Sale!

ਪਹਿਚਾਣ (Pehchaan)

Author – Harmeet Singh
Published By – Saptrishi Publications
Subject – Ficion

ਹਰਮੀਤ ਸਿੰਘ ਪੰਜਾਬੀ ਦਾ ਉਭਰਦਾ ਵਾਰਤਕਕਾਰ ਹੈ। ‘ਪਹਿਚਾਣ’ ਪੁਸਤਕ ਮਨੁੱਖ ਦੀ ਪਹਿਚਾਣ ਉੱਤੇ ਕੇਂਦਰਿਤ ਹੈ। ਲੇਖਕ ਇਸ ਵਿਚਾਰ ਦਾ ਧਾਰਨੀ ਹੈ ਕਿ ਮਨੁੱਖ ਸਮੁੱਚੀ ਜਿੰਦਗੀ ਆਪਣੀ ਪਹਿਚਾਣ ਸਥਾਪਤ ਕਰਨ ਲਈ ਯਤਨਸ਼ੀਲ ਰਹਿੰਦਾ ਹੈ। ਪੁਸਤਕ ਵਿੱਚ ਪਹਿਚਾਣ, ਵਿਦਿਆ, ਇਨਸਾਨੀਅਤ, ਜ਼ਿੰਦਗੀ, ਰਸਤਾ, ਕਿਰਤ, ਕੈਦ ਅਤੇ ਕਿਤਾਬ ਨੂੰ ਮੇਰੀ ਇਕ ਬੇਨਤੀ ਸਮੇਤ ਅੱਠ ਨਿਬੰਧ ਸ਼ਾਮਲ ਹਨ। ਇਨ੍ਹਾਂ ਸਾਰੇ ਨਿਬੰਧਾਂ ਦਾ ਸਾਰ ਤੱਤ ਮਨੁੱਖੀ ਪਹਿਚਾਣ ਹੈ। ਉਹ ਪਹਿਚਾਣ ਸਥਾਪਤ ਕਰਨ ਦੇ ਵੱਖ-ਵੱਖ ਰਸਤਿਆਂ ਦੀ ਗੱਲ ਕਰਦਿਆਂ ਪਹਿਚਾਣ ਸਥਾਪਤੀ ਲਈ ਸਿੱਖਿਆ ਨੂੰ ਅਹਿਮ ਸਥਾਨ ਦਿੰਦਾ ਹੋਇਆ ਲਿਖਦਾ ਹੈ ਕਿ ਵਿਦਿਆ ਵਿਚ ਏਨੀ ਤਾਕਤ ਏ ਕਿ ਇਹ ਤੁਹਾਨੂੰ ਮੁਕਾਮ ਅਤੇ ਪਹਿਚਾਣ ਆਪਣੇ-ਆਪ ਦੇ ਦੇਵੇਗੀ ਜਾਂ ਫਿਰ ਇਹ ਤੁਹਾਨੂੰ ਇੰਨੀ ਤਾਕਤ ਦੇ ਦੇਵੇਗੀ ਕਿ ਤੁਸੀਂ ਆਪਣਾ ਮੁਕਾਮ ਤੇ ਪਹਿਚਾਣ ਆਪ ਬਣਾ ਲਵੋਗੇ ।
ਆਸ ਹੈ ਕਿ ਹਰਮੀਤ ਦੀ ਪਲੇਠੀ ਪੁਸਤਕ ‘ਪਹਿਚਾਣ’ ਉਸ ਨੂੰ ਪਹਿਚਾਣ ਦੇਵੇਗੀ। ਇਸ ਪਲੇਠੀ ਪੁਸਤਕ ਨੂੰ ‘ਜੀ ਆਇਆਂ ਨੂੰ’ ਆਖਦਾ ਹੋਇਆ ਆਸ ਕਰਦਾ ਹਾਂ ਕਿ ਪਾਠਕ ਭਰਪੂਰ ਹੁੰਗਾਰਾ ਦੇਣਗੇ।

ਬਲਦੇਵ ਸਿੰਘ

130.00
Quick View
Add to cart
Sale!

ਪ੍ਰਾਦਹਿਸ਼ਤ ਦੇ ਪਰਛਾਵੇਂ (ਕਹਾਣੀ ਸੰਗ੍ਰਹਿ ) (Dehshat De Parchhaven) (Short Stories)

Author – Jagtar Singh Bhullar
Published By – Saptrishi Publications
Subject – Short Stories

‘ਦਹਿਸ਼ਤ ਦੇ ਪਰਛਾਵੇਂ” ਮੇਰਾ ਪਹਿਲਾ ਕਹਾਣੀ-ਸੰਗ੍ਰਹਿ ਹੈ। ਇਸ ਕਹਾਣੀ ਸੰਗ੍ਰਹਿ ਵਿਚ ਮੇਰੇ ਸਤਾਰਾਂ ਸਾਲਾਂ ਦੇ ਕਈ ਅਹਿਮ ਪਹਿਲੂ ਸ਼ਾਮਿਲ ਹਨ ਅਤੇ ਕਹਾਣੀਆਂ ਵਿਚਲੀਆਂ ਮੇਰੀਆਂ ਯਾਦਾਂ ਅਹਿਮ ਪਾਤਰ ਹਨ। ਮੇਰਾ ਕਹਾਣੀ-ਸੰਗ੍ਰਹਿ ਲਿਖਣ ਦਾ ਕੋਈ ਖਿਆਲ ਨਹੀਂ ਸੀ ਹਾਲਾਂਕਿ ਹੁਣ ਕੁਝ ਨਾ ਕੁਝ ਲਿਖਣ ਲਈ ਨਿਰੰਤਰ ਤਤਪਰ ਹਾਂ, ਕਿਉਂਕਿ ਹੁਣ ਤਾਂ ਪੱਤਰਕਾਰਿਤਾ ਦੇ ਪੇਸ਼ੇ ਨਾਲ ਜੁੜ ਗਿਆ ਹਾਂ, ਪਰ ਕਦੇ ਕਹਾਣੀ ਲਿਖਣ ਵੱਲ ਧਿਆਨ ਗਿਆ ਹੀ ਨਹੀਂ। ਬੜੀ ਵਾਰ ਸੋਚਿਆ ਕਿ ਯਾਰ ਆਪਾਂ
ਵੀ ਇੱਕ ਅੱਧਾ ਕਹਾਣੀ-ਸੰਗ੍ਰਹਿ ਛਾਪ ਹੀ ਲੈਂਦੇ ਹਾਂ। ਫਿਰ ਸੋਚਣਾ ਚੱਲ ਛੱਡ ਯਾਰ ਕੀ ਕਰਨਾ ਸੰਗ੍ਰਹਿ ਛਾਪ ਕੇ। ਅੱਜ ਕੱਲ੍ਹ ਕੌਣ ਕਿਸੇ ਨੂੰ ਪੜ੍ਹਦਾ ਹੈ । ਲੋਕ ਤਾਂ ਜੁੱਤੀਆਂ ਲਾ ਕੇ ਪਦਾਰਥਵਾਦੀ ਯੁੱਗ ‘ਚ ਪੈਸੇ ਦੀ ਦੌੜ ਵਿੱਚ ਲੱਗੇ ਹੋਏ ਹਨ। ਕੀਹਦੇ
ਕੋਲ ਹੈ ਕਿਸੇ ਨੂੰ ਪੜ੍ਹਨ ਦਾ ਟਾਈਮ, ਪਰ ਫਿਰ ਸੋਚਿਆ ਕਿ ਯਾਰ ਏਦਾਂ ਦੀ ਕੋਈ ਗੱਲ ਨਹੀਂ ਹੈ, ਪੜ੍ਹਨ ਵਾਲੇ ਹਾਲੇ ਵੀ ਬਹੁਤ ਹਨ। ਬੱਸ ਫਿਰ ਕੀ ਮਨ ਅਤੇ ਦਿਲ ਨੇ ਸਾਥ ਦਿੱਤਾ ਤੇ ਮੇਰਾ ਪਲੇਠਾ ਕਹਾਣੀ-ਸੰਗ੍ਰਹਿ ਤਿਆਰ ਹੋ ਗਿਆ।

ਜਗਤਾਰ ਸਿੰਘ ਭੁੱਲਰ

120.00
Quick View
Add to cart
Sale!

ਮੇਰੇ ਜੀਵਨ ਦੇ ਅਨੁਭਵ (ਸਵੈ-ਜੀਵਨੀ) ਸੰਤ ਰਾਮ ਬੀ.ਏ. (Mere Jiwan De Anubhav (Autobiography) Sant Ram B.A.)

Translater Name – Dr. Jaswant Rai
Published By – Saptrishi Publications
Subject – Autobiography

ਹੁਣ ‘ਜਾਤ-ਪਾਤ ਤੋੜਕ ਮੰਡਲ’ ਦੇ ਸ਼ਤਾਬਦੀ ਵਰ੍ਹੇ ਤੇ ਸੰਤ ਰਾਮ ਬੀ.ਏ. ਦੁਆਰਾ ਸਾਹਿਤ ਤੇ ਸਮਾਜ ਲਈ ਕੀਤੇ ਘੋਲ਼ ਨੂੰ ਬਿਆਨ ਕਰਦੀ ਮੈਂ ਉਸਦੀ ਸਵੈ-ਜੀਵਨੀ ‘ਮੇਰੇ ਜੀਵਨ ਦੇ ਅਨੁਭਵ’ ਨੂੰ ਪੰਜਾਬੀ ’ਚ ਅਨੁਵਾਦ ਕਰਨ ਦੀ ਖ਼ੁਸ਼ੀ ਲੈ ਰਿਹਾ ਹਾਂ। ਇਹ ਸੰਤ ਰਾਮ ਬੀ.ਏ. ਦੇ ਜੀਵਨ, ਸਮਾਜਿਕ ਸਰੋਕਾਰਾਂ, ਲਿਖਤਾਂ, ਪੱਤਰਕਾਰਤਾ, ਮੰਡਲ ਅਤੇ ਉਸ ਦੌਰ ਦੇ ਧੁਨੰਤਰਾਂ ਦੇ ਕਈ ਪੱਖ ਸਾਹਮਣੇ ਲਿਆਉਣ ’ਚ ਅਹਿਮ ਰੋਲ ਅਦਾ ਕਰੇਗੀ।

-ਡਾ. ਜਸਵੰਤ ਰਾਏ

225.00
Quick View
Add to cart
Sale!

ਮੈਂ ਮੁਨਕਰ ਹਾਂ Main Munkar Han

Author Name – Dr. Jasbir Kesar
Published By – Saptrishi Publications
Subject – Articles

ਇਸ ਲੇਖ ਸੰਗ੍ਰਹਿ ਦਾ ਸਿਰਲੇਖ ਮੈਂ ਇਸ ਪੁਸਤਕ ਵਿਚਲੇ ਇੱਕ ਲੇਖ ‘ਮੈਂ ਮੁਨਕਰ ਹਾਂ’ ਦੇ ਆਧਾਰ ‘ਤੇ ਰੱਖਿਆ ਹੈ। ਇਹ ਲੇਖ ਪੰਜਾਬੀ ਇਨਕਲਾਬੀ ਸ਼ਾਇਰ ਲਾਲ ਸਿੰਘ ਦਿਲ ਬਾਰੇ ਹੈ। ਉਂਜ ਲਗਭਗ ਸਾਰੇ ਲੇਖ ਹੀ ਪ੍ਰਚੱਲਿਤ ਨਿਜ਼ਾਮ ਵਿਰੁੱਧ ਨਾਬਰੀ ਦੀ ਭਾਵਨਾ ਨੂੰ ਪ੍ਰਗਟਾਉਂਦੇ ਹਨ। ਇਹ ਨਿੱਕੇ ਵੱਡੇ 19 ਲੇਖਾਂ ਦਾ ਸੰਗ੍ਰਹਿ ਹੈ।

184.00
Quick View
Add to cart