Sale!

Gaana Te Mehandi ਗਾਨਾ ਤੇ ਮਹਿੰਦੀ

transcriber – Dr. Rajwant Kaur “Punjabi
Published By – Saptrishi Publications
Subject – Poetry

ਪੁਸਤਕ ‘ਗਾਨਾ ਤੇ ਮਹਿੰਦੀ’, ਜਿਸ ਤਰ੍ਹਾਂ ਇਸ ਦੇ ਨਾਮ ਤੋਂ ਹੀ ਸਪਸ਼ਟ ਹੁੰਦਾ ਹੈ, ਪੰਜਾਬੀ ਲੜਕਿਆਂ ਅਤੇ ਲੜਕੀਆਂ ਦੇ ਵਿਆਹਾਂ ਸਮੇਂ ਨਿਭਾਈਆਂ ਜਾਂਦੀਆਂ ਵੱਖ-ਵੱਖ ਰਸਮਾਂ ਅਤੇ ਉਨ੍ਹਾਂ ਨਾਲ ਗਾਏ ਜਾਂਦੇ ਵੱਖ-ਵੱਖ ਵੰਨਗੀਆਂ ਦੋ ਗੀਤਾਂ ਦਾ ਵਿਸਤ੍ਰਿਤ ਅਧਿਐਨ ਹੈ। ਪਾਕਿਸਤਾਨ ਦੇ ਪ੍ਰਸਿੱਧ ਲੇਖਕ ਮਕਸੂਦ ਨਾਸਿਰ ਚੌਧਰੀ ਦੁਆਰਾ ਸ਼ਾਹਮੁਖੀ ਲਿਪੀ ਵਿੱਚ ਲਿਖੀ ਅਤੇ ਪੰਜਾਬੀ ਦੀ ਨਾਮਵਰ ਲੇਖਿਕਾ ਅਤੇ ਅਨੁਵਾਦਕ ਡਾ. ਰਾਜਵੰਤ ਕੌਰ ‘ਪੰਜਾਬੀ’ ਦੁਆਰਾ ਗੁਰਮੁਖੀ ਵਿੱਚ ਲਿਪੀਅੰਤਰਿਤ ਕੀਤੀ ਗਈ ਇਹ ਪੁਸਤਕ ਜਿੱਥੇ ਸਾਨੂੰ ਆਪਣੇ ਪੁਰਾਤਨ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਦੀ ਹੈ, ਉੱਥੇ ਹੀ ਇਹ ਸਾਡਾ ਭਰਪੂਰ ਮਨੋਰੰਜਨ ਵੀ ਕਰਦੀ ਹੈ ਅਤੇ ਜਾਣਕਾਰੀ ਵਿੱਚ ਨਿੱਗਰ ਵਾਧਾ ਵੀ ਕਰਦੀ ਹੈ। ਪੁਸਤਕ ਦੀ ਲਿਖਣ ਸ਼ੈਲੀ ਬਹੁਤ ਸਰਲ ਅਤੇ ਰੌਚਿਕ ਹੈ ਅਤੇ ਇਸ ਵਿੱਚ ਦਰਜ ਜਾਣਕਾਰੀ ਸੱਭਿਆਚਾਰਕ, ਸਮਾਜਿਕ ਅਤੇ ਇਤਿਹਾਸਕ ਮਹੱਤਤਾ ਵਾਲੀ ਹੋ ਨਿਬੜਦੀ ਹੈ। ਮੈਨੂੰ ਇਹ ਆਸ ਹੀ ਨਹੀਂ ਸਗੋਂ ਪੂਰਨ ਵਿਸ਼ਵਾਸ ਹੈ ਕਿ ਹਰ ਉਮਰ ਅਤੇ ਵਰਗ ਦੇ ਪਾਠਕ ਇਸ ਪੁਸਤਕ ਦਾ ਪੂਰਾ ਅਨੰਦ ਮਾਣਨਗੇ ਅਤੇ ਇਸ ਵਿੱਚ ਪ੍ਰਾਪਤ ਜਾਣਕਾਰੀ ਤੋਂ ਪੂਰਾ ਲਾਭ ਉਠਾਉਣਗੇ।

ਪ੍ਰੋ. ਅੱਛਰੂ ਸਿੰਘ
ਸ਼੍ਰੋਮਣੀ ਸਾਹਿਤਕਾਰ

176.00