Sale!

Badit…ਬਦਤਿ…

Author Name – Manmohan
Published By – Saptrishi Publications
Subject – Prose

ਮਹਾਨ ਕੋਸ਼ (ਪੰਨਾ 724) ਅਨੁਸਾਰ ਬਦਤਿ: ਸੰ. ਵਦਤਿ ਭਾਵ ਕਹਿੰਦਾ ਹੈ,ਆਖਦਾ ਹੈ।
ਰਾਗ ਗੂਜਰੀ ‘ਚ ਤੁਕ ਹੈ?’
ਬਦਤਿ ਤ੍ਰਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ।।
‘ਬਦਤਿ ਤ੍ਰਿਲੋਚਨੁ ਸੁਨੁ ਰੇ ਪ੍ਰਾਣੀ ਕਣ ਬਿਨ ਗਾਹੁ ਕਿ ਪਾਹੀ ।।’
ਇਸੇ ਧਾਤੂ ਦਾ ਹੋਰ ਸ਼ਬਦ ਹੈ, ਬਦਨਿ : ਮੁਖ ਦੁਆਰਾ, ਮੁਖੋਂ।
‘ਅਮਿਉ ਰਸਨਾ ਬਦਨਿ ਬਰ ਦਾਤਿ ਅਲਖ ਅਪਾਰ ਗੁਰ ਸੂਰ
ਸਬਦਿ ਹਉਮੈ ਨਿਵਾਰਉ’ (ਸਵੈਯੇ ਮ : ੫ ਕੇ)।
ਮਹਾਨ ਕੋਸ਼ (ਪੰਨਾ 937) ਅਨੁਸਾਰ; ਵਦ : ਸੰ ਭਾਵ ਕਹਿਣਾ, ਆਖਣਾ, ਬੋਲਣਾ ਤੇ ਸਮਝਾਉਣਾ।

ਇਸੇ ਧਾਤੂ ਦਾ ਇਕ ਹੋਰ ਸ਼ਬਦ ਹੈ ਵਦਕ : ਸੰ. ਸੰਗਯਾ-ਵਕਤਾ, ਬੋਲਣ ਵਾਲਾ।
ਪਿਛਲੇ ਸਮਿਆਂ ‘ਚ ਪੜੀਆਂ ਅੰਗਰੇਜ਼ੀ, ਪੰਜਾਬੀ, ਹਿੰਦੀ ਤੇ ਉਰਦੂ ‘ਚ ਸਿਰਜਣਾਤਮਕ, ਸਿਧਾਂਤਕ ਅਤੇ ਦਾਰਸ਼ਨਿਕ ਕਿਤਾਬਾਂ ਦੇ ਪਾਠ ਉਪਰੰਤ ਮੇਰੇ ਵੱਲੋਂ ਜੋ ਲੇਖਾਂ ਦੇ ਰੂਪ ‘ਚ ਉਨਾਂ ਬਾਰੇ ਜੋ ਕਿਹਾ/ਆਖਿਆ ਗਿਆ ਹੈ, ਉਸ ਨੂੰ ਮੈਂ ਬਦਤਿ… ਦੇ ਰੂਪ ‘ਚ ਪੇਸ਼ ਕਰ ਰਿਹਾ ਹਾਂ। ਅਧਿਐਨ ਨਿਰੰਤਰ ਪ੍ਰਕਿਰਿਆ ਹੈ। ਇਸੇ ਲਈ ਸ਼ਬਦ ਬਦਤਿ ਇਥੇ ਕਿਰਿਆ ਦੇ ਰੂਪ ‘ਚ ਹੈ। ਗੁਰਬਾਣੀ ਦੀ ਵਿਆਕਰਨ ਅਨੁਸਾਰ ‘f’ ਕਿਰਿਆ ਸਰੂਪ ਦਾ ਇੰਗਿਤ ਹੈ।
ਕੋਈ ਵੀ ਨਵਾਂ ਕਿਹਾ ਨਵਾਂ ਨਹੀਂ ਹੁੰਦਾ ਕੇਵਲ ਕਹਿਣ ਦਾ ਢੰਗ ਹੀ ਨਵਾਂ ਹੁੰਦਾ ਹੈ। ਇਸੇ ਕਰ ਕੇ ਹਰ ਨਵੀਂ ਵਿਆਖਿਆ ਸੁੰਦਰ ਹੈ।
ਇਨਾਂ ਲਿਖਤਾਂ ਦਾ ਵਰਗੀਕਰਨ ਕਰਨ ਦੀ ਕੋਸ਼ਿਸ਼ ਇਸ ਲਈ ਕੀਤੀ ਗਈ ਹੈ ਤਾਂ ਕਿ ਪਾਠਕ ਲਈ ਪੜਨ ਦੀ ਸੁਵਿਧਾ ਬਣੀ ਰਹੇ। ਗਾਇਤਰੀ ਚੱਕਰਵਰਤੀ ਸਪੀਵਾਕ ਆਪਣੀ ਕਿਤਾਬ ‘Can Subaltren Speaks’ ‘ਚ ਕਹਿੰਦੀ ਹੈ ਕਿ ਅਧਿਐਨ ਦੀ ਗ਼ਹਿਰਾਈ ਲਈ ‘Categoric 5ssentialism’ ਮਜਬੂਰੀ ਹੈ।
ਇਨਾਂ ਅਧਿਐਨਾਂ ਬਾਰੇ ਮੈਨੂੰ ਫ਼ਾਰਸੀ ਦਾ ਇਕ ਸ਼ਿਅਰ ਬੜਾ ਪ੍ਰਸੰਗਿਕ ਲੱਗਦਾ ਹੈ;
‘ ਹਰਫ਼ੇ-ਨਾਮੰਜ਼ੂਰੇ-ਦਿਲ ਯਕ ਹਰਫ਼ ਹਮ ਬੇਸ਼ਸਤ-ਵ-ਬੱਸ,
ਮਾਨਿਯੇ-ਦਿਲਖਵਾਹ ਗ਼ਰ ਨੁਸਖ਼ਾ ਬਾਸ਼ਦ ਹਮ ਕਮਸਤ’।
ਭਾਵ ਦਿਲ ਨੂੰ ਨਾਮੰਜ਼ੂਰ ਹੋਵੇ ਤਾਂ ਇਕ ਹਰਫ਼ ਹੀ ਕਾਫ਼ੀ ਹੈ ਅਤੇ ਪਸੰਦ ਹੋਵੇ ਤਾਂ ਸੌ ਕਿਤਾਬਾਂ ਵੀ ਘੱਟ ਨੇ।
ਪਿਛਲੀਆਂ ਸਾਰੀਆਂ ਕਿਤਾਬਾਂ ਪ੍ਰਤੀ ਮੈਨੂੰ ਪੰਜਾਬੀ ਸਾਹਿਤ ਤੇ ਚਿੰਤਨ ਦੇ ਅਧਿਐਨ ਦੇ ਵਿਦਿਆਰਥੀਆਂ, ਖੋਜਾਰਥੀਆਂ ਅਤੇ ਪ੍ਰਬੁੱਧ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਉਮੀਦ ਹੈ ਕਿ ‘ਬਦਤਿ…’ ਨੂੰ ਵੀ ਉਵੇਂ ਹੀ ਪੜਿਆ ਜਾਵੇਗਾ।
ਹੋਲੀ 2020,
ਚੰਡੀਗੜ

ਮਨਮੋਹਨ

280.00

Weight .342 kg
Dimensions 22 × 16 × 1 cm

Reviews

There are no reviews yet.

Only logged in customers who have purchased this product may leave a review.