Sale!

Deeva jagda riha ਦੀਵਾ ਜਗਦਾ ਰਿਹਾ

Author Name – Sukhcharanjit Kaur Gill
Published By – Saptrishi Publications
Subject – Poems

ਰੰਗੂਵਾਲ ਪਿੰਡ ਦੀ ਜੂਹ ਵਿਚ ਜਨਮ ਲੈਂਦੀ, ਨਿੱਕੇ ਨਿੱਕੇ ਪੱਬ ਪੁੱਟਦੀ, ਖੇਡਦੀ ਸੁਖਚਰਨਜੀਤ ਮਾਲਵੇ ਦੀ ਪੇਂਡੂ ਰਹਿਤਲ ਵਿਚ ਵਿਚਰਦੀ ਜੁਆਨ ਹੋਈ। ਸੰਗ, ਸੰਕੋਚ, ਸਬਰ, ਸੁਹਜ, ਸਲੀਕਾ, ਸਹਿਚਾਰ ਦੇ ਸਦਗੁਣਾਂ ਨਾਲ ਲਬਰੇਜ਼ ਇਹ ਇਕ ਪਿਆਰੀ ਰੂਹ ਵਾਂਗ ਵਿਚਰਦੀ ਰਹੀ। ਉਸਨੇ ਉਹ ਸਾਰੇ ਸੰਸਕਾਰ ਗ੍ਰਹਿਣ ਕੀਤੇ ਜੋ ਰਕਾਨ ਧੀਆਂ ਕਰਦੀਆਂ ਹਨ। ਹੁਣ ਵੀ ਜਦੋਂ ਮੈਂ ਉਸ ਨੂੰ ਸਾਹਿਤਕ ਸਮਾਗਮਾਂ ਵਿਚ ਸ਼ਿਰਕਤ ਕਰਦੇ ਵੇਖਦਾ ਹਾਂ ਤਾਂ ਉਹ ਮੂਹਰਲੀ ਕਤਾਰ ਵਿਚ ਬੈਠਣ ਤੋਂ ਹਮੇਸ਼ ਸੰਕੋਚ ਕਰਦੀ ਹੈ। ਹਰ ਥਾਂ ਆਪਣੀ ਹਾਜ਼ਰੀ ਲਵਾਉਣ ਤੋਂ ਕੰਨੀਂ ਕਤਰਾਉਂਦੀ ਹੈ। ਉਹ ਬਹੁਤ ਚੁੱਪ ਰਹਿੰਦੀ ਹੈ ਪਰ ਜਦੋਂ ਸਟੇਜ ‘ਤੇ ਚੁੰਨੀ ਦੀ ਬੁੱਕਲ ਮਾਰ ਆਪਣੀ ਚੁੱਪ ਦੀ ਬੁੱਕਲ ਖੋਲਦੀ ਹੈ ਤਾਂ ਉਹਦੀਆਂ ਲੋਕ-ਗੀਤਾਂ ਜਿਹੀਆਂ ਕਾਵਿਕ-ਸਤਰਾਂ ਸਰੋਤਿਆਂ ਨੂੰ ਮੁਗਧ ਕਰ ਦਿੰਦੀਆਂ ਹਨ।
ਮੈਂ ਇਸ ਸੁਹਿਰਦ, ਸਹੁਨਰੀ, ਸੁਹਜਮਈ ਤੇ ਸਹਿਜਮਈ ਕਾਵਿ-ਪੁਸਤਕ ਦਾ ਸੁਆਗਤ ਕਰਦਾ ਹਾਂ।

ਰਵਿੰਦਰ ਭੱਠਲ (ਪ੍ਰੋ.)
ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ।

This Is Only sale In India

160.00