Look Inside
Sale!

Vihvien Sadi Diyan Kujh Sahitik Vangiyan (Rachnakar: Ranjit Singh Kharag) ਵੀਹਵੀਂ ਸਦੀ ਦੀਆਂ ਕੁਝ ਸਾਹਿਤਕ ਵੰਨਗੀਆਂ (ਰਚਨਾਕਾਰ : ਰਣਜੀਤ ਸਿੰਘ ਖੜਗ)

Editor – Kudeep Singh Bedi
Published By – Saptrishi Publications
Subject – Non-Ficition

ਖੜਗ ਜੀ ਦਾ ਇਹ ਵਾਰਤਕ ਸਾਹਿਤ ਵੀਹਵੀਂ ਸਦੀ ਦੇ ਅੱਧ ਦੇ ਆਰ-ਪਾਰ ਫੈਲਿਆ ਹੋਇਆ ਹੈ। ਇਹ ਸਾਰੇ ਲੇਖ ਉਸ ਵੇਲੇ ਦੇ ਪ੍ਰਸਿੱਧ ਅਖ਼ਬਾਰਾਂ ਤੇ ਰਿਸਾਲਿਆਂ ਵਿਚ ਪ੍ਰਕਾਸ਼ਿਤ ਹੋਏ ਸਨ, ਜੋ ਉਹ ਆਪਣੇ ਸੰਸਾਰ ਤੋਂ ਤੁਰ ਜਾਣ ਤੋਂ ਪਹਿਲਾਂ ਹੀ ਕਟਿੰਗਾਂ ਦੇ ਰੂਪ ਵਿਚ ਉਨ੍ਹਾਂ ਦੇ ਸਪੁੱਤਰ, ਇੰਜੀ, ਕਰਮਜੀਤ ਸਿੰਘ ਵੱਲੋਂ ਸੰਭਾਲੇ ਗਏ ਸਨ। ਇਸੇ ਕਰਕੇ ਹਰ ਲੇਖ ਦੇ ਥੱਲੇ ਉਸਦੇ ਛਪਣ ਦੀ ਤਰੀਕ ਵੀ ਦਿੱਤੀ ਗਈ ਹੈ। ਰਣਜੀਤ ਸਿੰਘ ਖੜਗ ਹੁਰਾਂ ਨੇ ਸਿਰਫ਼ ਪਦ ਸਾਹਿਤ ਦੀ ਹੀ ਰਚਨਾ ਨਹੀਂ ਕੀਤੀ ਸਗੋਂ ਸਾਹਿਤ ਦੇ ਹੋਰ ਵਾਰਤਕ ਰੂਪਾਂ ‘ਚ ਵੀ ਆਪਣੀ ਭਰਪੂਰ ਰਚਨਾ ਕੀਤੀ ਹੈ। ਪਰ ਇਕ ਗੱਲ ਸਮਝ ਤੋਂ ਬਾਹਰ ਹੈ ਕਿ ਉਨ੍ਹਾਂ ਦੀਆਂ ਰਚਨਾਵਾਂ ਉਸ ਵੇਲੇ ਚਰਚਾ ਦਾ ਮਾਧਿਅਮ ਕਿਉਂ ਨਹੀਂ ਬਣ ਸਕੀਆਂ।ਇੰਝ ਲਗਦਾ ਹੈ ਕਿ ਉਸ ਸਮੇਂ ਦੇ ਆਲੋਚਕਾਂ ਨੇ ਸਿਰਫ਼ ਉਸੇ ਸਾਹਿਤ ਨੂੰ ਆਪਣੀ ਚਰਚਾ ਦਾ ਮਾਧਿਅਮ ਬਣਾਇਆ ਜੋ ਉਸ ਵੇਲੇ ਸਿਰਫ਼ ਰੂਸ ਦੇ ਪ੍ਰਭਾਵ ਅਧੀਨ ਛਪ ਰਿਹਾ ਸੀ। ਰਣਜੀਤ ਸਿੰਘ ਖੜਗ ਨੇ ਆਪਣੇ ਜੀਵਨ ਦੇ ਸੀਮਤ ਜਿਹੇ ਕਾਲ ਵਿਚ ਭਰਪੂਰ ਸਾਹਿਤ ਰਚਿਆ।

-ਕੁਲਦੀਪ ਸਿੰਘ ਬੇਦੀ

240.00

Reviews

There are no reviews yet.

Only logged in customers who have purchased this product may leave a review.