Sale!

Kahani Nu Samarpit Kahanikar Joginder Singh Nirala

Editor – Dr. Virpal Kaur ‘Kamal’
Published By – Saptrishi Publications
Subject – Criticism

ਡਾ. ਜੋਗਿੰਦਰ ਸਿੰਘ ਨਿਰਾਲਾ ਦਾ ਸਮੁੱਚਾ ਸਾਹਿਤਕ ਕਾਰਜ ਕਥਾ ਸਾਹਿਤ ਨਾਲ ਹੀ ਸੰਬੰਧਤ ਹੈ। ਉਨ੍ਹਾਂ ਨੇ ਕਹਾਣੀਆਂ ਨਾਲ ਸੰਬੰਧਤ ਖੋਜ ਕਾਰਜ ਕੀਤੇ ਅਤੇ ਪਰਚੇ ਵੀ ਪ੍ਰਕਾਸ਼ਤ ਕੀਤੇ। ਉਹ ਆਧੁਨਿਕ ਕਹਾਣੀ ਦੇ ਮੁਦੱਈ ਕਥਾਕਾਰ ਹਨ। ਇਸ ਮਹਾਨ ਕਥਾਕਾਰ ਦੀ ਕਹਾਣੀ ਸੰਸਾਰ ਨੂੰ ਵਡਮੁੱਲੀ ਦੇਣ ਹੈ। ਡਾ. ਵੀਰਪਾਲ ਕੌਰ ‘ਕਮਲ’ ਨੇ ਹੱਥਲੀ ਪੁਸਤਕ ਸੰਪਾਦਤ ਕਰਕੇ ਮਹੱਤਵਪੂਰਣ ਕਾਰਜ ਕੀਤਾ ਹੈ। ਉਸ ਨੇ ਨਵੇਂ ਖੋਜਾਰਥੀਆਂ ਅਤੇ ਸਥਾਪਤ ਆਲੋਚਕਾਂ ਪਾਸੋਂ ਨਿਰਾਲਾ ਜੀ ਦੀ ਕਹਾਣੀ ਕਲਾ ਸੰਬੰਧੀ ਖੋਜ ਪਰਚੇ ਲਿਖਵਾ ਕੇ ਇਸ ਨੂੰ ਪੁਸਤਕ ਰੂਪ ਵਿੱਚ ਪੇਸ਼ ਕੀਤਾ ਹੈ। ਡਾ. ਵੀਰਪਾਲ ਕੌਰ ‘ਕਮਲ’ ਸਾਹਿਤ, ਲੋਕਧਾਰਾ, ਖੋਜਕਾਰਾਂ ਦੀ ਸੂਚੀ ਵਿੱਚ ਇੱਕ ਅਜਿਹਾ ਨਾਂ ਹੈ, ਜੋ ਸਿਰਫ਼ ਪੰਜਾਬੀ ਸਾਹਿਤ ਹੀ ਨਹੀਂ ਸਗੋਂ ਪੰਜਾਬੀ ਲੋਕਧਾਰਾ ਦੀ ਸੰਭਾਲ ਲਈ ਸਖ਼ਤ ਮਿਹਨਤ ਅਤੇ ਸਿਰੜ ਨਾਲ ਆਪਣਾ ਯੋਗਦਾਨ ਪਾ ਰਹੀ ਹੈ। ਸੋ, ਇਸ ਪੁਸਤਕ ਦੀ ਸੰਪਾਦਨਾ ਲਈ ਮੁਬਾਰਕਾਂ।

ਪ੍ਰਕਾਸ਼ਕ

180.00