Meera Di Bansri

450.00 Original price was: ₹450.00.360.00Current price is: ₹360.00.
saptarishi

Author – Kuljit Mann
Published By – Saptrishi Publications
Subject – Novel

ਉਮਰ ਮੇਰੀ ਮਸੀਂ ਬਾਰਾਂ ਸਾਲ ਸੀ ਜਦੋਂ ਮੇਰੇ ਬਾਪ ਨੂੰ ਪੁਲੀਸ ਫੜਕੇ ਲੈ ਗਈ। ਮਾਂ ਮੇਰੀ ਨੂੰ ਰੋਣਾ ਚਾਹੀਦਾ ਸੀ ਪਰ ਉਹ ਤੇ ਮੇਕ-ਅੱਪ ਕਰਨ ਲੱਗ ਪਈ। ਰਾਤ ਬੀਤ ਗਈ ਪਰ ਅਗਲੇ ਦਿਨ ਸਵੇਰੇ ਸਾਜਰੇ ਹੀ ਮੇਸ਼ਰ ਮੇਰੇ ਬਾਪ ਨੂੰ ਛੁਡਾ ਲਿਆਇਆ। ਕੁੰਡਲੀਆਂ ਮੁੱਛਾਂ ਵਾਲਾ ਮੇਬਰ ਮੈਨੂੰ ਚੰਗਾ ਲੱਗਾ। ਸਰੀਰ ਦਾ ਤਕੜਾ ਤੇ ਆਲੇ-ਦੁਆਲੇ ਉਸਦਾ ਦਬਦਬਾ ਸੀ। ਮੇਰੀ ਮਾਂ ਉਸ ਦੇ ਨਾਲ ਹੀ ਆਈ ਸੀ ਤੇ ਉਹ ਰਸੋਈ ਵਿੱਚ ਸੀ ਤੇ ਮੇਸ਼ਰ ਮੇਰੇ ਕੋਲੋਂ ਸਕੂਲ ਦੀ ਪੜ੍ਹਾਈ ਦਾ ਪੁੱਛਣ ਲੱਗ ਪਿਆ। ਉਹ ਸਕੂਲ ਵੀ ਆਉਂਦਾ ਸੀ ਮੇਰੀ ਖ਼ਬਰ ਸਾਰ ਲੈਣ। ਜਲਦੀ ਹੀ ਪਤਾ ਲੱਗ ਗਿਆ ਕਿ ਮੇਰੀ ਮਾਂ ਉਸਦੀ ਰਖੇਲ ਹੀ ਸੀ। ਮੈਨੂੰ ਨਹੀ ਸੀ ਪਤਾ ਰਖੇਲ ਕੀ ਹੁੰਦੀ ਹੈ ਮੈਨੂੰ ਤੇ ਇਤਨਾ ਪਤਾ ਸੀ ਕਿ ਮੇਰੀ ਮਾਂ ਦਾ ਘਰਵਾਲ ਮੇਰਾ ਬਾਪ ਹੈ। ਮੇਰੇ ਅੰਦਰਲੇ ਡਰ ਨੇ ਮੈਨੂੰ ਤੰਗ ਕਰ ਸ਼ੁਰੂ ਕਰ ਦਿੱਤਾ। ਕੈਨੇਡਾ ਦੀ ਜੇਲ੍ਹ ਵਿੱਚ ਮੇਰੇ ਦਿਲ ਵਿੱਚ ਇਹ ਵਿਚਾਰ ਆਇਆ ਕਿ ਮੈਂ ਕਿਵੇਂ ਇਹ ਸੋਚ ਲਿਆ। ਮੈ ਤੇ ਸੱਚੀਂ ਮੇਜ਼ਰ ਨਾਲ ਵਿਆਹ ਕਰਨ ਬਾਰੇ ਉਸਨੂੰ ਪੁੱਛ ਵੀ ਲਿਆ ਸੀ ਪਰ ਉਸਨੇ ਬੁਰੀ ਤਰ੍ਹਾਂ ਝਿੜਕ ਦਿੱਤਾ। ਮੇਸ਼ਰ ਨੇ ਜਦੋਂ ਮੈਨੂੰ ਝਿੜਕਿਆ ਮੇਰੀ ਉਮਰ ਉਦੋਂ ਸੋਲਾਂ ਸਾਲ ਸੀ। ਉਹ ਜਦੋਂ ਵੀ ਘਰ ਆਉਂਦਾ ਮੇਰੇ ਸਿਰ ‘ਤੇ ਹੱਥ ਫੇਰਦਾ। ਮੈਂ ਹੀ ਉਸਦੇ ਸਰੀਰ ਨਾਲ ਲੱਗ ਕੇ ਸਕੂਨ ਨਾਲ ਭਰ ਜਾਂਦੀ ਸੀ। ਡਰ ਇਨਸਾਨ ਨੂੰ ਕਿਵੇਂ ਹਾਨ-ਲਾਭ ਸਮਝਾ ਦਿੰਦਾ ਹੈ। ਮੈਨੂੰ ਉਦੋਂ ਕੀ ਪਤਾ ਸੀ, ਮੈ ਤੇ ਆਪ ਮੇਸ਼ਰ ਵਾਂਗ ਸ਼ਕਤੀਸ਼ਾਲੀ ਬਣਨਾ ਹੈ।

–ਨਾਵਲ ਚੋਂ

Report Abuse