਹੋ ਕੇ ਆਪਣੀ ਸ਼ਾਇਰੀ ਪੇਸ਼ ਕਰਦਾ ਰਿਹਾ ਹੈ, ਪਿਛਲੇ, ਤਕਰੀਬਨ, 47 ਸਾਲ ਤੋਂ ਉਹ ਕੈਨੇਡਾ ਵਿੱਚ ਵਸਦਾ ਹੈ ਅਤੇ ਨਿਰੰਤਰ ਪੰਜਾਬੀ ਕਵਿਤਾ ਦੀ ਰਚਨਾ ਕਰ ਰਿਹਾ ਹੈ.

240.00