Sale!

Aurat Vikau Hai

Author Name – Deep Charan
Published By – Saptrishi Publications
Subject – Poetry

ਮੇਰੀ ਹਥਲੀ ਕਿਤਾਬ ‘ਔਰਤ ਵਿਕਾਊ ਹੈ’ ਇੱਕ ਸਾਂਝਾ ਵਾਰਤਕ ਅਤੇ ਕਾਵਿ ਸੰਗ੍ਰਹਿ ਹੈ, ਜਿਸ ਵਿੱਚ ਵੱਖ-ਵੱਖ ਲਿਖਾਰੀਆਂ ਨੇ ਔਰਤ ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਵਿਸ਼ਿਆਂ ’ਤੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। ਜੇਕਰ ਕਿਤਾਬ ਦੇ ਨਾਂ ‘ਔਰਤ ਵਿਕਾਊ ਹੈ’ ਦੀ ਗੱਲ ਕੀਤੀ ਜਾਵੇ ਤਾਂ ਜੋ ਹੁਣ ਤੱਕ ਮੈਂ ਔਰਤਾਂ ਬਾਰੇ ਸੁਣਿਆ, ਦੇਖਿਆ, ਪੜ੍ਹਿਆ ਜਾਂ ਜੋ ਥੋੜ੍ਹਾ ਬਹੁਤ ਆਪਣੇ ਉੱਤੇ ਹੰਢਾਇਆ, ਉਸ ਤੋਂ ਪੈਦਾ ਹੋਏ ਮੇਰੇ ਨਿੱਜੀ ਅਨੁਭਵਾਂ ਦਾ ਨਤੀਜਾ ਹੈ। ਮੇਰੀ ਇਹ ਪਹਿਲੀ ਰਚਨਾ ਹੋਣ ਕਰਕੇ ਮੈਨੂੰ ਬੇਚੈਨੀ ਵੀ ਮਹਿਸੂਸ ਹੋ ਰਹੀ ਹੈ ਅਤੇ ਹੋ ਸਕਦਾ ਹੈ ਕਿ ਮੇਰਾ ਗਿਆਨ ਵੀ ਅਜੇ ਗਿਣਿਆ-ਮਿੱਥਿਆ ਜਿਹਾ ਹੀ ਹੋਵੇ ਪਰ ਇਹ ਸਭ ਦੇ ਬਾਵਜੂਦ ਵੀ ਆਸ ਕਰਦੀ ਹਾਂ ਕਿ ਪਾਠਕ ਮੇਰੀ ਪਹਿਲੀ ਕੋਸ਼ਿਸ਼ ਨੂੰ ਸਮਝਣਗੇ ਅਤੇ ਆਪਣਾ ਭਰਵਾਂ ਹੁੰਗਾਰਾ ਦੇਣਗੇ। ਬਾਕੀ ਮੈਂ ਵੀ ਪੂਰੀ ਕੋਸ਼ਿਸ਼ ਕਰਾਂਗੀ ਕਿ ਮੈਂ ਪਾਠਕਾਂ ਦੀਆਂ ਉਮੀਦਾਂ ’ਤੇ ਜਿੰਨਾ ਹੋ ਸਕੇ ਖਰੀ ਉੱਤਰਾਂ ਅਤੇ ਆਉਣ ਵਾਲੇ ਸਮੇਂ ਦੌਰਾਨ ਆਪਣੀਆਂ ਹੋਰ ਰਚਨਾਵਾਂ ਨਾਲ ਪਾਠਕਾਂ ਦੇ ਰੂ-ਬ-ਰੂ ਹੋਵਾਂ।

ਦੀਪ ਚਰਨ

200.00