Sale!

Viah De Lok Geetan Da Tulnatmak Adhiain

Author Name – Dr. Sukhwinder Kaur
Published By – Saptrishi Publications
Subject – Geet

ਡਾ. ਸੁਖਵਿੰਦਰ ਕੌਰ ਦੀ ਇਹ ਪੁਸਤਕ ‘ਵਿਆਹ ਦੇ ਲੋਕ ਗੀਤਾਂ ਦਾ ਤੁਲਨਾਤਮਕ ਅਧਿਐਨ’ (ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਵਿਸ਼ੇਸ਼ ਸੰਦਰਭ ਵਿਚ) ’ਚ ਵਿਆਹ ਸੰਬੰਧੀ ਲੋਕ-ਗੀਤਾਂ ਅਤੇ ਰੀਤਾਂ- ਰਸਮਾਂ ਦਾ ਇਕੱਤਰੀਕਰਨ ਅਤੇ ਤੁਲਨਾਤਮਕ ਅਧਿਐਨ ਵਿੱਚ ਸਖ਼ਤ ਘਾਲਣਾ ਕੀਤੀ ਹੈ। ਇਸ ਪੁਸਤਕ ਵਿੱਚ ਸਮੱਗਰੀ ਇਕੱਤਰੀਕਰਨ ਅਤੇ ਸੰਚਾਰ ਵਿਧੀਆਂ ਦੀ ਵਰਤੋਂ ਬੜੀ ਸੂਝ-ਬੂਝ ਨਾਲ ਕੀਤੀ ਗਈ ਹੈ। ਡਾ. ਸੁਖਵਿੰਦਰ ਕੌਰ ਅਜਿਹੀ ਸ਼ਖ਼ਸੀਅਤ ਹੈ ਜਿਸਨੇ ਆਪਣੇ ਇਸ ਮਹੱਤਵਪੂਰਨ ਵਿਸ਼ੇ ਨੂੰ ਅਣਥੱਕ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਨਿਭਾਇਆ ਹੈ। ਇਹ ਪੁਸਤਕ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਇਤਿਹਾਸਕਤਾ, ਭੂਗੋਲਿਕਤਾ ਅਤੇ ਸਭਿਆਚਾਰਕ ਜਾਣਕਾਰੀ ਦੇ ਨਾਲ-ਨਾਲ ਵਿਆਹ ਸੰਬੰਧੀ ਲੋਕ ਗੀਤਾਂ ਅਤੇ ਰੀਤਾਂ-ਰਸਮਾਂ ਨੂੰ ਨਿਭਾਉਣ ਸਮੇਂ ਗਾਏ ਜਾਂਦੇ ਗੀਤਾਂ ਅਤੇ ਸਮੱਗਰੀ ਬਾਰੇ ਮਹੱਤਵਪੂਰਨ ਜਾਣਕਾਰੀ ਮੁਹੱਈਆ ਵੀ ਕਰਵਾਈ ਗਈ ਹੈ।
ਡਾ. ਸੁਖਵਿੰਦਰ ਕੌਰ ਵੱਲੋਂ ਤਿੰਨਾਂ ਰਾਜਾਂ – ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ – ਦੀਆਂ ਰੀਤਾਂ-ਰਸਮਾਂ ਅਤੇ ਲੋਕ ਗੀਤਾਂ ਦੇ ਪੱਖ ਤੋਂ ਵਿਸ਼ੇ ਦੀ ਚੋਣ ਬਹੁਤ ਹੀ ਮਹੱਤਵਪੂਰਨ ਹੈ। ਇਹ ਆਪਣੇ ਆਪ ਵਿਚ ਤਿੰਨਾਂ ਖੇਤਰਾਂ ਦੀ ਭੂਗੋਲਿਕਤਾ ਦੀ ਸਾਂਝ ਨੂੰ ਨਿਖੇੜਦੀ ਵੀ ਹੈ ਅਤੇ ਸਭਿਆਚਾਰਕ ਪੱਖ ਤੋਂ ਵਿਭਿੰਨਤਾ ਹੋਣ ਕਾਰਨ ਇਨ੍ਹਾਂ ਵਿਚ ਵੀ ਸਾਂਝ ਪ੍ਰਗਟਾਉਂਦੀ ਹੈ। ਇਸ ਪੁਸਤਕ ਲਈ ਮੈਂ ਡਾ. ਸੁਖਵਿੰਦਰ ਕੌਰ ਨੂੰ ਤਹਿ ਦਿਲੋਂ ਮੁਬਾਰਕਬਾਦ ਦਿੰਦੀ ਹਾਂ ਅਤੇ ਭਵਿੱਖ ਵਿਚ ਲੋਕ ਗੀਤਾਂ ਦੀ ਵੱਖੋ-ਵੱਖ ਵੰਨਗੀਆਂ ਦੇ ਸਭਿਆਚਾਰਕ ਅਧਿਐਨ ਅਤੇ ਇਕੱਤਰੀਕਰਨ ਕਰਦੇ ਰਹਿਣ ਦੀ ਆਸ ਰੱਖਦੀ ਹਾਂ।
ਡਾ. ਮਲਕੀਤ ਕੌਰ

220.00

Reviews

There are no reviews yet.

Only logged in customers who have purchased this product may leave a review.