
Vasal De Kande
Author – Daninder Kaur
Published By – Saptrishi Publications
Subject – Poetry
ਸਧਾਰਨ ਔਰਤ ਲਈ ਪਰੰਪਰਾ ਦੀ ਵਲਗਣ ਤਾਂ ਕੀ, ਘਰ ਦੀ ਦੇਹਲੀ ਉਲੰਘਣੀ ਵੀ ਔਖੀ ਹੁੰਦੀ ਹੈ, ਪਰ ਮਨਿੰਦਰ ਆਪਣੀ ਕਵਿਤਾ ਰਾਹੀਂ ਉਸ ਚੇਤਨ ਅਤੇ ਸਾਹਸੀ ਔਰਤ ਦਾ ਬਿੰਬ ਉਸਾਰਦੀ ਹੈ ਜੋ ਗੁਲਾਮੀ ਅਤੇ ਵਿਤਕਰੇ ਦੀ ਹਰ ਰੇਖਾ ਨੂੰ ਕੱਟ ਕੇ, ਦੁਸ਼ਵਾਰੀਆਂ ਅਤੇ ਚੁਣੌਤੀਆਂ ਨਾਲ ਜੂਝਦੀ ਹੋਈ, ਆਪਣੇ ਸੁਪਨਿਆਂ ਦੀ ਜ਼ਮੀਨ ‘ਤੇ ਪੈਰ ਧਰਦੀ ਹੈ। ਉਹ ਪ੍ਰਬੰਧ ਦੀਆਂ ਗਿਣੀਆਂ ਮਿਥੀਆਂ ਸਾਜਿਸਾਂ ਨੂੰ ਆਪਣੀ ਹੋਣੀ ਸਮਝ ਕੇ ਉਸ ਮੂਹਰੇ ਹਥਿਆਰ ਨਹੀਂ ਸੁੱਟਦੀ, ਸਗੋਂ ਹੱਕ ਅਤੇ ਇਨਸਾਫ਼ ਲਈ ਸੰਘਰਸ਼ ਦਾ ਰਾਹ ਚੁਣਦੀ ਹੈ। ਜਜ਼ਬਿਆਂ ਦੀਆਂ ਅਜਿਹੀਆਂ ਚਿੰਗਾਰੀਆਂ ਨਾਲ ਧੁਖਦੀ ਇਸ ਕਵਿਤਾ ‘ਚੋਂ ਬਹੁਤ ਸਾਰੀਆਂ ਸੰਭਾਵਨਾਵਾਂ ਪ੍ਰਗਟ ਹੁੰਦੀਆਂ ਹਨ।ਇਨ੍ਹਾਂ ਚਿੰਗਾਰੀਆਂ ਨੂੰ ਲਾਟਾਂ ਵਿਚ ਬਦਲੀਆਂ ਵੇਖਣ ਦੀ ਆਸ ਨਾਲ ਮੈਂ ਦਨਿੰਦਰ ਨੂੰ ਹਥਲੀ ਕਿਤਾਬ ਲਈ ਮੁਬਾਰਕਬਾਦ ਆਖਦੀ ਹਾਂ |
-ਸੁਖਵਿੰਦਰ ਅੰਮ੍ਰਿਤ
Reviews
There are no reviews yet.