Look Inside
Sale!

Namdhari Itihas Qurbanian Te Samaj-Sewa

Author – Gurbachan Singh Bhullar
Published By – Saptrishi Publications
Subject – Religious

ਬਚਪਨ ਤੋਂ ਲੈ ਕੇ ਨਾਮਧਾਰੀਆਂ ਨਾਲ ਮੇਰਾ ਅਪਣੱਤ ਦਾ ਰਿਸ਼ਤਾ ਰਿਹਾ ਹੈ ਜੋ ਉਮਰ-ਭਰ ਮੇਰੇ ਨਾਲੋ-ਨਾਲ ਤੁਰਿਆ ਹੈ। ਜਦੋਂ ਅਕਲ ਦਾ ਪਹੁ-ਫੁਟਾਲਾ ਹੋਇਆ ਤੇ ਸ਼ਬਦ ਨਾਲ ਨਾਤਾ ਜੁੜਨ ਲਗਿਆ, ਆਪਣੇ ਪਿੰਡ ਦੇ ਰਾਏਕੋਟ ਵਿਖੇ ਫਾਂਸੀ ਚੜ੍ਹੇ ਤਿੰਨ ਨਾਮਧਾਰੀ ਸ਼ਹੀਦਾਂ ਅਤੇ ਮਲੇਰਕੋਟਲੇ ਵਿਚ, 65 ਹੋਰਾਂ ਵਾਂਗ, ਤੋਪ ਨਾਲ ਉਡਾਏ ਗਏ ਚੌਥੇ ਸ਼ਹੀਦ ਦਾ ਪਤਾ ਲਗਿਆ। ਇਹਨਾਂ ਸ਼ਹੀਦੀਆਂ ਦੇ ਇਤਿਹਾਸ ਤੱਕ ਪੁੱਜ ਕੇ ਇਸ ਆਪਾ-ਵਾਰੂ ਭਾਵਨਾ ਦੇ ਜਨਮਦਾਤਾ ਸਤਿਗੁਰੂ ਰਾਮ ਸਿੰਘ ਜੀ ਦੀ ਕਰਨੀ ਤੱਕ ਪਹੁੰਚਣ ਦੀ ਚਾਹ ਹੋਣਾ ਸੁਭਾਵਿਕ ਸੀ। ਅੰਗਰੇਜ਼ ਹੱਥੋਂ ਸਿੱਖ ਰਾਜ ਦੇ ਖ਼ਾਤਮੇ ਨੇ ਪੰਜਾਬੀਆਂ ਨੂੰ ਨਿਰਾਸਾ ਤੇ ਬੇਦਿਲੀ ਦੀ ਜਿਸ ਦਲਦਲ ਵਿਚ ਧੱਕ ਦਿੱਤਾ ਸੀ, ਉਸ ਵਿਚੋਂ ਉਭਾਰ ਕੇ ਫਾਂਸੀ ਦੇ ਰੱਸੇ ਆਪਣੇ ਗਲ਼ ਵਿਚ ਆਪ ਪਾਉਣ ਵਾਲੇ ਨਿਰਭੈ ਪੈਦਾ ਕਰਨਾ ਅਤੇ ਸ਼ਕਤੀਸ਼ਾਲੀ ਅੰਗਰੇਜ਼ ਦੇ ਟਾਕਰੇ ਲਈ ਮਹਾਤਮਾ ਗਾਂਧੀ ਤੋਂ ਪੰਜਾਹ ਸਾਲ ਪਹਿਲਾਂ ਨਾਮਿਲਵਰਤਨ ਦਾ ਹਥਿਆਰ ਬੇਹੱਦ ਸਫਲਤਾ ਨਾਲ ਵਰਤਣਾ ਉਹਨਾਂ ਦੇ ਕਾਰਨਾਮੇ ਹੀ ਤਾਂ ਸਨ। ਮਗਰੋਂ ਦੇ ਨਾਮਧਾਰੀ ਗੁਰੂ ਸਾਹਿਬਾਨ ਨੇ ਲੋਕ-ਹਿਤ ਦੀ ਇਸ ਪ੍ਰੰਪਰਾ ਨੂੰ ਦ੍ਰਿੜ੍ਹਤਾ ਨਾਲ ਜਾਰੀ ਰੱਖਿਆ। ਇਸ ਸਭ ਉੱਤੇ ਝਾਤ ਦੇ ਨਾਲ-ਨਾਲ ਮੇਰੇ ਨੇੜਲੇ ਸੰਪਰਕ ਵਿਚ ਆਏ, ਨਾਮਧਾਰੀ ਵਿਸ਼ਵਾਸ ਵਾਲੇ, ਪੰਜ ਲੇਖਕਾਂ ਦੇ ਸ਼ਬਦ-ਚਿੱਤਰ ਸ਼ਾਮਲ ਕੀਤੇ ਗਏ ਹਨ। ਕਾਫ਼ੀ ਸਮਾਂ ਪਹਿਲਾਂ ਮੈਨੂੰ ਤਿੰਨ ਮਿੱਤਰਾਂ ਨਾਲ ਬੰਗਲੌਰ ਨੇੜਲੇ ਨਾਮਧਾਰੀ ਫ਼ਾਰਮ ਵਿਚ ਜਾਣ ਦਾ ਮੌਕਾ ਮਿਲਿਆ ਸੀ। ਉਹਨਾਂ ਦਿਨਾਂ ਦੇ, ਖਾਸ ਕਰ ਕੇ ਵਿਗਿਆਨਕ ਖੇਤੀ ਬਾਰੇ, ਵਡਮੁੱਲੇ ਅਨੁਭਵ ਵੀ ਪਾਠਕਾਂ ਨੂੰ ਜ਼ਰੂਰ ਦਿਲਚਸਪ ਲੱਗਣਗੇ। ਆਸ ਹੈ ਪੁਸਤਕ ਪਾਠਕਾਂ ਦੀ ਆਸ ਤੇ ਜਗਿਆਸਾ ਦੇ ਹਾਣ ਦੀ ਸਿੱਧ ਹੋਵੇਗੀ।

-ਗੁਰਬਚਨ ਸਿੰਘ ਭੁੱਲਰ

224.00