
Supneyan Da Sirnavan
Author Name – Amany Gill
Published By – Saptrishi Publications
Subject – Poetry
ਅਮੈਨੀ ਗਿੱਲ ਦੀ ਪੁਸਤਕ ‘ਸੁਪਨਿਆਂ ਦਾ ਸਿਰਨਾਵਾਂ’ ਵਿਚ ਉਸ ਨੇ ਨਿੱਤ ਦਿਨ ਸਮਾਜ ਵਿਚ ਵਾਪਰ ਰਹੀਆਂ ਦੁਸ਼ਵਾਰੀਆਂ ਨੂੰ ਆਪਣੀ ਕਾਵਿ ਸਿਰਜਣਾ ਦਾ ਅਧਾਰ ਬਣਾਇਆ ਹੈ। ਸਮਾਜ ਵਿਚ ਘਟਦੀ ਹਰ ਘਟਨਾ ਦਾ ਉਸ ਨੂੰ ਡੂੰਘਾ ਅਹਿਸਾਸ ਹੈ। ਸੁਖਮ ਸੂਝ ਦੀ ਹੋਣ ਕਰਕੇ ਇਸ ਨਾਲ ਉਹ ਧੁਰ ਅੰਦਰ ਤੱਕ ਉਖੜ ਜਾਂਦੀ ਹੈ। ਉਹ ਸਮਾਜ ਵਿੱਚ ਤਬਦੀਲੀ ਦੀ ਇੱਛਕ ਹੈ। ਉਸ ਦੀ ਸ਼ਾਇਰੀ ਵਿਚ ਬ੍ਰਿਹਾ ਦੀ ਪੀੜ ਭਾਰੂ ਹੈ। ਉਹ ਔਰਤ ’ਤੇ ਹੋ ਰਹੇ ਜ਼ੁਲਮ ਨੂੰ ਦੇਖ ਕੇ ਕੁਰਲਾ ਉਠਦੀ ਹੈ। ਉਹ ਔਰਤ ਪ੍ਰਤੀ ਸਮਾਜਿਕ ਅਤੇ ਆਰਥਿਕ ਸਮਾਨਤਾ ਦੀ ਹਾਮੀ ਹੈ। ਉਹ ਔਰਤ-ਮਰਦ ਦੇ ਭੇਦਭਾਵ ਨੂੰ ਸਮਾਜ ਵਿਚੋਂ ਖ਼ਤਮ ਕਰਨਾ ਲੋਚਦੀ ਹੈ। ਔਰਤ ਦਾ ਸਨਮਾਨ ਅਤੇ ਉਸਦੀ ਆਜ਼ਾਦੀ ਦੀ ਮੰਗ ਕਰਦੀ ਹੈ। ਅਜੋਕੇ ਪੰਜਾਬੀ ਸਮਾਜ ਵਿਚ ਰੋਜ਼ੀ ਰੋਟੀ ਲਈ ਵਿਦੇਸ਼ ਜਾਣ ਦਾ ਰੁਝਾਨ ਕਾਫੀ ਵਧਿਆ ਹੋਇਆ ਹੈ। ਇਸ ਲੋੜ ਵਿਚ ਬਹੁਤ ਸਾਰੀਆਂ ਮੁਟਿਆਰਾਂ ਦੇ ਮਾਹੀ ਹੱਥਾਂ ਨੂੰ ਲੱਗੀ ਮਹਿੰਦੀ ਦਾ ਰੰਗ ਫਿੱਕਾ ਪੈਣ ਤੋਂ ਪਹਿਲਾਂ ਹੀ ਵਿਦੇਸ਼ ਚਲੇ ਜਾਂਦੇ ਹਨ, ਫਿਰ ਲੰਮਾ ਸਮਾਂ ਉਹ ਵਾਪਸ ਨਹੀਂ ਪਰਤ ਸਕਦੇ। ਇਸ ਇਕੱਲਤਾ ਕਰਕੇ ਕਈ ਸਮਾਜਿਕ ਅਤੇ ਮਾਨਸਿਕ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ। ਇਸ ਪੀੜ੍ਹ ਨੂੰ ਉਸ ਨੂੰ ਬਹੁਤ ਹੀ ਖ਼ੂਬਸੂਰਤ ਰੂਪ ਵਿਚ ਕਾਵਿ ਰਾਹੀਂ ਪਰੋਇਆ ਹੈ।
ਅਮੈਨੀ ਗਿੱਲ ਨੂੰ ਰਿਸ਼ਤਿਆਂ ਦੀ ਚੋਖੀ ਸਮਝ ਹੈ। ਅੱਜ ਦੇ ਯੁੱਗ ਵਿਚ ਰਿਸ਼ਤੇ ਤੇਜ਼ੀ ਨਾਲ ਗੰਧਲੇ ਹੋ ਰਹੇ ਹਨ ਜਿਸ ਸਦਕਾ ਮਰਦ ਦੇ ਮੁਕਾਬਲੇ ਔਰਤ ਦੀਆਂ ਸਮੱਸਿਆ ਘਟਣ ਦੀ ਬਜਾਇ ਲਗਾਤਾਰ ਵਧ ਰਹੀਆਂ ਹਨ। ਉਹ ਭਾਵੁਕਤਾ ਦੇ ਵਹਿਣ ਵਿਚ ਵਹਿੰਦੀ ਹੋਈ ਕਵਿਤਾ ਲਿਖਦੀ ਹੈ। ਜਿਥੇ ਕਵਿਤਾ ਉਸ ਦੇ ਨਿੱਜੀ ਅਨੁਭਵ ਪ੍ਰਗਟਾਵਾ, ਉਥੇ ਉਸ ਨੇ ਸਮਾਜਿਕ ਸਮੱਸਿਆਵਾਂ ਨੂੰ ਵੀ ਬਹੁਤ ਹੀ ਖੂਬਸੂਰਤੀ ਨਾਲ ਆਪਣੀਆਂ ਕਵਿਤਾਵਾਂ ਰਾਹੀਂ ਪਾਠਕਾਂ ਦੇ ਸਨਮੁੱਖ ਕੀਤਾ ਹੈ।
ਆਸ ਹੈ ਕਿ ਅਮੈਨੀ ਗਿੱਲ ਦੀ ਇਹ ਪੁਸਤਕ ਪਾਠਕਾਂ ਨੂੰ ਪਸੰਦ ਆਵੇਗੀ। 10/ ਸੁਪਨਿਆਂ ਦਾ ਸਿਰਨਾਵਾਂ ਇਸ ਮੁੱਲਵਾਨ ਪੁਸਤਕ ਨੂੰ ਪਾਠਕਾਂ ਦੀ ਝੋਲੀ ਪਾਉਣ ’ਤੇ ਮੈਂ ਮੁਬਾਰਕਬਾਦ ਦਿੰਦਾ ਹੋਇਆ ਆਸ ਕਰਦਾ ਹਾਂ ਕਿ ਅਮੈਨੀ ਗਿੱਲ ਸਹਿਤ ਦੇ ਖੇਤਰ ਵਿਚ ਆਪਣੇ ਯਤਨ ਜਾਰੀ ਰੱਖੇਗੀ।
ਬਲਦੇਵ ਸਿੰਘ
Out of stock
Report Abuse
Reviews
There are no reviews yet.