Daler Ate Viveksheel Sikh Chintak Giani Ditt Singh

200.00 Original price was: ₹200.00.160.00Current price is: ₹160.00.
saptarishi

Author – Jagjiwan Singh (Dr.)
Published By – Saptrishi Publications
Subject – Religious

ਗਿਆਨੀ ਦਿੱਤ ਸਿੰਘ ਜੀ ਬਾਰੇ ਲਿਖੀ ਗਈ ਮੇਰੀ ਇਹ ਕਿਤਾਬ ਉਨ੍ਹਾਂ ਬਾਰੇ ਲਿਖੀ ਗਈ ਕੋਈ ਪਰਿਪੂਰਨ ਅਤੇ ਅੰਤਿਮ ਕਿਤਾਬ ਨਹੀਂ ਹੈ। ਇਸ ਕਿਤਾਬ ਦੀ ਵੱਡੀ ਸੀਮਾ ਇਹ ਹੈ ਕਿ ਇਸ ਵਿੱਚ ਉਨ੍ਹਾਂ ਦੇ ਜੀਵਨ ਅਤੇ ਵਿਅਕਤਿੱਤਵ ਦੇ ਕਈ ਪੱਖਾਂ ਬਾਰੇ ਚਰਚਾ ਨਹੀਂ ਹੋ ਸਕੀ। ਵਿਵੇਕਸ਼ੀਲ ਵਾਰਤਕਕਾਰ ਅਤੇ ਸਸ਼ਕਤ ਪ੍ਰਵਚਨਕਾਰ ਵਜੋਂ ਭਾਵੇਂ ਇਸ ਕਿਤਾਬ ਵਿੱਚ ਭਰਵੀਂ ਚਰਚਾ ਕਰਨ ਦਾ ਸੁਹਿਰਦ ਯਤਨ ਕੀਤਾ ਗਿਆ ਹੈ ਪਰ ਇੱਕ ਸਫਲ ਪੱਤਰਕਾਰ ਅਤੇ ਕਵੀ ਦੇ ਰੂਪ ਵਿੱਚ ਉਨ੍ਹਾਂ ਨੂੰ ਜਾਣਨਾ, ਸਮਝਣਾ ਅਤੇ ਪੇਸ਼ ਕਰਨਾ ਅਜੇ ਬਾਕੀ ਹੈ। ਸਬੱੱਬ ਬਣਿਆ ਜਾਂ ਪਰਮਾਤਮਾ ਦੀ ਰਜ਼ਾ ਹੋਈ ਤਾਂ ਅਧੂਰਾ ਰਹਿ ਗਿਆ ਇਹ ਕਾਰਜ ਭਵਿੱਖ ਵਿੱਚ ਪੂਰਾ ਕਰਨ ਦਾ ਹਰ ਸੰਭਵ ਯਤਨ ਕਰਾਂਗਾ। ਹਾਲ ਦੀ ਘੜੀ ਇਸ ਪੁਸਤਕ ਨੂੰ ਪਾਠਕਾਂ ਸਨਮੁੱਖ ਪੇਸ਼ ਕਰਨ ਦੀ ਖ਼ੁਸ਼ੀ ਲੈਂਦਾ ਹਾਂ।
ਜਗਜੀਵਨ ਸਿੰਘ (ਡਾ.)

Report Abuse