Noori Gazal

Author – Hazara Singh Mustakh
Published By – Saptrishi Publications
Subject – Gazal

ਸ: ਹਜ਼ਾਰਾ ਸਿੰਘ ਮੁਸ਼ਤਾਕ ਉਨ੍ਹਾਂ ਕੁਝ ਕੁ ਚੋਟੀ ਦੇ ਕਵੀਆਂ ਵਿਚੋਂ ਹਨ ਜਿਨ੍ਹਾਂ ਨੇ ਪੰਜਾਬੀ ਵਿਚ ਬਹੁਤ ਕਾਮਯਾਬੀ ਨਾਲ ਗ਼ਜ਼ਲਾਂ ਲਿਖਣੀਆਂ ਸ਼ੁਰੂ ਕੀਤੀਆਂ ਸ: ਹਜ਼ਾਰਾ ਸਿੰਘ ਮੁਸ਼ਤਾਕ ਦੀ ਰਚਨਾ ‘ਨੂਰੀ ਗ਼ਜ਼ਲ’ ਪੰਜਾਬੀ ਸਾਹਿਤ ਵਿਚ ਇਕ ਇਨਕਲਾਬ ਹੈ, ਇਸ ਕਰਕੇ ਵੀ ਕਿ ਸ਼ਾਹੀ ਮਹਿਲਾਂ ਵਿਚ ਜੰਮਣ ਵਾਲੀ ਗ਼ਜ਼ਲ- ਬਾਦਸ਼ਾਹਾਂ ਦੀ ਸਰਪਰਸਤੀ ਥਲੇ ਕੰਮ ਕਰਨ ਵਾਲੀ ਕਲਮ ਵਿਚੋਂ ਨਿਕਲਣ ਵਾਲੀ ਗ਼ਜ਼ਲ, ਜਨ-ਸਾਧਾਰਨ ਪੰਜਾਬੀ ਸ਼ਾਇਰਾਂ ਨੇ ਅਪਣਾਈ ਅਤੇ ਇਨ੍ਹਾਂ ਵਿਚੋਂ ਹਜ਼ਾਰਾ ਸਿੰਘ ਮੁਸ਼ਤਾਕ ਦੇ ਹਿੱਸੇ ਵੀ ਪੰਜਾਬੀ ਗ਼ਜ਼ਲ ਦੀ ਰਚਨਾ ਆਈ । ਹਜ਼ਾਰਾ ਸਿੰਘ ਮੁਸਤਾਕ ਦੀਆਂ ਨੂਰੀ ਗ਼ਜ਼ਲਾਂ ਪੜ੍ਹਕੇ ਮੈਂ ਇਸ ਸਿੱਟੇ ਤੇ ਪੁੱਜਾ ਹਾਂ ਕਿ ਪੰਜਾਬੀ ਗ਼ਜ਼ਲ ਜਿਹੜੀ ਕਿ ਅਜੇ ਤਕ ਕੁਝ ਕੁ ਸਾਲਾਂ ਦੀ ਬੱਚੀ ਸੀ, ਮੁਸ਼ਤਾਕ ਜੀ ਦੀ ਮਿਹਨਤ, ਸਿਦਕ ਦਿਲੀ, ਤਖ਼ੱਯਲ ਦੀ ਪਰਵਾਜ਼ੀ ਅਤੇ ਮੌਲਿਕ ਸੋਚਣੀ ਦੇ ਸਦਕਾ ਉਰਦੂ ਗ਼ਜ਼ਲ ਦੇ ਬਿਲਕੁਲ ਨੇੜੇ ਪਹੁੰਚ ਗਈ ਹੈ। ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਮੁਸ਼ਤਾਕ ਜੀ ਬਹੁਤ ਅਰਸੇ ਤੋਂ ਗ਼ਜ਼ਲਾਂ ਲਿਖ ਰਹੇ ਹਨ।
ਮੈਂ ਮੁਸ਼ਤਾਕ ਜੀ ਨੂੰ ਉਨ੍ਹਾਂ ਦੀ ‘ਨੂਰੀ ਗ਼ਜ਼ਲ’ ਦੀ ਰਚਨਾ ਤੇ ਦਿਲੀ ਮੁਬਾਰਕ ਪੇਸ਼ ਕਰਦਾ ਹਾਂ ਅਤੇ ਆਸ ਕਰਦਾ ਹਾਂ ਕਿ ਉਹ ਆਉਣ ਵਾਲੇ ਸਮੇਂ ਵਿਚ ਵੀ ਪੰਜਾਬੀ ਸਾਹਿਤ ਦੀ ਵਧ ਚੜਕੇ ਸੇਵਾ ਕਰਦੇ ਰਹਿਣਗੇ।

ਨਰੰਜਨ ਸਿੰਘ ‘ ਸਹੋਤਾ ‘

Reviews

There are no reviews yet.

Only logged in customers who have purchased this product may leave a review.