Sale!

Gallan Sahit Dian

Author Name – Gurbachan Singh Bhullar
Published By – Saptrishi Publications
Subject – Literature

ਰਚਨਾਕਾਰੀ ਵਿਚ ਪਹਿਲੇ ਅੱਖਰ ਪਾਇਆਂ ਮੈਨੂੰ ਸੱਤ ਦਹਾਕੇ ਹੋਣ ਲੱਗੇ ਹਨ। ਜੇ ਸੋਚੀਏ, ਬਹੁਤ ਲੰਮਾ ਸਮਾਂ ਹੈਂ . ਬੰਦੇ ਦੀ ਪੂਰੀ ਉਮਰ ਜਿੰਨਾ | ਬਹੁਤੇ ਲੇਖਕਾਂ ਵਾਂਗ ਕਵਿਤਾ ਨਾਲ ਸ਼ੁਰੂਆਤ ਕੀਤੀ, ਕਹਾਣੀਕਾਰਾਂ ਵਿਚ ਨਾਂ ਦਰਜ ਕਰਵਾਇਆ ਤੇ ਫੇਰ ਇਕ ਨਾਟਕ ਨੂੰ ਛੱਡ ਕੇ ਹਰ ਵਿਧਾ ਵਿਚ ਲਿਖਿਆ ਤੇ ਖੁੱਲ ਕੇ ਲਿਖਿਆ। ਇਸ ਸਮੇਂ ਵਿਚ ਜੋ ਲਿਖਿਆ, ਉਹ ਤਾਂ ਲਿਖਿਆ ਹੀ, ਪਰ ਪੜ੍ਹਿਆ ਉਸ ਤੋਂ ਬਹੁਤ ਵੱਧ ਕਿਸੇ ਵੱਡੇ ਲੇਖਕ ਦਾ ਇਹ ਕਥਨ ਸਦਾ ਮੇਰੀ ਪ੍ਰੇਰਨਾ ਰਿਹਾ ਕਿ ਮੈਂ ਜੇ ਦਸ ਦਿਨ ਵੀ ਕੁਛ ਨਾ ਲਿਖਾਂ, ਕੋਈ ਫ਼ਰਕ ਨਹੀਂ ਪੈਂਦਾ, ਪਰ ਜੇ ਇਕ ਦਿਨ ਵੀ ਨਾ ਪੜ੍ਹਾਂ ਬੇਚੈਨ ਹੋ ਜਾਂਦਾ ਹਾਂ। ਲੇਖਕ ਦੀ ਸਾਹਿਤਕ ਪ੍ਰਾਪਤੀ ਵਿਚ ਬਹੁਤ ਕੁਛ ਉਹ ਵੀ ਸ਼ਾਮਲ ਹੁੰਦਾ ਰਹਿੰਦਾ ਹੈ ਜੋ ਸਾਹਿਤ ਦੇ ਵਿਹੜੇ ਵਿਚਰਦਿਆਂ ਸਾਹਿਤ ਨਾਲ ਨਾਤਾ ਰਖਦੀਆਂ ਰਚਨਾ ਤੋਂ ਵਧੀਕ ਗੱਲਾਂ ਬਾਰੇ ਅਨੁਭਵ ਵਿਚ ਆਉਂਦਾ ਹੈ। ਅਜਿਹੇ ਮਾਮਲਿਆਂ- ਮਸਲਿਆਂ ਬਾਰੇ ਲੇਖਕ ਦੀ ਜਾਣਕਾਰੀ ਲਗਾਤਾਰ ਵਧਦੀ ਰਹਿ ਕੇ ਆਖ਼ਰ ਹਾਲਤ ਇਥੇ ਪਹੁੰਚ ਜਾਂਦੀ ਹੈ ਕਿ ਉਸ ਕੋਲ ਕਿਸੇ ਵੀ ਸਾਹਿਤਕ ਮੁੱਦੇ ਬਾਰੇ ਕਹਿਣ-ਦੱਸਣ ਲਈ ਕਾਫ਼ੀ ਕੁਛ ਹੋ ਜਾਂਦਾ ਹੈ। ਲੇਖਕ ਦੀ ਰਚਨਾ ਦੀ ਰਾਹ-ਦਿਖਾਵੀ ਉਹਦੀ ਵਿਚਾਰਧਾਰਾ ਹੁੰਦੀ ਹੈ ਅਤੇ ਉਹਦੇ ਲਈ ਸਭ ਵਿਚਾਰਧਾਰਾਵਾਂ ਸਿਰਫ਼ ਦੋ ਖਾਨਿਆਂ ਵਿਚ ਆ ਜਾਂਦੀਆਂ ਹਨ: ਲੋਕ-ਹਿਤੈਸ਼ੀ ਤੇ ਲੋਕ-ਦੋਖੀ। ਪੰਜਾਬੀ ਸਾਹਿਤ ਦਾ ਇਹ ਸੁਭਾਗ ਰਿਹਾ ਕਿ ਸਾਡੇ ਆਦਿ-ਕਵੀ ਬਾਬਾ ਫ਼ਰੀਦ ਨੇ ਹੀ ਇਹਨੂੰ ਗੋਦੀ ਵਿਚ ਪਾ ਕੇ ਲੋਕ-ਹਿਤ ਦੀ ਗੁੜਤੀ ਦੇ ਦਿੱਤੀ ਸੀ। ਇਸੇ ਸਦਕਾ ‘ਸਾਹਿਤ ਲੋਕਾਂ ਲਈ ਦੇ ਮਾਰਗ ਉੱਤੇ ਚਲਦਿਆਂ ਵੰਨਸੁਵੰਨੇ ਸਾਹਿਤਕ ਮੁੱਦਿਆਂ ਬਾਰੇ ਬਹੁਤ ਕੁਛ ਦੇਖਿਆ, ਬਹੁਤ ਕੁਛ ਸੁਣਿਆ, ਬਹੁਤ ਕੁਛ ਪੜ੍ਹਿਆ ਤੇ ਬਹੁਤ ਕੁਛ ਹੋਰ ਲੇਖਕਾਂ ਨਾਲ ਚਰਚਾ ਕਰਦਿਆਂ ਸਾਂਝਾ ਹੋਇਆ। ਨਤੀਜਾ ਇਸ ਪੁਸਤਕ ਦੇ ਰੂਪ ਵਿਚ ਤੁਹਾਡੇ ਸਾਹਮਣੇ ਹੈ।

–ਗੁਰਬਚਨ ਸਿੰਘ ਭੁੱਲਰ