-
ਪਹਿਚਾਣ (Pehchaan)
Author – Harmeet Singh
Published By – Saptrishi Publications
Subject – Ficionਹਰਮੀਤ ਸਿੰਘ ਪੰਜਾਬੀ ਦਾ ਉਭਰਦਾ ਵਾਰਤਕਕਾਰ ਹੈ। ‘ਪਹਿਚਾਣ’ ਪੁਸਤਕ ਮਨੁੱਖ ਦੀ ਪਹਿਚਾਣ ਉੱਤੇ ਕੇਂਦਰਿਤ ਹੈ। ਲੇਖਕ ਇਸ ਵਿਚਾਰ ਦਾ ਧਾਰਨੀ ਹੈ ਕਿ ਮਨੁੱਖ ਸਮੁੱਚੀ ਜਿੰਦਗੀ ਆਪਣੀ ਪਹਿਚਾਣ ਸਥਾਪਤ ਕਰਨ ਲਈ ਯਤਨਸ਼ੀਲ ਰਹਿੰਦਾ ਹੈ। ਪੁਸਤਕ ਵਿੱਚ ਪਹਿਚਾਣ, ਵਿਦਿਆ, ਇਨਸਾਨੀਅਤ, ਜ਼ਿੰਦਗੀ, ਰਸਤਾ, ਕਿਰਤ, ਕੈਦ ਅਤੇ ਕਿਤਾਬ ਨੂੰ ਮੇਰੀ ਇਕ ਬੇਨਤੀ ਸਮੇਤ ਅੱਠ ਨਿਬੰਧ ਸ਼ਾਮਲ ਹਨ। ਇਨ੍ਹਾਂ ਸਾਰੇ ਨਿਬੰਧਾਂ ਦਾ ਸਾਰ ਤੱਤ ਮਨੁੱਖੀ ਪਹਿਚਾਣ ਹੈ। ਉਹ ਪਹਿਚਾਣ ਸਥਾਪਤ ਕਰਨ ਦੇ ਵੱਖ-ਵੱਖ ਰਸਤਿਆਂ ਦੀ ਗੱਲ ਕਰਦਿਆਂ ਪਹਿਚਾਣ ਸਥਾਪਤੀ ਲਈ ਸਿੱਖਿਆ ਨੂੰ ਅਹਿਮ ਸਥਾਨ ਦਿੰਦਾ ਹੋਇਆ ਲਿਖਦਾ ਹੈ ਕਿ ਵਿਦਿਆ ਵਿਚ ਏਨੀ ਤਾਕਤ ਏ ਕਿ ਇਹ ਤੁਹਾਨੂੰ ਮੁਕਾਮ ਅਤੇ ਪਹਿਚਾਣ ਆਪਣੇ-ਆਪ ਦੇ ਦੇਵੇਗੀ ਜਾਂ ਫਿਰ ਇਹ ਤੁਹਾਨੂੰ ਇੰਨੀ ਤਾਕਤ ਦੇ ਦੇਵੇਗੀ ਕਿ ਤੁਸੀਂ ਆਪਣਾ ਮੁਕਾਮ ਤੇ ਪਹਿਚਾਣ ਆਪ ਬਣਾ ਲਵੋਗੇ ।
ਆਸ ਹੈ ਕਿ ਹਰਮੀਤ ਦੀ ਪਲੇਠੀ ਪੁਸਤਕ ‘ਪਹਿਚਾਣ’ ਉਸ ਨੂੰ ਪਹਿਚਾਣ ਦੇਵੇਗੀ। ਇਸ ਪਲੇਠੀ ਪੁਸਤਕ ਨੂੰ ‘ਜੀ ਆਇਆਂ ਨੂੰ’ ਆਖਦਾ ਹੋਇਆ ਆਸ ਕਰਦਾ ਹਾਂ ਕਿ ਪਾਠਕ ਭਰਪੂਰ ਹੁੰਗਾਰਾ ਦੇਣਗੇ।ਬਲਦੇਵ ਸਿੰਘ
-
Master Ji Paper Bank
Author – Ravinder Natheha
Published By – Saptrishi Publications
Subject – MCQ Book -
Indian Mythology Existence-Belief-Blessings
Author – Mishika Singh & Amreen Kaur
Published By – Saptrishi Publications
Subject – FicionWe were always curious about knowing our Indian beliefs, customs, worships, Hindu Gods, Goddesses and their incarnations. So we both explored many books, podcasts, TV
shows and we also gathered knowledge from our teachers and our grandparents in the last six months and it was such a fascinating experience. Living in this era we
realized nowadays our society is not aware of Indian mythology so we both decided to write a book to educate people about their roots. We have covered those topics that
usually people don’t know about. We hope you will enjoy reading this book. -
Eh Kehi Rutt Aaee (ਏਹ ਕਹੀ ਰੁੱਤ ਆਈ)
Author – Prabhjot Kaur Dhillon
Published By – Saptrishi Publications
Subject – Articleਹਥਲੀ ਪੁਸਤਕ ‘ਏਹ ਕੇਹੀ ਰੁੱਤ ਆਈ’ ਪ੍ਰਭਜੋਤ ਕੌਰ ਢਿੱਲੋਂ ਦਾ ਨੌਵਾਂ ਲੇਖ ਸੰਗ੍ਰਹਿ ਹੈ। ਇਸ ਪੁਸਤਕ ਵਿੱਚ ਉਨ੍ਹਾਂ ਨੇ ਸਮਾਜ ਦੇ ਰੋਜ਼ਮਰ੍ਹਾ ਦੇ ਮਸਲਿਆਂ ਉੱਪਰ ਬੜੀ ਬੇਬਾਕੀ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਹਨ। ਮਿੱਠ ਬੋਲੜੇ, ਸਾਫ਼ ਦਿਲ ਅਤੇ ਸੰਵੇਦਨਸ਼ੀਲ ਸੁਭਾਅ ਦੀ ਮਾਲਕ ਸ੍ਰੀਮਤੀ ਢਿੱਲੋਂ ਜਦੋਂ ਨੂੰਹ-ਪੁੱਤਰਾਂ ਵੱਲੋਂ ਬੇਪੱਤ ਕੀਤੇ ਜਾਂਦੇ ਮਾਪਿਆਂ ਦਾ ਦਰਦ, ਪੜ੍ਹਦੀ-ਸੁਣਦੀ ਅਤੇ ਦੇਖਦੀ ਹੈ ਤਾਂ ਉਸ ਦੇ ਕਾਲਜੇ ਵਿੱਚੋਂ ਰੁੱਗ ਭਰਿਆ ਜਾਂਦਾ ਹੈ।ਉਸ ਦੀ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ ਅਤੇ ਹਿਰਦਾ ਕੁਰਲਾ ਉਠਦਾ ਹੈ ਤਾਂ ਉਸ ਦੇ ਹੱਥ ਕਲਮ ਆ ਜਾਂਦੀ ਹੈ।ਉਹ ਬਜੁਰਗਾਂ ਦੇ ਦਰਦ ਨੂੰ, ਆਪਣਾ ਦਰਦ ਸਮਝ ਅਚੇਤ-ਸੁਚੇਤ ਹੀ ਅਹਿਮ ਲੇਖਾਂ ਦੀ ਸਿਰਜਣਾ ਕਰ ਦਿੰਦੀ ਹੈ।ਉਹ ਬਜੁਰਗ ਮਾਪਿਆਂ ਦੇ ਹੰਝੂ ਡੀਕ ਲਾ ਕੇ ਪੀ ਜਾਣਾ ਲੋਚਦੀ ਹੈ। ਉਹ ਅਜਿਹੇ ਸਮਾਜ ਦੀ ਸਿਰਜਣਾ ਕਰਨ ਦੀ ਇੱਛਕ ਹੈ। ਜਿੱਥੇ ਬਜੁਰਗਾਂ ਦੇ ਮੂੰਹ ‘ਤੇ ਉਦਾਸੀ ਦੀ ਥਾਂ ਖੇੜਾ ਹੋਵੇ, ਬੱਚੇ ਮਾਪਿਆਂ ਨੂੰ ਬੋਝ ਸਮਝਣ ਦੀ ਬਿਜਾਏ ਨਿਆਮਤ ਸਮਝਣ। ਘਰ ਪਰਿਵਾਰ ਦੀਆਂ ਗੱਲਾਂ ਉਨ੍ਹਾਂ ਨਾਲ ਸਾਂਝੀਆਂ ਕਰਨ ਅਤੇ ਉਨ੍ਹਾਂ ਦੀ ਰਾਏ ਲੈਣ।
ਇਸ ਤੋਂ ਇਲਾਵਾ ਸ੍ਰੀਮਤੀ ਢਿੱਲੋਂ ਨੇ ਇਸ ਪੁਸਤਕ ਵਿੱਚ ਭ੍ਰਿਸ਼ਟਾਚਾਰ, ਨਸ਼ੇ ਦੀ ਸਮੱਸਿਆ, ਬੇਰੁਜਗਾਰੀ, ਘਟੀਆ ਰਾਜਨੀਤੀ, ਔਰਤਾਂ ਦੇ ਹੱਕਾਂ ਅਤੇ ਅਧਿਕਾਰਾਂ ਦਾ ਮਸਲਾ, ਵਿਆਹ ਅਤੇ ਭੋਗਾਂ ‘ਤੇ ਫਜ਼ੂਲ ਖਰਚੀ, ਸਿੱਖਿਆ ਅਤੇ ਸਿਹਤ ਸਹੂਲਤਾਂ, ਸਿਆਸਤ ਦੀਆਂ ਹੇਰਾਫੇਰੀਆਂ, ਵਿਕਾਊ ਵੋਟ, ਆਦਿ ਸਮੇਤ ਅਨੇਕਾਂ ਹੋਰ ਵਿਸ਼ਿਆਂ ‘ਤੇ ਵੀ ਬੜੀ ਨਿਡਰਤਾ ਨਾਲ ਵਿਚਾਰ ਸਾਂਝੇ ਕੀਤੇ ਹਨ।
ਸ੍ਰੀਮਤੀ ਢਿੱਲੋਂ ਦੀ ਇਹ ਪੁਸਤਕ ਕੇਵਲ ਚੰਗੀ ਅਤੇ ਨਿਵੇਕਲੀ ਹੋਣ ਤੋਂ ਇਲਾਵਾ ਹਰ ਘਰ ਵਿੱਚ ਸਾਂਭਣਯੋਗ ਅਤੇ ਅਮਲ ਕਰਨ ਯੋਗ ਹੈ। ਇਹ ਪੁਸਤਕ ਸੌਖੀ ਅਤੇ ਸਰਲ ਭਾਸ਼ਾ ਵਿੱਚ ਲਿਖੀ ਗਈ ਹੈ ਤਾਂ ਜੋ ਆਮ ਪਾਠਕਾਂ ਨੂੰ ਵੀ ਸਮਝ ਆ ਸਕੇ। ਇਸ ਮੁੱਲਵਾਨ ਪੁਸਤਕ ਨੂੰ ਮੈਂ ਜੀ ਆਇਆਂ ਆਖਦਾ ਹੋਇਆ, ਸ੍ਰੀਮਤੀ ਪ੍ਰਭਜੋਤ ਕੌਰ ਢਿੱਲੋਂ ਨੂੰ ਮੁਬਾਰਕ ਦਿੰਦਾ ਹਾਂ ਅਤੇ ਦੁਆ ਕਰਦਾ ਹਾਂ ਕਿ ਉਹ ਇਸੇ ਤਰ੍ਹਾਂ ਸਮਾਜ ਨੂੰ ਸਿਹਤ ਦੇਣ ਵਾਲੀਆਂ ਪੁਸਤਕਾਂ ਦੀ ਸਿਰਜਣਾ ਲਗਾਤਾਰ ਕਰਦੇ ਰਹਿਣ।
ਪ੍ਰਕਾਸ਼ਕ -
Jangli Phul
Author – Surinder Singh Kangvi
Published By – Saptrishi Publications
Subject – Poetryਸੁਰਿੰਦਰ ਸਿੰਘ ਕੰਗਵੀ ਨੇ ਭਾਵੇਂ ਗ਼ਜ਼ਲਾਂ ਤੇ ਕਵਿਤਾਵਾਂ ਵੀ ਲਿਖੀਆਂ ਹਨ ਪਰੰਤੂ ਉਸ ਨੂੰ ਪ੍ਰਮੁੱਖ ਤੌਰ ‘ ਤੇ ਗੀਤਕਾਰ ਹੀ ਮੰਨਿਆਂ ਜਾਂਦਾ ਹੈ। ਗ਼ਜ਼ਲ ਅਤੇ ਕਵਿਤਾ ਉਸ ਦੀ ਸਮਾਜਿਕ ਚੇਤਨਾ ਦਾ ਪਾਸਾਰ ਹਨ। ਗੀਤਾਂ ਵਿਚ ਉਹ ਬਿਰਹਾ ਦਾ ਕਵੀ ਬਣ ਕੇ ਉਭਰਦਾ ਹੈ। ਅਸਲ ਵਿਚ ਜਿਸ ਸਮਾਜ ਵਿਚ ਔਰਤ-ਮਰਦ ਦੇ ਰਿਸ਼ਤਿਆਂ ਉੱਪਰ ਰੋਕਾਂ ਹੀ ਰੋਕਾਂ ਹੋਣ ਉੱਥੇ ਬਿਰਹਾ ਦੀ ਸਥਿਤੀ ਵਧੇਰੇ ਬਣਦੀ ਹੈ। ਇਨ੍ਹਾਂ ਸਥਿਤੀਆਂ ਵਿਚੋਂ ਬਿਰਹਾ ਅਨੁਭਵ ਹੀ ਪ੍ਰਮੁੱਖ ਅਨੁਭਵ ਬਣੇਗਾ। ਜੋ ਕਵੀ ਜਿੰਨੀ ਵੱਡੀ ਸੱਟ ਖਾਂਦਾ ਹੈ, ਉਨ੍ਹਾਂ ਹੀ ਵੱਡਾ ਸ਼ਾਇਰ ਬਣ ਸਕਦਾ ਹੈ। ਪਰ ਸ਼ਰਤ ਇਹ ਹੈ ਕਿ ਉਹ ਵੱਡੀ ਸੱਟ ਦੇ ਅਨੁਭਵ ਨੂੰ ਰਚਨਾ ਵਿਚ ਸ਼ਿਵ ਬਟਾਲਵੀ ਵਾਂਗ ਢਾਲ ਸਕਦਾ ਹੋਵੇ। ਸੁਰਿੰਦਰ ਸਿੰਘ ਕੰਗਵੀ ਨੂੰ ਅਜਿਹੇ ਅਨੁਭਵ ਨੂੰ ਗੀਤ ਦਾ ਜਾਮਾ ਪੁਆਉਣਾ ਆਉਂਦਾ ਹੈ।
ਦੁੱਖ ਦਰਦਾਂ ਦੇ ਬੰਨ੍ਹ ਬੰਨ੍ਹ ਫੇਰੇ, ਸੇਕ ਆਹਾਂ ਦਾ ਦਿੱਤਾ ਹੈ ।
ਚੰਦ ਦੀਆਂ ਰਿਸ਼ਮਾਂ ਦਾ ਰੰਗ, ਅੱਜ ਕਿਉਂ ਲਗਦਾ ਫਿੱਕਾ ਫਿੱਕਾ ਹੈ ॥ਡਾ. ਕਰਮਜੀਤ ਸਿੰਘ
-
SUKHINDER DI KAV SANVEDNA (Criticism)
Editor – Sukhinder
Published By – Saptrishi Publications
Subject – Proseਸੁਖਿੰਦਰ ਦੀ ਪਹਿਚਾਣ, ਪੰਜਾਬੀ ਸਾਹਿਤ ਜਗਤ ਵਿੱਚ, ਇੱਕ ਬੇਬਾਕ ਪੰਜਾਬੀ ਸ਼ਾਇਰ ਦੇ ਤੌਰ ‘ਤੇ ਬਣੀ ਹੋਈ ਹੈ. ਹੁਣ ਤੱਕ, ਉਹ, ਪੰਜਾਬੀ ਸ਼ਾਇਰੀ ਦੀਆਂ 20 ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਕਰ ਚੁੱਕਾ ਹੈ, ਉਸ ਦੀਆਂ ਚਰਚਿਤ ਕਾਵਿ-ਪੁਸਤਕਾਂ ਵਿੱਚ ‘ਸ਼ਹਿਰ, ਧੁੰਦ ਤੇ ਰੌਸ਼ਨੀਆਂ’, ‘ਲੱਕੜ ਦੀਆਂ ਮੱਛੀਆਂ’, ‘ਤੂਫਾਨ ਦੀਆਂ ਜੜ੍ਹਾਂ ਵਿੱਚ’, ‘ਬੁੱਢੇ ਘੋੜਿਆਂ ਦੀ ਆਤਮ-ਕਥਾ’, ‘ਸਕਿਜ਼ੋਫਰੇਨੀਆ’, ‘ਇਹ ਖਤ ਕਿਸਨੂੰ ਲਿਖਾਂ, ਕੁੱਤਿਆਂ ਬਾਰੇ ਕਵਿਤਾਵਾਂ, ‘ਪ੍ਰਦੂਸ਼ਿਤ ਹਵਾ ਨਾਲ ਸੰਵਾਦ’, ‘ਗਲੋਬਲੀਕਰਨ`, ‘ਸਮੋਸਾ ਪਾਲਿਟਿਕਸ’, ‘ਕਵਿਤਾ ਦੀ ਤਲਾਸ਼ ਵਿੱਚ’, ‘ਆਮ ਆਦਮੀ ਦਾ ਇਨਕਲਾਬ`, ‘ਡਾਇਰੀ ਦੇ ਪੰਨੇ’, ‘ਸਾਜ਼ਿਸ਼ੀ ਮੌਸਮ’, ‘ਬਾਂਦਰ ਨਾਲ ਬਹਿਸ ਕੌਣ ਕਰੇ’, ‘ਲੌਕਡਾਊਨ’ ਅਤੇ ‘ਕ੍ਰਾਂਤੀ ਦੀ ਭਾਸ਼ਾ` ਗਿਣੀਆਂ ਜਾ ਸਕਦੀਆਂ ਹਨ, ਉਸਦੀ ਕਵਿਤਾ ਬਾਰੇ, ਹੁਣ ਤੱਕ, ਕੈਨੇਡਾ, ਇੰਡੀਆ, ਯੂ.ਐਸ.ਏ., ਯੂ.ਕੇ., ਸਵੀਡਨ, ਕੀਨੀਆ, ਅਸਟਰੇਲੀਆ ਅਤੇ ਪਾਕਿਸਤਾਨ ਦੇ 50 ਤੋਂ ਵੀ ਵੱਧ ਨਾਮਵਰ ਪੰਜਾਬੀ ਸਾਹਿਤ ਦੇ ਆਲੋਚਕ/ਲੇਖਕ ਆਲੋਚਨਾਤਮਿਕ ਨਿਬੰਧ/ਰੀਵੀਊ ਲਿਖ ਚੁੱਕੇ ਹਨ, ਅਨੇਕਾਂ ਨਾਮਵਰ ਆਲੋਚਕਾਂ ਨੇ ਪੰਜਾਬੀ ਕਵਿਤਾ ਦੀ ਆਲੋਚਨਾ ਬਾਰੇ ਲਿਖੀਆਂ ਆਪਣੀਆਂ ਕਿਤਾਬਾਂ ਵਿੱਚ ਉਸ ਦੀ ਸ਼ਾਇਰੀ ਬਾਰੇ ਵਿਸਥਾਰ ਵਿੱਚ ਚਰਚਾ ਕੀਤਾ ਹੈ, ਦਿੱਲੀ ਯੂਨੀਵਰਸਿਟੀ, ਕੁਰੂਕਸ਼ੇਤਰਾ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਲਾਹੌਰ ਕਾਲਿਜ ਫਾਰ ਵੁਮੈੱਨ ਯੂਨੀਵਰਸਿਟੀ ਵਿੱਚ ਅਨੇਕਾਂ ਵਿਦਿਆਰਥੀ ਅਤੇ ਕੁਝ ਅਧਿਆਪਕ ਵੀ ਉਸ ਦੀ ਸ਼ਾਇਰੀ ਬਾਰੇ ਖੋਜ-ਪੱਤਰ ਲਿਖ ਚੁੱਕੇ ਹਨ, ਉਹ, ਕੈਨੇਡਾ, ਯੂ.ਐਸ.ਏ., ਯੂ.ਕੇ., ਇੰਡੀਆ ਅਤੇ ਪਾਕਿਸਤਾਨ ਵਿੱਚ ਰੇਡੀਓ/ਟੀਵੀ ਚੈਨਲਾਂ ਉੱਤੇ ਅਤੇ ਇਨ੍ਹਾਂ ਦੇਸ਼ਾਂ ਵਿੱਚ ਲਾਇਬਰੇਰੀਆਂ/ਕਾਲਿਜਾਂ/ਯੂਨੀਵਰਸਿਟੀਆਂ ਵੱਲੋਂ ਆਯੋਜਿਤ ਕੀਤੇ ਜਾਂਦੇ ਪੰਜਾਬੀ ਸਾਹਿਤਕ ਸਮਾਰੋਹਾਂ ਦੌਰਾਨ ਸਰੋਤਿਆਂ/ਦਰਸ਼ਕਾਂ ਦੇ ਰੂ-ਬ-ਰੂ ਹੋ ਕੇ ਆਪਣੀ ਸ਼ਾਇਰੀ ਪੇਸ਼ ਕਰਦਾ ਰਿਹਾ ਹੈ, ਪਿਛਲੇ, ਤਕਰੀਬਨ, 47 ਸਾਲ ਤੋਂ ਉਹ ਕੈਨੇਡਾ ਵਿੱਚ ਵਸਦਾ ਹੈ ਅਤੇ ਨਿਰੰਤਰ ਪੰਜਾਬੀ ਕਵਿਤਾ ਦੀ ਰਚਨਾ ਕਰ ਰਿਹਾ ਹੈ.
-
Gaana Te Mehandi ਗਾਨਾ ਤੇ ਮਹਿੰਦੀ
transcriber – Dr. Rajwant Kaur “Punjabi
Published By – Saptrishi Publications
Subject – Poetryਪੁਸਤਕ ‘ਗਾਨਾ ਤੇ ਮਹਿੰਦੀ’, ਜਿਸ ਤਰ੍ਹਾਂ ਇਸ ਦੇ ਨਾਮ ਤੋਂ ਹੀ ਸਪਸ਼ਟ ਹੁੰਦਾ ਹੈ, ਪੰਜਾਬੀ ਲੜਕਿਆਂ ਅਤੇ ਲੜਕੀਆਂ ਦੇ ਵਿਆਹਾਂ ਸਮੇਂ ਨਿਭਾਈਆਂ ਜਾਂਦੀਆਂ ਵੱਖ-ਵੱਖ ਰਸਮਾਂ ਅਤੇ ਉਨ੍ਹਾਂ ਨਾਲ ਗਾਏ ਜਾਂਦੇ ਵੱਖ-ਵੱਖ ਵੰਨਗੀਆਂ ਦੋ ਗੀਤਾਂ ਦਾ ਵਿਸਤ੍ਰਿਤ ਅਧਿਐਨ ਹੈ। ਪਾਕਿਸਤਾਨ ਦੇ ਪ੍ਰਸਿੱਧ ਲੇਖਕ ਮਕਸੂਦ ਨਾਸਿਰ ਚੌਧਰੀ ਦੁਆਰਾ ਸ਼ਾਹਮੁਖੀ ਲਿਪੀ ਵਿੱਚ ਲਿਖੀ ਅਤੇ ਪੰਜਾਬੀ ਦੀ ਨਾਮਵਰ ਲੇਖਿਕਾ ਅਤੇ ਅਨੁਵਾਦਕ ਡਾ. ਰਾਜਵੰਤ ਕੌਰ ‘ਪੰਜਾਬੀ’ ਦੁਆਰਾ ਗੁਰਮੁਖੀ ਵਿੱਚ ਲਿਪੀਅੰਤਰਿਤ ਕੀਤੀ ਗਈ ਇਹ ਪੁਸਤਕ ਜਿੱਥੇ ਸਾਨੂੰ ਆਪਣੇ ਪੁਰਾਤਨ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਦੀ ਹੈ, ਉੱਥੇ ਹੀ ਇਹ ਸਾਡਾ ਭਰਪੂਰ ਮਨੋਰੰਜਨ ਵੀ ਕਰਦੀ ਹੈ ਅਤੇ ਜਾਣਕਾਰੀ ਵਿੱਚ ਨਿੱਗਰ ਵਾਧਾ ਵੀ ਕਰਦੀ ਹੈ। ਪੁਸਤਕ ਦੀ ਲਿਖਣ ਸ਼ੈਲੀ ਬਹੁਤ ਸਰਲ ਅਤੇ ਰੌਚਿਕ ਹੈ ਅਤੇ ਇਸ ਵਿੱਚ ਦਰਜ ਜਾਣਕਾਰੀ ਸੱਭਿਆਚਾਰਕ, ਸਮਾਜਿਕ ਅਤੇ ਇਤਿਹਾਸਕ ਮਹੱਤਤਾ ਵਾਲੀ ਹੋ ਨਿਬੜਦੀ ਹੈ। ਮੈਨੂੰ ਇਹ ਆਸ ਹੀ ਨਹੀਂ ਸਗੋਂ ਪੂਰਨ ਵਿਸ਼ਵਾਸ ਹੈ ਕਿ ਹਰ ਉਮਰ ਅਤੇ ਵਰਗ ਦੇ ਪਾਠਕ ਇਸ ਪੁਸਤਕ ਦਾ ਪੂਰਾ ਅਨੰਦ ਮਾਣਨਗੇ ਅਤੇ ਇਸ ਵਿੱਚ ਪ੍ਰਾਪਤ ਜਾਣਕਾਰੀ ਤੋਂ ਪੂਰਾ ਲਾਭ ਉਠਾਉਣਗੇ।
ਪ੍ਰੋ. ਅੱਛਰੂ ਸਿੰਘ
ਸ਼੍ਰੋਮਣੀ ਸਾਹਿਤਕਾਰ -
Vasal De Kande
Author – Daninder Kaur
Published By – Saptrishi Publications
Subject – Poetryਸਧਾਰਨ ਔਰਤ ਲਈ ਪਰੰਪਰਾ ਦੀ ਵਲਗਣ ਤਾਂ ਕੀ, ਘਰ ਦੀ ਦੇਹਲੀ ਉਲੰਘਣੀ ਵੀ ਔਖੀ ਹੁੰਦੀ ਹੈ, ਪਰ ਮਨਿੰਦਰ ਆਪਣੀ ਕਵਿਤਾ ਰਾਹੀਂ ਉਸ ਚੇਤਨ ਅਤੇ ਸਾਹਸੀ ਔਰਤ ਦਾ ਬਿੰਬ ਉਸਾਰਦੀ ਹੈ ਜੋ ਗੁਲਾਮੀ ਅਤੇ ਵਿਤਕਰੇ ਦੀ ਹਰ ਰੇਖਾ ਨੂੰ ਕੱਟ ਕੇ, ਦੁਸ਼ਵਾਰੀਆਂ ਅਤੇ ਚੁਣੌਤੀਆਂ ਨਾਲ ਜੂਝਦੀ ਹੋਈ, ਆਪਣੇ ਸੁਪਨਿਆਂ ਦੀ ਜ਼ਮੀਨ ‘ਤੇ ਪੈਰ ਧਰਦੀ ਹੈ। ਉਹ ਪ੍ਰਬੰਧ ਦੀਆਂ ਗਿਣੀਆਂ ਮਿਥੀਆਂ ਸਾਜਿਸਾਂ ਨੂੰ ਆਪਣੀ ਹੋਣੀ ਸਮਝ ਕੇ ਉਸ ਮੂਹਰੇ ਹਥਿਆਰ ਨਹੀਂ ਸੁੱਟਦੀ, ਸਗੋਂ ਹੱਕ ਅਤੇ ਇਨਸਾਫ਼ ਲਈ ਸੰਘਰਸ਼ ਦਾ ਰਾਹ ਚੁਣਦੀ ਹੈ। ਜਜ਼ਬਿਆਂ ਦੀਆਂ ਅਜਿਹੀਆਂ ਚਿੰਗਾਰੀਆਂ ਨਾਲ ਧੁਖਦੀ ਇਸ ਕਵਿਤਾ ‘ਚੋਂ ਬਹੁਤ ਸਾਰੀਆਂ ਸੰਭਾਵਨਾਵਾਂ ਪ੍ਰਗਟ ਹੁੰਦੀਆਂ ਹਨ।ਇਨ੍ਹਾਂ ਚਿੰਗਾਰੀਆਂ ਨੂੰ ਲਾਟਾਂ ਵਿਚ ਬਦਲੀਆਂ ਵੇਖਣ ਦੀ ਆਸ ਨਾਲ ਮੈਂ ਦਨਿੰਦਰ ਨੂੰ ਹਥਲੀ ਕਿਤਾਬ ਲਈ ਮੁਬਾਰਕਬਾਦ ਆਖਦੀ ਹਾਂ |
-ਸੁਖਵਿੰਦਰ ਅੰਮ੍ਰਿਤ
-
SPRUCE UP YOUR LIFE!
Author – Simmi Roy
Published By – Saptrishi Publications
Subject – ProseSimmi Roy, A young author, teacher and business woman aims to touch millions of life by bringing impactful changes.
Born in Howrah city of West Bengal, she is currently residing in the city beautiful Chandigarh and working for a recognized school. She has won ‘Skill in Teaching’ prize at zonal and inter zonal level.
According to her- ‘One should be ready to learn everyday. Life itself is a best teacher.’
SPRUCE UP YOUR LIFE has a lot to offer you which can contribute in upgrading the lifestyle.
Only if you choose to stand out of mediocrity, you must pick this book. It consists of great ideas for improving living standards. It’s still in your hands to work on those ideas or to watch others doing so -
Bastivaad, Uttar Bastivaad Te Punjabi Natak
Author – Dr. Gursewak Lambi
Published By – Saptrishi Publications
Subject – Criticismਗੁਰਸੇਵਕ ਲੰਬੀ ਦੀ ਸਮੀਖਿਆ ਦ੍ਰਿਸ਼ਟੀ ਵਿਚ ਉਸ ਸਿਧਾਂਤਕ ਸਮਝ ਦੀ ਮੌਜੂਦਗੀ ਹੈ ਜਿਹੜੀ ਉਸ ਨੂੰ ਬਸਤੀਵਾਦ ਤੇ ਉੱਤਰ ਬਸਤੀਵਾਦ ਦਾ ਵਿਧੀਵਤ ਅਧਿਐਨ ਕਰਦਿਆਂ ਪ੍ਰਾਪਤ ਹੋਈ ਹੈ। ਗੁਰਸੇਵਕ ਲੰਬੀ ਦੀ ਇਸ ਸਮਝ ਦੇ ਦਖਲ ਨੇ ਹੀ ਉਸ ਨੂੰ ਪੰਜਾਬੀ ਨਾਟ-ਚਿੰਤਨ ਅਤੇ ਪੰਜਾਬੀ ਨਾਟ-ਚੇਤਨਾ ਦਾ ਹਮਸਫ਼ਰ ਬਣਾਇਆ ਹੈ। ਸਿੱਟੇ ਵਜੋਂ ਉਹ ਕੁਝ ਸਾਰਥਕ ਧਾਰਨਾਵਾਂ ਪ੍ਰਸਤੁਤ ਕਰਨ ਦੇ ਸਮਰੱਥ ਹੋਇਆ ਹੈ ਜਿਨ੍ਹਾਂ ਰਾਹੀਂ ਬਸਤੀਵਾਦ, ਉੱਤਰ ਬਸਤੀਵਾਦ ਤੇ ਪੰਜਾਬੀ ਨਾਟਕ ਦੇ ਅੰਤਰ-ਸਰੋਕਾਰਾਂ ਨੂੰ ਸਮਝਣ ਉਪਰੰਤ ਉਹ ਇਸ ਸਿੱਟੇ ‘ਤੇ ਪੁੱਜਿਆ ਹੈ ਕਿ ਯੂਰਪ ਵਿਚ ਆਈ ਉਦਯੋਗਿਕ ਕ੍ਰਾਂਤੀ ਨਾਲ ਸੰਸਾਰ ਵਿਚ ਬਸਤੀਵਾਦ ਦਾ ਜਿਹੜਾ ਵਰਤਾਰਾ ਆਰੰਭ ਹੋਇਆ ਉਸ ਅਧੀਨ ਸੰਸਾਰ ਦੇ ਅਵਿਕਸਿਤ ਮੁਲਕਾਂ ਨੇ ਸਾਮਰਾਜੀ ਮੁਲਕਾਂ ਦੀ ਗੁਲਾਮੀ ਭੋਗੀ। ਲੇਕਿਨ ਬਸਤੀਵਾਦ ਰਾਹੀਂ ਪਰੋਖ ਰੂਪ ਵਿਚ ਫੈਲੇ ਪੱਛਮੀ ਪ੍ਰਭਾਵ ਅਧੀਨ ਵਿਕਸਿਤ ਹੋਈ ਵਿੱਦਿਅਕ ਚੇਤਨਾ ਕਾਰਨ ਲੋਕ ਚੇਤਨ ਹੋਏ ਅਤੇ ਅਵਿਕਸਿਤ ਮੁਲਕਾਂ ਦੇ ਲੋਕਾਂ ਵਿਚ ਰਾਸ਼ਟਰਵਾਦੀ ਭਾਵਨਾ ਪੈਦਾ ਹੋਈ ਤੇ ਉਨ੍ਹਾਂ ਨੇ ਬਸਤੀਵਾਦ ਦੀ ਗੁਲਾਮੀ ਤੋਂ ਨਿਜਾਤ ਲੈਣ ਲਈ ਸੰਘਰਸ਼ ਆਰੰਭੇ। ਜਿਸ ਕਾਰਨ ਬਸਤੀਵਾਦ ਦੇ ਖਾਤਮੇ ਤੋਂ ਬਾਅਦ ਸਾਮਰਾਜੀ ਮੁਲਕ ਆਪਣੇ ਬਸਤੀਵਾਦੀ ਗਲਬੇ ਨੂੰ ਨਵੇਂ ਰੂਪ ਵਿਚ ਅਮਲ ਵਿਚ ਲਿਆਉਂਦੇ ਹਨ। ਇਉਂ ਨਵ-ਬਸਤੀਵਾਦ/ਉੱਤਰ ਬਸਤੀਵਾਦ ਦੀ ਪ੍ਰਕਿਰਿਆ ਆਰੰਭ ਹੁੰਦੀ ਹੈ। ਅਜੋਕੇ ਦੌਰ ਵਿਚ ਭਾਰਤ ਵਿਕਾਸਸ਼ੀਲ ਦੇਸ਼ ਹੋਣ ਕਰਕੇ ਉੱਤਰ ਬਸਤੀਵਾਦੀ ਗੁਲਾਮੀ ਨੂੰ ਭੋਗ ਰਿਹਾ ਹੈ। ਸਾਹਿਤ ਦੇ ਵੱਖ ਵੱਖ ਰੂਪ ਸਮਕਾਲੀ ਸਮੇਂ ਦੇ ਇਸ ਵਰਤਾਰੇ ਨੂੰ ਕੇਂਦਰ ਵਿਚ ਰੱਖਦੇ ਹਨ ਜਿਸ ਅਧੀਨ ਪੰਜਾਬੀ ਨਾਟਕ ਬਸਤੀਵਾਦ ਅਤੇ ਉੱਤਰ ਬਸਤੀਵਾਦ ਦੇ ਪ੍ਰਭਾਵਾਂ ਦੀ ਨਾ ਕੇਵਲ ਸਟੀਕ ਪੇਸ਼ਕਾਰੀ ਕਰਦਾ ਹੈ ਬਲਕਿ ਪੂਰੀ ਵੀਹਵੀਂ ਸਦੀ ਅਤੇ ਇੱਕੀਵੀਂ ਸਦੀ ਦੇ ਪਿਛਲੇ ਦੋ ਦਹਾਕਿਆਂ ਦੌਰਾਨ ਇਨ੍ਹਾਂ ਪ੍ਰਭਾਵਾਂ ਦੀ ਪੇਸ਼ਕਾਰੀ ਕਰਦਾ ਹੋਇਆ ਪੰਜਾਬੀ ਜਨ-ਜੀਵਨ ਵਿਚ ਸਮਾਜਿਕ ਚੇਤਨਾ ਦੀ ਉਸਾਰੀ ਵਿਚ ਵੀ ਭੂਮਿਕਾ ਨਿਭਾਉਂਦਾ ਹੈ।
-ਸਤੀਸ਼ ਕੁਮਾਰ ਵਰਮਾ
-
Lok Sampark Punjab De 52 Ratan
Author – Ujagar Singh
Published By – Saptrishi Publications
Subject – Articlesਲੋਕ ਸੰਪਰਕ ਵਿਭਾਗ ਕਿਸੇ ਵੀ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਉਹ ਸਰਕਾਰ ਲਈ ਅੱਖਾਂ ਅਤੇ ਕੰਨਾਂ ਦੇ ਫ਼ਰਜ ਨਿਭਾਉਂਦਾ ਹੋਇਆ ਸਰਕਾਰਾਂ ਦੀਆਂ ਨੀਤੀਆਂ, ਪ੍ਰੋਗਰਾਮ ਅਤੇ ਫੈਸਲੇ ਆਮ ਲੋਕਾਂ ਤੱਕ ਲੈ ਕੇ ਜਾਂਦਾ ਹੈ ਤੇ ਲੋਕਾਂ ਦੀ ਪ੍ਰਤੀਕਿਰਿਆ ਸਰਕਾਰ ਤੱਕ ਪਹੁੰਚਾਉਂਦਾ ਹੈ। ਅਜਿਹਾ ਮਹੱਤਵਪੂਰਨ ਕਾਰਜ ਕੇਵਲ ਸੁਯੋਗ ਤੇ ਪ੍ਰਤਿਭਾਸ਼ੀਲ ਅਧਿਕਾਰੀ-ਕਰਮਚਾਰੀ ਹੀ ਕਰ ਸਕਦੇ ਹਨ।
ਇਸ ਪੁਸਤਕ ਵਿਚ ਲੋਕ ਸੰਪਰਕ ਵਿਭਾਗ ਪੰਜਾਬ ਦੇ ਸੇਵਾ ਮੁਕਤ ਅਧਿਕਾਰੀ ਉਜਾਗਰ ਸਿੰਘ ਨੇ ਵਿਭਾਗ ਦੀਆਂ ਕੁਝ ਮਿਹਨਤੀ ਅਤੇ ਨਾਮਵਰ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਪੇਸ਼ ਕੀਤੀ ਹੈ ਜਿਨ੍ਹਾਂ ਆਪਣੀ ਸਰਕਾਰੀ ਡਿਊਟੀ ਬਾਖੂਬੀ ਨਿਭਾਉਂਦਿਆਂ ਵੱਖ ਵੱਖ ਖੇਤਰਾਂ ਵਿਚ ਨਾਮਣਾ ਵੀ ਖੱਟਿਆ।
ਉਜਾਗਰ ਸਿੰਘ ਖ਼ੁਦ ਵਿਭਾਗ ਦੇ ਇਕ ਸੂਝਵਾਨ ਅਧਿਕਾਰੀ ਰਹੇ ਹਨ। ਇਨ੍ਹਾਂ ਦੀ ਮੁੱਖ ਮੰਤਰੀ ਸ. ਬੇਅੰਤ ਸਿੰਘ ਦੀ ਸਰਕਾਰ ਸਮੇਂ ਤੂਤੀ ਬੋਲਦੀ ਰਹੀ ਹੈ, ਪਰ ਇਸ ਦੇ ਬਾਵਜੂਦ ਉਨ੍ਹਾਂ ਕਦੇ ਵੀ ਨਿਮਰਤਾ ਅਤੇ ਸ਼ਰਾਫ਼ਤ ਦਾ ਪੱਲਾ ਨਹੀਂ ਸੀ ਛੱਡਿਆ। ਸੇਵਾ ਮੁਕਤੀ ਉਪਰੰਤ ਉਨ੍ਹਾਂ ਨੇ ਆਪਣੇ ਲਿਖਣ ਪੜ੍ਹਨ ਦੇ ਪੁਰਾਣੇ ਸ਼ੌਕ ਨੂੰ ਪੁਨਰ ਸੁਰਜੀਤ ਕਰਦਿਆਂ ਦਰਜਨ ਦੇ ਕਰੀਬ ਪੁਸਤਕਾਂ ਪੰਜਾਬੀ ਪਾਠਕਾਂ ਦੀ ਝੋਲੀ ਪਾਈਆਂ ਹਨ। ਇਸ ਤੋਂ ਇਲਾਵਾ ਚਲੰਤ ਸਿਆਸੀ ਅਤੇ ਸਮਾਜਿਕ ਮਾਮਲਿਆਂ ਬਾਰੇ ਉਨ੍ਹਾਂ ਦੇ ਸੈਂਕੜੇ ਨਿਬੰਧ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿਚ ਛਪ ਚੁੱਕੇ ਹਨ।ਉਨ੍ਹਾਂ ਕਈ ਦਰਜਨ ਪੁਸਤਕਾਂ ਦੀ ਨਿਰਪੱਖ ਪਰਖ-ਪੜਚੋਲ ਵੀ ਕੀਤੀ ਹੈ। ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ-ਕਰਮਚਾਰੀਆਂ ਬਾਰੇ ਲਿਖੀ ਇਹ ਪੁਸਤਕ ਜਿੱਥੇ ਉਨ੍ਹਾਂ ਦੇ ਜੀਵਨ ਤੇ ਸ਼ਖ਼ਸੀਅਤ ਦੇ ਮਹੱਤਵਪੂਰਨ ਪਹਿਲੂਆਂ ਬਾਰੇ ਜਾਣਕਾਰੀ ਦੇਵੇਗੀ, ਉਥੇ ਵਿਭਾਗ ਦੀ ਅਹਿਮੀਅਤ ਨੂੰ ਵੀ ਚਾਰ-ਚੰਨ ਲਾਵੇਗੀ। ਉਜਾਗਰ ਸਿੰਘ ਦਾ ਇਹ ਕਾਰਜ ਸ਼ਲਾਘਾਯੋਗ ਹੈ।-ਡਾ. ਮੇਘਾ ਸਿੰਘ
-
Chit Patri
Author – Rajinder Kaur
Published By – Saptrishi Publications
Subject – Poetry -
Punjabi Geet (Punjabi Da Sabh Ton Pahila Lok Geet Sangreh, 1927
Author – Shri Sant Ram B.A
Transliteration & Editor – Dr. Karmjit Singh
Published By – Saptrishi Publications
Subject – Flok Songਕਿਸੇ ਦੇਸ਼ ਦਾ ਸਾਹਿਤ, ਉਸ ਦੇ ਪ੍ਰਚਲਿਤ ਗੀਤ, ਉਸ ਦੇ ਅਖਾਣ ਅਤੇ ਉਸ ਦੀਆਂ ਕਹਾਣੀਆਂ ਉਸ ਦੇਸ਼ ਦੇ ਵਾਸੀਆਂ ਦੀਆਂ ਤਤਕਾਲੀ, ਸਮਾਜਿਕ, ਮਾਨਸਿਕ ਅਤੇ ਆਚਾਰ-ਵਿਹਾਰ ਦੀ ਅਵਸਥਾ ਦਾ ਸ਼ੀਸ਼ਾ ਹੁੰਦੀਆਂ ਹਨ। ਇਸ ਸ਼ੀਸ਼ੇ ਵਿਚ ਅਸੀਂ ਲੋਕਾਂ ਦੇ ਮਨ-ਮਸਤਕ ਤੇ ਉੱਠਣ ਵਾਲੀਆਂ ਤਰੰਗਾਂ, ਉਨ੍ਹਾਂ ਦੀਆਂ ਪ੍ਰਵਿਰਤੀਆਂ ਅਤੇ ਮਨੋਵਿਕਾਰਾਂ ਦੀ ਰੂਪ-ਰਖਾ ਸਪੱਸ਼ਟ ਰੂਪ ਵਿਚ ਦੇਖ ਸਕਦੇ ਹਾਂ।ਇਹ ਅਜਿਹੇ ਖਜ਼ਾਨੇ ਹਨ ਜਿਨ੍ਹਾਂ ਵਿਚ ਉਸ ਜਾਤੀ ਦਾ ਸ਼੍ਰੀ ਸੰਤ ਰਾਮ ਬੀ.ਏ. ਮਨੁੱਖ ਕੁਦਰਤ ਅਤੇ ਦੇਸ਼ ਕਾ ਸਬੰਧੀ ਅਨੁਭਵ ਸਮਾਇਆ ਹੁੰਦਾ ਹੈ। ਖੇਤੀ ਅਤੇ ਕਿੱਤੇ ਨਾਲ ਸਬੰਧ ਰੱਖਣ ਵਾਲੀਆਂ ਕਹਾਵਤਾਂ ਸਾਡੇ ਇਸ ਕਥਨ ਦਾ ਪ੍ਰਮਾਣ ਹਨ।ਸਾਨੂੰ ਪੰਜਾਬ ਵਿਚ ਆਮ ਕਹਾਵਤਾਂ ਅਤੇ ਗੀਤਾਂ ਤੋਂ ਇਲਾਵਾ ਬਹੁਤ ਸਾਰੀਆਂ ਅਜਿਹੀਆਂ ਕਾਹਵਤਾਂ ਅਤੇ ਗੀਤ ਵੀ ਮਿਲਦੇ ਹਨ ਜਿਨ੍ਹਾਂ ਦਾ ਸਬੰਧ ਖ਼ਾਸ ਲੋਕ-ਸਮਾਜਾਂ (ਜਾਤਾਂ) ਨਾਲ ਹੈ। ਉਦਾਹਰਣ ਦੇ ਤੌਰ ‘ਤੇ ਕੁਝ ਗੀਤ ਅਜਿਹੇ ਹਨ ਜਿਨ੍ਹਾਂ ਦਾ ਸਬੰਧ ਵਪਾਰ ਜਾਂ ਨੌਕਰੀ ਕਰਨ ਵਾਲੇ ਬ੍ਰਾਹਮਣਾਂ ਅਤੇ ਖੇਤਰੀਆਂ ਨਾਲ ਹੈ। ਇਨ੍ਹਾਂ ਗੀਤਾਂ ਨੂੰ ਬ੍ਰਾਹਮਣੀਆਂ ਅਤੇ ਖਤਰਾਣੀਆਂ ਹੀ ਗਾਉਂਦੀਆਂ ਹਨ। ਇਨ੍ਹਾਂ ਵਿਚ ਉਨ੍ਹਾਂ ਦੇ ਸਮਾਜ ਦਾ ਚਿੱਤਰ ਚਿੱਤ੍ਰਣ ਕੀਤਾ ਮਿਲਦਾ ਹੈ। ਉਨ੍ਹਾਂ ਵਿਚ ਕਿਸਾਨੀ ਜੀਵਨ ਦੇ ਦ੍ਰਿਸ਼ਾਂ ਅਤੇ ਘਟਨਾਵਾਂ ਦਾ ਵਰਨਣ ਹੋਇਆ ਹੁੰਦਾ ਹੈ। ਇਕ ਵਾਰ ਸਾਨੂੰ ਗ੍ਰਹਿਸਤੀ-ਸਾਧੂਆਂ ਦੀਆਂ ਔਰਤਾਂ ਨੂੰ ਵਿਆਹ ਦੇ ਗੀਤ ਸੁਣਨ ਦਾ ਮੌਕਾ ਮਿਲਿਆ।ਅਸੀਂ ਦੇਖਿਆ ਕਿ ਉਨ੍ਹਾਂ ਦੇ ਗੀਤਾਂ ਦਾ ਸੰਬੰਧ ਮੰਗਣ ਦੇ ਕਿੱਤੇ ਨਾਲ ਸੀ।ਉਨ੍ਹਾਂ ਦੇ ਗੀਤ ਦੀ ਇਕ ਪੰਗਤੀ ਸਾਨੂੰ ਅੱਜ ਤਕ ਯਾਦ ਹੈ।ਕੰਨਿਆ ਵੱਲ ਦੀਆਂ ਔਰਤਾਂ ਗਾ ਰਹੀਆਂ ਸਨ –‘ਝੋਲੀ ਮੰਗ ਲਿਆਵੇ, ਤੇਰੇ ਪੱਲੇ ਪਾਵੇ।
ਡਾ. ਕਰਮਜੀਤ ਸਿੰਘ
-
Sikh Rehat Maryada: Itehasik Paripekh
Editor – Dr. Rijban Kaur
Published By – Saptrishi Publications
Subject – Religionਡਾ. ਰਿਜਬਨ ਕੌਰ ( 12 ਮਈ 1975 – 8 ਮਾਰਚ 2021) ਨੇ ਆਪਣੀ ਸਕੂਲੀ ਪੜ੍ਹਾਈ ਧੂਰੀ, ਜ਼ਿਲ੍ਹਾ ਸੰਗਰੂਰ, ਬੀ.ਏ. ਆਨਰਜ਼ ਇਨ ਪੰਜਾਬੀ ਅਤੇ ਐਮ.ਏ. ਪੰਜਾਬੀ, ਖਾਲਸਾ ਕਾਲਜ ਫ਼ਾਰ ਵੁਮੈਨ, ਸਿਵਲ ਲਾਈਨਜ਼, ਲੁਧਿਆਣਾ ਤੋਂ ਕੀਤੀ। ਉਸ ਨੇ ਐਮ.ਏ. ਧਰਮ ਅਧਿਐਨ ਅਤੇ ਪੀਐਚ.ਡੀ. ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕੀਤੀ। ਧਰਮ ਅਧਿਐਨ ਦੇ ਅਧਿਆਪਕ ਵਜੋਂ ਡਾ. ਰਿਜਬਨ ਨੇ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਛੇ ਸਾਲ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ।ਅਧਿਆਪਨ ਦੇ ਨਾਲ-ਨਾਲ 2019 ਵਿਚ ਪੀਐਚ. ਡੀ. ਦੀ ਡਿਗਰੀ ਹਿੱਤ ਖੋਜ ਕਾਰਜ ਮੁਕੰਮਲ ਕੀਤਾ| ਅਧਿਆਪਨ ਵਾਂਗ ਖੋਜ ਕਰਨ ਦੀ ਚਾਹਤ ਡਾ. ਰਿਜਬਨ ਨੂੰ ਅਤਿ ਪਿਆਰੀ ਸੀ।ਡਾ. ਰਿਜਬਨ ਨੇ ਆਪਣੀ ਸੰਖੇਪ ਜਿਹੀ ਜ਼ਿੰਦਗੀ ਵਿਚ ਪਰਿਵਾਰ, ਅਧਿਆਪਨ ਅਤੇ ਖੋਜ ਵਿਚ ਅਤਿ ਮੁਸ਼ਕਲ ਅਤੇ ਅਤਿ ਲੋੜੀਂਦਾ ਤਵਾਜ਼ਨ ਹਮੇਸ਼ਾ ਬਣਾ ਕੇ ਰੱਖਿਆ ਸੀ। ਹਥਲੀ ਪੁਸਤਕ ਰਿਜਬਨ ਦਾ ਪੀਐਚ. ਡੀ. ਦਾ ਖੋਜ-ਕਾਰਜ ਹੈ, ਇਸ ਨੂੰ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਕਰਨ ਦੀ ਉਸ ਦੀ ਦਿਲੀ ਇੱਛਾ ਸੀ।ਉਸ ਦੀ ਇਸ ਇੱਛਾ ਨੂੰ ਪੂਰਾ ਕਰਦਿਆਂ ਉਸ ਦਾ ਖੋਜ-ਪ੍ਰਬੰਧ ਪੁਸਤਕ ਰੂਪ ਵਿਚ ਤੁਹਾਡੇ ਸਨਮੁੱਖ ਪੇਸ਼ ਹੈ। ਉਮੀਦ ਹੈ ਧਰਮ-ਅਧਿਐਨ ਵਿਚ ਦਿਲਚਸਪੀ ਰੱਖਣ ਵਾਲੇ ਖੋਜੀਆਂ ਲਈ ਇਹ ਲਾਹੇਵੰਦ ਸਾਬਿਤ ਹੋਵੇਗੀ।
ਡਾ. ਅਥਨੀਸ਼ ਕੌਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ। -
Krishan Adunik Punjabi Kavian Di Nazar Vich
Editor – Dr. Sunita Vashishat
Published By – Saptrishi Publications
Subject – Ficionਭਾਰਤੀ ਇਤਿਹਾਸ ਮਿਥਿਹਾਸ ਵਿਚ ਸਭ ਤੋਂ ਅਨੂਠਾ, ਦਿਲਕਸ਼, ਵਿਰੋਧਾਭਾਸਾਂ ਭਰਿਆ ਤੇ ਬਹੁ- ਰੰਗਾ ਕਿਰਦਾਰ ਕ੍ਰਿਸ਼ਨ ਭਗਵਾਨ ਦਾ ਹੈ। ਉਸ ਦੀਆਂ ਅਦਭੁਤ ਲੀਲ੍ਹਾਵਾਂ ਅਤੇ ਵਿਸ਼ੇਸ਼ਤਾਵਾਂ ਦੇ ਆਧਾਰ ਤੇ ਹੀ ਉਸ ਨੂੰ 108 ਸਿਫਤੀ ਨਾਂਵਾਂ ਨਾਲ ਪੁਕਾਰਿਆ ਜਾਂਦਾ ਹੈ।ਸਿਫ਼ਤੀ ਨਾਂਵਾਂ ਦੇ ਦੂਜੇ ਸਿਰੇ ਤੇ ਉਹ 101 ਦੁਸ਼ਨਾਮ ਹਨ ਜੋ ਉਸ ਨੂੰ ਸ਼ਿਸ਼ੂਪਾਲ ਨੇ ਦਿੱਤੇ।
ਪੰਜਾਬੀ ਲੋਕਧਾਰਾ ਅਤੇ ਕਵਿਤਾ ਵਿਚ ਕ੍ਰਿਸ਼ਨ ਦਾ ਆਕਰਸ਼ਨ ਕਦੇ ਮੱਧਮ ਨਹੀਂ ਪਿਆ।
ਡਾ. ਸੁਨੀਤਾ ਵਸ਼ਿਸ਼ਟ ਦੀ ਲਿਖੀ ਇਹ ਪੁਸਤਕ ਇਸ ਤੱਥ ਨੂੰ ਬਹੁਤ ਭਰਪੂਰਤਾ ਨਾਲ ਪ੍ਰਮਾਣਿਤ ਕਰਦੀ ਹੈ। ਇਸ ਪੁਸਤਕ ਵਿਚ 170 ਆਧੁਨਿਕ ਪੰਜਾਬੀ ਕਵੀਆਂ ਦੀਆਂ ਕ੍ਰਿਸ਼ਨ ਦੀ ਜੀਵਨ-ਲੀਲ੍ਹਾ ਅਤੇ ਦਰਸ਼ਨ ਬਾਰੇ ਤਕਰੀਬਨ ਸਵਾ ਸਦੀ ਦੌਰਾਨ ਰਚੀਆਂ ਗਈਆਂ 200 ਕਵਿਤਾਵਾਂ ਦਾ ਬਹੁਤ ਸਾਰਥਕ ਅਧਿਐਨ ਹੈ। ਪ੍ਰੋ ਪੂਰਨ ਸਿੰਘ ਤੋਂ ਲੈ ਕੇ ਪਾਤਰ, ਪਾਸ਼, ਅਜਮੇਰ ਰੋਡੇ, ਉਦਾਸੀ, ਸੁਖਵਿੰਦਰ ਅੰਮ੍ਰਿਤ, ਸਵੀ, ਦੀਦ, ਮਨਜੀਤ ਇੰਦਰਾ, ਤਰਸੇਮ ਅਤੇ ਗੁਰਨਾਇਬ ਸਿੰਘ ਤੱਕ ਦੀਆਂ ਕਵਿਤਾਵਾਂ ਵਿਚ ਕ੍ਰਿਸ਼ਨ ਨਾਲ ਇਕ ਗਹਿਰੇ ਬਹੁ-ਨਾਦੀ ਸੰਵਾਦ ਦੀ ਪੇਸ਼ਕਾਰੀ ਇਸ ਪੁਸਤਕ ਦੀ ਲੇਖਿਕਾ ਡਾ ਸੁਨੀਤਾ ਵਸ਼ਿਸ਼ਟ ਦੀ ਬਹੁਤ ਮਹੱਤਵਪੂਰਨ ਪ੍ਰਾਪਤੀ ਹੈ।
ਡਾ ਸੁਨੀਤਾ ਵਸ਼ਿਸ਼ਟ ਸਰਕਾਰੀ ਰਿਪੂਦਮਨ ਕਾਲਜ ਨਾਭਾ ਵਿਚ ਅਸਿਸਟੈਂਟ ਪ੍ਰੋਫੈਸਰ ਹੈ। ਪੰਜਾਬੀ ਕਵਿਤਾ ਅਤੇ ਭਾਰਤੀ ਮਿਥਿਹਾਸ ਦਾ ਸੰਬੰਧ ਉਸਦੇ ਅਧਿਐਨ ਦਾ ਵਿਸ਼ੇਸ਼ ਖੇਤਰ ਹੈ। ਬਹੁਤ ਰੀਝ ਅਤੇ ਮਿਹਨਤ ਨਾਲ ਲਿਖੀ ਗਈ ਇਸ ਪੁਸਤਕ ਦੀ ਸਾਮੱਗਰੀ ਆਮ ਪਾਠਕਾਂ ਤੋਂ ਲੈ ਕੇ ਸਾਹਿਤ ਅਤੇ ਸੱਭਿਆਚਾਰ ਦੇ ਵਿਸ਼ੇਸ਼ੱਗਾਂ ਤੱਕ ਦੀ ਦਿਲਚਸਪੀ ਅਤੇ ਧਿਆਨ ਦੀ ਹੱਕਦਾਰ ਹੈ।– ਪ੍ਰਕਾਸ਼ਕ
-
Vihvien Sadi Diyan Kujh Sahitik Vangiyan (Rachnakar: Ranjit Singh Kharag) ਵੀਹਵੀਂ ਸਦੀ ਦੀਆਂ ਕੁਝ ਸਾਹਿਤਕ ਵੰਨਗੀਆਂ (ਰਚਨਾਕਾਰ : ਰਣਜੀਤ ਸਿੰਘ ਖੜਗ)
Editor – Kudeep Singh Bedi
Published By – Saptrishi Publications
Subject – Non-Ficitionਖੜਗ ਜੀ ਦਾ ਇਹ ਵਾਰਤਕ ਸਾਹਿਤ ਵੀਹਵੀਂ ਸਦੀ ਦੇ ਅੱਧ ਦੇ ਆਰ-ਪਾਰ ਫੈਲਿਆ ਹੋਇਆ ਹੈ। ਇਹ ਸਾਰੇ ਲੇਖ ਉਸ ਵੇਲੇ ਦੇ ਪ੍ਰਸਿੱਧ ਅਖ਼ਬਾਰਾਂ ਤੇ ਰਿਸਾਲਿਆਂ ਵਿਚ ਪ੍ਰਕਾਸ਼ਿਤ ਹੋਏ ਸਨ, ਜੋ ਉਹ ਆਪਣੇ ਸੰਸਾਰ ਤੋਂ ਤੁਰ ਜਾਣ ਤੋਂ ਪਹਿਲਾਂ ਹੀ ਕਟਿੰਗਾਂ ਦੇ ਰੂਪ ਵਿਚ ਉਨ੍ਹਾਂ ਦੇ ਸਪੁੱਤਰ, ਇੰਜੀ, ਕਰਮਜੀਤ ਸਿੰਘ ਵੱਲੋਂ ਸੰਭਾਲੇ ਗਏ ਸਨ। ਇਸੇ ਕਰਕੇ ਹਰ ਲੇਖ ਦੇ ਥੱਲੇ ਉਸਦੇ ਛਪਣ ਦੀ ਤਰੀਕ ਵੀ ਦਿੱਤੀ ਗਈ ਹੈ। ਰਣਜੀਤ ਸਿੰਘ ਖੜਗ ਹੁਰਾਂ ਨੇ ਸਿਰਫ਼ ਪਦ ਸਾਹਿਤ ਦੀ ਹੀ ਰਚਨਾ ਨਹੀਂ ਕੀਤੀ ਸਗੋਂ ਸਾਹਿਤ ਦੇ ਹੋਰ ਵਾਰਤਕ ਰੂਪਾਂ ‘ਚ ਵੀ ਆਪਣੀ ਭਰਪੂਰ ਰਚਨਾ ਕੀਤੀ ਹੈ। ਪਰ ਇਕ ਗੱਲ ਸਮਝ ਤੋਂ ਬਾਹਰ ਹੈ ਕਿ ਉਨ੍ਹਾਂ ਦੀਆਂ ਰਚਨਾਵਾਂ ਉਸ ਵੇਲੇ ਚਰਚਾ ਦਾ ਮਾਧਿਅਮ ਕਿਉਂ ਨਹੀਂ ਬਣ ਸਕੀਆਂ।ਇੰਝ ਲਗਦਾ ਹੈ ਕਿ ਉਸ ਸਮੇਂ ਦੇ ਆਲੋਚਕਾਂ ਨੇ ਸਿਰਫ਼ ਉਸੇ ਸਾਹਿਤ ਨੂੰ ਆਪਣੀ ਚਰਚਾ ਦਾ ਮਾਧਿਅਮ ਬਣਾਇਆ ਜੋ ਉਸ ਵੇਲੇ ਸਿਰਫ਼ ਰੂਸ ਦੇ ਪ੍ਰਭਾਵ ਅਧੀਨ ਛਪ ਰਿਹਾ ਸੀ। ਰਣਜੀਤ ਸਿੰਘ ਖੜਗ ਨੇ ਆਪਣੇ ਜੀਵਨ ਦੇ ਸੀਮਤ ਜਿਹੇ ਕਾਲ ਵਿਚ ਭਰਪੂਰ ਸਾਹਿਤ ਰਚਿਆ।
-ਕੁਲਦੀਪ ਸਿੰਘ ਬੇਦੀ
-
Maharaja Ranjit Singh (ਮਹਾਰਾਜਾ ਰਣਜੀਤ ਸਿੰਘ)
Author – Dr. Muhammad Shafique
Published By – Saptrishi Publications
Subject – Religionਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਇਤਿਹਾਸ ਦੇ ਉਹ ਰਹਿਨੁਮਾ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਸਮੇਂ ਵੀ ਪੂਜਿਆ ਜਾਂਦਾ ਸੀ ਤੇ ਉਨ੍ਹਾਂ ਦੇ ਮਰਨ ਤੋਂ ਬਾਅਦ ਵੀ ਉਨ੍ਹਾਂ ਦੀ ਕਦਰ ਲੋਕਾਂ ਦੇ ਦਿਲਾਂ ਵਿੱਚ ਹੋਰ ਵੀ ਵੱਧ ਗਈ। ਮਹਾਰਾਜਾ ਰਣਜੀਤ ਸਿੰਘ ਪੰਜਾਬ ਦਾ ਉਹ ਧਰੂ ਤਾਰਾ ਸਨ ਜਿਸ ਨੇ ਲੋਕਾਂ ਨੂੰ ਜਿਉਣ ਦਾ ਰਸਤਾ ਦਿਖਾਇਆ। ਆਜ਼ਾਦੀ ਨਾਲ ਰਹਿਣਾ ਸਿਖਾਇਆ। ਉਦਾਰਵਾਦੀ ਅਤੇ ਧਾਰਮਿਕ ਏਕਤਾ ਸਿਖਾਈ। ਸਾਨੂੰ ਭਾਈਚਾਰਕਤਾ ਦੇ ਹਾਮੀ ਬਣਾਇਆ। ਮਹਾਰਾਜਾ ਰਣਜੀਤ ਸਿੰਘ ਇੱਕ ਸੂਝਵਾਨ ਇਨਸਾਨ ਸੀ ਜਿਸ ਦੀ ਚੰਗੀ ਸੋਚ ਸਦਕਾ ਉਸ ਨੇ ਐਸੇ ਵਿਸ਼ਾਲ ਰਾਜ ਨੂੰ ਸੰਭਾਲਿਆ ਜਿਸ ਦੀਆਂ ਹੱਦਾਂ ਦੂਰ-ਦੂਰ ਤੱਕ ਫੈਲੀਆਂ ਹੋਈਆਂ ਸਨ ਅਤੇ ਜਿਸ ਵਿੱਚ ਵੱਖ-ਵੱਖ ਵਰਗਾਂ ਅਤੇ ਧਰਮਾਂ ਦੇ ਲੋਕ ਰਹਿੰਦੇ ਸਨ। ਉਹ ਇੱਕ ਨਿਧੜਕ ਪੰਜਾਬੀ ਜਵਾਨ ਵੀ ਸੀ ਅਤੇ ਨਿਪੁੰਨ ਪ੍ਰਬੰਧਕ ਵੀ ਸੀ। ਉਸ ਨੇ ਰਾਜ ਦੇ ਲੋਕਾਂ ਨੂੰ ਉਹ ਸਭ ਕੁਝ ਦਿੱਤਾ ਜੋ ਉਸ ਦੀ ਹੈਸੀਅਤ ਤੋਂ ਬਾਹਰ ਵੀ ਸੀ। ਉਸ ਨੇ ਗਰੀਬ ਤੋਂ ਗਰੀਬ ਨੂੰ ਉਪਰ ਚੁੱਕਣ ਦੀ ਕੋਸ਼ਿਸ਼ ਕੀਤੀ।ਹਰ ਤਰ੍ਹਾਂ ਦੇ ਪਾੜੇ ਨੂੰ ਖਤਮ ਕੀਤਾ। ਕਿਸਾਨਾਂ, ਮਜ਼ਦੂਰਾਂ ਦਾ ਵਿਸ਼ੇਸ਼ ਧਿਆਨ ਰੱਖਿਆ। ਵਪਾਰ ਨੂੰ ਪ੍ਰਫੁੱਲਤ ਕਰਨ ਵਿੱਚ ਕੋਈ ਕਸਰ ਨਾ ਛੱਡੀ। ਮਹਾਰਾਜਾ ਰਣਜੀਤ ਸਿੰਘ ਇੱਕ ਵਿਸ਼ਾਲ ਹਿਰਦੇ ਦਾ ਪੰਜਾਬੀ ਹੁਕਮਰਾਨ ਸੀ। ਇਹੀ ਵਜ੍ਹਾ ਸੀ ਜਿਸ ਸਦਕਾ ਉਸ ਨੇ ਪੰਜਾਬ ਨੂੰ ਇੱਕ ਲਾਸਾਨੀ ਰਾਜ ਬਣਾਇਆ।
-ਡਾ. ਕੁਲਬੀਰ ਸਿੰਘ ਢਿੱਲੋਂ
-
Elections And Election Commissions Around The World
Edited Name – Dr. Kanwalpreet Kaur, Dr. Hardeep Kaur
Contributors Name – Nirmal Chandola, Sourab Chettri, Aditi
Published By – Saptrishi Publications
Subject – Questions and AnswersI would like to congratulate the managing committee of DAV College, Sector 10, Chandigarh, for encouraging the staff and the students for such an endeavour. I would also extend my heartiest wishes to Mrs Rita Jain, Principal of the college for supporting the team. I would like to congratulate Dr. Kanwalpreet, Nodal Officer of the College for coming out with a new perspective regarding elections. I would also like to congratulate Dr. Hardeep Kaur, for her contribution in writing this book. I would like to place on record the appreciation for the students- Nirmal Chandola, Sourab Chhetri and Aditi for taking out time for such a humongous task along with their regular academic curriculum. I wish these students all the very best for many such future endeavours and hope that many of their fellow students will take inspiration from them.
Amandeep Singh Bhatti, PCS
Director Higher Education, UT Chandigarh -
(Lokdhara Ate Sabhyachar Chintan (Punjab Ate Vishav Paripekh)
Author Name – Dr. Rajinder Singh Sekhon
Published By – Saptrishi Publications
Subject – Articleਪੰਜਾਬੀ ‘ਲੋਕਧਾਰਾ` ਅਤੇ ‘ਸਭਿਆਚਾਰ’ ਦੋਵੇਂ ਗਿਆਨ-ਅਨੁਸ਼ਾਸਨ ਜਦੋਂ ਤੋਂ ਪੈਦਾ ਹੋਏ ਹਨ, ਉਸ ਵੇਲੇ ਤੋਂ ਹੀ ਇਸ ਦੇ ਚਿੰਤਕਾਂ ਦਾ ਚਿੰਤਨ ਕਾਟੇ ਹੇਠ ਆਉਂਦਾ ਰਿਹਾ ਹੈ। ਲੋਕਧਾਰਾ ਦੇ ਖੇਤਰ ਵਿਚ ਅਸੀਂ ‘ਲੋਕਯਾਨ’, ‘ਲੋਕ-ਵਿਰਸਾ’, ‘ਲੋਕਵੇਦ’, ‘ਲੋਕਲੋਰ’ ਦੇ ਝਟਕੇ ਖਾਂਦੇ ਰਹੇ ਹਾਂ। ਕਦੇ ਅਸੀਂ ਲੋਕਾਂ ਵਿਚ ਪਈ ਲੋਕਧਾਰਾ ਦੀ ਬਜਾਏ ‘ਸਾਹਿਤ ਵਿਚ ਲੋਕਧਾਰਾ’ ਵਧੇਰੇ ਤਲਾਸ਼ਦੇ ਰਹੇ ਹਾਂ। ਕਦੇ ਅਧਿਐਨ-ਵਿਧੀਆਂ ਨੂੰ ਲੈ ਕੇ ਸਾਡੇ ਵਿਚ ਵਿਵਾਦ ਪੈਦਾ ਹੁੰਦੇ ਹਨ ਅਤੇ ਕਦੇ ਇਸ ਦੇ ਅਧਿਐਨ-ਖੇਤਰਾਂ ਬਾਰੇ। ਅਸੀਂ ਲੰਮਾ ਸਮਾਂ ‘ਸਭਿਅਤਾ` ਅਤੇ ‘ਸਭਿਆਚਾਰ’ ਵਿਚ ਓਵੇਂ ਹੀ ਫਰਕ ਨਹੀਂ ਕਰ ਸਕੇ ਜਿਵੇਂ ਅਸੀਂ ‘ਲੋਕ ਗੀਤ’ ਅਤੇ ‘ਲੋਕ ਸਾਹਿਤ’ ਵਿਚ ਨਹੀਂ ਕਰ ਸਕੇ। ਸਾਡੇ ਵਿਦਵਾਨਾਂ ਨੇ ਸੰਕਲਪਾਂ ਦੇ ਸਪੱਸ਼ਟੀਕਰਨ ਅਤੇ ਉਨ੍ਹਾਂ ਨੂੰ ਨਿਖੇੜ-ਨਿਖੇੜ ਕੇ ਪੇਸ਼ ਕਰਨ ਵਿਚ ਰੁਚੀ ਨਹੀਂ ਵਿਖਾਈ। ਅਸੀਂ ਲੋਕਧਾਰਾ ਅਤੇ ਸਭਿਆਚਾਰ ਦੇ ਖੇਤਰ ਵਿਚ ਹੋਏ ਮੌਲਿਕ ਚਿੰਤਨ ਤੱਕ ਆਪਣੀ ਪਹੁੰਚ-ਰਸਾਈ ਨਹੀਂ ਕਰ ਸਕੇ। ਅਸੀਂ ਆਪਣੇ ਆਸੇ-ਪਾਸੇ ਦੇ ਚਿੰਤਨ ਨੂੰ ਹੀ ‘ਕਾਫੀ’ ਜਾਂ ‘ਮੁਕੰਮਲ’ ਸਮਝਣ ਦੀ ਗਲਤੀ ਕਰਦੇ ਰਹੇ ਹਾਂ। ਅਸੀਂ ਉਵੇਂ ਪੜ੍ਹਿਆ-ਲਿਖਿਆ-ਵਿਚਾਰਿਆ ਹੈ ਜਿਵੇਂ ਸਾਨੂੰ ਚੰਗਾ ਲੱਗਿਆ ਹੈ।ਜਿਸ ਦੀ ‘ਲੋੜ’ ਸੀ, ਉਸ ਵੱਲ ਧਿਆਨ ਨਹੀਂ ਦਿੱਤਾ। ਇਹੋ ਕਾਰਨ ਹੈ ਕਿ ‘ਲੋਕਧਾਰਾ’ ਦੇ ਮੁਢਲੇ ਚਿੰਤਕ ਵਿਲੀਅਮ ਥਾਮਸ ਬਾਰੇ ਪੰਜਾਬੀ ਵਿਚ ਇੱਕ ਲੇਖ ਵੀ ਉਪਲਬਧ ਨਹੀਂ ਹੈ। ਹਥਲੀ ਪੁਸਤਕ ਇਨ੍ਹਾਂ ਦੇਸ਼ਾਂ ਤੋਂ ਮੁਕਤ ਹੋਣ ਦਾ ਦਾਅਵਾ ਨਹੀਂ ਕਰਦੀ ਪਰ ਇਸ ਖੇਤਰ ਵਿਚੋਂ ਚੁਣੇ ਗਏ ਚਿੰਤਕਾਂ ਦੇ ਸਭਿਆਚਾਰ/ਲੋਕਧਾਰਾ ਚਿੰਤਨ ਸਬੰਧੀ ਲੋੜੀਂਦੀ ਮੁਕੰਮਲ ਜਾਣਕਾਰੀ ਮੁਹੱਈਆ ਕਰਵਾਉਣ ਦਾ ਦਾਅਵਾ ਜ਼ਰੂਰ ਕਰਦੀ ਹੈ।
-ਡਾ. ਰਾਜਿੰਦਰ ਸਿੰਘ ਸੇਖੋਂ
-
Kinj Nasha Mukt Hove Punjab?
Author Name – Mohan Sharma
Published By – Saptrishi Publications
Subject – Articleਮੋਹਨ ਸ਼ਰਮਾ ਪੰਜਾਬੀ ਦੇ ਪ੍ਰਸਿੱਧ ਬਹੁ-ਵਿਧਾਈ ਲੇਖਕ ਹਨ। ਉਨ੍ਹਾਂ ਨੇ ਪੰਜਾਬੀ ਕਵਿਤਾ, ਕਹਾਣੀ, ਮਿੰਨੀ ਕਹਾਣੀ, ਵਾਰਤਕ ਅਤੇ ਇਕਾਂਗੀ ਆਦਿ ਵਿੱਚ ਮਹੱਤਵਪੂਰਨ ਸਾਹਿਤ ਦੀ ਰਚਨਾ ਕੀਤੀ ਹੈ। ਅਧਿਆਪਕ ਦੇ ਨਾਲ-ਨਾਲ ਉਹ ਸਮਾਜ ਸੇਵਾ ਦੇ ਮਹਾਨ ਕਾਰਜ ਨੂੰ ਵੀ ਬੜੀ ਤਨਦੇਹੀ ਨਾਲ ਨਿਭਾਉਂਦੇ ਰਹੇ ਹਨ। ਵਿਸ਼ੇਸ਼ ਤੌਰ ‘ਤੇ ਪੰਜਾਬ ਵਿੱਚ ਨਸ਼ਿਆਂ ਦੇ ਪ੍ਰਕੋਪ ਨੂੰ ਲੈ ਕੇ ਉਹਨਾ ਨੇ ਸਿਧਾਂਤਕ ਅਤੇ ਵਿਹਾਰਕ ਤੌਰ ਤੇ ਵਡੇਰਾ ਕਾਰਜ ਕੀਤਾ ਹੈ। ਹਥਲੀ ਪੁਸਤਕ “ਕਿੰ ਨਸ਼ਾ ਮੁਕਤ ਹੋਵੇ ਪੰਜਾਬ’ ਉਨ੍ਹਾਂ ਦਾ ਨਵਾਂ ਵਾਰਤਕ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿੱਚ ਪੰਜਾਬ ਦੇ ਨੌਜਵਾਨਾਂ ਵਿੱਚ ਵਧ ਰਹੇ ਨਸ਼ੇ ਦੇ ਰੁਝਾਨ ਨੂੰ ਵੱਖ-ਵੱਖ ਬਿਰਤਾਂਤਕ ਜੁਗਤਾਂ ਅਤੇ ਕਰੁਣਾਮਈ ਕਥਾ ਜੁਗਤਾਂ ਰਾਹੀਂ ਬਿਆਨ ਕੀਤਾ ਗਿਆ ਹੈ। ਇਨ੍ਹਾਂ ਲੇਖਾਂ ਵਿੱਚ ਲੇਖਕ ਇਸ ਗੱਲ ‘ਤੇ ਵਿਸ਼ੇਸ਼ ਤਵੱਜ ਦਿੰਦਾ ਹੈ ਕਿ ਨਸ਼ਿਆਂ ਵਿੱਚ ਗ੍ਰਸਤ ਲੋਕ ਸਮਾਜ ਦੇ ਖਲਨਾਇਕ ਨਹੀਂ ਸਗੋਂ ਪੀੜਤ ਹਨ।ਲੇਖਕ ਦਾ ਮੰਨਣਾ ਹੈ ਕਿ ਜੇਕਰ ਸਮਾਜ ਅਤੇ ਸਰਕਾਰ ਦੀ ਦ੍ਰਿੜ੍ਹ ਇੱਛਾ-ਸ਼ਕਤੀ ਹੋਵੇ ਤਾਂ ਨਸ਼ਿਆਂ ਦੀ ਇਸ ਦਲਦਲ ਵਿੱਚ ਸੰਖਿਆਂ ਹੀ ਨਿਕਲਿਆ ਜਾ ਸਕਦਾ ਹੈ। ਲੇਖਕ ਇਸ ਗੱਲ ‘ਤੇ ਵੀ ਸਾਡਾ ਧਿਆਨ ਕੇਂਦਰਿਤ ਕਰਦਾ ਹੈ ਕਿ ਮੌਜੂਦਾ ਸਰਮਾਏਦਾਰੀ ਪ੍ਰਬੰਧ ਵਿੱਚ ਸਿਆਸੀ ਲੋਕਾਂ, ਨਥਾ ਤਸਕਰਾਂ ਅਤੇ ਅਫ਼ਸਰਸ਼ਾਹੀ ਦਾ ਆਪਸੀ ਸਬੰਧ ਨਸ਼ਿਆਂ ਦੇ ਇਸ ਕੋਹੜ ਨੂੰ ਪ੍ਰਫੁੱਲਿਤ ਕਰਨ ਵਿੱਚ ਅਹਿਮ ਰੋਲ ਅਦਾ ਕਰ ਰਿਹਾ ਹੈ | ਇਸ ਕਰਕੇ ਅਜਿਹੀ ਪੁਸਤਕ ਦੀ ਪ੍ਰਕਾਸ਼ਨਾ ਸਾਡੇ ਸਮਾਜ ਲਈ ਬੇਹੱਦ ਲਾਭਦਾਇਕ ਹੋ ਸਕਦੀ ਹੈ। ਉਮੀਦ ਹੈ ਕਿ ਮੋਹਨ ਸ਼ਰਮਾ ਜੀ ਦਾ ਨਸ਼ਿਆਂ ਨੂੰ ਖ਼ਤਮ ਕਰਨ ਦਾ ਅਹਿਦ ਅਗਾਂਹ ਵੀ ਜਾਰੀ ਰਹੇਗਾ ਅਤੇ ਉਹ ਆਪਣੀ ਕਲਮ ਨੂੰ ਨਸ਼ਿਆਂ ਦੇ ਮਾੜੇ ਰੁਝਾਨ ਨੂੰ ਖ਼ਤਮ ਕਰਨ ਲਈ ਚਲਾਉਂਦੇ ਰਹਿਣਗੇ। ਆਮੀਨ
-ਡਾ. ਭੀਮ ਇੰਦਰ ਸਿੰਘ
-
VIDA HOIA KIS RUTTE!
Author Name – AVTAR TALLEWALIA
Published By – Saptrishi Publications
Subject – Poetryਅਵਤਾਰ ਟੱਲੇਵਾਲੀਆ ਨੂੰ ਵਿਛੜਿਆਂ ਅੱਧੀ ਸਦੀ ਤੋਂ ਵੱਧ ਦਾ ਸਮਾਂ ਹੋ ਗਿਆ ਹੈ। 1971 ਵਿਚ ਵਿਦਾਅ ਹੋਣ ਸਮੇਂ ਉਹ ਕੱਲ ਤੀਹ ਵਰ੍ਹਿਆਂ ਦਾ ਸੀ। ਇਹ ਉਹਦੀ ਬਾਹਰ-ਅੰਦਰੋਂ ਇਕੋ ਜਿੰਨੀ ਖ਼ੂਬਸੂਰਤ ਸ਼ਖ਼ਸੀਅਤ ਦੀ ਕਰਾਮਾਤ ਹੈ ਕਿ ਪਰਿਵਾਰ ਨੂੰ ਤਾਂ ਉਹ ਕਿਥੋਂ ਭੁੱਲਣਾ ਸੀ, ਉਹਦੇ ਦਸਤਾਂ-ਮਿੱਤਰਾਂ ਦੇ ਦਿਲਾਂ ਵਿਚ ਵੀ ਉਹਦੀ ਯਾਦ ਮੱਧਮ ਨਹੀਂ ਪਈ। ਉਹਨੇ ਕੁਛ ਹੀ ਸਾਲਾਂ ਵਿਚ ਬਹੁਤ ਕੁਛ ਲਿਖਿਆ। ਕਵਿਤਾਵਾਂ ਦੇ ਨਾਲ-ਨਾਲ ਉਹਨੇ ਕਹਾਣੀਆਂ ਵੀ ਲਿਖੀਆਂ ਸ: ਅਜਾਇਬ ਟੱਲੇਵਾਲੀਆ ਅਤੇ ਸਭਿਆਚਾਰਕ ਲੇਖ ਵੀ ਲਿਖੇ। ਜੇ ਉਰਦੂ- ਹਿੰਦੀ ਦੀ ਕੋਈ ਰਚਨਾ ਚੰਗੀ ਲਗਦੀ, ਉਹ ਉਸ ਨੂੰ ਪੰਜਾਬੀ ਵਿਚ ਅਨੁਵਾਦ ਕਰ ਦਿੰਦਾ ਸੀ। ਅਫ਼ਸੋਸ ਕਿ ਉਹਦੀ ਕੋਈ ਪੁਸਤਕ ਨਹੀਂ ਸੀ ਛਪੀ। ਉਹਨੇ ਆਪਣੀਆਂ ਰਚਨਾਵਾਂ ਵਾਲੇ ਅਖ਼ਬਾਰ ਰਸਾਲੇ ਘਰ ਇਧਰ ਉਧਰ ਰੱਖ ਛੱਡੇ ਸਨ। ਕਹਿਰ ਦੇ ਸਮੇਂ ਵਿਚ ਕਾਗ਼ਜ਼ ਸੰਭਾਲਣ ਦੀ ਹੋਸ਼ ਕਿਸ ਨੂੰ ਸੀ। ਨਤੀਜੇ ਵਜੋਂ ਸਭ ਕੁਛ ਗੁੰਮ -ਗੁਆਚ ਗਿਆ। ਦੋ ਕੁ ਸਾਲ ਹੋਏ ਕੈਨੇਡਾ ਵਸੇ ਉਹਦੇ ਗਰਾਈਂ ਲੇਖਕ ਅਜਾਇਬ ਟੱਲਵਾਲੀਆ ਨੇ ਉਹਦੀਆਂ ਰਚਨਾਵਾਂ ਲੱਭ ਕੇ ਪੁਸਤਕ ਛਪਾਉਣ ਬਾਰੇ ਸੋਚਿਆ। 50-60 ਸਾਲ ਪੁਰਾਣੇ ਰਸਾਲੇ ਭਾਲ ਕੇ ਉਹਨਾਂ ਵਿਚੋਂ ਅਵਤਾਰ ਦੀਆਂ ਰਚਨਾਵਾਂ ਲੱਭਣ ਦੀ ਇਹ ਕੋਸ਼ਿਸ਼ ਤੂੜੀ ਵਿਚੋਂ ਸੂਈਆਂ ਹਾਸਲ ਕਰਨ ਵਾਂਗ ਸੀ। ਕੁਛ ਲੇਖਕ ਮਿੱਤਰਾਂ ਨੇ ਪੂਰਾ ਸਾਥ ਦਿੱਤਾ, ਪਰ ਕਈਆਂ ਨੇ ਆਸ ਪੂਰੀ ਨਾ ਕੀਤੀ। ਫੇਰ ਵੀ ਅਜਾਇਬ ਨੇ ਦਿਲ ਨਹੀਂ ਛੱਡਿਆ। ਜਿਸ ਵਿਧਾ ਦਾ ਜੋ ਕੁਛ ਵੀ ਮਿਲਿਆ, ਉਹਨੇ ਸੰਭਾਲ ਲਿਆ। ਹੁਣ ਅਵਤਾਰ ਦੇ ਪਰਿਵਾਰ ਵੱਲੋਂ ਉਹ ਸਭ ਰਚਨਾਵਾਂ ਇਸ ਪੁਸਤਕ ਦੇ ਰੂਪ ਵਿਚ ਲੇਖਕਾਂ ਤੇ ਪਾਠਕਾਂ ਨੂੰ ਭੇਟ ਹਨ। ਆਸ ਹੈ, ਇਹ ਪੁਸਤਕ ਪਿਛਲੀ ਅੱਧੀ ਸਦੀ ਵਿਚ ਸਾਹਿਤ ਨਾਲ ਜੁੜੇ ਸਾਥ ਮਗਰੋਂ ਦੀਆਂ ਪੀੜ੍ਹੀਆਂ ਦੇ ਲੇਖਕਾਂ-ਪਾਠਕਾਂ ਨੂੰ ਅਵਤਾਰ ਟੱਲੇਵਾਲੀਆ ਦੀਆਂ ਰਚਨਾਵਾਂ ਤੋਂ ਜਾਣੂ ਕਰਵਾਉਣ ਵਿਚ ਸਹਾਈ ਹੋਵੇਗੀ।
– ਗੁਰਬਚਨ ਸਿੰਘ ਭੁੱਲਰ
-
INDIAN CULTURE AND RITUALS
Author Name – JASWINDER SINGH KAINAUR
Published By – Saptrishi Publications
Subject – ProseJaswinder Singh Kainaur is a genius writer and broadcaster as well as a sincere and committed person. After writing short stories, poems and other articles on the culture and folklore of Punjab, his book ‘Indian Culture and Rituals’ is an example of his devotion and commitment towards the folklore. In today’s era of consumerism and market culture, such a sincere effort seems not only difficult but also impossible, but Jaswinder has accomplished this task with his diligence and hard work. Identifying and documenting a culture or folk movement is essentially a group work that involves research, thematic analysis, and intensive study. This book is a document of the rituals and customs from the beginning of human life to its end and beyond, which have been accepted in the Indian society since ancient times. He has already written a book in Punjabi on the folklore of Punjab. And writing such a documentary that can be said to be his meaningful achievement. Through this, Jaswinder has touched on such a topic of culture which still calls for further research. Undoubtedly, this book will serve as a road map for other researchers whose various layers can be explored further. This new work is warmly welcomed in the world of Indian literature.
-Pritam Rupal
-
Panjabi Sabhyachar Vich Lok Vishwaas: Roop Ate Dharnavan
Author Name – Dr. Surinder Singh Kaithal
Published By – Saptrishi Publications
Subject – Nonficionਡਾ. ਸੁਰਿੰਦਰ ਸਿੰਘ ਕੈਥਲ ਦੀ ਇਹ ਪੁਸਤਕ ਅਕੈਡਮਿਕ ਖੇਤਰ ਦੀ ਹੈ। ਇਸ ਕਰਕੇ ਉਹ ਪ੍ਰੀਭਾਸ਼ਾ ਤੋਂ ਆਰੰਭਦਾ ਹੈ, ਫਿਰ ਲੋਕ ਸਮੂਹਿਕ ਮਨੋਵਿਗਿਆਨ ਨਾਲ ਰਿਸ਼ਤਾ ਤੈਅ ਕਰਦਾ ਹੈ।ਪੰਜਾਬੀ ਸਭਿਆਚਾਰ ਵਿੱਚ ਲੋਕ ਵਿਸ਼ਵਾਸ ਕਿਵੇਂ ਕਾਰਜਸ਼ੀਲ ਹਨ, ਇਸ ਰਾਹੀਂ ਇਸ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।
ਹਰ ਜਾਦੂ-ਟੂਣੇ ਪਿੱਛੇ ਕੋਈ ਨਾ ਕੋਈ ਵਿਸ਼ਵਾਸ ਕੰਮ ਕਰਦਾ ਹੈ। ਇਸ ਵਿਚਾਰ ਨੂੰ ਅਗਾਂਹ ਵਧਾਇਆ ਗਿਆ ਹੈ। ਜਾਦੂ-ਟੂਣੇ ਦਾ ਖ਼ਾਤਮਾ ਨਹੀਂ ਹੁੰਦਾ, ਉਹ ਧਰਮ ਦੇ ਵਿਸ਼ਵਾਸਾਂ ਵਿਚ ਵੀ ਵਿਦਮਾਨ ਹੁੰਦੇ ਹਨ। ਲੋਕ ਧਰਮ ਤਾਂ ਖੜ੍ਹਾ ਹੀ ਇਨ੍ਹਾਂ ਵਿਸ਼ਵਾਸਾਂ ਉੱਪਰ ਹੈ। ਇਹੀ ਵਿਸ਼ਵਾਸ, ਬ੍ਰਿਤਾਂਤ/ਸਾਹਿਤ ਦਾ ਮੱਧਕਾਲ ਵਿੱਚ ਆਧਾਰ ਬਣ ਕੇ ਲੋਕ- ਕਥਾਵਾਂ ਦੀ ਸਿਰਜਣਾ ਕਰਦਾ ਹੈ। ਮੱਧਕਾਲ ਵਿੱਚ ਸਾਹਿਤ ਲੋਕਧਾਰਾ ਨਾਲ ਜੁੜਿਆ ਹੋਇਆ ਹੈ। ਇਸ ਸਾਹਿਤ ਵਿੱਚ ਰੱਬ, ਆਤਮਾ, ਪੁਨਰ ਜੀਵਨ, ਸੁਰਗ, ਨਰਕ ਆਦਿ ਵਿਸ਼ਵਾਸਾਂ ਉੱਪਰ ਆਸਥਾ ਹੈ, ਪਰ ਨਾਲ ਹੀ ਧਰਤੀ ਦੇ ਬਲਦ ਦੇ ਸਿੰਗਾਂ ਉੱਪਰ ਖੜ੍ਹੇ ਹੋਣ ਦਾ ਵਿਰੋਧ ਵੀ ਹੈ। ਅਸਲ ਵਿੱਚ ਜਾਦੂ ਅਤੇ ਧਰਮ ਦਾ, ਧਰਮ ਅਤੇ ਵਿਗਿਆਨ ਦਾ ਰਿਸ਼ਤਾ ਦੁਵੱਲਾ ਹੈ।
ਵਿਸ਼ਵਾਸਾਂ ਦਾ ਦਾਇਰਾ ਬਹੁਤ ਵਸੀਹ ਹੈ। ਮਨੁੱਖ ਤੋਂ ਬ੍ਰਹਿਮੰਡ ਤਕ ਵਿਸ਼ਵਾਸ ਫੈਲਿਆ ਹੋਇਆ ਹੈ। ਡਾ. ਸੁਰਿੰਦਰ ਸਿੰਘ ਕੈਥਲ ਨੇ ਵਿਸ਼ਾਲ ਵਿਸ਼ੇ ਨੂੰ ਹੱਥ ਪਾਇਆ ਹੈ। ਜੋ ਇੱਕ ਅੱਧ ਪੁਸਤਕ ਵਿੱਚ ਸਮੇਟਣਾ ਸੰਭਵ ਨਹੀਂ। ਇਸ ਲਈ ਉਸ ਪਾਸੋਂ ਅਗਾਂਹ ਖੋਜ ਕਾਰਜ ਜਾਰੀ ਰੱਖਣ ਦੀ ਆਸ ਰੱਖਾਂਗਾ ਅਤੇ ਭਵਿੱਖ ਵਿੱਚ ਹੋਰ ਪੁਸਤਕਾਂ ਦੀ ਤਵੱਕੋ ਵੀ ਬੇਮਾਅਨੇ ਨਹੀਂ। ਉਨ੍ਹਾਂ ਨੂੰ ਇਸ ਪੁਸਤਕ ਦੀ ਵਧਾਈ, ਜੀ ਆਇਆਂ ਨੂੰ।-ਡਾ. ਕਰਮਜੀਤ ਸਿੰਘ
-
Dil Diyan Gallan
Author Name – Paramjit Singh Nikke Ghumman
Published By – Saptrishi Publications
Subject – Poetryਕੇ. ਸ਼ਰਨਜੀਤ ਸਿੰਘ (ਫ਼ਿਦਾ ਬਟਾਲਵੀ) ਮੇਰਾ ਅਜ਼ੀਜ਼ ਦੋਸਤ, ਸਤਿਕਾਰਤ ਰਿਸ਼ਤੇਦਾਰ ਅਤੇ ਪਸੰਦੀਦਾ ਸ਼ਾਇਰ ਸੀ। ਉਸਦੀ ਕਮੀ ਮੈਂ ਹਮੇਸ਼ਾ ਮਹਿਸੂਸ ਕੀਤੀ ਹੈ ਤੇ ਕਰ ਰਿਹਾ ਹਾਂ। ਸ਼ਾਇਰੀ ਵਿੱਚ ਉਹ ਮੇਰਾ ਸਾਥੀ ਸੀ ਤੇ ਅਸੀਂ ਇਕੱਠਿਆਂ ਨੇ ਬਟਾਲਾ ਦੇ ਉਸਤਾਦ ਸ਼ਾਇਰਾਂ ਤੋਂ ਸ਼ਾਇਰੀ ਦੀ ਕਲਾ ਸਿੱਖਣੀ ਸ਼ੁਰੂ ਕੀਤੀ ਸੀ। ਮੈਨੂੰ ਮੁੰਬਈ ਤੱਕ ਲੈ ਕੇ ਜਾਣ ਅਤੇ ਉੱਥੇ ਬਾਲੀਵੁੱਡ ਦੇ ਵੱਡੇ ਗੀਤਕਾਰਾਂ ਤੇ ਗਾਇਕਾਂ ਨਾਲ ਮੁਲਾਕਾਤ ਕਰਨ ਦਾ ਸਬੱਬ ਸ਼ਰਨਜੀਤ ਨੇ ਹੀ ਬਣਾਇਆ ਸੀ। ਸਾਡੇ ਸਾਂਝੇ ਦੋਸਤ ਜਗਜੀਤ ਸਿੰਘ ਸੀੜ੍ਹਾ ਅਤੇ ਸ਼ਰਨਜੀਤ ਸਦਕਾ ਹੀ ਮੇਰੇ ਲਿਖੇ ਗੀਤ ਜਨਾਬ ਮੁਹੰਮਦ ਰਫ਼ੀ ਸਾਹਿਬ ਦੀ ਆਵਾਜ਼ ਵਿੱਚ ਰਿਕਾਰਡ ਹੋ ਪਾਏ ਸਨ। ਮੇਰੇ ਮਨ ਵਿੱਚ ਸ਼ਰਨਜੀਤ ਲਈ ਇੱਕ ਸਤਿਕਾਰਤ ਸਥਾਨ ਹੈ ਤੇ ਹਮੇਸ਼ਾ ਹੀ ਰਹੇਗਾ।
ਮੈਨੂੰ ਇਸ ਗੱਲ ਦੀ ਖ਼ੁਸ਼ੀ ਤੇ ਫ਼ਖ਼ਰ ਹੈ ਕਿ ਸ਼ਰਨਜੀਤ ਦੀ ਸਾਹਿਤਕ ਵਿਰਾਸਤ ਨੂੰ ਅੱਗੇ ਤੋਰਦਿਆਂ ਹੋਇਆਂ ਉਸਦਾ ਫ਼ਰਜ਼ੰਦ ਪਰਮਜੀਤ ਸਿੰਘ ਜਿਸਨੂੰ ਸਾਹਿਤਕ ਹਲਕਿਆਂ ਵਿੱਚ ‘ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਪੰਜਾਬੀ ਕਹਾਣੀ ਤੇ ਨਿਬੰਧ ਲੇਖਨ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਰਿਹਾ ਹੈ। ਮੈਨੂੰ ਬਹੁਤ ਹੀ ਖ਼ੁਸ਼ੀ ਹੈ ਕਿ ਪਰਮਜੀਤ ਆਪਣੇ ਇਸ ਪਲੇਠੇ ਕਾਵਿ ਸੰਗ੍ਰਹਿ ‘ਦਿਲ ਦੀਆਂ ਗੱਲਾਂ” ਨਾਲ, ਪੰਜਾਬੀ ਕਾਵਿ ਜਗਤ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ। ਮੈਂ ਪੰਜਾਬੀ ਕਵਿਤਾ ਦੇ ਖੇਤਰ ‘ਚ ਪਰਮਜੀਤ ਦੀ ਇਸ ਆਮਦ ਨੂੰ ਖ਼ੁਸ਼ਆਮਦੀਦ ਆਖ਼ਦਾ ਹਾਂ ਤੇ ਦੁਆ ਕਰਦਾ ਹਾਂ ਕਿ ਆਪਣੇ ਪਿਤਾ ਵਾਂਗ ਹੀ ਇਹ ਵੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੋਹੇ।ਅਜੀਤ ਕਮਲ
-
Tum Agar Hote
Author Name – Prof. (Dr.) Manju Verma
Published By – Saptrishi Publications
Subject – Poemsमेरा प्रथम काव्य संग्रह ‘तुम अगर होते’ मेरे जीवन की एक बहुमूल्य उपलब्धि है जिसने एक इतिहासकार को एक कवयित्री के सांचे में ढाल संवेदनशील बना दिया है। यह काव्य संग्रह मेरे प्रियवर स्वर्गीय श्री राजीव वर्मा को एक सप्रेम श्रद्धांजलि है ।
इन कविताओं के माध्यम से मैंने अपने प्रियतम से मिलने और बिछुड़ने के एहसासों को कलमबद्ध कर उनके साथ बिताए सुखद लम्हों को एक बार फिर से जीने का प्रयास किया है। यह कविताएं महज कविताएं ही नहीं है यह मेरे चार दशकों के रिसते दर्द की अभिव्यक्ति है । अपने प्रेम को खोने के गम और कई सालों के अकेलेपन की दास्तान को मैंने लफ्जों में पिरोने का प्रयास किया है। काव्य संग्रह ‘तुम अगर होते’ में लिखी कविताओं के माध्यम से मैंने अपने हृदय के खालीपन और अपनी उम्र के इस पड़ाव पर अपने जीवन साथी की कमी को हुए कहीं ना कहीं उनके लौट आने की उत्कंठा व्यक्त की है।-प्रो. (डॉ.) मंजू वर्मा
-
Peeth Dard Karan aur Nivaran
Editor Name – Babita Ghai, Rajni Sharma, Deepika Bansal, Varun Singla, Nitika Goyal and Krishan Kumar
Published By – Saptrishi Publications
Subject – health instructionजैसा कि मुझे लेखकों द्वारा अवगत कराया गया है कि यह पुस्तक पीठ के निचले हिस्से के दर्द से पीड़ित सभी लोगों के लिए मार्गदर्शन करेगी और उन लोगों के लिए भी जो एक स्वस्थ सक्रिय दर्द मुक्त जीवन जीना चाहते हैं। यह पुस्तक सरल भाषा में लिखी गई है और पीठ दर्द और रिकवरी से निपटने के लिए आसनों के उदाहरण चित्रों के साथ आसान जानकारी और निर्देश प्रदान करती है।
-
Samaj Ate Jiwan-Jach
Author Name – Sunjeeb Singh Saini
Published By – Saptrishi Publications
Subject – Articleਸਮਾਜਿਕ ਵਿਕਾਸ ਦੀ ਪ੍ਰਕਿਰਿਆ ਨਿਰੰਤਰ ਚਲਦੀ ਰਹਿੰਦੀ ਹੈ। ਹਜ਼ਾਰਾਂ ਸਾਲਾਂ ਤੋਂ ਉਨ੍ਹਾਂ ਲੋਕਾਂ ਨੇ ਵਿਕਾਸ ਦੀ ਗਤੀ ਨੂੰ ਤੇਜ਼ ਕੀਤਾ ਹੈ ਜਿਨ੍ਹਾ ਘਸ ਪਿਟ ਰਸਤਿਆਂ ਤੋਂ ਹਟ ਕੇ ਸਮਾਜ ਨੂੰ ਨਵੇਂ ਰਸਤਿਆਂ ‘ਤੇ ਚੱਲਣ ਲਈ ਪ੍ਰੇਰਿਤ ਕੀਤਾ। ਆਧੁਨਿਕ ਯੁਗ ਵਿੱਚ ਵਿਗਿਆਨੀਆਂ ਅਤੇ ਲੇਖਕਾਂ ਨੇ ਇਸ ਪ੍ਰਕਿਰਿਆ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਸੰਜੀਵ ਸਿੰਘ ਸੈਣੀ ਨੌਜਵਾਨ ਲੇਖਕ ਹੋਣ ਦੇ ਨਾਲ ਨਾਲ ਸੰਜੀਵ ਸਿੰਘ ਸੈਣੀ ਸਮਾਜਿਕ ਸਰੋਕਾਰਾਂ ਨੂੰ ਸਹੀ ਢੰਗ ਨਾਲ ਨਜਿੱਠਣ ਲਈ ਪ੍ਰਤੀਬੱਧ ਅਤੇ ਜੂਝਣ ਲਈ ਤਿਆਰ-ਬਰ-ਤਿਆਰ ਹੈ।ਸੰਜੀਵ ਸਿੰਘ ਸੈਣੀ ਵੱਲੋਂ ਅਖਬਾਰਾਂ ਰਸਾਲਿਆਂ ਵਿੱਚ ਪਾਠਕ ਵਜ ਖ਼ਤ ਲਿਖਣ ਦੀ ਸ਼ੁਰੂਆਤ ਕਰਦੇ ਹੋਏ ਆਪਣੀ ਪਰਪੱਕ ਕਲਮ ਨਾਲ ਹੁਣ ਉਹ ਨਿਬੰਧ ਲਿਖਣ ਦੇ ਸਮਰੱਥ ਹੈ।ਹਥਲੀ ਕਿਤਾਬ ਦਾ ਸਿਰਲੇਖ ਹੀ ਦਸਦਾ ਹੈ ਕਿ ਕਿਵੇਂ ਸਾਂਝ ਅਤੇ ਸਮੂਹਿਕ ਯਤਨਾ ਨਾਲ ਅਸੀਂ ਮਨੁੱਖੀ ਜਿਉਣ ਢੰਗ ਵਿੱਚ ਤਬਦੀਲੀ ਲਿਆ ਸਕਦੇ ਹਾਂ। ਸੰਜੀਵ ਸਿੰਘ ਸੈਣੀ ਨੂੰ ਇਸ ਨਵੀਂ ਲਿਖਤ ਦੀ ਮੁਬਾਰਕਬਾਦ।ਜੀ.ਕੇ ਸਿੰਘ
ਆਈ.ਏ.ਐਸ. -
Gazalanjali
Author Name – Dr. Tilak Sethi
Published By – Saptrishi Publications
Subject – Gazalsश्री तिलक सेठी जी द्वारा रचित ग़ज़लों के इस प्रथम संकलन ‘ग़ज़लांजलि’ में एक अद्भुत सम्मोहन है। यह ग़ज़ल संग्रह इनकी काव्य प्रतिभा का अमिट हस्ताक्षर है। एक के बाद एक, हर ग़ज़ल बेहतरीन है, हर शेर बहुत उम्दा है तथा जीवन के फ़लसफ़े को इतनी खूबसूरती के साथ कलमबद्ध करने का एक सफल व सार्थक प्रयास है। निश्चित रूप से, इनकी यह कृति इनके काव्य-प्रधान व्यक्तित्व की प्रति छाया है।
डॉ. सेठी की लिखी हुई चार पंक्तियां मेरे दिल के बहुत करीब हैं-
कहकशाँ का एक ज़र्रा भी नहीं है ये ज़मीं
फिर बता औकात तेरी क्या भला है आदमी
चन्द्र सांसें ले के आया है ज़मीं का हर बशर
सोचता है वो मगर खुद को ख़ुदा से कम नहीं
मैं, डॉ. तिलक सेठी को इनके इस सार्थक साहित्यिक प्रयास के लिए बधाई देता हूं और इनके स्वस्थ जीवन की कामना करते हुए यह विश्वास प्रकट करता हूँ कि यह काव्य संग्रह पाठकों की उम्मीदों पर खरा उतरेगा।-प्रोफेसर एच.एल. वर्मा,
कुलपति जगन्नाथ विश्वविद्यालय, जयपुर