Sale!

Dil Diyan Gallan

Author Name – Paramjit Singh Nikke Ghumman
Published By – Saptrishi Publications
Subject – Poetry

ਕੇ. ਸ਼ਰਨਜੀਤ ਸਿੰਘ (ਫ਼ਿਦਾ ਬਟਾਲਵੀ) ਮੇਰਾ ਅਜ਼ੀਜ਼ ਦੋਸਤ, ਸਤਿਕਾਰਤ ਰਿਸ਼ਤੇਦਾਰ ਅਤੇ ਪਸੰਦੀਦਾ ਸ਼ਾਇਰ ਸੀ। ਉਸਦੀ ਕਮੀ ਮੈਂ ਹਮੇਸ਼ਾ ਮਹਿਸੂਸ ਕੀਤੀ ਹੈ ਤੇ ਕਰ ਰਿਹਾ ਹਾਂ। ਸ਼ਾਇਰੀ ਵਿੱਚ ਉਹ ਮੇਰਾ ਸਾਥੀ ਸੀ ਤੇ ਅਸੀਂ ਇਕੱਠਿਆਂ ਨੇ ਬਟਾਲਾ ਦੇ ਉਸਤਾਦ ਸ਼ਾਇਰਾਂ ਤੋਂ ਸ਼ਾਇਰੀ ਦੀ ਕਲਾ ਸਿੱਖਣੀ ਸ਼ੁਰੂ ਕੀਤੀ ਸੀ। ਮੈਨੂੰ ਮੁੰਬਈ ਤੱਕ ਲੈ ਕੇ ਜਾਣ ਅਤੇ ਉੱਥੇ ਬਾਲੀਵੁੱਡ ਦੇ ਵੱਡੇ ਗੀਤਕਾਰਾਂ ਤੇ ਗਾਇਕਾਂ ਨਾਲ ਮੁਲਾਕਾਤ ਕਰਨ ਦਾ ਸਬੱਬ ਸ਼ਰਨਜੀਤ ਨੇ ਹੀ ਬਣਾਇਆ ਸੀ। ਸਾਡੇ ਸਾਂਝੇ ਦੋਸਤ ਜਗਜੀਤ ਸਿੰਘ ਸੀੜ੍ਹਾ ਅਤੇ ਸ਼ਰਨਜੀਤ ਸਦਕਾ ਹੀ ਮੇਰੇ ਲਿਖੇ ਗੀਤ ਜਨਾਬ ਮੁਹੰਮਦ ਰਫ਼ੀ ਸਾਹਿਬ ਦੀ ਆਵਾਜ਼ ਵਿੱਚ ਰਿਕਾਰਡ ਹੋ ਪਾਏ ਸਨ। ਮੇਰੇ ਮਨ ਵਿੱਚ ਸ਼ਰਨਜੀਤ ਲਈ ਇੱਕ ਸਤਿਕਾਰਤ ਸਥਾਨ ਹੈ ਤੇ ਹਮੇਸ਼ਾ ਹੀ ਰਹੇਗਾ।
ਮੈਨੂੰ ਇਸ ਗੱਲ ਦੀ ਖ਼ੁਸ਼ੀ ਤੇ ਫ਼ਖ਼ਰ ਹੈ ਕਿ ਸ਼ਰਨਜੀਤ ਦੀ ਸਾਹਿਤਕ ਵਿਰਾਸਤ ਨੂੰ ਅੱਗੇ ਤੋਰਦਿਆਂ ਹੋਇਆਂ ਉਸਦਾ ਫ਼ਰਜ਼ੰਦ ਪਰਮਜੀਤ ਸਿੰਘ ਜਿਸਨੂੰ ਸਾਹਿਤਕ ਹਲਕਿਆਂ ਵਿੱਚ ‘ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਪੰਜਾਬੀ ਕਹਾਣੀ ਤੇ ਨਿਬੰਧ ਲੇਖਨ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਰਿਹਾ ਹੈ। ਮੈਨੂੰ ਬਹੁਤ ਹੀ ਖ਼ੁਸ਼ੀ ਹੈ ਕਿ ਪਰਮਜੀਤ ਆਪਣੇ ਇਸ ਪਲੇਠੇ ਕਾਵਿ ਸੰਗ੍ਰਹਿ ‘ਦਿਲ ਦੀਆਂ ਗੱਲਾਂ” ਨਾਲ, ਪੰਜਾਬੀ ਕਾਵਿ ਜਗਤ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ। ਮੈਂ ਪੰਜਾਬੀ ਕਵਿਤਾ ਦੇ ਖੇਤਰ ‘ਚ ਪਰਮਜੀਤ ਦੀ ਇਸ ਆਮਦ ਨੂੰ ਖ਼ੁਸ਼ਆਮਦੀਦ ਆਖ਼ਦਾ ਹਾਂ ਤੇ ਦੁਆ ਕਰਦਾ ਹਾਂ ਕਿ ਆਪਣੇ ਪਿਤਾ ਵਾਂਗ ਹੀ ਇਹ ਵੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੋਹੇ।

ਅਜੀਤ ਕਮਲ