Sale!

Pind Aje Jeonda Hai

Author Name – Sarup Sialvi
Published By – Saptrishi Publications
Subject – Punjabi Short Stories

ਸਰੂਪ ਸਿਆਲਵੀ ਦੀਆਂ ਕਹਾਣੀਆਂ ਪਿਛਲੇ ਕੁੱਝ ਸਮੇਂ ਤੋਂ ਚਰਚਾ ਵਿੱਚ ਹਨ। ਉਸ ਦੀਆਂ ਕਹਾਣੀਆਂ ਪੰਜਾਬੀ ਦੇ ਪ੍ਰਮੁੱਖ ਸਾਹਿਤਕ ਪਰਚਿਆਂ ਵਿੱਚ ਛਪੀਆਂ। ਪਰੰਤੂ ‘‘ਪਿੰਡ ਅਜੇ ਜਿਉਂਦਾ ਹੈ’’ ਕਹਾਣੀ ਸੰਗ੍ਰਹਿ ਨਾਲ ਉਸ ਦੀ ਕਲਾਤਮਿਕ ਪ੍ਰਤਿਭਾ ਦਾ ਬੱਝਵਾਂ ਪ੍ਰਭਾਵ ਪਿਆ ਹੈ।
ਸਰੂਪ ਸਿਆਲਵੀ ਜਿਸ ਵਸਤੂ-ਸਥਿਤੀ ਨੂੰ ਆਪਣੀਆਂ ਕਹਾਣੀਆਂ ਦਾ ਅਧਾਰ ਬਣਾਉਂਦਾ ਹੈ, ਉਸ ਸਥਿਤੀ ਨੂੰ ਪੇਸ਼ ਕਰਨ ਲਈ ਵਿਸ਼ੇਸ਼ ਕਥਾ-ਜੁਗਤਾਂ ਦੀ ਵਰਤੋਂ ਵੀ ਕਰਦਾ ਹੈ। ਉਹ ਕਹਾਣੀ ਵਿਚ ਘਟਨਾਵਾਂ, ਸਥਿਤੀਆਂ ਦੇ ਪਾਤਰਾਂ ’ਤੇ ਪੈਣ ਵਾਲੇ ਪ੍ਰਭਾਵਾਂ ਨੂੰ ਮਨੋਵਿਗਿਆਨਕ ਦ੍ਰਿਸ਼ਟੀ ਤੋਂ ਫੜਦਾ ਹੈ। ਇਹ ਮਨੋਵਿਗਿਆਨ ਕੋਈ ਆਰੋਪਿਤ ਗਿਆਨ ਦੀ ਥਾਂ ਪਾਤਰਾਂ ਦੇ ਵਿਹਾਰ ’ਚੋਂ ਉੱਭਰਦਾ ਹੈ। ਉਸ ਦੀਆਂ ਕਹਾਣੀਆਂ ਦੇ ਪਾਤਰ ਮਾਨਸਿਕ ਤੌਰ ’ਤੇ ਇਕ-ਦੂਜੇ ਨਾਲ ਗੁੱਥਮ-ਗੁੱਥਾ ਹੁੰਦੇ ਹਨ। ਉਹ ਵਰਤਮਾਨ ਤੋਂ ਭੂਤਕਾਲ ਦਾ ਸਫ਼ਰ ਕਰਦੇ ਹਨ। ਉਹ ਦਲਿਤਾਂ ਦੀ ਸਿਥਤੀ ਨੁੂੰ ਪੀੜ੍ਹੀਆਂ ਦੇ ਇਤਿਹਾਸ ਨਾਲ ਜੋੜ ਕੇ ਪੇਸ਼ ਕਰਦਾ ਹੈ। ਉਹ ਕਹਾਣੀ ਨੁੂੰ ਪ੍ਰਚਲਤ ਮੁਹਾਵਰੇ ਅਤੇ ਵਿਸ਼ਿਆਂ ਤੋਂ ਕਹਾਣੀ ਨੂੰ ਮੁਕਤ ਕਰਦਾ ਹੈ। ਉਹ ਦਲਿਤ ਸਾਹਿਤ ਦੀ ਕੋਟੀ ਨੂੰ ਪ੍ਰਵਿਰਤੀ ਦੇ ਤੌਰ ’ਤੇ ਨਹੀਂ ਵਰਤਦਾ । ਇਸੇ ਲਈ ਉਸ ਦੀਆਂ ਕਹਾਣੀਆਂ ਵਿਚੋਂ ਜੀਵੰਤ ਸਮਾਜ ਦਾ ਚਿੱਤਰ ਉਭਰਦਾ ਹੈ।

ਡਾ. ਰਜਨੀਸ਼ ਬਹਾਦਰ ਸਿੰਘ