Sale!

Kache Dude Varge Lok ਕੱਚੇ ਦੁੱਧ ਵਰਗੇ ਲੋਕ

Editor Name ਸੰਪਾਦਕ – Gurbachan Singh Bhullar
Published By – Saptrishi Publications
Subject – Stories

ਸਾਧਾਰਨ ਸੰਦ ਤੇ ਜੁਗਤਾਂ-ਜੁਗਾੜ ਹੌਲ਼ੀ-ਹੌਲ਼ੀ ਵਿਗਿਆਨ ਤੇ ਤਕਨੀਕ ਵਿਚ ਪਲਟਦੇ ਗਏ। ਪਹਿਲਾਂ ਰੁਮਕਦੀ ਰਹੀ ਤੇ ਫੇਰ ਤੇਜ਼ ਹੁੰਦੀ ਗਈ ਵਿਗਿਆਨਕ ਤੇ ਤਕਨਾਲੋਜੀਕਲ ਕਾਢਾਂ ਦੀ ਹਵਾ ੨੦ਵੀਂ ਸਦੀ ਦੇ ਪਿਛਲੇ ਅੱਧ ਤੋਂ ਲੈ ਕੇ, ਭਾਵ ਪਿਛਲੀ ਪੌਣੀ ਕੁ ਸਦੀ ਵਿਚ ਹਨੇਰੀ, ਫੇਰ ਝੱਖੜ ਤੇ ਫੇਰ ਤੂਫ਼ਾਨ ਬਣਦੀ ਗਈ ਜੋ ਹੁਣ ਕਹਿਰੀ ਤੂਫ਼ਾਨ ਦਾ ਰੂਪ ਧਾਰ ਚੁੱਕੀ ਹੈ। ਇਸ ਵਿਚ ਮਨੁੱਖ ਦੇ ਹੀ ਨਹੀਂ, ਸਮੁੱਚੀ ਮਨੁੱਖਜਾਤੀ ਦੇ ਪੈਰ ਉੱਖੜ ਰਹੇ ਹਨ ਤੇ ਸੇਧ ਗੁਆਚ ਰਹੀ ਹੈ ਅਤੇ ਸਮਾਜਕ ਤਾਣਾਬਾਣਾ ਟੁੱਟ-ਉਲਝ ਗਿਆ ਹੈ। ਮਨੁੱਖ ਆਪਣੀ ਹੀ ਬੋਤਲ ਵਿਚੋਂ ਕੱਢੇ ਪਦਾਰਥਕ ਤਰੱਕੀ ਅਤੇ ਵਿਗਿਆਨਕ ਤੇ ਤਕਨਾਲੋਜੀਕਲ ਕਾਢਾਂ ਦੇ ਜਿੰਨ ਨੂੰ ਦੇਖ-ਦੇਖ ਭੈਭੀਤ ਹੋ ਰਿਹਾ ਹੈ ਕਿ ਭਲਕੇ ਇਹ ਆਪਣੇ ‘ਆਕਾ’ ਮਨੁੱਖ ਸਾਹਮਣੇ ਹੋਰ ਪਤਾ ਨਹੀਂ ਕੀ-ਕੀ ਪਦਾਰਥਕ ਉਚਾਣਾਂ ਤੇ ਸਦਾਚਾਰਕ ਨਿਵਾਣਾਂ ਪੇਸ਼ ਕਰੇਗਾ।
ਚੜ੍ਹਦੀ ਉਮਰੇ ਅਸੀਂ ਵੱਡੀ ਪੀੜ੍ਹੀ ਵੱਲੋਂ ਅਗਲੀ ਪੀੜ੍ਹੀ ਦਾ ਸਮਾਂ ਨਿੰਦੇ ਜਾਣ ਨੂੰ ਬੁੜ੍ਹਿਆਂ ਦੀ ਬੁੜਬੁੜ ਆਖਦੇ ਸੀ ਜਿਹੜੇ ਤਰੱਕੀ ਨੂੰ ਸਮਝਣ ਤੋਂ ਤੇ ਉਸ ਨਾਲ ਕਦਮ ਮਿਲਾ ਕੇ ਚੱਲਣ ਤੋਂ ਅਸਮਰੱਥ ਸਨ। ਸਮੇਂ ਦਾ ਸਿਤਮ ਦੇਖੋ, ਅੱਜ ਸਾਡੀ ਪੀੜ੍ਹੀ ਨੂੰ ਕਦਮ-ਕਦਮ ਉੱਤੇ ਇਹ ਦੁਹਰਾਉਣਾ ਪੈ ਰਿਹਾ ਹੈ ਕਿ ਹੁਣ ਨਾਲੋਂ ਸਾਡਾ ਜ਼ਮਾਨਾ ਭਲਾ ਹੀ ਨਹੀਂ, ਬਹੁਤ ਭਲਾ, ਬਹੁਤ ਬਹੁਤ ਭਲਾ ਸੀ। ਇਸ ਮਾਹੌਲ ਵਿਚ ਚੜ੍ਹਦੀ ਉਮਰ ਵੇਲ਼ੇ ਦੇ ਪਿੰਡ ਦੇ, ਆਂਢੀ-ਗੁਆਂਢੀ ਪਿੰਡਾਂ ਦੇ, ਜਾਣ-ਪਛਾਣਾਂ ਤੇ ਰਿਸ਼ਤੇਦਾਰੀਆਂ ਦੇ ਦੇਖੇ-ਸੁਣੇ ਹੋਏ ਅਜਿਹੇ ਭਲੇ ਤੇ ਭੋਲ਼ੇ ਬੰਦੇ ਚੇਤੇ ਆਉਂਦੇ ਹਨ ਜਿਹੋ ਜਿਹੇ ਹੁਣ ਜੇ ਹਨ ਵੀ ਤਾਂ ਬਹੁਤ ਘੱਟ, ਦੁਰਲੱਭ ਹਨ।

ਗੁਰਬਚਨ ਸਿੰਘ ਭੁੱਲਰ

160.00