-
(Lokdhara Ate Sabhyachar Chintan (Punjab Ate Vishav Paripekh)
Author Name – Dr. Rajinder Singh Sekhon
Published By – Saptrishi Publications
Subject – Articleਪੰਜਾਬੀ ‘ਲੋਕਧਾਰਾ` ਅਤੇ ‘ਸਭਿਆਚਾਰ’ ਦੋਵੇਂ ਗਿਆਨ-ਅਨੁਸ਼ਾਸਨ ਜਦੋਂ ਤੋਂ ਪੈਦਾ ਹੋਏ ਹਨ, ਉਸ ਵੇਲੇ ਤੋਂ ਹੀ ਇਸ ਦੇ ਚਿੰਤਕਾਂ ਦਾ ਚਿੰਤਨ ਕਾਟੇ ਹੇਠ ਆਉਂਦਾ ਰਿਹਾ ਹੈ। ਲੋਕਧਾਰਾ ਦੇ ਖੇਤਰ ਵਿਚ ਅਸੀਂ ‘ਲੋਕਯਾਨ’, ‘ਲੋਕ-ਵਿਰਸਾ’, ‘ਲੋਕਵੇਦ’, ‘ਲੋਕਲੋਰ’ ਦੇ ਝਟਕੇ ਖਾਂਦੇ ਰਹੇ ਹਾਂ। ਕਦੇ ਅਸੀਂ ਲੋਕਾਂ ਵਿਚ ਪਈ ਲੋਕਧਾਰਾ ਦੀ ਬਜਾਏ ‘ਸਾਹਿਤ ਵਿਚ ਲੋਕਧਾਰਾ’ ਵਧੇਰੇ ਤਲਾਸ਼ਦੇ ਰਹੇ ਹਾਂ। ਕਦੇ ਅਧਿਐਨ-ਵਿਧੀਆਂ ਨੂੰ ਲੈ ਕੇ ਸਾਡੇ ਵਿਚ ਵਿਵਾਦ ਪੈਦਾ ਹੁੰਦੇ ਹਨ ਅਤੇ ਕਦੇ ਇਸ ਦੇ ਅਧਿਐਨ-ਖੇਤਰਾਂ ਬਾਰੇ। ਅਸੀਂ ਲੰਮਾ ਸਮਾਂ ‘ਸਭਿਅਤਾ` ਅਤੇ ‘ਸਭਿਆਚਾਰ’ ਵਿਚ ਓਵੇਂ ਹੀ ਫਰਕ ਨਹੀਂ ਕਰ ਸਕੇ ਜਿਵੇਂ ਅਸੀਂ ‘ਲੋਕ ਗੀਤ’ ਅਤੇ ‘ਲੋਕ ਸਾਹਿਤ’ ਵਿਚ ਨਹੀਂ ਕਰ ਸਕੇ। ਸਾਡੇ ਵਿਦਵਾਨਾਂ ਨੇ ਸੰਕਲਪਾਂ ਦੇ ਸਪੱਸ਼ਟੀਕਰਨ ਅਤੇ ਉਨ੍ਹਾਂ ਨੂੰ ਨਿਖੇੜ-ਨਿਖੇੜ ਕੇ ਪੇਸ਼ ਕਰਨ ਵਿਚ ਰੁਚੀ ਨਹੀਂ ਵਿਖਾਈ। ਅਸੀਂ ਲੋਕਧਾਰਾ ਅਤੇ ਸਭਿਆਚਾਰ ਦੇ ਖੇਤਰ ਵਿਚ ਹੋਏ ਮੌਲਿਕ ਚਿੰਤਨ ਤੱਕ ਆਪਣੀ ਪਹੁੰਚ-ਰਸਾਈ ਨਹੀਂ ਕਰ ਸਕੇ। ਅਸੀਂ ਆਪਣੇ ਆਸੇ-ਪਾਸੇ ਦੇ ਚਿੰਤਨ ਨੂੰ ਹੀ ‘ਕਾਫੀ’ ਜਾਂ ‘ਮੁਕੰਮਲ’ ਸਮਝਣ ਦੀ ਗਲਤੀ ਕਰਦੇ ਰਹੇ ਹਾਂ। ਅਸੀਂ ਉਵੇਂ ਪੜ੍ਹਿਆ-ਲਿਖਿਆ-ਵਿਚਾਰਿਆ ਹੈ ਜਿਵੇਂ ਸਾਨੂੰ ਚੰਗਾ ਲੱਗਿਆ ਹੈ।ਜਿਸ ਦੀ ‘ਲੋੜ’ ਸੀ, ਉਸ ਵੱਲ ਧਿਆਨ ਨਹੀਂ ਦਿੱਤਾ। ਇਹੋ ਕਾਰਨ ਹੈ ਕਿ ‘ਲੋਕਧਾਰਾ’ ਦੇ ਮੁਢਲੇ ਚਿੰਤਕ ਵਿਲੀਅਮ ਥਾਮਸ ਬਾਰੇ ਪੰਜਾਬੀ ਵਿਚ ਇੱਕ ਲੇਖ ਵੀ ਉਪਲਬਧ ਨਹੀਂ ਹੈ। ਹਥਲੀ ਪੁਸਤਕ ਇਨ੍ਹਾਂ ਦੇਸ਼ਾਂ ਤੋਂ ਮੁਕਤ ਹੋਣ ਦਾ ਦਾਅਵਾ ਨਹੀਂ ਕਰਦੀ ਪਰ ਇਸ ਖੇਤਰ ਵਿਚੋਂ ਚੁਣੇ ਗਏ ਚਿੰਤਕਾਂ ਦੇ ਸਭਿਆਚਾਰ/ਲੋਕਧਾਰਾ ਚਿੰਤਨ ਸਬੰਧੀ ਲੋੜੀਂਦੀ ਮੁਕੰਮਲ ਜਾਣਕਾਰੀ ਮੁਹੱਈਆ ਕਰਵਾਉਣ ਦਾ ਦਾਅਵਾ ਜ਼ਰੂਰ ਕਰਦੀ ਹੈ।
-ਡਾ. ਰਾਜਿੰਦਰ ਸਿੰਘ ਸੇਖੋਂ
-
1857 Da Vidroh
Author Name – Mandeep Kaur
Published By – Saptrishi Publications
Subject – History -
Aad Jugaad Puadh (Volume IV)
Editor Name – Manmohan Singh Daon
Published By – Saptrishi Publications
Subject – Literatureਆਪਣੀ ਅਣਥੱਕ ਖੋਜੀਤੇ ਨਵੀਂ ਨਿਵੇਕਲੀ ਸਾਹਿਤਕ ਤੇ ਸਭਿਆਚਾਰਕ ਸੋਝੀ ਦਾ ਪ੍ਰਤੱਖ ਪ੍ਰਮਾਣ ਸ. ਮਨਮੋਹਨ ਸਿੰਘ ਦਾਊਂ ਦੀ ਹਥਲੀ ਪੁਸਤਕ “ਆਦਿ ਜੁਗਾਦਿ ਪੁਆਧ (ਪਰਾਗਾ ਚੌਥਾ ਖੋਜ ਪੁਸਤਕ) ਹੈ ਜਿਸ ਨੇ ਪੁਆਧ ਨੂੰ ਪੁਨਰ ਸੁਰਜੀਤ ਕਰ ਵਿਖਾਇਆ ਹੈ। ਇਸ ਤੋਂ ਪਹਿਲਾਂ ‘ਪੁਆਧ ਦਰਪਣ` (2006), “ਧਰਤ ਪੁਆਧ’ (2016), “ਪੁਆਧ ਕੀਆਂ ਝਲਕਾਂ (2021) ਅਤੇ ‘ਚੰਡੀਗੜ੍ਹ ਲੋਪ ਕੀਤੇ ਪੁਆਧੀ ਪਿੰਡ` (2016) ਪੁਸਤਕਾਂ ਨਿਹਾਇਤ ਪੜ੍ਹਨਯੋਗ ਹਨ।
ਮਨਮੋਹਨ ਸਿੰਘ ਦਾਊਂ ਪਿਛਲੇ 20 ਸਾਲਾਂ ਤੋਂ ਪੁਆਧ ਖੇਤਰ ਨੂੰ ਜਗਮਗਾਉਣ ਲਈ ਨਿਰੰਤਰ ਜੁਟਿਆ ਹੋਇਆ ਹੈ। ਉਸ ਦੇ ਇਸ ਸਿਰੜ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਥੋੜੀ ਹੈ।ਅਸੀਂ ਉਸ ਦੇ ਇਸ ਉੱਦਮ ਨੂੰ ਮੁਬਾਰਕ ਆਖਣ ਦੀ ਖੁਸ਼ੀ ਲੈਂਦੇ ਹਾਂ।ਡਾ, ਨਿਰਮਲ ਸਿੰਘ ਮੋਬਾ
ਸੇਵਾਦਾਰ ਪੰਜਾਬੀ ਸੱਥ ਲਾਂਬੜਾ
(ਜਲੰਧਰ) ਪੰਜਾਬ। -
Aaj Milava
Author Name – Swinder Singh Seehra
Published By – Saptrishi Publications
Subject – Ficionਪਾਠ ਕਰਦਿਆਂ ਤੇ ਪਰਮਾਤਮਾ ਦਾ ਨਾਮ ਜਪਦਿਆਂ ਕਿੰਨਾ ਸਮਾਂ ਲੰਘ ਗਿਆ, ਪਰ ਸਾਨੂੰ ਪਤਾ ਹੀ ਨਹੀਂ, ਅਸੀਂ ਇਸ ਪੰਥ ’ਤੇ ਚਲਦਿਆਂ ਕਿੱਥੋਂ ਤੱਕ ਪਹੁੰਚੇ ਹਾਂ, ਸਾਡੀ ਕੀ ਅਵਸਥਾ ਹੈ? ਪਰਮਾਤਮਾ ਤਾਂ ਸਾਨੂੰ ਕੋਈ ਦੁੱਖ ਤਕਲੀਫ਼ ਨਹੀਂ ਦਿੰਦਾ ਹੈ। ਪੰਜਾਹ ਸੱਠ ਸਾਲ ਦੀ ਉਮਰ ਤੱਕ ਪਹੁੰਚਦਿਆਂ ਪਹੁੰਚਦਿਆਂ ਸਾਡੀ ਅਵਸਥਾ ਕੀ ਹੋ ਜਾਂਦੀ ਹੈ? ਦੁਖੀ, ਲਾਚਾਰ ਤੇ ਬੇਬਸ। ਇਹ ਦੁੱਖ ਕਿੱਥੋਂ ਆਉਦੇ ਹਨ? ਅਸੀਂ ਤਾਂ ਸਾਰੀ ਜ਼ਿੰਦਗੀ ਸੁਖੀ ਹੋਣ ਦੇ ਸਾਧਨ ਸਾਮਾਨ ਇਕੱਠੇ ਕਰਨ ਵਿੱਚ ਲੱਗੇ ਰਹਿੰਦੇ ਹਾਂ। ਫਿਰ ਇਹ ਦੁੱਖ ਕਿੱਥੋਂ ਆ ਜਾਂਦੇ ਹਨ?
ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਪੜ੍ਹੋ ‘ਸਵਿੰਦਰ ਸਿੰਘ ਸੀਹਰਾ’ ਜੀ ਦੀ ਗੁਰਬਾਣੀ ਵਿਚਾਰ ਬਾਰੇ ਨਵੀਂ ਪੁਸਤਕ ‘ਆਜੁ ਮਿਲਾਵਾ’
-
Adunik Panjabi Kavita De Bhashi Sarokar
Author Name – Dr. Sandeep Kaur
Published By – Saptrishi Publications
Subject – literature -
Amolak Heera Amolak Singh Jammu Dian Yaddan Te Yogdan
Editor Name – Surinder Singh Tej
Published By – Saptrishi Publications
Subject – Ficionਅਮੋਲਕ ਨੂੰ ਆਪਣੀ ਕਾਬਲੀਅਤ ਦਰਸਾਉਣ ਲਈ ਬੜੀ ਜੱਦੋਜਹਿਦ ਕਰਨੀ ਪਈ। ਚੰਡੀਗੜ੍ਹ ਵਿੱਚ ਵੀ, ਅਮਰੀਕਾ ਵਿੱਚ ਵੀ। ਇਹ ਵੀ ਤਕਦੀਰ ਦਾ ਪੁੱਠਾ ਗੇੜ ਸੀ ਕਿ ਜਦੋਂ ਉਸ ਦੀ ਕਾਬਲੀਅਤ ਨਿਖਰ ਕੇ ਸਾਹਮਣੇ ਆਉਣੀ ਸ਼ੁਰੂ ਹੋਈ, ਉਸ ਦੀ ਕਾਇਆ ਉਸ ਦੇ ਮਨ-ਮਸਤਕ ਤੋਂ ਬਾਗ਼ੀ ਹੋਣ ਲੱਗੀ। ਸ਼ਾਇਦ ਉਹ ਸਦਾ ਸੰਘਰਸ਼ ਕਰਨ ਲਈ ਹੀ ਜਨਮਿਆ ਸੀ। ਇਸ ਸੰਘਰਸ਼ ਦੇ ਬਾਵਜੂਦ ਜ਼ਿੰਦਗੀ ਦਾ ਰਸ-ਰੰਗ ਮਾਨਣ ਦਾ ਜਜ਼ਬਾ ਉਸ ਅੰਦਰ ਅਸੀਮ ਸੀ। ਇਹ ਕੁਝ ਉਸ ਦੀਆਂ ਲਿਖਤਾਂ ਤੋਂ ਵੀ ਸਪੱਸ਼ਟ ਹੈ ਅਤੇ ਉਸ ਦੀ ਜੀਵਨ ਯਾਤਰਾ ਤੋਂ ਵੀ। ਉਸ ਦੀਆਂ ਯਾਦਾਂ ਰੰਗਲੀਆਂ ਹਨ, ਸੁਰੀਲੀਆਂ ਹਨ, ਰਸੀਲੀਆਂ ਹਨ।
-
Bhisham Sahni Dian Chonvian Kahanian
Author Name – Dr. Akwinder Kaur Tanvi
Published By – Saptrishi Publications
Subject – Literature -
Chonwe Itihasik Lekh
Author – Parminder Singh Parwana
Published By – Saptrishi Publications
Subject – fictionਪ੍ਰਮਿੰਦਰ ਸਿੰਘ ਪ੍ਰਵਾਨਾ ਪ੍ਰਮਿੰਦਰ ਸਿੰਘ ਪ੍ਰਵਾਨਾ ਪ੍ਰਵਾਸੀ ਭਾਰਤੀ ਸ਼ਾਇਰ ਹੀ ਨਹੀ ਸਗੋਂ ਉਹ ਗੁਣਾਂ ਦੀ ਗੁੱਥਲੀ ਆਪਣੇ ਅੰਦਰ ਸਮੋਈ ਬੈਠਾ ਹੈ। ਅਮਰੀਕਾ ਵਰਗੇ ਮੁਲਕ ਅਜੋਕੇ ਪਦਾਰਥਵਾਦੀ ਯੁੱਗ ਵਿਚ ਮਾਨਵ ਪੱਖੀ ਸੋਚ ਉਦਾਰਸਿਨਤਾ ਅਤੇ ਇਤਿਹਾਸ ਦਾ ਪਾਲਣਹਾਰਾ ਬਣਿਆ ਬੈਠਾ ਹੈ। ਉਸ ਦੀਆਂ ਪੰਜ ਪੁਸਤਕਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਉਹ ਚੇਤਨ ਸ਼ਾਇਰ, ਸੁਗੜ ਗਿਆਨੀ, ਪ੍ਰਮੁੱਖ ਵਕਤਾ ਅਤੇ ਸੰਵੇਦਨਸ਼ੀਲ ਸ਼ਖਸੀਅਤ ਦਾ ਮਾਲਕ ਹੈ। ਉਸ ਦੀਆਂ ਲਿਖਤਾਂ ਦੀ ਮਹਿਕ ਸਾਹਿਤ ਜਗਤ ਵਿੱਚ ਅਕਸਰ ਮਿਲਦੀ ਹੈ। ਸਿੱਖ ਇਤਿਹਾਸ ਨੂੰ ਸਮਾਂ ਬੱਧ ਉਕਰ ਕੇ ਤਿੱਥ-ਬ-ਤਿੱਥ ਪਾਠਕਾਂ ਦੇ ਗੋਚਰ ਕਰਦਾ ਹੈ ਜੋ ਵੱਖ-ਵੱਖ ਭਾਰਤੀ ਅਤੇ ਵਿਚ ਰਸਾਲੇ ਅਖਬਾਰਾਂ ਦਾ ਸ਼ਿੰਗਾਰ ਬਣਦੇ ਹਨ। ਉਸ ਦੀ ਇਹ ਛੇਵੀਂ ਲਿਖਤ ਕਿਸ ਪਾਠਕਾਂ ਦੇ ਸਨਮੁੱਖ ਹੈ ਜੋ ਇੱਕ ਇਤਿਹਾਸ ਵੱਜੋਂ ਜਾਣੀ ਜਾਵੇਗੀ। ਅਰਦਾਸ ਹੈ ‘ਪ੍ਰਵਾਨਾ’ ਤੰਦਰੁਸਤ ਰਹਿ ਕੇ ਪਾਠਕਾਂ ਦੀ ਸੇਵਾ ਕਰਦਾ ਰਹੇ।
ਆਮੀਨ…..
-ਡਾ. ਗੁਰਵਿੰਦਰ ਅਮਨ, ਰਾਜਪੁਰਾ
-
Daler Ate Viveksheel Sikh Chintak Giani Ditt Singh
Author – Jagjiwan Singh (Dr.)
Published By – Saptrishi Publications
Subject – Religiousਗਿਆਨੀ ਦਿੱਤ ਸਿੰਘ ਜੀ ਬਾਰੇ ਲਿਖੀ ਗਈ ਮੇਰੀ ਇਹ ਕਿਤਾਬ ਉਨ੍ਹਾਂ ਬਾਰੇ ਲਿਖੀ ਗਈ ਕੋਈ ਪਰਿਪੂਰਨ ਅਤੇ ਅੰਤਿਮ ਕਿਤਾਬ ਨਹੀਂ ਹੈ। ਇਸ ਕਿਤਾਬ ਦੀ ਵੱਡੀ ਸੀਮਾ ਇਹ ਹੈ ਕਿ ਇਸ ਵਿੱਚ ਉਨ੍ਹਾਂ ਦੇ ਜੀਵਨ ਅਤੇ ਵਿਅਕਤਿੱਤਵ ਦੇ ਕਈ ਪੱਖਾਂ ਬਾਰੇ ਚਰਚਾ ਨਹੀਂ ਹੋ ਸਕੀ। ਵਿਵੇਕਸ਼ੀਲ ਵਾਰਤਕਕਾਰ ਅਤੇ ਸਸ਼ਕਤ ਪ੍ਰਵਚਨਕਾਰ ਵਜੋਂ ਭਾਵੇਂ ਇਸ ਕਿਤਾਬ ਵਿੱਚ ਭਰਵੀਂ ਚਰਚਾ ਕਰਨ ਦਾ ਸੁਹਿਰਦ ਯਤਨ ਕੀਤਾ ਗਿਆ ਹੈ ਪਰ ਇੱਕ ਸਫਲ ਪੱਤਰਕਾਰ ਅਤੇ ਕਵੀ ਦੇ ਰੂਪ ਵਿੱਚ ਉਨ੍ਹਾਂ ਨੂੰ ਜਾਣਨਾ, ਸਮਝਣਾ ਅਤੇ ਪੇਸ਼ ਕਰਨਾ ਅਜੇ ਬਾਕੀ ਹੈ। ਸਬੱੱਬ ਬਣਿਆ ਜਾਂ ਪਰਮਾਤਮਾ ਦੀ ਰਜ਼ਾ ਹੋਈ ਤਾਂ ਅਧੂਰਾ ਰਹਿ ਗਿਆ ਇਹ ਕਾਰਜ ਭਵਿੱਖ ਵਿੱਚ ਪੂਰਾ ਕਰਨ ਦਾ ਹਰ ਸੰਭਵ ਯਤਨ ਕਰਾਂਗਾ। ਹਾਲ ਦੀ ਘੜੀ ਇਸ ਪੁਸਤਕ ਨੂੰ ਪਾਠਕਾਂ ਸਨਮੁੱਖ ਪੇਸ਼ ਕਰਨ ਦੀ ਖ਼ੁਸ਼ੀ ਲੈਂਦਾ ਹਾਂ।
ਜਗਜੀਵਨ ਸਿੰਘ (ਡਾ.) -
Darshnik Kavi Te Samikhyak Haribhajan Singh
Author Name – Charandeep Singh (Dr.)
Published By – Saptrishi Publications
Subject – Literatureਡਾ. ਚਰਨਦੀਪ ਸਿੰਘ ਮੇਰੇ ਬਹੁਤ ਮਿਹਨਤੀ ਅਤੇ ਜ਼ਹੀਨ ਵਿਦਿਆਰਥੀਆਂ ਵਿੱਚੋਂ ਹੈ। ਉਹ ਪੰਜਾਬੀ ਦਲਿਤ ਸਾਹਿਤ ਅਤੇ ਦਲਿਤ ਚਿੰਤਨ ਬਾਰੇ ਪ੍ਰਮਾਣਿਕ ਖੋਜ ਕਰਨ ਵਾਲੇ ਮੁਢਲੇ ਖੋਜੀਆਂ ਵਿੱਚੋਂ ਹੈ। ਉਸ ਨੇ ਭਾਰਤੀ ਵਰਣ-ਵਿਵਸਥਾ ਦੇ ਵਿਚਾਰਧਾਰਕ ਖਾਸੇ ਦੀ ਸਿਧਾਂਤਕੀ ਅਤੇ ਵਿਵਹਾਰ ਨੂੰ ਬੇਨਕਾਬ ਕੀਤਾ ਹੈ। ਉਹ ਭਾਰਤ ਦੀਆਂ ਦਾਰਸ਼ਨਿਕ ਪਰੰਪਰਾਵਾਂ ਤੇ ਧਰਮ-ਸ਼ਾਸਤਰੀ ਚਿੰਤਨ ਦਾ ਸਹੀ ਇਤਿਹਾਸਕ ਪ੍ਰਸੰਗ ਵਿੱਚ ਮੁਲਾਂਕਣ ਕਰਦਾ ਹੈ। ਉਸ ਨੇ ਹਾਸ਼ੀਏ ਦੇ ਸਮਾਜ ਅਤੇ ਖ਼ਾਸ ਕਰਕੇ ਦਲਿਤ ਭਾਈਚਾਰੇ ਦੇ ਗੂੰਗੇ ਬਿਰਤਾਂਤ ਨੂੰ ਆਪਣੀ ਪਲੇਠੀ ਪੁਸਤਕ ‘ਦਲਿਤ ਸਰੋਕਾਰ ਅਤੇ ਸਾਹਿਤ’ ਵਿੱਚ ਜ਼ੁਬਾਨ ਦਿੱਤੀ ਹੈ।
ਉਸ ਦੀ ਹਥਲੀ ਪੁਸਤਕ ‘ਦਾਰਸ਼ਨਿਕ ਕਵੀ ਤੇ ਸਮੀਖਿਅਕ ਹਰਿਭਜਨ ਸਿੰਘ’ ਪੰਜਾਬੀ ਰਚਨਾਤਮਕਤਾ ਅਤੇ ਚਿੰਤਨ ਦੇ ਸਿਖਰਲੇ
‘ਸਿੱਧ-ਪੁਰਸ਼’ ਡਾ. ਹਰਿਭਜਨ ਸਿੰਘ ਦੀ ਰਚਨਾ ਦੇ ਪੁਨਰ ਚਿੰਤਨ ਨਾਲ ਸੰਬੰਧਤ ਹੈ। ਇਸ ਸੰਪਾਦਤ ਪੁਸਤਕ ਵਿੱਚ ਉਸ ਨੇ ਹਰਿਭਜਨ ਸਿੰਘ ਦੇ ਸਮਕਾਲੀਆਂ ਸਮੇਤ ਪੰਜਾਬੀ ਦੇ ਨਵੇਂ ਉੱਭਰ ਰਹੇ ਆਲੋਚਕਾਂ ਦੀਆਂ ਹਰਿਭਜਨ ਸਿੰਘ ਦੇ ਰਚਨਾ ਸੰਸਾਰ ਬਾਰੇ ਪੜ੍ਹਤਾਂ ਨੂੰ ਸ਼ਾਮਲ ਕੀਤਾ ਹੈ। ਡਾ. ਚਰਨਦੀਪ ਸਿੰਘ ਆਪਣੇ ਅਧਿਐਨ-ਵਿਸ਼ਲੇਸ਼ਣ ਵਿੱਚ ਖ਼ਾਸਾ ਬੇਲਿਹਾਜ਼ ਹੈ। ਇਹ ਪੁਸਤਕ ਪੰਜਾਬੀ ਆਲੋਚਨਾਤਮਕ ਸਾਹਿਤ ਅਤੇ ਚਿੰਤਨ ਦੇ ਇੱਕ ਗਹਿਰ-ਗੰਭੀਰ ਦਾਨਿਸ਼ਵਰ ਦੀਆਂ ਲਿਖਤਾਂ ਨਾਲ ਸੰਜੀਦਾ ਸੰਵਾਦ ਹੈ। ਮੇਰਾ ਵਿਸ਼ਵਾਸ ਹੈ ਕਿ ਡਾ. ਚਰਨਦੀਪ ਸਿੰਘ ਦੀ ਇਹ ਪੁਸਤਕ ਡਾ. ਹਰਿਭਜਨ ਸਿੰਘ ਦੇ ਸਾਹਿਤ ਅਤੇ ਚਿੰਤਨ ਬਾਰੇ ਸਾਨੂੰ ਆਪਣੀਆਂ ਪੂਰਵ ਧਾਰਨਾਵਾਂ ਤੋਂ ਮੁਕਤ ਹੋ ਕੇ ਮੁੜ ਕੇ ਸੋਚਣ ਲਈ ਉਕਸਾਏਗੀ। ਇਸ ਪੁਸਤਕ ਨੂੰ ਜੀ ਆਇਆਂ ਕਹਿਣਾ ਬਣਦਾ ਹੈ।
ਡਾ. ਸੁਖਦੇਵ ਸਿੰਘ -
Doonghi Dhaab Vanan De Ohle ਡੂੰਘੀ ਢਾਬ ਵਣਾਂ ਦੇ ਓਹਲੇ
Author Name – Dr. Rajwant Kaur ‘Punjabi’
Published By – Saptrishi Publications
Subject – Literature -
Dr. Ravinder Singh Ravi Sirjana Te Samwad ਡਾ. ਰਵਿੰਦਰ ਸਿੰਘ ਰਵੀ ਸਿਰਜਣਾ ਤੇ ਸੰਵਾਦ
Author Name – Sukhdev Singh Sirsa and Sarabjit Singh
Published By – Saptrishi Publications
Subject – Literature -
Gallan Sahit Dian
Author Name – Gurbachan Singh Bhullar
Published By – Saptrishi Publications
Subject – Literatureਰਚਨਾਕਾਰੀ ਵਿਚ ਪਹਿਲੇ ਅੱਖਰ ਪਾਇਆਂ ਮੈਨੂੰ ਸੱਤ ਦਹਾਕੇ ਹੋਣ ਲੱਗੇ ਹਨ। ਜੇ ਸੋਚੀਏ, ਬਹੁਤ ਲੰਮਾ ਸਮਾਂ ਹੈਂ . ਬੰਦੇ ਦੀ ਪੂਰੀ ਉਮਰ ਜਿੰਨਾ | ਬਹੁਤੇ ਲੇਖਕਾਂ ਵਾਂਗ ਕਵਿਤਾ ਨਾਲ ਸ਼ੁਰੂਆਤ ਕੀਤੀ, ਕਹਾਣੀਕਾਰਾਂ ਵਿਚ ਨਾਂ ਦਰਜ ਕਰਵਾਇਆ ਤੇ ਫੇਰ ਇਕ ਨਾਟਕ ਨੂੰ ਛੱਡ ਕੇ ਹਰ ਵਿਧਾ ਵਿਚ ਲਿਖਿਆ ਤੇ ਖੁੱਲ ਕੇ ਲਿਖਿਆ। ਇਸ ਸਮੇਂ ਵਿਚ ਜੋ ਲਿਖਿਆ, ਉਹ ਤਾਂ ਲਿਖਿਆ ਹੀ, ਪਰ ਪੜ੍ਹਿਆ ਉਸ ਤੋਂ ਬਹੁਤ ਵੱਧ ਕਿਸੇ ਵੱਡੇ ਲੇਖਕ ਦਾ ਇਹ ਕਥਨ ਸਦਾ ਮੇਰੀ ਪ੍ਰੇਰਨਾ ਰਿਹਾ ਕਿ ਮੈਂ ਜੇ ਦਸ ਦਿਨ ਵੀ ਕੁਛ ਨਾ ਲਿਖਾਂ, ਕੋਈ ਫ਼ਰਕ ਨਹੀਂ ਪੈਂਦਾ, ਪਰ ਜੇ ਇਕ ਦਿਨ ਵੀ ਨਾ ਪੜ੍ਹਾਂ ਬੇਚੈਨ ਹੋ ਜਾਂਦਾ ਹਾਂ। ਲੇਖਕ ਦੀ ਸਾਹਿਤਕ ਪ੍ਰਾਪਤੀ ਵਿਚ ਬਹੁਤ ਕੁਛ ਉਹ ਵੀ ਸ਼ਾਮਲ ਹੁੰਦਾ ਰਹਿੰਦਾ ਹੈ ਜੋ ਸਾਹਿਤ ਦੇ ਵਿਹੜੇ ਵਿਚਰਦਿਆਂ ਸਾਹਿਤ ਨਾਲ ਨਾਤਾ ਰਖਦੀਆਂ ਰਚਨਾ ਤੋਂ ਵਧੀਕ ਗੱਲਾਂ ਬਾਰੇ ਅਨੁਭਵ ਵਿਚ ਆਉਂਦਾ ਹੈ। ਅਜਿਹੇ ਮਾਮਲਿਆਂ- ਮਸਲਿਆਂ ਬਾਰੇ ਲੇਖਕ ਦੀ ਜਾਣਕਾਰੀ ਲਗਾਤਾਰ ਵਧਦੀ ਰਹਿ ਕੇ ਆਖ਼ਰ ਹਾਲਤ ਇਥੇ ਪਹੁੰਚ ਜਾਂਦੀ ਹੈ ਕਿ ਉਸ ਕੋਲ ਕਿਸੇ ਵੀ ਸਾਹਿਤਕ ਮੁੱਦੇ ਬਾਰੇ ਕਹਿਣ-ਦੱਸਣ ਲਈ ਕਾਫ਼ੀ ਕੁਛ ਹੋ ਜਾਂਦਾ ਹੈ। ਲੇਖਕ ਦੀ ਰਚਨਾ ਦੀ ਰਾਹ-ਦਿਖਾਵੀ ਉਹਦੀ ਵਿਚਾਰਧਾਰਾ ਹੁੰਦੀ ਹੈ ਅਤੇ ਉਹਦੇ ਲਈ ਸਭ ਵਿਚਾਰਧਾਰਾਵਾਂ ਸਿਰਫ਼ ਦੋ ਖਾਨਿਆਂ ਵਿਚ ਆ ਜਾਂਦੀਆਂ ਹਨ: ਲੋਕ-ਹਿਤੈਸ਼ੀ ਤੇ ਲੋਕ-ਦੋਖੀ। ਪੰਜਾਬੀ ਸਾਹਿਤ ਦਾ ਇਹ ਸੁਭਾਗ ਰਿਹਾ ਕਿ ਸਾਡੇ ਆਦਿ-ਕਵੀ ਬਾਬਾ ਫ਼ਰੀਦ ਨੇ ਹੀ ਇਹਨੂੰ ਗੋਦੀ ਵਿਚ ਪਾ ਕੇ ਲੋਕ-ਹਿਤ ਦੀ ਗੁੜਤੀ ਦੇ ਦਿੱਤੀ ਸੀ। ਇਸੇ ਸਦਕਾ ‘ਸਾਹਿਤ ਲੋਕਾਂ ਲਈ ਦੇ ਮਾਰਗ ਉੱਤੇ ਚਲਦਿਆਂ ਵੰਨਸੁਵੰਨੇ ਸਾਹਿਤਕ ਮੁੱਦਿਆਂ ਬਾਰੇ ਬਹੁਤ ਕੁਛ ਦੇਖਿਆ, ਬਹੁਤ ਕੁਛ ਸੁਣਿਆ, ਬਹੁਤ ਕੁਛ ਪੜ੍ਹਿਆ ਤੇ ਬਹੁਤ ਕੁਛ ਹੋਰ ਲੇਖਕਾਂ ਨਾਲ ਚਰਚਾ ਕਰਦਿਆਂ ਸਾਂਝਾ ਹੋਇਆ। ਨਤੀਜਾ ਇਸ ਪੁਸਤਕ ਦੇ ਰੂਪ ਵਿਚ ਤੁਹਾਡੇ ਸਾਹਮਣੇ ਹੈ।
–ਗੁਰਬਚਨ ਸਿੰਘ ਭੁੱਲਰ
-
Guru Granth Sahib Vich Sachiar: Sidhant Te Vihar
Author Name – Dr. Jaspak Kaur Kaang
Published By – Saptrishi Publications
Subject – ficionਡਾ. ਜਸਪਾਲ ਕੌਰ ਕਾਂਗ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ, ਚਿੰਤਨ ਅਤੇ ਸਮੀਖਿਆ ਦੇ ਖੇਤਰ ਵਿੱਚ ਇੱਕ ਨਾਮਵਰ ਸ਼ਖ਼ਸੀਅਤ ਵੱਜੋਂ ਜਾਣੇ ਜਾਂਦੇ ਹਨ ਅਤੇ ਸਿੱਖ ਅਕਾਦਮਿਕ ਖੇਤਰ ਵਿੱਚ ਵੀ ਉਨ੍ਹਾਂ ਨੂੰ ਆਪਣੀਆਂ ਲਿਖਤਾਂ ਰਾਹੀਂ ਸਿੱਖ ਵਿਦਵਾਨ ਹੋਣ ਦੀ ਅਦੁੱਤੀ ਪਛਾਣ ਪ੍ਰਾਪਤ ਹੋਈ ਹੈ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਵਿੱਚ ਬਤੌਰ ਪ੍ਰੋਫ਼ੈਸਰ ਅਤੇ ਚੇਅਰਪਰਸਨ ਵੱਜੋਂ ਉਨ੍ਹਾਂ ਨੇ ਦ੍ਰਿੜ ਸੰਕਲਪੀ ਭੂਮਿਕਾ ਨਿਭਾ ਕੇ ਇਸ ਵਿਭਾਗ ਨੂੰ ਅੰਤਰਰਾਸ਼ਟਰੀ ਪੱਧਰ ਉਤੇ ਨਾਮਵਰ ਅਤੇ ਕਿਰਿਆਸ਼ੀਲ ਬਣਾਇਆ ਅਤੇ ਇਸ ਦੇ ਵੱਡੇ ਮਿਆਰਾਂ ਨੂੰ ਸਥਾਪਤ ਕੀਤਾ। ਉਨ੍ਹਾਂ ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ਼ ਓਪਨ ਲਰਨਿੰਗ ਵਿਭਾਗ ਦੇ ਚੇਅਰਪਰਸਨ ਰਹਿਣ ਵੱਜੋਂ ਵੀ ਸਾਰਥਕ ਪ੍ਰਯਤਨਾਂ ਨਾਲ ਦੂਰਵਰਤੀ ਵਿਦਿਆਰਥੀਆਂ ਲਈ ਕਈ ਨਵੇਂ ਦਿਸਹੱਦੇ ਖੋਲ੍ਹੇ।
ਆਪਣੀ 42 ਸਾਲਾਂ ਦੀ ਲੰਮੀ ਯਾਤਰਾ ਦੇ ਦੌਰਾਨ ਡਾ. ਕਾਂਗ ਨੇ ਜਿੱਥੇ ਇੱਕ ਯੋਗ ਅਕਾਦਮੀਸ਼ੀਅਨ ਦੀ ਕਾਰਜਸ਼ੀਲ ਭੂਮਿਕਾ ਨਿਭਾਈ ਉਥੇ ਅਕਾਦਮਿਕ ਪ੍ਰਬੰਧਨ ਦੇ ਮਾਹਿਰ ਵੱਜੋਂ ਵੀ ਕਈ ਉਚੇਰੀਆਂ ਪਦਵੀਆਂ ਉਤੇ ਕੰਮ ਕੀਤਾ। ਪੰਜਾਬ ਯੂਨੀਵਰਸਿਟੀ ਦੀ ਸੈਨਟ ਵਿੱਚ ਉਨ੍ਹਾਂ ਨੂੰ ਭਾਰਤ ਦੇ ਉਪ-ਰਾਸ਼ਟਰਪਤੀ ਵੱਲੋਂ ਨਾਮਜ਼ਦ ਕੀਤਾ ਗਿਆ। ਉਨ੍ਹਾਂ ਪੰਜਾਬ ਯੂਨੀਵਰਸਿਟੀ ਵਿੱਚ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵੱਜੋਂ ਵੀ ਪ੍ਰਸੰਸਾਯੋਗ ਕਾਰਜ ਕੀਤੇ। ਬਤੌਰ ਡੀਨ ਭਾਸ਼ਾਵਾਂ ਅਤੇ ਡੀਨ ਸੂਖਮ ਕਲਾਵਾਂ ਉਨ੍ਹਾਂ ਨੇ ਪੰਜਾਬੀ ਭਾਸ਼ਾ ਦੀ ਪ੍ਰਤੀਨਿੱਧਤਾ ਸਥਾਪਤ ਕਰਨ ਲਈ ਕਈ ਮਿਸਾਲੀ ਕਾਰਜ ਕੀਤੇ। ਉਨ੍ਹਾਂ ਪੰਜਾਬੀ ਭਾਸ਼ਾ ਨੂੰ ਰਾਜਭਾਸ਼ਾ ਵੱਜੋਂ ਲਾਗੂ ਕਰਵਾਉਣ ਵਿੱਚ ਪੰਜਾਬੀ ਸਰਕਾਰ ਵੱਲੋਂ ਬਣਾਏ ਭਾਸ਼ਾ ਐਕਟ ਦਾ ਡਰਾਫ਼ਟ ਤਿਆਰ ਕਰਨ ਲਈ ਬਣਾਈ ਗਈ ਕਮੇਟੀ ਵਿੱਚ ਸਾਰਥਕ ਭੂਮਿਕਾ ਨਿਭਾਈ। ਉਹ ਭਾਰਤੀ ਸਾਹਿਤ ਅਕਾਦਮੀ ਦਿੱਲੀ ਦੇ ਵੀ 10 ਸਾਲ ਮੈਂਬਰ ਰਹੇ ਅਤੇ ਇਸ ਪਲੇਟਫ਼ਾਰਮ ਤੋਂ ਵੀ ਉਨ੍ਹਾਂ ਨੇ ਕਈ ਮਹੱਤਵਪੂਰਨ ਪੁਸਤਕਾਂ ਦਾ ਸੰਪਾਦਨ ਕੀਤਾ। -
Guru Nanak Bani Mool Sarokar ਗੁਰੂ ਨਾਨਕ ਬਾਣੀ ਮੂਲ ਸਰੋਕਾਰ
Author Name – Dr. Satwant Kaur
Published By – Saptrishi Publications
Subject – Literature