
Punjabi Geet (Punjabi Da Sabh Ton Pahila Lok Geet Sangreh, 1927
Author – Shri Sant Ram B.A
Transliteration & Editor – Dr. Karmjit Singh
Published By – Saptrishi Publications
Subject – Flok Song
ਕਿਸੇ ਦੇਸ਼ ਦਾ ਸਾਹਿਤ, ਉਸ ਦੇ ਪ੍ਰਚਲਿਤ ਗੀਤ, ਉਸ ਦੇ ਅਖਾਣ ਅਤੇ ਉਸ ਦੀਆਂ ਕਹਾਣੀਆਂ ਉਸ ਦੇਸ਼ ਦੇ ਵਾਸੀਆਂ ਦੀਆਂ ਤਤਕਾਲੀ, ਸਮਾਜਿਕ, ਮਾਨਸਿਕ ਅਤੇ ਆਚਾਰ-ਵਿਹਾਰ ਦੀ ਅਵਸਥਾ ਦਾ ਸ਼ੀਸ਼ਾ ਹੁੰਦੀਆਂ ਹਨ। ਇਸ ਸ਼ੀਸ਼ੇ ਵਿਚ ਅਸੀਂ ਲੋਕਾਂ ਦੇ ਮਨ-ਮਸਤਕ ਤੇ ਉੱਠਣ ਵਾਲੀਆਂ ਤਰੰਗਾਂ, ਉਨ੍ਹਾਂ ਦੀਆਂ ਪ੍ਰਵਿਰਤੀਆਂ ਅਤੇ ਮਨੋਵਿਕਾਰਾਂ ਦੀ ਰੂਪ-ਰਖਾ ਸਪੱਸ਼ਟ ਰੂਪ ਵਿਚ ਦੇਖ ਸਕਦੇ ਹਾਂ।ਇਹ ਅਜਿਹੇ ਖਜ਼ਾਨੇ ਹਨ ਜਿਨ੍ਹਾਂ ਵਿਚ ਉਸ ਜਾਤੀ ਦਾ ਸ਼੍ਰੀ ਸੰਤ ਰਾਮ ਬੀ.ਏ. ਮਨੁੱਖ ਕੁਦਰਤ ਅਤੇ ਦੇਸ਼ ਕਾ ਸਬੰਧੀ ਅਨੁਭਵ ਸਮਾਇਆ ਹੁੰਦਾ ਹੈ। ਖੇਤੀ ਅਤੇ ਕਿੱਤੇ ਨਾਲ ਸਬੰਧ ਰੱਖਣ ਵਾਲੀਆਂ ਕਹਾਵਤਾਂ ਸਾਡੇ ਇਸ ਕਥਨ ਦਾ ਪ੍ਰਮਾਣ ਹਨ।ਸਾਨੂੰ ਪੰਜਾਬ ਵਿਚ ਆਮ ਕਹਾਵਤਾਂ ਅਤੇ ਗੀਤਾਂ ਤੋਂ ਇਲਾਵਾ ਬਹੁਤ ਸਾਰੀਆਂ ਅਜਿਹੀਆਂ ਕਾਹਵਤਾਂ ਅਤੇ ਗੀਤ ਵੀ ਮਿਲਦੇ ਹਨ ਜਿਨ੍ਹਾਂ ਦਾ ਸਬੰਧ ਖ਼ਾਸ ਲੋਕ-ਸਮਾਜਾਂ (ਜਾਤਾਂ) ਨਾਲ ਹੈ। ਉਦਾਹਰਣ ਦੇ ਤੌਰ ‘ਤੇ ਕੁਝ ਗੀਤ ਅਜਿਹੇ ਹਨ ਜਿਨ੍ਹਾਂ ਦਾ ਸਬੰਧ ਵਪਾਰ ਜਾਂ ਨੌਕਰੀ ਕਰਨ ਵਾਲੇ ਬ੍ਰਾਹਮਣਾਂ ਅਤੇ ਖੇਤਰੀਆਂ ਨਾਲ ਹੈ। ਇਨ੍ਹਾਂ ਗੀਤਾਂ ਨੂੰ ਬ੍ਰਾਹਮਣੀਆਂ ਅਤੇ ਖਤਰਾਣੀਆਂ ਹੀ ਗਾਉਂਦੀਆਂ ਹਨ। ਇਨ੍ਹਾਂ ਵਿਚ ਉਨ੍ਹਾਂ ਦੇ ਸਮਾਜ ਦਾ ਚਿੱਤਰ ਚਿੱਤ੍ਰਣ ਕੀਤਾ ਮਿਲਦਾ ਹੈ। ਉਨ੍ਹਾਂ ਵਿਚ ਕਿਸਾਨੀ ਜੀਵਨ ਦੇ ਦ੍ਰਿਸ਼ਾਂ ਅਤੇ ਘਟਨਾਵਾਂ ਦਾ ਵਰਨਣ ਹੋਇਆ ਹੁੰਦਾ ਹੈ। ਇਕ ਵਾਰ ਸਾਨੂੰ ਗ੍ਰਹਿਸਤੀ-ਸਾਧੂਆਂ ਦੀਆਂ ਔਰਤਾਂ ਨੂੰ ਵਿਆਹ ਦੇ ਗੀਤ ਸੁਣਨ ਦਾ ਮੌਕਾ ਮਿਲਿਆ।ਅਸੀਂ ਦੇਖਿਆ ਕਿ ਉਨ੍ਹਾਂ ਦੇ ਗੀਤਾਂ ਦਾ ਸੰਬੰਧ ਮੰਗਣ ਦੇ ਕਿੱਤੇ ਨਾਲ ਸੀ।ਉਨ੍ਹਾਂ ਦੇ ਗੀਤ ਦੀ ਇਕ ਪੰਗਤੀ ਸਾਨੂੰ ਅੱਜ ਤਕ ਯਾਦ ਹੈ।ਕੰਨਿਆ ਵੱਲ ਦੀਆਂ ਔਰਤਾਂ ਗਾ ਰਹੀਆਂ ਸਨ –‘ਝੋਲੀ ਮੰਗ ਲਿਆਵੇ, ਤੇਰੇ ਪੱਲੇ ਪਾਵੇ।
ਡਾ. ਕਰਮਜੀਤ ਸਿੰਘ
Reviews
There are no reviews yet.