Sale!

Lok Sampark Punjab De 52 Ratan

Author – Ujagar Singh
Published By – Saptrishi Publications
Subject – Articles

ਲੋਕ ਸੰਪਰਕ ਵਿਭਾਗ ਕਿਸੇ ਵੀ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਉਹ ਸਰਕਾਰ ਲਈ ਅੱਖਾਂ ਅਤੇ ਕੰਨਾਂ ਦੇ ਫ਼ਰਜ ਨਿਭਾਉਂਦਾ ਹੋਇਆ ਸਰਕਾਰਾਂ ਦੀਆਂ ਨੀਤੀਆਂ, ਪ੍ਰੋਗਰਾਮ ਅਤੇ ਫੈਸਲੇ ਆਮ ਲੋਕਾਂ ਤੱਕ ਲੈ ਕੇ ਜਾਂਦਾ ਹੈ ਤੇ ਲੋਕਾਂ ਦੀ ਪ੍ਰਤੀਕਿਰਿਆ ਸਰਕਾਰ ਤੱਕ ਪਹੁੰਚਾਉਂਦਾ ਹੈ। ਅਜਿਹਾ ਮਹੱਤਵਪੂਰਨ ਕਾਰਜ ਕੇਵਲ ਸੁਯੋਗ ਤੇ ਪ੍ਰਤਿਭਾਸ਼ੀਲ ਅਧਿਕਾਰੀ-ਕਰਮਚਾਰੀ ਹੀ ਕਰ ਸਕਦੇ ਹਨ।
ਇਸ ਪੁਸਤਕ ਵਿਚ ਲੋਕ ਸੰਪਰਕ ਵਿਭਾਗ ਪੰਜਾਬ ਦੇ ਸੇਵਾ ਮੁਕਤ ਅਧਿਕਾਰੀ ਉਜਾਗਰ ਸਿੰਘ ਨੇ ਵਿਭਾਗ ਦੀਆਂ ਕੁਝ ਮਿਹਨਤੀ ਅਤੇ ਨਾਮਵਰ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਪੇਸ਼ ਕੀਤੀ ਹੈ ਜਿਨ੍ਹਾਂ ਆਪਣੀ ਸਰਕਾਰੀ ਡਿਊਟੀ ਬਾਖੂਬੀ ਨਿਭਾਉਂਦਿਆਂ ਵੱਖ ਵੱਖ ਖੇਤਰਾਂ ਵਿਚ ਨਾਮਣਾ ਵੀ ਖੱਟਿਆ।
ਉਜਾਗਰ ਸਿੰਘ ਖ਼ੁਦ ਵਿਭਾਗ ਦੇ ਇਕ ਸੂਝਵਾਨ ਅਧਿਕਾਰੀ ਰਹੇ ਹਨ। ਇਨ੍ਹਾਂ ਦੀ ਮੁੱਖ ਮੰਤਰੀ ਸ. ਬੇਅੰਤ ਸਿੰਘ ਦੀ ਸਰਕਾਰ ਸਮੇਂ ਤੂਤੀ ਬੋਲਦੀ ਰਹੀ ਹੈ, ਪਰ ਇਸ ਦੇ ਬਾਵਜੂਦ ਉਨ੍ਹਾਂ ਕਦੇ ਵੀ ਨਿਮਰਤਾ ਅਤੇ ਸ਼ਰਾਫ਼ਤ ਦਾ ਪੱਲਾ ਨਹੀਂ ਸੀ ਛੱਡਿਆ। ਸੇਵਾ ਮੁਕਤੀ ਉਪਰੰਤ ਉਨ੍ਹਾਂ ਨੇ ਆਪਣੇ ਲਿਖਣ ਪੜ੍ਹਨ ਦੇ ਪੁਰਾਣੇ ਸ਼ੌਕ ਨੂੰ ਪੁਨਰ ਸੁਰਜੀਤ ਕਰਦਿਆਂ ਦਰਜਨ ਦੇ ਕਰੀਬ ਪੁਸਤਕਾਂ ਪੰਜਾਬੀ ਪਾਠਕਾਂ ਦੀ ਝੋਲੀ ਪਾਈਆਂ ਹਨ। ਇਸ ਤੋਂ ਇਲਾਵਾ ਚਲੰਤ ਸਿਆਸੀ ਅਤੇ ਸਮਾਜਿਕ ਮਾਮਲਿਆਂ ਬਾਰੇ ਉਨ੍ਹਾਂ ਦੇ ਸੈਂਕੜੇ ਨਿਬੰਧ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿਚ ਛਪ ਚੁੱਕੇ ਹਨ।ਉਨ੍ਹਾਂ ਕਈ ਦਰਜਨ ਪੁਸਤਕਾਂ ਦੀ ਨਿਰਪੱਖ ਪਰਖ-ਪੜਚੋਲ ਵੀ ਕੀਤੀ ਹੈ। ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ-ਕਰਮਚਾਰੀਆਂ ਬਾਰੇ ਲਿਖੀ ਇਹ ਪੁਸਤਕ ਜਿੱਥੇ ਉਨ੍ਹਾਂ ਦੇ ਜੀਵਨ ਤੇ ਸ਼ਖ਼ਸੀਅਤ ਦੇ ਮਹੱਤਵਪੂਰਨ ਪਹਿਲੂਆਂ ਬਾਰੇ ਜਾਣਕਾਰੀ ਦੇਵੇਗੀ, ਉਥੇ ਵਿਭਾਗ ਦੀ ਅਹਿਮੀਅਤ ਨੂੰ ਵੀ ਚਾਰ-ਚੰਨ ਲਾਵੇਗੀ। ਉਜਾਗਰ ਸਿੰਘ ਦਾ ਇਹ ਕਾਰਜ ਸ਼ਲਾਘਾਯੋਗ ਹੈ।

-ਡਾ. ਮੇਘਾ ਸਿੰਘ