Sale!

Raag Ras Rang

Author Name – Harbans Sodhi
Published By – Saptrishi Publications
Subject – Ficion

ਇਸ ਕਿਤਾਬ ਦਾ ਕੋਈ ਚੈਪਟਰ ਨਹੀਂ। ਹਰ ਵਿਸ਼ਾ ਤਿੰਨ ਕੁ ਸਫ਼ਿਆਂ ਦਾ ਹੈ। ਕਿਸੇ ਵਿਸ਼ੇ ਨੂੰ, ਕਿਤੋਂ ਵੀ ਪੜ੍ਹ ਲਓ, ਆਪਣੇ-ਆਪ ਵਿੱਚ ਮੁਕੰਮਲ ਹੈ। ਪਰ ਜੇ ਸਾਰੀ ਕਿਤਾਬ ਪੜ੍ਹੋਗੇ ਤਾਂ ਇਹ ਇੱਕ ਲੜਕੀ ਦੀ ਜੱਦੋ-ਜਹਿਦ ਦੀ ਕਹਾਣੀ ਲੱਗੇਗੀ। ਜੇ ਤੁਸੀਂ ਲੜਕੀ ਹੋ ਤਾਂ ਇਹ ਤੁਹਾਡੀ ਹੀ ਹੋਰ ਤਰ੍ਹਾਂ ਦੀ ਜੱਦੋ-ਜਹਿਦ ਦੀ ਕਹਾਣੀ ਹੈ ਜਾਂ ਤੁਹਾਡੇ ਨਾਲ ਸੰਬੰਧਿਤ ਕਿਸੇ ਵੀ ਕੁੜੀ, ਤੁਹਾਡੀ ਬੇਟੀ, ਭੈਣ, ਕਿਸੇ ਰਿਸ਼ਤੇਦਾਰ ਜਾਂ ਦੋਸਤ ਕੁੜੀ ਦੀ।
ਇਸ ਕਿਤਾਬ ਦੀ ਮੁੱਖ ਕਿਰਦਾਰ ਕੁੜੀ ਦਾ ਕੋਈ ਨਾਮ ਨਹੀਂ। ਇਹ ਤੁਸੀਂ ਆਪ ਵੀ ਹੋ ਜਾਂ ਤੁਹਾਡੇ ਨਾਲ ਸੰਬੰਧਿਤ ਕੋਈ ਵੀ ਕੁੜੀ। ਇਸ ਲੜਕੀ ਦੇ ਮੈਂਟਰ ‘ਸਰ’ ਦਾ ਵੀ ਕੋਈ ਨਾਮ ਨਹੀਂ। ਇਹ ਵੀ ਤੁਸੀਂ ਆਪ ਹੀ ਹੋ, ਤੁਹਾਡੀ ਸਿਆਣਪ ਅਤੇ ਬੌਧਿਕਤਾ ਦਾ ਪ੍ਰਤੀਕ ਹੀ ਹੈ, ਇਹ ‘ਸਰ’। ਸਾਰਾ ਬਿਰਤਾਂਤ ਦਿੱਲੀ ਦਾ ਹੈ, ਪਰ ਕਿਤਾਬ ਵਿੱਚ ਦਿੱਲੀ ਦਾ ਜ਼ਿਕਰ ਨਹੀਂ। ਇਹ ਕਹਾਣੀ ਕਿਸੇ ਵੀ ਸ਼ਹਿਰ ਦੀ ਹੋ ਸਕਦੀ ਹੈ।

ਹਰਬੰਸ ਸੋਢੀ