Sale!

Darshnik Kavi Te Samikhyak Haribhajan Singh

Author Name – Charandeep Singh (Dr.)
Published By – Saptrishi Publications
Subject – Literature

ਡਾ. ਚਰਨਦੀਪ ਸਿੰਘ ਮੇਰੇ ਬਹੁਤ ਮਿਹਨਤੀ ਅਤੇ ਜ਼ਹੀਨ ਵਿਦਿਆਰਥੀਆਂ ਵਿੱਚੋਂ ਹੈ। ਉਹ ਪੰਜਾਬੀ ਦਲਿਤ ਸਾਹਿਤ ਅਤੇ ਦਲਿਤ ਚਿੰਤਨ ਬਾਰੇ ਪ੍ਰਮਾਣਿਕ ਖੋਜ ਕਰਨ ਵਾਲੇ ਮੁਢਲੇ ਖੋਜੀਆਂ ਵਿੱਚੋਂ ਹੈ। ਉਸ ਨੇ ਭਾਰਤੀ ਵਰਣ-ਵਿਵਸਥਾ ਦੇ ਵਿਚਾਰਧਾਰਕ ਖਾਸੇ ਦੀ ਸਿਧਾਂਤਕੀ ਅਤੇ ਵਿਵਹਾਰ ਨੂੰ ਬੇਨਕਾਬ ਕੀਤਾ ਹੈ। ਉਹ ਭਾਰਤ ਦੀਆਂ ਦਾਰਸ਼ਨਿਕ ਪਰੰਪਰਾਵਾਂ ਤੇ ਧਰਮ-ਸ਼ਾਸਤਰੀ ਚਿੰਤਨ ਦਾ ਸਹੀ ਇਤਿਹਾਸਕ ਪ੍ਰਸੰਗ ਵਿੱਚ ਮੁਲਾਂਕਣ ਕਰਦਾ ਹੈ। ਉਸ ਨੇ ਹਾਸ਼ੀਏ ਦੇ ਸਮਾਜ ਅਤੇ ਖ਼ਾਸ ਕਰਕੇ ਦਲਿਤ ਭਾਈਚਾਰੇ ਦੇ ਗੂੰਗੇ ਬਿਰਤਾਂਤ ਨੂੰ ਆਪਣੀ ਪਲੇਠੀ ਪੁਸਤਕ ‘ਦਲਿਤ ਸਰੋਕਾਰ ਅਤੇ ਸਾਹਿਤ’ ਵਿੱਚ ਜ਼ੁਬਾਨ ਦਿੱਤੀ ਹੈ।
ਉਸ ਦੀ ਹਥਲੀ ਪੁਸਤਕ ‘ਦਾਰਸ਼ਨਿਕ ਕਵੀ ਤੇ ਸਮੀਖਿਅਕ ਹਰਿਭਜਨ ਸਿੰਘ’ ਪੰਜਾਬੀ ਰਚਨਾਤਮਕਤਾ ਅਤੇ ਚਿੰਤਨ ਦੇ ਸਿਖਰਲੇ
‘ਸਿੱਧ-ਪੁਰਸ਼’ ਡਾ. ਹਰਿਭਜਨ ਸਿੰਘ ਦੀ ਰਚਨਾ ਦੇ ਪੁਨਰ ਚਿੰਤਨ ਨਾਲ ਸੰਬੰਧਤ ਹੈ। ਇਸ ਸੰਪਾਦਤ ਪੁਸਤਕ ਵਿੱਚ ਉਸ ਨੇ ਹਰਿਭਜਨ ਸਿੰਘ ਦੇ ਸਮਕਾਲੀਆਂ ਸਮੇਤ ਪੰਜਾਬੀ ਦੇ ਨਵੇਂ ਉੱਭਰ ਰਹੇ ਆਲੋਚਕਾਂ ਦੀਆਂ ਹਰਿਭਜਨ ਸਿੰਘ ਦੇ ਰਚਨਾ ਸੰਸਾਰ ਬਾਰੇ ਪੜ੍ਹਤਾਂ ਨੂੰ ਸ਼ਾਮਲ ਕੀਤਾ ਹੈ। ਡਾ. ਚਰਨਦੀਪ ਸਿੰਘ ਆਪਣੇ ਅਧਿਐਨ-ਵਿਸ਼ਲੇਸ਼ਣ ਵਿੱਚ ਖ਼ਾਸਾ ਬੇਲਿਹਾਜ਼ ਹੈ। ਇਹ ਪੁਸਤਕ ਪੰਜਾਬੀ ਆਲੋਚਨਾਤਮਕ ਸਾਹਿਤ ਅਤੇ ਚਿੰਤਨ ਦੇ ਇੱਕ ਗਹਿਰ-ਗੰਭੀਰ ਦਾਨਿਸ਼ਵਰ ਦੀਆਂ ਲਿਖਤਾਂ ਨਾਲ ਸੰਜੀਦਾ ਸੰਵਾਦ ਹੈ। ਮੇਰਾ ਵਿਸ਼ਵਾਸ ਹੈ ਕਿ ਡਾ. ਚਰਨਦੀਪ ਸਿੰਘ ਦੀ ਇਹ ਪੁਸਤਕ ਡਾ. ਹਰਿਭਜਨ ਸਿੰਘ ਦੇ ਸਾਹਿਤ ਅਤੇ ਚਿੰਤਨ ਬਾਰੇ ਸਾਨੂੰ ਆਪਣੀਆਂ ਪੂਰਵ ਧਾਰਨਾਵਾਂ ਤੋਂ ਮੁਕਤ ਹੋ ਕੇ ਮੁੜ ਕੇ ਸੋਚਣ ਲਈ ਉਕਸਾਏਗੀ। ਇਸ ਪੁਸਤਕ ਨੂੰ ਜੀ ਆਇਆਂ ਕਹਿਣਾ ਬਣਦਾ ਹੈ।
ਡਾ. ਸੁਖਦੇਵ ਸਿੰਘ

192.00
Quick View
Add to cart
Sale!

Doonghi Dhaab Vanan De Ohle ਡੂੰਘੀ ਢਾਬ ਵਣਾਂ ਦੇ ਓਹਲੇ

Author Name – Dr. Rajwant Kaur ‘Punjabi’
Published By – Saptrishi Publications
Subject – Literature

200.00
Quick View
Add to cart
Sale!

Dr. Ravinder Singh Ravi Sirjana Te Samwad ਡਾ. ਰਵਿੰਦਰ ਸਿੰਘ ਰਵੀ ਸਿਰਜਣਾ ਤੇ ਸੰਵਾਦ

Author Name – Sukhdev Singh Sirsa and Sarabjit Singh
Published By – Saptrishi Publications
Subject – Literature

220.00
Quick View
Add to cart
Sale!

Gallan Sahit Dian

Author Name – Gurbachan Singh Bhullar
Published By – Saptrishi Publications
Subject – Literature

ਰਚਨਾਕਾਰੀ ਵਿਚ ਪਹਿਲੇ ਅੱਖਰ ਪਾਇਆਂ ਮੈਨੂੰ ਸੱਤ ਦਹਾਕੇ ਹੋਣ ਲੱਗੇ ਹਨ। ਜੇ ਸੋਚੀਏ, ਬਹੁਤ ਲੰਮਾ ਸਮਾਂ ਹੈਂ . ਬੰਦੇ ਦੀ ਪੂਰੀ ਉਮਰ ਜਿੰਨਾ | ਬਹੁਤੇ ਲੇਖਕਾਂ ਵਾਂਗ ਕਵਿਤਾ ਨਾਲ ਸ਼ੁਰੂਆਤ ਕੀਤੀ, ਕਹਾਣੀਕਾਰਾਂ ਵਿਚ ਨਾਂ ਦਰਜ ਕਰਵਾਇਆ ਤੇ ਫੇਰ ਇਕ ਨਾਟਕ ਨੂੰ ਛੱਡ ਕੇ ਹਰ ਵਿਧਾ ਵਿਚ ਲਿਖਿਆ ਤੇ ਖੁੱਲ ਕੇ ਲਿਖਿਆ। ਇਸ ਸਮੇਂ ਵਿਚ ਜੋ ਲਿਖਿਆ, ਉਹ ਤਾਂ ਲਿਖਿਆ ਹੀ, ਪਰ ਪੜ੍ਹਿਆ ਉਸ ਤੋਂ ਬਹੁਤ ਵੱਧ ਕਿਸੇ ਵੱਡੇ ਲੇਖਕ ਦਾ ਇਹ ਕਥਨ ਸਦਾ ਮੇਰੀ ਪ੍ਰੇਰਨਾ ਰਿਹਾ ਕਿ ਮੈਂ ਜੇ ਦਸ ਦਿਨ ਵੀ ਕੁਛ ਨਾ ਲਿਖਾਂ, ਕੋਈ ਫ਼ਰਕ ਨਹੀਂ ਪੈਂਦਾ, ਪਰ ਜੇ ਇਕ ਦਿਨ ਵੀ ਨਾ ਪੜ੍ਹਾਂ ਬੇਚੈਨ ਹੋ ਜਾਂਦਾ ਹਾਂ। ਲੇਖਕ ਦੀ ਸਾਹਿਤਕ ਪ੍ਰਾਪਤੀ ਵਿਚ ਬਹੁਤ ਕੁਛ ਉਹ ਵੀ ਸ਼ਾਮਲ ਹੁੰਦਾ ਰਹਿੰਦਾ ਹੈ ਜੋ ਸਾਹਿਤ ਦੇ ਵਿਹੜੇ ਵਿਚਰਦਿਆਂ ਸਾਹਿਤ ਨਾਲ ਨਾਤਾ ਰਖਦੀਆਂ ਰਚਨਾ ਤੋਂ ਵਧੀਕ ਗੱਲਾਂ ਬਾਰੇ ਅਨੁਭਵ ਵਿਚ ਆਉਂਦਾ ਹੈ। ਅਜਿਹੇ ਮਾਮਲਿਆਂ- ਮਸਲਿਆਂ ਬਾਰੇ ਲੇਖਕ ਦੀ ਜਾਣਕਾਰੀ ਲਗਾਤਾਰ ਵਧਦੀ ਰਹਿ ਕੇ ਆਖ਼ਰ ਹਾਲਤ ਇਥੇ ਪਹੁੰਚ ਜਾਂਦੀ ਹੈ ਕਿ ਉਸ ਕੋਲ ਕਿਸੇ ਵੀ ਸਾਹਿਤਕ ਮੁੱਦੇ ਬਾਰੇ ਕਹਿਣ-ਦੱਸਣ ਲਈ ਕਾਫ਼ੀ ਕੁਛ ਹੋ ਜਾਂਦਾ ਹੈ। ਲੇਖਕ ਦੀ ਰਚਨਾ ਦੀ ਰਾਹ-ਦਿਖਾਵੀ ਉਹਦੀ ਵਿਚਾਰਧਾਰਾ ਹੁੰਦੀ ਹੈ ਅਤੇ ਉਹਦੇ ਲਈ ਸਭ ਵਿਚਾਰਧਾਰਾਵਾਂ ਸਿਰਫ਼ ਦੋ ਖਾਨਿਆਂ ਵਿਚ ਆ ਜਾਂਦੀਆਂ ਹਨ: ਲੋਕ-ਹਿਤੈਸ਼ੀ ਤੇ ਲੋਕ-ਦੋਖੀ। ਪੰਜਾਬੀ ਸਾਹਿਤ ਦਾ ਇਹ ਸੁਭਾਗ ਰਿਹਾ ਕਿ ਸਾਡੇ ਆਦਿ-ਕਵੀ ਬਾਬਾ ਫ਼ਰੀਦ ਨੇ ਹੀ ਇਹਨੂੰ ਗੋਦੀ ਵਿਚ ਪਾ ਕੇ ਲੋਕ-ਹਿਤ ਦੀ ਗੁੜਤੀ ਦੇ ਦਿੱਤੀ ਸੀ। ਇਸੇ ਸਦਕਾ ‘ਸਾਹਿਤ ਲੋਕਾਂ ਲਈ ਦੇ ਮਾਰਗ ਉੱਤੇ ਚਲਦਿਆਂ ਵੰਨਸੁਵੰਨੇ ਸਾਹਿਤਕ ਮੁੱਦਿਆਂ ਬਾਰੇ ਬਹੁਤ ਕੁਛ ਦੇਖਿਆ, ਬਹੁਤ ਕੁਛ ਸੁਣਿਆ, ਬਹੁਤ ਕੁਛ ਪੜ੍ਹਿਆ ਤੇ ਬਹੁਤ ਕੁਛ ਹੋਰ ਲੇਖਕਾਂ ਨਾਲ ਚਰਚਾ ਕਰਦਿਆਂ ਸਾਂਝਾ ਹੋਇਆ। ਨਤੀਜਾ ਇਸ ਪੁਸਤਕ ਦੇ ਰੂਪ ਵਿਚ ਤੁਹਾਡੇ ਸਾਹਮਣੇ ਹੈ।

–ਗੁਰਬਚਨ ਸਿੰਘ ਭੁੱਲਰ

180.00
Quick View
Add to cart
Sale!

Guru Granth Sahib Vich Sachiar: Sidhant Te Vihar

Author Name – Dr. Jaspak Kaur Kaang
Published By – Saptrishi Publications
Subject – ficion

ਡਾ. ਜਸਪਾਲ ਕੌਰ ਕਾਂਗ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ, ਚਿੰਤਨ ਅਤੇ ਸਮੀਖਿਆ ਦੇ ਖੇਤਰ ਵਿੱਚ ਇੱਕ ਨਾਮਵਰ ਸ਼ਖ਼ਸੀਅਤ ਵੱਜੋਂ ਜਾਣੇ ਜਾਂਦੇ ਹਨ ਅਤੇ ਸਿੱਖ ਅਕਾਦਮਿਕ ਖੇਤਰ ਵਿੱਚ ਵੀ ਉਨ੍ਹਾਂ ਨੂੰ ਆਪਣੀਆਂ ਲਿਖਤਾਂ ਰਾਹੀਂ ਸਿੱਖ ਵਿਦਵਾਨ ਹੋਣ ਦੀ ਅਦੁੱਤੀ ਪਛਾਣ ਪ੍ਰਾਪਤ ਹੋਈ ਹੈ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਵਿੱਚ ਬਤੌਰ ਪ੍ਰੋਫ਼ੈਸਰ ਅਤੇ ਚੇਅਰਪਰਸਨ ਵੱਜੋਂ ਉਨ੍ਹਾਂ ਨੇ ਦ੍ਰਿੜ ਸੰਕਲਪੀ ਭੂਮਿਕਾ ਨਿਭਾ ਕੇ ਇਸ ਵਿਭਾਗ ਨੂੰ ਅੰਤਰਰਾਸ਼ਟਰੀ ਪੱਧਰ ਉਤੇ ਨਾਮਵਰ ਅਤੇ ਕਿਰਿਆਸ਼ੀਲ ਬਣਾਇਆ ਅਤੇ ਇਸ ਦੇ ਵੱਡੇ ਮਿਆਰਾਂ ਨੂੰ ਸਥਾਪਤ ਕੀਤਾ। ਉਨ੍ਹਾਂ ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ਼ ਓਪਨ ਲਰਨਿੰਗ ਵਿਭਾਗ ਦੇ ਚੇਅਰਪਰਸਨ ਰਹਿਣ ਵੱਜੋਂ ਵੀ ਸਾਰਥਕ ਪ੍ਰਯਤਨਾਂ ਨਾਲ ਦੂਰਵਰਤੀ ਵਿਦਿਆਰਥੀਆਂ ਲਈ ਕਈ ਨਵੇਂ ਦਿਸਹੱਦੇ ਖੋਲ੍ਹੇ।
ਆਪਣੀ 42 ਸਾਲਾਂ ਦੀ ਲੰਮੀ ਯਾਤਰਾ ਦੇ ਦੌਰਾਨ ਡਾ. ਕਾਂਗ ਨੇ ਜਿੱਥੇ ਇੱਕ ਯੋਗ ਅਕਾਦਮੀਸ਼ੀਅਨ ਦੀ ਕਾਰਜਸ਼ੀਲ ਭੂਮਿਕਾ ਨਿਭਾਈ ਉਥੇ ਅਕਾਦਮਿਕ ਪ੍ਰਬੰਧਨ ਦੇ ਮਾਹਿਰ ਵੱਜੋਂ ਵੀ ਕਈ ਉਚੇਰੀਆਂ ਪਦਵੀਆਂ ਉਤੇ ਕੰਮ ਕੀਤਾ। ਪੰਜਾਬ ਯੂਨੀਵਰਸਿਟੀ ਦੀ ਸੈਨਟ ਵਿੱਚ ਉਨ੍ਹਾਂ ਨੂੰ ਭਾਰਤ ਦੇ ਉਪ-ਰਾਸ਼ਟਰਪਤੀ ਵੱਲੋਂ ਨਾਮਜ਼ਦ ਕੀਤਾ ਗਿਆ। ਉਨ੍ਹਾਂ ਪੰਜਾਬ ਯੂਨੀਵਰਸਿਟੀ ਵਿੱਚ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵੱਜੋਂ ਵੀ ਪ੍ਰਸੰਸਾਯੋਗ ਕਾਰਜ ਕੀਤੇ। ਬਤੌਰ ਡੀਨ ਭਾਸ਼ਾਵਾਂ ਅਤੇ ਡੀਨ ਸੂਖਮ ਕਲਾਵਾਂ ਉਨ੍ਹਾਂ ਨੇ ਪੰਜਾਬੀ ਭਾਸ਼ਾ ਦੀ ਪ੍ਰਤੀਨਿੱਧਤਾ ਸਥਾਪਤ ਕਰਨ ਲਈ ਕਈ ਮਿਸਾਲੀ ਕਾਰਜ ਕੀਤੇ। ਉਨ੍ਹਾਂ ਪੰਜਾਬੀ ਭਾਸ਼ਾ ਨੂੰ ਰਾਜਭਾਸ਼ਾ ਵੱਜੋਂ ਲਾਗੂ ਕਰਵਾਉਣ ਵਿੱਚ ਪੰਜਾਬੀ ਸਰਕਾਰ ਵੱਲੋਂ ਬਣਾਏ ਭਾਸ਼ਾ ਐਕਟ ਦਾ ਡਰਾਫ਼ਟ ਤਿਆਰ ਕਰਨ ਲਈ ਬਣਾਈ ਗਈ ਕਮੇਟੀ ਵਿੱਚ ਸਾਰਥਕ ਭੂਮਿਕਾ ਨਿਭਾਈ। ਉਹ ਭਾਰਤੀ ਸਾਹਿਤ ਅਕਾਦਮੀ ਦਿੱਲੀ ਦੇ ਵੀ 10 ਸਾਲ ਮੈਂਬਰ ਰਹੇ ਅਤੇ ਇਸ ਪਲੇਟਫ਼ਾਰਮ ਤੋਂ ਵੀ ਉਨ੍ਹਾਂ ਨੇ ਕਈ ਮਹੱਤਵਪੂਰਨ ਪੁਸਤਕਾਂ ਦਾ ਸੰਪਾਦਨ ਕੀਤਾ।

220.00
Quick View
Add to cart
Sale!

Guru Nanak Bani Mool Sarokar ਗੁਰੂ ਨਾਨਕ ਬਾਣੀ ਮੂਲ ਸਰੋਕਾਰ

Author Name – Dr. Satwant Kaur
Published By – Saptrishi Publications
Subject – Literature

240.00
Quick View
Add to cart
Sale!

Guru Teg Bahadur Jivan Te Darshan

Editor Name – Dr. Karamjeet Kaur, Dr. Sarita Rana, Dr. Maninderjit Kaur
Published By – Saptrishi Publications
Subject – Ficion

ਸ੍ਰੀ ਗੁਰੂ ਤੇਗ ਬਹਾਦਰ ਜੀ 400 ਸਾਲਾ ਪ੍ਰਕਾਸ਼ ਪੁਰਬ ਨੂੰ ਪੂਰੇ ਵਿਸ਼ਵ ਵਿੱਚ ਬੜੀ ਧੂਮ—ਧਾਮ ਨਾਲ ਮਨਾਇਆ ਗਿਆ। ਇਸਦੇ ਅੰਤਰਗਤ ਦਸਮੇਸ਼ ਗਰਲਜ਼ ਕਾਲਜ ਵੱਲੋਂ ਗੁਰੂ ਸਾਹਿਬ ਜੀ ਦੇ ਜੀਵਨ ਦਰਸ਼ਨ ਨਾਲ ਜੁੜੇ ਪਹਿਲੂਆਂ ਨੂੰ ਇਸ ਪੁਸਤਕ ਰਾਹੀਂ ਪਾਠਕਾਂ ਦੇ ਸਨਮੁੱਖ ਕੀਤਾ ਹੈ।
ਚੇਅਰਮੈਨ,
ਰਵਿੰਦਰ ਸਿੰਘ ਚੱਕ

220.00
Quick View
Add to cart
Sale!

Hak Sach Di Awaaz Kissan Andolan ਹੱਕ ਸੱਚ ਦੀ ਆਵਾਜ਼ ਕਿਸਾਨ ਅੰਦੋਲਨ

Author Name – Prabhjot Kaur Dhillon
Published By – Saptrishi Publications
Subject – Literature

160.00
Quick View
Add to cart
Sale!

Jaat-Jamaat Ate Sahit ਜਾਤ-ਜਮਾਤ ਅਤੇ ਸਾਹਿਤ

Author Name – Dr. Sarabjit Singh
Published By – Saptrishi Publications
Subject – Literature

240.00
Quick View
Add to cart