Sale!

Na Nar Na Nari

Author Name – Hardeep Bawa
Published By – Saptrishi Publications
Subject – Poetry

ਹਰਦੀਪ ਬਾਵਾ ਦਾ ਨਾਮ ਨਵੀਂ ਪੀੜ੍ਹੀ ਦੀਆਂ ਉਨ੍ਹਾਂ ਕਵਿੱਤਰੀਆਂ ਵਿਚ ਸ਼ੁਮਾਰ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੇ ਪਰੰਪਰਕ ਕਵਿਤਾ ਦਾ ਤਿਆਗ ਕਰਕੇ ਨਵੀਨ ਅਣਛੂਹੇ-ਅਣਕਹੇ ਜਾਂ ਘੱਟ ਕਹੇ ਗਏ ਵਿਸ਼ਿਆਂ ਨੂੰ ਰੂਪਮਾਨ ਕਰਦਿਆਂ ਪੰਜਾਬੀ ਕਵਿਤਾ ਦੇ ਖੇਤਰ ਨੂੰ ਵਿਸ਼ਾਲ ਤੋਂ ਵਿਸ਼ਾਲਤਰ ਕੀਤਾ ਹੈ। ‘ਮਨ ਦੇ ਸਫ਼ੇ ਤੋਂ’ ਬਾਅਦ ਹਥਲੀ ਕਾਵਿ ਕਿਤਾਬ ਉਸਦੀ ਦੂਸਰੀ ਹੈ ਜਿਸ ਵਿਚ ਬਾਵਾ ਨੇ ਬਹੁਤ ਹੀ ਘੱਟ ਪਰ ਅਹਿਮ ਵਰਗ ਵੱਲ ਸਾਡਾ ਧਿਆਨ ਆਕਰਸ਼ਿਤ ਕਰਵਾਇਆ ਹੈ। ਕਿੰਨਰ ਸਮਾਜ ਦਾ ਸਾਹਿਤ ਵਿਚ ਵਰਨਣ ਨਿਸ਼ੇਧ ਹੀ ਰਿਹਾ ਹੈ ਪਰ ਤੇਜ਼ੀ ਨਾਲ ਬਦਲ ਰਹੀਆਂ ਸਮਾਜਿਕ ਸੱਭਿਆਚਾਰਕ ਪਰਿਸਥਿਤੀਆਂ ਕਾਰਨ ਕਿੰਨਰ ਸਮਾਜ ਵੀ ਸਾਹਿਤਕ ਆਗੋਸ਼ ਵਿਚ ਆ ਰਿਹਾ ਹੈ। ‘ਨਾ ਨਰ ਨਾ ਨਾਰੀ’ ਪੁਸਤਕ ਇਸ ਪਰਿਪੇਖ ਵੱਲ ਪੁੱਟਿਆ ਗਿਆ ਪਹਿਲਾ ਅਤੇ ਮਹੱਤਵਪੂਰਨ ਕਦਮ ਹੈ। ਇਸ ਕਿਤਾਬ ਵਿਚ ਜਿੱਥੇ ਹਰਦੀਪ ਬਾਵਾ ਦੀਆਂ ਆਪਣੀਆਂ ਨਜ਼ਮਾਂ-ਚੋਣਵੇਂ ਕਿੰਨਰਾਂ ਨਾਲ ਕੀਤੀਆਂ ਮੁਲਾਕਾਤਾਂ, ਸਵੈ-ਕਥਨ ਆਦਿ ਹਨ ਉੱਥੇ ਕੁਝ ਸਥਾਪਿਤ ਅਤੇ ਨਵਸਥਾਪਿਤ ਕਵੀਆਂ ਦਾ ਕਲਾਮ ਵੀ ਸੰਮਲਿਤ ਕੀਤਾ ਗਿਆ ਹੈ ਜਿਸ ਨਾਲ ਇਹ ਕਿਤਾਬ ਇਕ ਅਹਿਮ ਦਸਤਾਵੇਜ਼ ਦਾ ਰੁਤਬਾ ਪ੍ਰਾਪਤ ਕਰ ਸਕਦੀ ਹੈ।

-ਡਾਕਟਰ ਜੋਗਿੰਦਰ ਸਿੰਘ ਨਿਰਾਲਾ

160.00