Sale!

Diwean Di Lo

Author Name – Karnail Singh Wazirabad
Published By – Saptrishi Publications
Subject – Novel

“ਅੰਕਲ ਜੀ, ਜੇ ਦੇਖਿਆ ਜਾਵੇ ਇਸ ਘਟਨਾ ਦੀ ਕਹਾਣੀ ਪਿੱਛੇ ਤਾਂ ਉਹ ਕੁੜੀ ਹੀ ਹੈ। ਜਿਸ ਕਿਰਦਾਰ ਪਿੱਛੇ ਮੇਵਾ ਸਿੰਘ ਦਾ ਕਤਲ ਹੋਇਆ। ਇੱਕ ਸੈਕਸੀਆਂ ਦੇ ਮੁੰਡੇ ਦਾ ਕਤਲ ਹੋਇਆ। ਇੱਕ ਸ਼ਾਇਰ ਦਾ ਕਤਲ ਹੋਇਆ। ਉਹ ਕੁੜੀ ਕਰਦੀ ਬਠਿੰਡਾ ਛੱਡ ਅੰਮ੍ਰਿਤਸਰ ਚਲੀ ਗਈ ਤੇ ਸਾਰੀ ਉਮਰ ਸਟੇਜਾਂ ਉਤੇ ਗ਼ਜ਼ਲਾਂ ਗਾਉਣ ਦਾ ਸ਼ੌਕ ਛੱਡ ਦਿੱਤਾ। ਇੱਕ ਸਧਾਰਨ ਜ਼ਿੰਦਗੀ ਜੀਉਣ ਦਾ ਪ੍ਰਣ ਕਰ ਲਿਆ। ਇਸ ਘਟਨਾ ਦੇ ਜ਼ਖ਼ਮ ਅਜੇ ਅੱਲੇ ਹੀ ਸਨ ਕਿ ਇੱਕ ਹੋਰ ਹਮਲਾ ਮੈਂਹਸੀਆਂ ਦੇ ਮੁੰਡਿਆਂ ਤੇ ਹੋਇਆ ਜਿਸ ਨੂੰ ਲਿਆ। ਅਸੀਂ ਉਸ ਕੁੜੀ ਨੂੰ ਸਾਰੀਆਂ ਘਟਨਾਵਾਂ ਦੀ ਜਾਣਕਾਰੀ ਦੇ ਚੁੱਕੇ ਹਾਂ। ਅਸੀਂ ਇਹ ਵੀ ਕਿਹਾ ਕਿ ਅਸੀਂ ਕਿਸੇ ਦਿਨ ਮੋਦਾ ਸਿੰਘ ਦੀ ਮਾਂ ਦਾ ਦੁੱਖ ਵੰਡਾਉਣ ਜਾਣਾ ਏ। ਉਹ ਕੁੜੀ ਵੀ ਨਾਲ ਜਾਣ ਨੂੰ ਤਿਆਰ ਹੋ ਗਈ। ਅਸੀਂ ਫਿਰ ਉਹਨੂੰ ਕਿਹਾ ਕਿ ਤੂੰ ਇਕੱਲੀ ਕੁੜੀ ਨਹੀਂ ਜਾਵੇਗੀ, ਤੇਰੇ ਨਾਲ ਦੇ ਹੋਰ ਕੁੜੀਆਂ ਦੀ ਜਾਣਗੀਆਂ … ਸਰਵਨ ਨੇ ਸਾਰੀ ਘਟਨਾ ਤਰਤੀਬਵਾਰ ਫਿਰ ਦੁਹਰਾ ਦਿੱਤੀ।

ਕਰਨੈਲ ਸਿੰਘ ਵਜ਼ੀਰਾਬਾਦ : ਇੱਕ ਬਹਾਦਰ ਬਾਪ ਦੀ ਧੀ ਨੇ ਬਾਂਹ ਅੱਗੇ ਕਰ ਕੇ ਬਚਾ

“ਅਸੀਂ ਕੀ ਕਰਾਂਗੀਆਂ ਉਹਦੇ ਨਾਲ ਜਾ ਕੇ … ?”ਚੰਨਪ੍ਰੀਤ ਨੇ ਕਿਹਾ। “ਇਹ ਤਾਂ ਬਾਡੀ ਮਰਜ਼ੀ ਏ। ਜੇ ਤੁਸੀਂ ਨਹੀਂ ਜਾਣਾ ਤਾਂ ਨਾ ਹੀ ਜਾਓ। ਜੋ ਕਿਸੇ ਕਿਸੇ ਦੇ ਦਿਲ ਵਿਚੋਂ ਹਮਦਰਦੀ ਦੇ ਰਹੇ ਨ੍ਹੀ ਰੱਖਣੇ ਹੁੰਦੇ ਜੋ ਦੂਜਿਆਂ ਨੂੰ ਆਰਾਮ ਦੇ ਸਕਦੇ । ਸੋਚਿਆ ਵੀ ਨਹੀਂ ਸੀ ਕਿ ਤੁਸੀਂ ਕਠੋਰ ਦਿਲ ਰੱਖਦੇ ਹੋ … |’ ਬਿਕਰਮ ਸਿੰਘ ਨੇ ਕਠੋਰ ਸ਼ਬਦ ਵਰਤ ਕੇ ਉਹਨਾਂ ਨੂੰ ਚੁੱਪ ਕਰਵਾ ਦਿੱਤਾ।

“ਭਲੇ ਮੁੰਡਿਓ, ਅਸੀਂ ਤਾਂ ਤੁਹਾਨੂੰ ਮਜ਼ਾਕ ਕਰ ਰਹੀਆਂ ਹਾਂ, ਤੁਸੀਂ ਤਾਂ ਸਾਨੂੰ ਕਠੋਰ ਸ਼ਬਦ ਵਰਤ ਕੇ ਅਪਣੇ ਨਾਲ ਨਿਖੇੜਨ ਦੀ ਗੱਲ ਕਰ ਦਿੱਤੀ ਏ। ਤੁਸੀਂ ਸਾਨੂੰ ਜਿਸ ਮਰਜ਼ੀ ਲੈ ਜਾਓ ਅਸੀਂ ਮੇਵਾ ਸਿੰਘ ਦੇ ਪਰਿਵਾਰ ਨਾਲ ਹੀ ਖੜਾਂਗੇ। ਭਾਵੇਂ ਉਹ ਕਈ ਸਾਡਾ ਸਾਥ ਵੀ ਨਾ ਦੇਵੇ …।” ਪ੍ਰਵੀਨ ਨੇ ਪਿਛਲੇ ਗੁੱਸੇ ਗਿੱਲੇ ਨੂੰ ਇੱਕ ਮਜ਼ਾਕ ਬਦਲ ਕਿਹਾ।

290.00