-
Master Ji Paper Bank
Author – Ravinder Natheha
Published By – Saptrishi Publications
Subject – MCQ Book -
Lok Sampark Punjab De 52 Ratan
Author – Ujagar Singh
Published By – Saptrishi Publications
Subject – Articlesਲੋਕ ਸੰਪਰਕ ਵਿਭਾਗ ਕਿਸੇ ਵੀ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਉਹ ਸਰਕਾਰ ਲਈ ਅੱਖਾਂ ਅਤੇ ਕੰਨਾਂ ਦੇ ਫ਼ਰਜ ਨਿਭਾਉਂਦਾ ਹੋਇਆ ਸਰਕਾਰਾਂ ਦੀਆਂ ਨੀਤੀਆਂ, ਪ੍ਰੋਗਰਾਮ ਅਤੇ ਫੈਸਲੇ ਆਮ ਲੋਕਾਂ ਤੱਕ ਲੈ ਕੇ ਜਾਂਦਾ ਹੈ ਤੇ ਲੋਕਾਂ ਦੀ ਪ੍ਰਤੀਕਿਰਿਆ ਸਰਕਾਰ ਤੱਕ ਪਹੁੰਚਾਉਂਦਾ ਹੈ। ਅਜਿਹਾ ਮਹੱਤਵਪੂਰਨ ਕਾਰਜ ਕੇਵਲ ਸੁਯੋਗ ਤੇ ਪ੍ਰਤਿਭਾਸ਼ੀਲ ਅਧਿਕਾਰੀ-ਕਰਮਚਾਰੀ ਹੀ ਕਰ ਸਕਦੇ ਹਨ।
ਇਸ ਪੁਸਤਕ ਵਿਚ ਲੋਕ ਸੰਪਰਕ ਵਿਭਾਗ ਪੰਜਾਬ ਦੇ ਸੇਵਾ ਮੁਕਤ ਅਧਿਕਾਰੀ ਉਜਾਗਰ ਸਿੰਘ ਨੇ ਵਿਭਾਗ ਦੀਆਂ ਕੁਝ ਮਿਹਨਤੀ ਅਤੇ ਨਾਮਵਰ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਪੇਸ਼ ਕੀਤੀ ਹੈ ਜਿਨ੍ਹਾਂ ਆਪਣੀ ਸਰਕਾਰੀ ਡਿਊਟੀ ਬਾਖੂਬੀ ਨਿਭਾਉਂਦਿਆਂ ਵੱਖ ਵੱਖ ਖੇਤਰਾਂ ਵਿਚ ਨਾਮਣਾ ਵੀ ਖੱਟਿਆ।
ਉਜਾਗਰ ਸਿੰਘ ਖ਼ੁਦ ਵਿਭਾਗ ਦੇ ਇਕ ਸੂਝਵਾਨ ਅਧਿਕਾਰੀ ਰਹੇ ਹਨ। ਇਨ੍ਹਾਂ ਦੀ ਮੁੱਖ ਮੰਤਰੀ ਸ. ਬੇਅੰਤ ਸਿੰਘ ਦੀ ਸਰਕਾਰ ਸਮੇਂ ਤੂਤੀ ਬੋਲਦੀ ਰਹੀ ਹੈ, ਪਰ ਇਸ ਦੇ ਬਾਵਜੂਦ ਉਨ੍ਹਾਂ ਕਦੇ ਵੀ ਨਿਮਰਤਾ ਅਤੇ ਸ਼ਰਾਫ਼ਤ ਦਾ ਪੱਲਾ ਨਹੀਂ ਸੀ ਛੱਡਿਆ। ਸੇਵਾ ਮੁਕਤੀ ਉਪਰੰਤ ਉਨ੍ਹਾਂ ਨੇ ਆਪਣੇ ਲਿਖਣ ਪੜ੍ਹਨ ਦੇ ਪੁਰਾਣੇ ਸ਼ੌਕ ਨੂੰ ਪੁਨਰ ਸੁਰਜੀਤ ਕਰਦਿਆਂ ਦਰਜਨ ਦੇ ਕਰੀਬ ਪੁਸਤਕਾਂ ਪੰਜਾਬੀ ਪਾਠਕਾਂ ਦੀ ਝੋਲੀ ਪਾਈਆਂ ਹਨ। ਇਸ ਤੋਂ ਇਲਾਵਾ ਚਲੰਤ ਸਿਆਸੀ ਅਤੇ ਸਮਾਜਿਕ ਮਾਮਲਿਆਂ ਬਾਰੇ ਉਨ੍ਹਾਂ ਦੇ ਸੈਂਕੜੇ ਨਿਬੰਧ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿਚ ਛਪ ਚੁੱਕੇ ਹਨ।ਉਨ੍ਹਾਂ ਕਈ ਦਰਜਨ ਪੁਸਤਕਾਂ ਦੀ ਨਿਰਪੱਖ ਪਰਖ-ਪੜਚੋਲ ਵੀ ਕੀਤੀ ਹੈ। ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ-ਕਰਮਚਾਰੀਆਂ ਬਾਰੇ ਲਿਖੀ ਇਹ ਪੁਸਤਕ ਜਿੱਥੇ ਉਨ੍ਹਾਂ ਦੇ ਜੀਵਨ ਤੇ ਸ਼ਖ਼ਸੀਅਤ ਦੇ ਮਹੱਤਵਪੂਰਨ ਪਹਿਲੂਆਂ ਬਾਰੇ ਜਾਣਕਾਰੀ ਦੇਵੇਗੀ, ਉਥੇ ਵਿਭਾਗ ਦੀ ਅਹਿਮੀਅਤ ਨੂੰ ਵੀ ਚਾਰ-ਚੰਨ ਲਾਵੇਗੀ। ਉਜਾਗਰ ਸਿੰਘ ਦਾ ਇਹ ਕਾਰਜ ਸ਼ਲਾਘਾਯੋਗ ਹੈ।-ਡਾ. ਮੇਘਾ ਸਿੰਘ
-
Sikh Rehat Maryada: Itehasik Paripekh
Editor – Dr. Rijban Kaur
Published By – Saptrishi Publications
Subject – Religionਡਾ. ਰਿਜਬਨ ਕੌਰ ( 12 ਮਈ 1975 – 8 ਮਾਰਚ 2021) ਨੇ ਆਪਣੀ ਸਕੂਲੀ ਪੜ੍ਹਾਈ ਧੂਰੀ, ਜ਼ਿਲ੍ਹਾ ਸੰਗਰੂਰ, ਬੀ.ਏ. ਆਨਰਜ਼ ਇਨ ਪੰਜਾਬੀ ਅਤੇ ਐਮ.ਏ. ਪੰਜਾਬੀ, ਖਾਲਸਾ ਕਾਲਜ ਫ਼ਾਰ ਵੁਮੈਨ, ਸਿਵਲ ਲਾਈਨਜ਼, ਲੁਧਿਆਣਾ ਤੋਂ ਕੀਤੀ। ਉਸ ਨੇ ਐਮ.ਏ. ਧਰਮ ਅਧਿਐਨ ਅਤੇ ਪੀਐਚ.ਡੀ. ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕੀਤੀ। ਧਰਮ ਅਧਿਐਨ ਦੇ ਅਧਿਆਪਕ ਵਜੋਂ ਡਾ. ਰਿਜਬਨ ਨੇ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਛੇ ਸਾਲ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ।ਅਧਿਆਪਨ ਦੇ ਨਾਲ-ਨਾਲ 2019 ਵਿਚ ਪੀਐਚ. ਡੀ. ਦੀ ਡਿਗਰੀ ਹਿੱਤ ਖੋਜ ਕਾਰਜ ਮੁਕੰਮਲ ਕੀਤਾ| ਅਧਿਆਪਨ ਵਾਂਗ ਖੋਜ ਕਰਨ ਦੀ ਚਾਹਤ ਡਾ. ਰਿਜਬਨ ਨੂੰ ਅਤਿ ਪਿਆਰੀ ਸੀ।ਡਾ. ਰਿਜਬਨ ਨੇ ਆਪਣੀ ਸੰਖੇਪ ਜਿਹੀ ਜ਼ਿੰਦਗੀ ਵਿਚ ਪਰਿਵਾਰ, ਅਧਿਆਪਨ ਅਤੇ ਖੋਜ ਵਿਚ ਅਤਿ ਮੁਸ਼ਕਲ ਅਤੇ ਅਤਿ ਲੋੜੀਂਦਾ ਤਵਾਜ਼ਨ ਹਮੇਸ਼ਾ ਬਣਾ ਕੇ ਰੱਖਿਆ ਸੀ। ਹਥਲੀ ਪੁਸਤਕ ਰਿਜਬਨ ਦਾ ਪੀਐਚ. ਡੀ. ਦਾ ਖੋਜ-ਕਾਰਜ ਹੈ, ਇਸ ਨੂੰ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਕਰਨ ਦੀ ਉਸ ਦੀ ਦਿਲੀ ਇੱਛਾ ਸੀ।ਉਸ ਦੀ ਇਸ ਇੱਛਾ ਨੂੰ ਪੂਰਾ ਕਰਦਿਆਂ ਉਸ ਦਾ ਖੋਜ-ਪ੍ਰਬੰਧ ਪੁਸਤਕ ਰੂਪ ਵਿਚ ਤੁਹਾਡੇ ਸਨਮੁੱਖ ਪੇਸ਼ ਹੈ। ਉਮੀਦ ਹੈ ਧਰਮ-ਅਧਿਐਨ ਵਿਚ ਦਿਲਚਸਪੀ ਰੱਖਣ ਵਾਲੇ ਖੋਜੀਆਂ ਲਈ ਇਹ ਲਾਹੇਵੰਦ ਸਾਬਿਤ ਹੋਵੇਗੀ।
ਡਾ. ਅਥਨੀਸ਼ ਕੌਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ। -
Vihvien Sadi Diyan Kujh Sahitik Vangiyan (Rachnakar: Ranjit Singh Kharag) ਵੀਹਵੀਂ ਸਦੀ ਦੀਆਂ ਕੁਝ ਸਾਹਿਤਕ ਵੰਨਗੀਆਂ (ਰਚਨਾਕਾਰ : ਰਣਜੀਤ ਸਿੰਘ ਖੜਗ)
Editor – Kudeep Singh Bedi
Published By – Saptrishi Publications
Subject – Non-Ficitionਖੜਗ ਜੀ ਦਾ ਇਹ ਵਾਰਤਕ ਸਾਹਿਤ ਵੀਹਵੀਂ ਸਦੀ ਦੇ ਅੱਧ ਦੇ ਆਰ-ਪਾਰ ਫੈਲਿਆ ਹੋਇਆ ਹੈ। ਇਹ ਸਾਰੇ ਲੇਖ ਉਸ ਵੇਲੇ ਦੇ ਪ੍ਰਸਿੱਧ ਅਖ਼ਬਾਰਾਂ ਤੇ ਰਿਸਾਲਿਆਂ ਵਿਚ ਪ੍ਰਕਾਸ਼ਿਤ ਹੋਏ ਸਨ, ਜੋ ਉਹ ਆਪਣੇ ਸੰਸਾਰ ਤੋਂ ਤੁਰ ਜਾਣ ਤੋਂ ਪਹਿਲਾਂ ਹੀ ਕਟਿੰਗਾਂ ਦੇ ਰੂਪ ਵਿਚ ਉਨ੍ਹਾਂ ਦੇ ਸਪੁੱਤਰ, ਇੰਜੀ, ਕਰਮਜੀਤ ਸਿੰਘ ਵੱਲੋਂ ਸੰਭਾਲੇ ਗਏ ਸਨ। ਇਸੇ ਕਰਕੇ ਹਰ ਲੇਖ ਦੇ ਥੱਲੇ ਉਸਦੇ ਛਪਣ ਦੀ ਤਰੀਕ ਵੀ ਦਿੱਤੀ ਗਈ ਹੈ। ਰਣਜੀਤ ਸਿੰਘ ਖੜਗ ਹੁਰਾਂ ਨੇ ਸਿਰਫ਼ ਪਦ ਸਾਹਿਤ ਦੀ ਹੀ ਰਚਨਾ ਨਹੀਂ ਕੀਤੀ ਸਗੋਂ ਸਾਹਿਤ ਦੇ ਹੋਰ ਵਾਰਤਕ ਰੂਪਾਂ ‘ਚ ਵੀ ਆਪਣੀ ਭਰਪੂਰ ਰਚਨਾ ਕੀਤੀ ਹੈ। ਪਰ ਇਕ ਗੱਲ ਸਮਝ ਤੋਂ ਬਾਹਰ ਹੈ ਕਿ ਉਨ੍ਹਾਂ ਦੀਆਂ ਰਚਨਾਵਾਂ ਉਸ ਵੇਲੇ ਚਰਚਾ ਦਾ ਮਾਧਿਅਮ ਕਿਉਂ ਨਹੀਂ ਬਣ ਸਕੀਆਂ।ਇੰਝ ਲਗਦਾ ਹੈ ਕਿ ਉਸ ਸਮੇਂ ਦੇ ਆਲੋਚਕਾਂ ਨੇ ਸਿਰਫ਼ ਉਸੇ ਸਾਹਿਤ ਨੂੰ ਆਪਣੀ ਚਰਚਾ ਦਾ ਮਾਧਿਅਮ ਬਣਾਇਆ ਜੋ ਉਸ ਵੇਲੇ ਸਿਰਫ਼ ਰੂਸ ਦੇ ਪ੍ਰਭਾਵ ਅਧੀਨ ਛਪ ਰਿਹਾ ਸੀ। ਰਣਜੀਤ ਸਿੰਘ ਖੜਗ ਨੇ ਆਪਣੇ ਜੀਵਨ ਦੇ ਸੀਮਤ ਜਿਹੇ ਕਾਲ ਵਿਚ ਭਰਪੂਰ ਸਾਹਿਤ ਰਚਿਆ।
-ਕੁਲਦੀਪ ਸਿੰਘ ਬੇਦੀ
-
Maharaja Ranjit Singh (ਮਹਾਰਾਜਾ ਰਣਜੀਤ ਸਿੰਘ)
Author – Dr. Muhammad Shafique
Published By – Saptrishi Publications
Subject – Religionਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਇਤਿਹਾਸ ਦੇ ਉਹ ਰਹਿਨੁਮਾ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਸਮੇਂ ਵੀ ਪੂਜਿਆ ਜਾਂਦਾ ਸੀ ਤੇ ਉਨ੍ਹਾਂ ਦੇ ਮਰਨ ਤੋਂ ਬਾਅਦ ਵੀ ਉਨ੍ਹਾਂ ਦੀ ਕਦਰ ਲੋਕਾਂ ਦੇ ਦਿਲਾਂ ਵਿੱਚ ਹੋਰ ਵੀ ਵੱਧ ਗਈ। ਮਹਾਰਾਜਾ ਰਣਜੀਤ ਸਿੰਘ ਪੰਜਾਬ ਦਾ ਉਹ ਧਰੂ ਤਾਰਾ ਸਨ ਜਿਸ ਨੇ ਲੋਕਾਂ ਨੂੰ ਜਿਉਣ ਦਾ ਰਸਤਾ ਦਿਖਾਇਆ। ਆਜ਼ਾਦੀ ਨਾਲ ਰਹਿਣਾ ਸਿਖਾਇਆ। ਉਦਾਰਵਾਦੀ ਅਤੇ ਧਾਰਮਿਕ ਏਕਤਾ ਸਿਖਾਈ। ਸਾਨੂੰ ਭਾਈਚਾਰਕਤਾ ਦੇ ਹਾਮੀ ਬਣਾਇਆ। ਮਹਾਰਾਜਾ ਰਣਜੀਤ ਸਿੰਘ ਇੱਕ ਸੂਝਵਾਨ ਇਨਸਾਨ ਸੀ ਜਿਸ ਦੀ ਚੰਗੀ ਸੋਚ ਸਦਕਾ ਉਸ ਨੇ ਐਸੇ ਵਿਸ਼ਾਲ ਰਾਜ ਨੂੰ ਸੰਭਾਲਿਆ ਜਿਸ ਦੀਆਂ ਹੱਦਾਂ ਦੂਰ-ਦੂਰ ਤੱਕ ਫੈਲੀਆਂ ਹੋਈਆਂ ਸਨ ਅਤੇ ਜਿਸ ਵਿੱਚ ਵੱਖ-ਵੱਖ ਵਰਗਾਂ ਅਤੇ ਧਰਮਾਂ ਦੇ ਲੋਕ ਰਹਿੰਦੇ ਸਨ। ਉਹ ਇੱਕ ਨਿਧੜਕ ਪੰਜਾਬੀ ਜਵਾਨ ਵੀ ਸੀ ਅਤੇ ਨਿਪੁੰਨ ਪ੍ਰਬੰਧਕ ਵੀ ਸੀ। ਉਸ ਨੇ ਰਾਜ ਦੇ ਲੋਕਾਂ ਨੂੰ ਉਹ ਸਭ ਕੁਝ ਦਿੱਤਾ ਜੋ ਉਸ ਦੀ ਹੈਸੀਅਤ ਤੋਂ ਬਾਹਰ ਵੀ ਸੀ। ਉਸ ਨੇ ਗਰੀਬ ਤੋਂ ਗਰੀਬ ਨੂੰ ਉਪਰ ਚੁੱਕਣ ਦੀ ਕੋਸ਼ਿਸ਼ ਕੀਤੀ।ਹਰ ਤਰ੍ਹਾਂ ਦੇ ਪਾੜੇ ਨੂੰ ਖਤਮ ਕੀਤਾ। ਕਿਸਾਨਾਂ, ਮਜ਼ਦੂਰਾਂ ਦਾ ਵਿਸ਼ੇਸ਼ ਧਿਆਨ ਰੱਖਿਆ। ਵਪਾਰ ਨੂੰ ਪ੍ਰਫੁੱਲਤ ਕਰਨ ਵਿੱਚ ਕੋਈ ਕਸਰ ਨਾ ਛੱਡੀ। ਮਹਾਰਾਜਾ ਰਣਜੀਤ ਸਿੰਘ ਇੱਕ ਵਿਸ਼ਾਲ ਹਿਰਦੇ ਦਾ ਪੰਜਾਬੀ ਹੁਕਮਰਾਨ ਸੀ। ਇਹੀ ਵਜ੍ਹਾ ਸੀ ਜਿਸ ਸਦਕਾ ਉਸ ਨੇ ਪੰਜਾਬ ਨੂੰ ਇੱਕ ਲਾਸਾਨੀ ਰਾਜ ਬਣਾਇਆ।
-ਡਾ. ਕੁਲਬੀਰ ਸਿੰਘ ਢਿੱਲੋਂ
-
(Lokdhara Ate Sabhyachar Chintan (Punjab Ate Vishav Paripekh)
Author Name – Dr. Rajinder Singh Sekhon
Published By – Saptrishi Publications
Subject – Articleਪੰਜਾਬੀ ‘ਲੋਕਧਾਰਾ` ਅਤੇ ‘ਸਭਿਆਚਾਰ’ ਦੋਵੇਂ ਗਿਆਨ-ਅਨੁਸ਼ਾਸਨ ਜਦੋਂ ਤੋਂ ਪੈਦਾ ਹੋਏ ਹਨ, ਉਸ ਵੇਲੇ ਤੋਂ ਹੀ ਇਸ ਦੇ ਚਿੰਤਕਾਂ ਦਾ ਚਿੰਤਨ ਕਾਟੇ ਹੇਠ ਆਉਂਦਾ ਰਿਹਾ ਹੈ। ਲੋਕਧਾਰਾ ਦੇ ਖੇਤਰ ਵਿਚ ਅਸੀਂ ‘ਲੋਕਯਾਨ’, ‘ਲੋਕ-ਵਿਰਸਾ’, ‘ਲੋਕਵੇਦ’, ‘ਲੋਕਲੋਰ’ ਦੇ ਝਟਕੇ ਖਾਂਦੇ ਰਹੇ ਹਾਂ। ਕਦੇ ਅਸੀਂ ਲੋਕਾਂ ਵਿਚ ਪਈ ਲੋਕਧਾਰਾ ਦੀ ਬਜਾਏ ‘ਸਾਹਿਤ ਵਿਚ ਲੋਕਧਾਰਾ’ ਵਧੇਰੇ ਤਲਾਸ਼ਦੇ ਰਹੇ ਹਾਂ। ਕਦੇ ਅਧਿਐਨ-ਵਿਧੀਆਂ ਨੂੰ ਲੈ ਕੇ ਸਾਡੇ ਵਿਚ ਵਿਵਾਦ ਪੈਦਾ ਹੁੰਦੇ ਹਨ ਅਤੇ ਕਦੇ ਇਸ ਦੇ ਅਧਿਐਨ-ਖੇਤਰਾਂ ਬਾਰੇ। ਅਸੀਂ ਲੰਮਾ ਸਮਾਂ ‘ਸਭਿਅਤਾ` ਅਤੇ ‘ਸਭਿਆਚਾਰ’ ਵਿਚ ਓਵੇਂ ਹੀ ਫਰਕ ਨਹੀਂ ਕਰ ਸਕੇ ਜਿਵੇਂ ਅਸੀਂ ‘ਲੋਕ ਗੀਤ’ ਅਤੇ ‘ਲੋਕ ਸਾਹਿਤ’ ਵਿਚ ਨਹੀਂ ਕਰ ਸਕੇ। ਸਾਡੇ ਵਿਦਵਾਨਾਂ ਨੇ ਸੰਕਲਪਾਂ ਦੇ ਸਪੱਸ਼ਟੀਕਰਨ ਅਤੇ ਉਨ੍ਹਾਂ ਨੂੰ ਨਿਖੇੜ-ਨਿਖੇੜ ਕੇ ਪੇਸ਼ ਕਰਨ ਵਿਚ ਰੁਚੀ ਨਹੀਂ ਵਿਖਾਈ। ਅਸੀਂ ਲੋਕਧਾਰਾ ਅਤੇ ਸਭਿਆਚਾਰ ਦੇ ਖੇਤਰ ਵਿਚ ਹੋਏ ਮੌਲਿਕ ਚਿੰਤਨ ਤੱਕ ਆਪਣੀ ਪਹੁੰਚ-ਰਸਾਈ ਨਹੀਂ ਕਰ ਸਕੇ। ਅਸੀਂ ਆਪਣੇ ਆਸੇ-ਪਾਸੇ ਦੇ ਚਿੰਤਨ ਨੂੰ ਹੀ ‘ਕਾਫੀ’ ਜਾਂ ‘ਮੁਕੰਮਲ’ ਸਮਝਣ ਦੀ ਗਲਤੀ ਕਰਦੇ ਰਹੇ ਹਾਂ। ਅਸੀਂ ਉਵੇਂ ਪੜ੍ਹਿਆ-ਲਿਖਿਆ-ਵਿਚਾਰਿਆ ਹੈ ਜਿਵੇਂ ਸਾਨੂੰ ਚੰਗਾ ਲੱਗਿਆ ਹੈ।ਜਿਸ ਦੀ ‘ਲੋੜ’ ਸੀ, ਉਸ ਵੱਲ ਧਿਆਨ ਨਹੀਂ ਦਿੱਤਾ। ਇਹੋ ਕਾਰਨ ਹੈ ਕਿ ‘ਲੋਕਧਾਰਾ’ ਦੇ ਮੁਢਲੇ ਚਿੰਤਕ ਵਿਲੀਅਮ ਥਾਮਸ ਬਾਰੇ ਪੰਜਾਬੀ ਵਿਚ ਇੱਕ ਲੇਖ ਵੀ ਉਪਲਬਧ ਨਹੀਂ ਹੈ। ਹਥਲੀ ਪੁਸਤਕ ਇਨ੍ਹਾਂ ਦੇਸ਼ਾਂ ਤੋਂ ਮੁਕਤ ਹੋਣ ਦਾ ਦਾਅਵਾ ਨਹੀਂ ਕਰਦੀ ਪਰ ਇਸ ਖੇਤਰ ਵਿਚੋਂ ਚੁਣੇ ਗਏ ਚਿੰਤਕਾਂ ਦੇ ਸਭਿਆਚਾਰ/ਲੋਕਧਾਰਾ ਚਿੰਤਨ ਸਬੰਧੀ ਲੋੜੀਂਦੀ ਮੁਕੰਮਲ ਜਾਣਕਾਰੀ ਮੁਹੱਈਆ ਕਰਵਾਉਣ ਦਾ ਦਾਅਵਾ ਜ਼ਰੂਰ ਕਰਦੀ ਹੈ।
-ਡਾ. ਰਾਜਿੰਦਰ ਸਿੰਘ ਸੇਖੋਂ
-
Kinj Nasha Mukt Hove Punjab?
Author Name – Mohan Sharma
Published By – Saptrishi Publications
Subject – Articleਮੋਹਨ ਸ਼ਰਮਾ ਪੰਜਾਬੀ ਦੇ ਪ੍ਰਸਿੱਧ ਬਹੁ-ਵਿਧਾਈ ਲੇਖਕ ਹਨ। ਉਨ੍ਹਾਂ ਨੇ ਪੰਜਾਬੀ ਕਵਿਤਾ, ਕਹਾਣੀ, ਮਿੰਨੀ ਕਹਾਣੀ, ਵਾਰਤਕ ਅਤੇ ਇਕਾਂਗੀ ਆਦਿ ਵਿੱਚ ਮਹੱਤਵਪੂਰਨ ਸਾਹਿਤ ਦੀ ਰਚਨਾ ਕੀਤੀ ਹੈ। ਅਧਿਆਪਕ ਦੇ ਨਾਲ-ਨਾਲ ਉਹ ਸਮਾਜ ਸੇਵਾ ਦੇ ਮਹਾਨ ਕਾਰਜ ਨੂੰ ਵੀ ਬੜੀ ਤਨਦੇਹੀ ਨਾਲ ਨਿਭਾਉਂਦੇ ਰਹੇ ਹਨ। ਵਿਸ਼ੇਸ਼ ਤੌਰ ‘ਤੇ ਪੰਜਾਬ ਵਿੱਚ ਨਸ਼ਿਆਂ ਦੇ ਪ੍ਰਕੋਪ ਨੂੰ ਲੈ ਕੇ ਉਹਨਾ ਨੇ ਸਿਧਾਂਤਕ ਅਤੇ ਵਿਹਾਰਕ ਤੌਰ ਤੇ ਵਡੇਰਾ ਕਾਰਜ ਕੀਤਾ ਹੈ। ਹਥਲੀ ਪੁਸਤਕ “ਕਿੰ ਨਸ਼ਾ ਮੁਕਤ ਹੋਵੇ ਪੰਜਾਬ’ ਉਨ੍ਹਾਂ ਦਾ ਨਵਾਂ ਵਾਰਤਕ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿੱਚ ਪੰਜਾਬ ਦੇ ਨੌਜਵਾਨਾਂ ਵਿੱਚ ਵਧ ਰਹੇ ਨਸ਼ੇ ਦੇ ਰੁਝਾਨ ਨੂੰ ਵੱਖ-ਵੱਖ ਬਿਰਤਾਂਤਕ ਜੁਗਤਾਂ ਅਤੇ ਕਰੁਣਾਮਈ ਕਥਾ ਜੁਗਤਾਂ ਰਾਹੀਂ ਬਿਆਨ ਕੀਤਾ ਗਿਆ ਹੈ। ਇਨ੍ਹਾਂ ਲੇਖਾਂ ਵਿੱਚ ਲੇਖਕ ਇਸ ਗੱਲ ‘ਤੇ ਵਿਸ਼ੇਸ਼ ਤਵੱਜ ਦਿੰਦਾ ਹੈ ਕਿ ਨਸ਼ਿਆਂ ਵਿੱਚ ਗ੍ਰਸਤ ਲੋਕ ਸਮਾਜ ਦੇ ਖਲਨਾਇਕ ਨਹੀਂ ਸਗੋਂ ਪੀੜਤ ਹਨ।ਲੇਖਕ ਦਾ ਮੰਨਣਾ ਹੈ ਕਿ ਜੇਕਰ ਸਮਾਜ ਅਤੇ ਸਰਕਾਰ ਦੀ ਦ੍ਰਿੜ੍ਹ ਇੱਛਾ-ਸ਼ਕਤੀ ਹੋਵੇ ਤਾਂ ਨਸ਼ਿਆਂ ਦੀ ਇਸ ਦਲਦਲ ਵਿੱਚ ਸੰਖਿਆਂ ਹੀ ਨਿਕਲਿਆ ਜਾ ਸਕਦਾ ਹੈ। ਲੇਖਕ ਇਸ ਗੱਲ ‘ਤੇ ਵੀ ਸਾਡਾ ਧਿਆਨ ਕੇਂਦਰਿਤ ਕਰਦਾ ਹੈ ਕਿ ਮੌਜੂਦਾ ਸਰਮਾਏਦਾਰੀ ਪ੍ਰਬੰਧ ਵਿੱਚ ਸਿਆਸੀ ਲੋਕਾਂ, ਨਥਾ ਤਸਕਰਾਂ ਅਤੇ ਅਫ਼ਸਰਸ਼ਾਹੀ ਦਾ ਆਪਸੀ ਸਬੰਧ ਨਸ਼ਿਆਂ ਦੇ ਇਸ ਕੋਹੜ ਨੂੰ ਪ੍ਰਫੁੱਲਿਤ ਕਰਨ ਵਿੱਚ ਅਹਿਮ ਰੋਲ ਅਦਾ ਕਰ ਰਿਹਾ ਹੈ | ਇਸ ਕਰਕੇ ਅਜਿਹੀ ਪੁਸਤਕ ਦੀ ਪ੍ਰਕਾਸ਼ਨਾ ਸਾਡੇ ਸਮਾਜ ਲਈ ਬੇਹੱਦ ਲਾਭਦਾਇਕ ਹੋ ਸਕਦੀ ਹੈ। ਉਮੀਦ ਹੈ ਕਿ ਮੋਹਨ ਸ਼ਰਮਾ ਜੀ ਦਾ ਨਸ਼ਿਆਂ ਨੂੰ ਖ਼ਤਮ ਕਰਨ ਦਾ ਅਹਿਦ ਅਗਾਂਹ ਵੀ ਜਾਰੀ ਰਹੇਗਾ ਅਤੇ ਉਹ ਆਪਣੀ ਕਲਮ ਨੂੰ ਨਸ਼ਿਆਂ ਦੇ ਮਾੜੇ ਰੁਝਾਨ ਨੂੰ ਖ਼ਤਮ ਕਰਨ ਲਈ ਚਲਾਉਂਦੇ ਰਹਿਣਗੇ। ਆਮੀਨ
-ਡਾ. ਭੀਮ ਇੰਦਰ ਸਿੰਘ
-
Panjabi Sabhyachar Vich Lok Vishwaas: Roop Ate Dharnavan
Author Name – Dr. Surinder Singh Kaithal
Published By – Saptrishi Publications
Subject – Nonficionਡਾ. ਸੁਰਿੰਦਰ ਸਿੰਘ ਕੈਥਲ ਦੀ ਇਹ ਪੁਸਤਕ ਅਕੈਡਮਿਕ ਖੇਤਰ ਦੀ ਹੈ। ਇਸ ਕਰਕੇ ਉਹ ਪ੍ਰੀਭਾਸ਼ਾ ਤੋਂ ਆਰੰਭਦਾ ਹੈ, ਫਿਰ ਲੋਕ ਸਮੂਹਿਕ ਮਨੋਵਿਗਿਆਨ ਨਾਲ ਰਿਸ਼ਤਾ ਤੈਅ ਕਰਦਾ ਹੈ।ਪੰਜਾਬੀ ਸਭਿਆਚਾਰ ਵਿੱਚ ਲੋਕ ਵਿਸ਼ਵਾਸ ਕਿਵੇਂ ਕਾਰਜਸ਼ੀਲ ਹਨ, ਇਸ ਰਾਹੀਂ ਇਸ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।
ਹਰ ਜਾਦੂ-ਟੂਣੇ ਪਿੱਛੇ ਕੋਈ ਨਾ ਕੋਈ ਵਿਸ਼ਵਾਸ ਕੰਮ ਕਰਦਾ ਹੈ। ਇਸ ਵਿਚਾਰ ਨੂੰ ਅਗਾਂਹ ਵਧਾਇਆ ਗਿਆ ਹੈ। ਜਾਦੂ-ਟੂਣੇ ਦਾ ਖ਼ਾਤਮਾ ਨਹੀਂ ਹੁੰਦਾ, ਉਹ ਧਰਮ ਦੇ ਵਿਸ਼ਵਾਸਾਂ ਵਿਚ ਵੀ ਵਿਦਮਾਨ ਹੁੰਦੇ ਹਨ। ਲੋਕ ਧਰਮ ਤਾਂ ਖੜ੍ਹਾ ਹੀ ਇਨ੍ਹਾਂ ਵਿਸ਼ਵਾਸਾਂ ਉੱਪਰ ਹੈ। ਇਹੀ ਵਿਸ਼ਵਾਸ, ਬ੍ਰਿਤਾਂਤ/ਸਾਹਿਤ ਦਾ ਮੱਧਕਾਲ ਵਿੱਚ ਆਧਾਰ ਬਣ ਕੇ ਲੋਕ- ਕਥਾਵਾਂ ਦੀ ਸਿਰਜਣਾ ਕਰਦਾ ਹੈ। ਮੱਧਕਾਲ ਵਿੱਚ ਸਾਹਿਤ ਲੋਕਧਾਰਾ ਨਾਲ ਜੁੜਿਆ ਹੋਇਆ ਹੈ। ਇਸ ਸਾਹਿਤ ਵਿੱਚ ਰੱਬ, ਆਤਮਾ, ਪੁਨਰ ਜੀਵਨ, ਸੁਰਗ, ਨਰਕ ਆਦਿ ਵਿਸ਼ਵਾਸਾਂ ਉੱਪਰ ਆਸਥਾ ਹੈ, ਪਰ ਨਾਲ ਹੀ ਧਰਤੀ ਦੇ ਬਲਦ ਦੇ ਸਿੰਗਾਂ ਉੱਪਰ ਖੜ੍ਹੇ ਹੋਣ ਦਾ ਵਿਰੋਧ ਵੀ ਹੈ। ਅਸਲ ਵਿੱਚ ਜਾਦੂ ਅਤੇ ਧਰਮ ਦਾ, ਧਰਮ ਅਤੇ ਵਿਗਿਆਨ ਦਾ ਰਿਸ਼ਤਾ ਦੁਵੱਲਾ ਹੈ।
ਵਿਸ਼ਵਾਸਾਂ ਦਾ ਦਾਇਰਾ ਬਹੁਤ ਵਸੀਹ ਹੈ। ਮਨੁੱਖ ਤੋਂ ਬ੍ਰਹਿਮੰਡ ਤਕ ਵਿਸ਼ਵਾਸ ਫੈਲਿਆ ਹੋਇਆ ਹੈ। ਡਾ. ਸੁਰਿੰਦਰ ਸਿੰਘ ਕੈਥਲ ਨੇ ਵਿਸ਼ਾਲ ਵਿਸ਼ੇ ਨੂੰ ਹੱਥ ਪਾਇਆ ਹੈ। ਜੋ ਇੱਕ ਅੱਧ ਪੁਸਤਕ ਵਿੱਚ ਸਮੇਟਣਾ ਸੰਭਵ ਨਹੀਂ। ਇਸ ਲਈ ਉਸ ਪਾਸੋਂ ਅਗਾਂਹ ਖੋਜ ਕਾਰਜ ਜਾਰੀ ਰੱਖਣ ਦੀ ਆਸ ਰੱਖਾਂਗਾ ਅਤੇ ਭਵਿੱਖ ਵਿੱਚ ਹੋਰ ਪੁਸਤਕਾਂ ਦੀ ਤਵੱਕੋ ਵੀ ਬੇਮਾਅਨੇ ਨਹੀਂ। ਉਨ੍ਹਾਂ ਨੂੰ ਇਸ ਪੁਸਤਕ ਦੀ ਵਧਾਈ, ਜੀ ਆਇਆਂ ਨੂੰ।-ਡਾ. ਕਰਮਜੀਤ ਸਿੰਘ
-
Gallan Sahit Dian
Author Name – Gurbachan Singh Bhullar
Published By – Saptrishi Publications
Subject – Literatureਰਚਨਾਕਾਰੀ ਵਿਚ ਪਹਿਲੇ ਅੱਖਰ ਪਾਇਆਂ ਮੈਨੂੰ ਸੱਤ ਦਹਾਕੇ ਹੋਣ ਲੱਗੇ ਹਨ। ਜੇ ਸੋਚੀਏ, ਬਹੁਤ ਲੰਮਾ ਸਮਾਂ ਹੈਂ . ਬੰਦੇ ਦੀ ਪੂਰੀ ਉਮਰ ਜਿੰਨਾ | ਬਹੁਤੇ ਲੇਖਕਾਂ ਵਾਂਗ ਕਵਿਤਾ ਨਾਲ ਸ਼ੁਰੂਆਤ ਕੀਤੀ, ਕਹਾਣੀਕਾਰਾਂ ਵਿਚ ਨਾਂ ਦਰਜ ਕਰਵਾਇਆ ਤੇ ਫੇਰ ਇਕ ਨਾਟਕ ਨੂੰ ਛੱਡ ਕੇ ਹਰ ਵਿਧਾ ਵਿਚ ਲਿਖਿਆ ਤੇ ਖੁੱਲ ਕੇ ਲਿਖਿਆ। ਇਸ ਸਮੇਂ ਵਿਚ ਜੋ ਲਿਖਿਆ, ਉਹ ਤਾਂ ਲਿਖਿਆ ਹੀ, ਪਰ ਪੜ੍ਹਿਆ ਉਸ ਤੋਂ ਬਹੁਤ ਵੱਧ ਕਿਸੇ ਵੱਡੇ ਲੇਖਕ ਦਾ ਇਹ ਕਥਨ ਸਦਾ ਮੇਰੀ ਪ੍ਰੇਰਨਾ ਰਿਹਾ ਕਿ ਮੈਂ ਜੇ ਦਸ ਦਿਨ ਵੀ ਕੁਛ ਨਾ ਲਿਖਾਂ, ਕੋਈ ਫ਼ਰਕ ਨਹੀਂ ਪੈਂਦਾ, ਪਰ ਜੇ ਇਕ ਦਿਨ ਵੀ ਨਾ ਪੜ੍ਹਾਂ ਬੇਚੈਨ ਹੋ ਜਾਂਦਾ ਹਾਂ। ਲੇਖਕ ਦੀ ਸਾਹਿਤਕ ਪ੍ਰਾਪਤੀ ਵਿਚ ਬਹੁਤ ਕੁਛ ਉਹ ਵੀ ਸ਼ਾਮਲ ਹੁੰਦਾ ਰਹਿੰਦਾ ਹੈ ਜੋ ਸਾਹਿਤ ਦੇ ਵਿਹੜੇ ਵਿਚਰਦਿਆਂ ਸਾਹਿਤ ਨਾਲ ਨਾਤਾ ਰਖਦੀਆਂ ਰਚਨਾ ਤੋਂ ਵਧੀਕ ਗੱਲਾਂ ਬਾਰੇ ਅਨੁਭਵ ਵਿਚ ਆਉਂਦਾ ਹੈ। ਅਜਿਹੇ ਮਾਮਲਿਆਂ- ਮਸਲਿਆਂ ਬਾਰੇ ਲੇਖਕ ਦੀ ਜਾਣਕਾਰੀ ਲਗਾਤਾਰ ਵਧਦੀ ਰਹਿ ਕੇ ਆਖ਼ਰ ਹਾਲਤ ਇਥੇ ਪਹੁੰਚ ਜਾਂਦੀ ਹੈ ਕਿ ਉਸ ਕੋਲ ਕਿਸੇ ਵੀ ਸਾਹਿਤਕ ਮੁੱਦੇ ਬਾਰੇ ਕਹਿਣ-ਦੱਸਣ ਲਈ ਕਾਫ਼ੀ ਕੁਛ ਹੋ ਜਾਂਦਾ ਹੈ। ਲੇਖਕ ਦੀ ਰਚਨਾ ਦੀ ਰਾਹ-ਦਿਖਾਵੀ ਉਹਦੀ ਵਿਚਾਰਧਾਰਾ ਹੁੰਦੀ ਹੈ ਅਤੇ ਉਹਦੇ ਲਈ ਸਭ ਵਿਚਾਰਧਾਰਾਵਾਂ ਸਿਰਫ਼ ਦੋ ਖਾਨਿਆਂ ਵਿਚ ਆ ਜਾਂਦੀਆਂ ਹਨ: ਲੋਕ-ਹਿਤੈਸ਼ੀ ਤੇ ਲੋਕ-ਦੋਖੀ। ਪੰਜਾਬੀ ਸਾਹਿਤ ਦਾ ਇਹ ਸੁਭਾਗ ਰਿਹਾ ਕਿ ਸਾਡੇ ਆਦਿ-ਕਵੀ ਬਾਬਾ ਫ਼ਰੀਦ ਨੇ ਹੀ ਇਹਨੂੰ ਗੋਦੀ ਵਿਚ ਪਾ ਕੇ ਲੋਕ-ਹਿਤ ਦੀ ਗੁੜਤੀ ਦੇ ਦਿੱਤੀ ਸੀ। ਇਸੇ ਸਦਕਾ ‘ਸਾਹਿਤ ਲੋਕਾਂ ਲਈ ਦੇ ਮਾਰਗ ਉੱਤੇ ਚਲਦਿਆਂ ਵੰਨਸੁਵੰਨੇ ਸਾਹਿਤਕ ਮੁੱਦਿਆਂ ਬਾਰੇ ਬਹੁਤ ਕੁਛ ਦੇਖਿਆ, ਬਹੁਤ ਕੁਛ ਸੁਣਿਆ, ਬਹੁਤ ਕੁਛ ਪੜ੍ਹਿਆ ਤੇ ਬਹੁਤ ਕੁਛ ਹੋਰ ਲੇਖਕਾਂ ਨਾਲ ਚਰਚਾ ਕਰਦਿਆਂ ਸਾਂਝਾ ਹੋਇਆ। ਨਤੀਜਾ ਇਸ ਪੁਸਤਕ ਦੇ ਰੂਪ ਵਿਚ ਤੁਹਾਡੇ ਸਾਹਮਣੇ ਹੈ।
–ਗੁਰਬਚਨ ਸਿੰਘ ਭੁੱਲਰ
-
Chonwe Itihasik Lekh
Author – Parminder Singh Parwana
Published By – Saptrishi Publications
Subject – fictionਪ੍ਰਮਿੰਦਰ ਸਿੰਘ ਪ੍ਰਵਾਨਾ ਪ੍ਰਮਿੰਦਰ ਸਿੰਘ ਪ੍ਰਵਾਨਾ ਪ੍ਰਵਾਸੀ ਭਾਰਤੀ ਸ਼ਾਇਰ ਹੀ ਨਹੀ ਸਗੋਂ ਉਹ ਗੁਣਾਂ ਦੀ ਗੁੱਥਲੀ ਆਪਣੇ ਅੰਦਰ ਸਮੋਈ ਬੈਠਾ ਹੈ। ਅਮਰੀਕਾ ਵਰਗੇ ਮੁਲਕ ਅਜੋਕੇ ਪਦਾਰਥਵਾਦੀ ਯੁੱਗ ਵਿਚ ਮਾਨਵ ਪੱਖੀ ਸੋਚ ਉਦਾਰਸਿਨਤਾ ਅਤੇ ਇਤਿਹਾਸ ਦਾ ਪਾਲਣਹਾਰਾ ਬਣਿਆ ਬੈਠਾ ਹੈ। ਉਸ ਦੀਆਂ ਪੰਜ ਪੁਸਤਕਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਉਹ ਚੇਤਨ ਸ਼ਾਇਰ, ਸੁਗੜ ਗਿਆਨੀ, ਪ੍ਰਮੁੱਖ ਵਕਤਾ ਅਤੇ ਸੰਵੇਦਨਸ਼ੀਲ ਸ਼ਖਸੀਅਤ ਦਾ ਮਾਲਕ ਹੈ। ਉਸ ਦੀਆਂ ਲਿਖਤਾਂ ਦੀ ਮਹਿਕ ਸਾਹਿਤ ਜਗਤ ਵਿੱਚ ਅਕਸਰ ਮਿਲਦੀ ਹੈ। ਸਿੱਖ ਇਤਿਹਾਸ ਨੂੰ ਸਮਾਂ ਬੱਧ ਉਕਰ ਕੇ ਤਿੱਥ-ਬ-ਤਿੱਥ ਪਾਠਕਾਂ ਦੇ ਗੋਚਰ ਕਰਦਾ ਹੈ ਜੋ ਵੱਖ-ਵੱਖ ਭਾਰਤੀ ਅਤੇ ਵਿਚ ਰਸਾਲੇ ਅਖਬਾਰਾਂ ਦਾ ਸ਼ਿੰਗਾਰ ਬਣਦੇ ਹਨ। ਉਸ ਦੀ ਇਹ ਛੇਵੀਂ ਲਿਖਤ ਕਿਸ ਪਾਠਕਾਂ ਦੇ ਸਨਮੁੱਖ ਹੈ ਜੋ ਇੱਕ ਇਤਿਹਾਸ ਵੱਜੋਂ ਜਾਣੀ ਜਾਵੇਗੀ। ਅਰਦਾਸ ਹੈ ‘ਪ੍ਰਵਾਨਾ’ ਤੰਦਰੁਸਤ ਰਹਿ ਕੇ ਪਾਠਕਾਂ ਦੀ ਸੇਵਾ ਕਰਦਾ ਰਹੇ।
ਆਮੀਨ…..
-ਡਾ. ਗੁਰਵਿੰਦਰ ਅਮਨ, ਰਾਜਪੁਰਾ
-
Maharishi Valmiki Virachitam Yogavasistha Maharamayanam Man Aur Uski Shrishti
Author – Dr. Kuldeep Dhiman
Published By – Saptrishi Publications
Subject – Historyयोगवासिष्ठ बहुत ही अद्भुत ग्रन्थ है जो अद्वैत वेदान्त के हर सिद्धान्त की चर्चा करता है परन्तु यह इतना विशाल है कि विद्वान् भी इसे पढ़ने से कतराते हैं। इस बात को ध्यान में रख कर डा. कुलदीप धीमान ने इस ग्रन्थ के चौबीस हज़ार श्लोकों के सार को संक्षेप से सरल भाषा में प्रस्तुत करने का सराहनीय प्रयास किया है। उनकी यह रचना अंग्रेज़ी में भी उपलब्ध है। इससे पहले उन्होंने आचार्य रजनीश ओशो के विचारों को ‘परम विद्रोही’ पुस्तक में प्रस्तुत किया है। हाल ही में उनके पतञ्जलि योगसूत्र के व्यासभाष्य का अंग्रेजी अनुवाद प्रकाशित हुआ है। शैवीय तन्त्र पर उनका शोधकार्य प्रकाशनाधीन है। डा. धीमान बीस वर्षों से पुनर्जन्म पर भी शोधकार्य कर रहे हैं और इस क्षेत्र में उन्हें अर्न्तराष्ट्रीय ख्याति प्राप्त है। अब वे साङ्कख्य दर्शन पर कार्यरत हैं।
-
Namdhari Itihas Qurbanian Te Samaj-Sewa
Author – Gurbachan Singh Bhullar
Published By – Saptrishi Publications
Subject – Religiousਬਚਪਨ ਤੋਂ ਲੈ ਕੇ ਨਾਮਧਾਰੀਆਂ ਨਾਲ ਮੇਰਾ ਅਪਣੱਤ ਦਾ ਰਿਸ਼ਤਾ ਰਿਹਾ ਹੈ ਜੋ ਉਮਰ-ਭਰ ਮੇਰੇ ਨਾਲੋ-ਨਾਲ ਤੁਰਿਆ ਹੈ। ਜਦੋਂ ਅਕਲ ਦਾ ਪਹੁ-ਫੁਟਾਲਾ ਹੋਇਆ ਤੇ ਸ਼ਬਦ ਨਾਲ ਨਾਤਾ ਜੁੜਨ ਲਗਿਆ, ਆਪਣੇ ਪਿੰਡ ਦੇ ਰਾਏਕੋਟ ਵਿਖੇ ਫਾਂਸੀ ਚੜ੍ਹੇ ਤਿੰਨ ਨਾਮਧਾਰੀ ਸ਼ਹੀਦਾਂ ਅਤੇ ਮਲੇਰਕੋਟਲੇ ਵਿਚ, 65 ਹੋਰਾਂ ਵਾਂਗ, ਤੋਪ ਨਾਲ ਉਡਾਏ ਗਏ ਚੌਥੇ ਸ਼ਹੀਦ ਦਾ ਪਤਾ ਲਗਿਆ। ਇਹਨਾਂ ਸ਼ਹੀਦੀਆਂ ਦੇ ਇਤਿਹਾਸ ਤੱਕ ਪੁੱਜ ਕੇ ਇਸ ਆਪਾ-ਵਾਰੂ ਭਾਵਨਾ ਦੇ ਜਨਮਦਾਤਾ ਸਤਿਗੁਰੂ ਰਾਮ ਸਿੰਘ ਜੀ ਦੀ ਕਰਨੀ ਤੱਕ ਪਹੁੰਚਣ ਦੀ ਚਾਹ ਹੋਣਾ ਸੁਭਾਵਿਕ ਸੀ। ਅੰਗਰੇਜ਼ ਹੱਥੋਂ ਸਿੱਖ ਰਾਜ ਦੇ ਖ਼ਾਤਮੇ ਨੇ ਪੰਜਾਬੀਆਂ ਨੂੰ ਨਿਰਾਸਾ ਤੇ ਬੇਦਿਲੀ ਦੀ ਜਿਸ ਦਲਦਲ ਵਿਚ ਧੱਕ ਦਿੱਤਾ ਸੀ, ਉਸ ਵਿਚੋਂ ਉਭਾਰ ਕੇ ਫਾਂਸੀ ਦੇ ਰੱਸੇ ਆਪਣੇ ਗਲ਼ ਵਿਚ ਆਪ ਪਾਉਣ ਵਾਲੇ ਨਿਰਭੈ ਪੈਦਾ ਕਰਨਾ ਅਤੇ ਸ਼ਕਤੀਸ਼ਾਲੀ ਅੰਗਰੇਜ਼ ਦੇ ਟਾਕਰੇ ਲਈ ਮਹਾਤਮਾ ਗਾਂਧੀ ਤੋਂ ਪੰਜਾਹ ਸਾਲ ਪਹਿਲਾਂ ਨਾਮਿਲਵਰਤਨ ਦਾ ਹਥਿਆਰ ਬੇਹੱਦ ਸਫਲਤਾ ਨਾਲ ਵਰਤਣਾ ਉਹਨਾਂ ਦੇ ਕਾਰਨਾਮੇ ਹੀ ਤਾਂ ਸਨ। ਮਗਰੋਂ ਦੇ ਨਾਮਧਾਰੀ ਗੁਰੂ ਸਾਹਿਬਾਨ ਨੇ ਲੋਕ-ਹਿਤ ਦੀ ਇਸ ਪ੍ਰੰਪਰਾ ਨੂੰ ਦ੍ਰਿੜ੍ਹਤਾ ਨਾਲ ਜਾਰੀ ਰੱਖਿਆ। ਇਸ ਸਭ ਉੱਤੇ ਝਾਤ ਦੇ ਨਾਲ-ਨਾਲ ਮੇਰੇ ਨੇੜਲੇ ਸੰਪਰਕ ਵਿਚ ਆਏ, ਨਾਮਧਾਰੀ ਵਿਸ਼ਵਾਸ ਵਾਲੇ, ਪੰਜ ਲੇਖਕਾਂ ਦੇ ਸ਼ਬਦ-ਚਿੱਤਰ ਸ਼ਾਮਲ ਕੀਤੇ ਗਏ ਹਨ। ਕਾਫ਼ੀ ਸਮਾਂ ਪਹਿਲਾਂ ਮੈਨੂੰ ਤਿੰਨ ਮਿੱਤਰਾਂ ਨਾਲ ਬੰਗਲੌਰ ਨੇੜਲੇ ਨਾਮਧਾਰੀ ਫ਼ਾਰਮ ਵਿਚ ਜਾਣ ਦਾ ਮੌਕਾ ਮਿਲਿਆ ਸੀ। ਉਹਨਾਂ ਦਿਨਾਂ ਦੇ, ਖਾਸ ਕਰ ਕੇ ਵਿਗਿਆਨਕ ਖੇਤੀ ਬਾਰੇ, ਵਡਮੁੱਲੇ ਅਨੁਭਵ ਵੀ ਪਾਠਕਾਂ ਨੂੰ ਜ਼ਰੂਰ ਦਿਲਚਸਪ ਲੱਗਣਗੇ। ਆਸ ਹੈ ਪੁਸਤਕ ਪਾਠਕਾਂ ਦੀ ਆਸ ਤੇ ਜਗਿਆਸਾ ਦੇ ਹਾਣ ਦੀ ਸਿੱਧ ਹੋਵੇਗੀ।
-ਗੁਰਬਚਨ ਸਿੰਘ ਭੁੱਲਰ
-
Daler Ate Viveksheel Sikh Chintak Giani Ditt Singh
Author – Jagjiwan Singh (Dr.)
Published By – Saptrishi Publications
Subject – Religiousਗਿਆਨੀ ਦਿੱਤ ਸਿੰਘ ਜੀ ਬਾਰੇ ਲਿਖੀ ਗਈ ਮੇਰੀ ਇਹ ਕਿਤਾਬ ਉਨ੍ਹਾਂ ਬਾਰੇ ਲਿਖੀ ਗਈ ਕੋਈ ਪਰਿਪੂਰਨ ਅਤੇ ਅੰਤਿਮ ਕਿਤਾਬ ਨਹੀਂ ਹੈ। ਇਸ ਕਿਤਾਬ ਦੀ ਵੱਡੀ ਸੀਮਾ ਇਹ ਹੈ ਕਿ ਇਸ ਵਿੱਚ ਉਨ੍ਹਾਂ ਦੇ ਜੀਵਨ ਅਤੇ ਵਿਅਕਤਿੱਤਵ ਦੇ ਕਈ ਪੱਖਾਂ ਬਾਰੇ ਚਰਚਾ ਨਹੀਂ ਹੋ ਸਕੀ। ਵਿਵੇਕਸ਼ੀਲ ਵਾਰਤਕਕਾਰ ਅਤੇ ਸਸ਼ਕਤ ਪ੍ਰਵਚਨਕਾਰ ਵਜੋਂ ਭਾਵੇਂ ਇਸ ਕਿਤਾਬ ਵਿੱਚ ਭਰਵੀਂ ਚਰਚਾ ਕਰਨ ਦਾ ਸੁਹਿਰਦ ਯਤਨ ਕੀਤਾ ਗਿਆ ਹੈ ਪਰ ਇੱਕ ਸਫਲ ਪੱਤਰਕਾਰ ਅਤੇ ਕਵੀ ਦੇ ਰੂਪ ਵਿੱਚ ਉਨ੍ਹਾਂ ਨੂੰ ਜਾਣਨਾ, ਸਮਝਣਾ ਅਤੇ ਪੇਸ਼ ਕਰਨਾ ਅਜੇ ਬਾਕੀ ਹੈ। ਸਬੱੱਬ ਬਣਿਆ ਜਾਂ ਪਰਮਾਤਮਾ ਦੀ ਰਜ਼ਾ ਹੋਈ ਤਾਂ ਅਧੂਰਾ ਰਹਿ ਗਿਆ ਇਹ ਕਾਰਜ ਭਵਿੱਖ ਵਿੱਚ ਪੂਰਾ ਕਰਨ ਦਾ ਹਰ ਸੰਭਵ ਯਤਨ ਕਰਾਂਗਾ। ਹਾਲ ਦੀ ਘੜੀ ਇਸ ਪੁਸਤਕ ਨੂੰ ਪਾਠਕਾਂ ਸਨਮੁੱਖ ਪੇਸ਼ ਕਰਨ ਦੀ ਖ਼ੁਸ਼ੀ ਲੈਂਦਾ ਹਾਂ।
ਜਗਜੀਵਨ ਸਿੰਘ (ਡਾ.) -
Kahani Nu Samarpit Kahanikar Joginder Singh Nirala
Editor – Dr. Virpal Kaur ‘Kamal’
Published By – Saptrishi Publications
Subject – Criticismਡਾ. ਜੋਗਿੰਦਰ ਸਿੰਘ ਨਿਰਾਲਾ ਦਾ ਸਮੁੱਚਾ ਸਾਹਿਤਕ ਕਾਰਜ ਕਥਾ ਸਾਹਿਤ ਨਾਲ ਹੀ ਸੰਬੰਧਤ ਹੈ। ਉਨ੍ਹਾਂ ਨੇ ਕਹਾਣੀਆਂ ਨਾਲ ਸੰਬੰਧਤ ਖੋਜ ਕਾਰਜ ਕੀਤੇ ਅਤੇ ਪਰਚੇ ਵੀ ਪ੍ਰਕਾਸ਼ਤ ਕੀਤੇ। ਉਹ ਆਧੁਨਿਕ ਕਹਾਣੀ ਦੇ ਮੁਦੱਈ ਕਥਾਕਾਰ ਹਨ। ਇਸ ਮਹਾਨ ਕਥਾਕਾਰ ਦੀ ਕਹਾਣੀ ਸੰਸਾਰ ਨੂੰ ਵਡਮੁੱਲੀ ਦੇਣ ਹੈ। ਡਾ. ਵੀਰਪਾਲ ਕੌਰ ‘ਕਮਲ’ ਨੇ ਹੱਥਲੀ ਪੁਸਤਕ ਸੰਪਾਦਤ ਕਰਕੇ ਮਹੱਤਵਪੂਰਣ ਕਾਰਜ ਕੀਤਾ ਹੈ। ਉਸ ਨੇ ਨਵੇਂ ਖੋਜਾਰਥੀਆਂ ਅਤੇ ਸਥਾਪਤ ਆਲੋਚਕਾਂ ਪਾਸੋਂ ਨਿਰਾਲਾ ਜੀ ਦੀ ਕਹਾਣੀ ਕਲਾ ਸੰਬੰਧੀ ਖੋਜ ਪਰਚੇ ਲਿਖਵਾ ਕੇ ਇਸ ਨੂੰ ਪੁਸਤਕ ਰੂਪ ਵਿੱਚ ਪੇਸ਼ ਕੀਤਾ ਹੈ। ਡਾ. ਵੀਰਪਾਲ ਕੌਰ ‘ਕਮਲ’ ਸਾਹਿਤ, ਲੋਕਧਾਰਾ, ਖੋਜਕਾਰਾਂ ਦੀ ਸੂਚੀ ਵਿੱਚ ਇੱਕ ਅਜਿਹਾ ਨਾਂ ਹੈ, ਜੋ ਸਿਰਫ਼ ਪੰਜਾਬੀ ਸਾਹਿਤ ਹੀ ਨਹੀਂ ਸਗੋਂ ਪੰਜਾਬੀ ਲੋਕਧਾਰਾ ਦੀ ਸੰਭਾਲ ਲਈ ਸਖ਼ਤ ਮਿਹਨਤ ਅਤੇ ਸਿਰੜ ਨਾਲ ਆਪਣਾ ਯੋਗਦਾਨ ਪਾ ਰਹੀ ਹੈ। ਸੋ, ਇਸ ਪੁਸਤਕ ਦੀ ਸੰਪਾਦਨਾ ਲਈ ਮੁਬਾਰਕਾਂ।
ਪ੍ਰਕਾਸ਼ਕ
-
Aad Jugaad Puadh (Volume IV)
Editor Name – Manmohan Singh Daon
Published By – Saptrishi Publications
Subject – Literatureਆਪਣੀ ਅਣਥੱਕ ਖੋਜੀਤੇ ਨਵੀਂ ਨਿਵੇਕਲੀ ਸਾਹਿਤਕ ਤੇ ਸਭਿਆਚਾਰਕ ਸੋਝੀ ਦਾ ਪ੍ਰਤੱਖ ਪ੍ਰਮਾਣ ਸ. ਮਨਮੋਹਨ ਸਿੰਘ ਦਾਊਂ ਦੀ ਹਥਲੀ ਪੁਸਤਕ “ਆਦਿ ਜੁਗਾਦਿ ਪੁਆਧ (ਪਰਾਗਾ ਚੌਥਾ ਖੋਜ ਪੁਸਤਕ) ਹੈ ਜਿਸ ਨੇ ਪੁਆਧ ਨੂੰ ਪੁਨਰ ਸੁਰਜੀਤ ਕਰ ਵਿਖਾਇਆ ਹੈ। ਇਸ ਤੋਂ ਪਹਿਲਾਂ ‘ਪੁਆਧ ਦਰਪਣ` (2006), “ਧਰਤ ਪੁਆਧ’ (2016), “ਪੁਆਧ ਕੀਆਂ ਝਲਕਾਂ (2021) ਅਤੇ ‘ਚੰਡੀਗੜ੍ਹ ਲੋਪ ਕੀਤੇ ਪੁਆਧੀ ਪਿੰਡ` (2016) ਪੁਸਤਕਾਂ ਨਿਹਾਇਤ ਪੜ੍ਹਨਯੋਗ ਹਨ।
ਮਨਮੋਹਨ ਸਿੰਘ ਦਾਊਂ ਪਿਛਲੇ 20 ਸਾਲਾਂ ਤੋਂ ਪੁਆਧ ਖੇਤਰ ਨੂੰ ਜਗਮਗਾਉਣ ਲਈ ਨਿਰੰਤਰ ਜੁਟਿਆ ਹੋਇਆ ਹੈ। ਉਸ ਦੇ ਇਸ ਸਿਰੜ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਥੋੜੀ ਹੈ।ਅਸੀਂ ਉਸ ਦੇ ਇਸ ਉੱਦਮ ਨੂੰ ਮੁਬਾਰਕ ਆਖਣ ਦੀ ਖੁਸ਼ੀ ਲੈਂਦੇ ਹਾਂ।ਡਾ, ਨਿਰਮਲ ਸਿੰਘ ਮੋਬਾ
ਸੇਵਾਦਾਰ ਪੰਜਾਬੀ ਸੱਥ ਲਾਂਬੜਾ
(ਜਲੰਧਰ) ਪੰਜਾਬ। -
Guru Teg Bahadur Jivan Te Darshan
Editor Name – Dr. Karamjeet Kaur, Dr. Sarita Rana, Dr. Maninderjit Kaur
Published By – Saptrishi Publications
Subject – Ficionਸ੍ਰੀ ਗੁਰੂ ਤੇਗ ਬਹਾਦਰ ਜੀ 400 ਸਾਲਾ ਪ੍ਰਕਾਸ਼ ਪੁਰਬ ਨੂੰ ਪੂਰੇ ਵਿਸ਼ਵ ਵਿੱਚ ਬੜੀ ਧੂਮ—ਧਾਮ ਨਾਲ ਮਨਾਇਆ ਗਿਆ। ਇਸਦੇ ਅੰਤਰਗਤ ਦਸਮੇਸ਼ ਗਰਲਜ਼ ਕਾਲਜ ਵੱਲੋਂ ਗੁਰੂ ਸਾਹਿਬ ਜੀ ਦੇ ਜੀਵਨ ਦਰਸ਼ਨ ਨਾਲ ਜੁੜੇ ਪਹਿਲੂਆਂ ਨੂੰ ਇਸ ਪੁਸਤਕ ਰਾਹੀਂ ਪਾਠਕਾਂ ਦੇ ਸਨਮੁੱਖ ਕੀਤਾ ਹੈ।
ਚੇਅਰਮੈਨ,
ਰਵਿੰਦਰ ਸਿੰਘ ਚੱਕ