Sachayi Zindagi Di

Shared Gazals by – Jasleen Jagdio
Published By – Saptrishi Publications
Subject – Poetry

ਜਸਲੀਨ ਨੂੰ ਭਾਰਤੀ/ਪੰਜਾਬੀ ਸਮਾਜ ਦੀ ਸਮਾਜਿਕ ਅਤੇ ਮਾਨਸਿਕ ਵਿਵਸਥਾ ਦੀ ਚੋਖੀ ਸਮਝ ਦੇ ਨਾਲ-ਨਾਲ, ਉਹ ਇਸ ਦੇ ਇਰਦ-ਗਿਰਦ ਘਟਦੀਆਂ ਘਟਨਾਵਾਂ ਅਤੇ ਇਨ੍ਹਾਂ ਪਿਛਲੇ ਵਰਤਾਰਿਆਂ ਕਾਰਨ ਅਤੇ ਇਨ੍ਹਾਂ ਦੇ ਹੱਲ ਦੀ ਵੀ ਸਮਝ ਰੱਖਦੀ ਹੈ। ਉਹ ਹਰ ਪੱਖ ਤੋਂ ਸਮਾਨਤਾ ਦਾ ਸਮਾਜ ਸਿਰਜਣ ਦੀ ਇੱਛਾ ਰੱਖਦੀ ਹੈ, ਜਿੱਥੇ ਹਰ ਇਕ ਵਿਅਕਤੀ ਦਾ ਸਤਿਕਾਰ ਹੋਵੇ, ਕਿਸੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਹੋਵੇ। ਉਸ ਨੇ ਆਪਣੀ ਸਿਰਜਣਾ ਲਈ ਖੂਬਸੂਰਤ ਸæਬਦਾਵਲੀ ਦੀ ਵਰਤੋਂ ਕੀਤੀ ਹੈ। ਉਸ ਦੀ ਕਵਿਤਾ ਵਿੱਚ ਲੋਹੜੇ ਦੀ ਰਵਾਨਗੀ ਅਤੇ ਸਹਿਜਤਾ ਹੈ।
ਆਸ ਹੈ ਕਿ ਜਸਲੀਨ ਸਿਰਜਣਾ ਦੇ ਖੇਤਰ ਵਿੱਚ ਨਵੀਆਂ ਪੁਲਾਂਘਾਂ ਭਰਦੀ ਰਹੇਗੀ। ਇਸ ਖੂਬਸੂਰਤ ਪੁਸਤਕ ਪਾਠਕਾਂ ਦੀ ਝੌਲੀ ਪਾਉਣ ਲਈ ਮੈਂ ਢੇਰ ਸਾਰੀਆਂ ਮੁਬਾਰਕਾਂ ਦਿੰਦਾ ਹੋਇਆ ਜੀ ਆਇਆ ਆਖਦਾ ਹਾਂ। ਆਸ ਹੈ ਕਿ ਪਾਠਕ ਇਸ ਪੁਸਤਕ ਨੂੰ ਭਰਪੂਰ ਹੁੰਗਾਰਾ ਦੇਣਗੇ।

-ਬਲਦੇਵ ਸਿੰਘ