-
Punjabi Lokdhara: Vibhin Pasar
Author Name – Dr. Tejinder Singh
Published By – Saptrishi Publications
Subject – ficionਡਾ਼ ਤੇਜਿੰਦਰ ਸਿੰਘ ਦੀ ਪੁਸਤਕ ਲੋਕਧਾਰਾ ਦੀ ਸਿਧਾਂਤਕਾਰੀ ਦੇ ਮੁੱਢਲੇ ਸਵਾਲਾਂ ਨੂੰ ਮੁਖਾਤਬ ਹੈ। ਪਹਿਲਾਂ ਲੰਮਾ ਨਿਬੰਧ ਹੈ, ‘ਆਧੁਨਿਕ ਮਾਨਵ ਅਤੇ ਲੋਕ ਮਨ’, ਇਹ ਨਿਬੰਧ ਮਾਨਵ ਵਿਗਿਆਨ ਅਤੇ ਲੋਕਧਾਰਾ ਵਿਗਿਆਨ ਦੇ ਅੰਤਰਗਤ ਲੋਕ ਮਨ (Folk Mind) ਦੀ ਕਾਰਜ ਪ੍ਰਣਾਲੀ ਵਿਚਾਰਨ ਅਤੇ ਵਿਲੇਤ ਕਰਨ ਨਾਲ ਸੰਬੰਧਿਤ ਹੈ। ਇਸ ਨਿਬੰਧ ਵਿਚ ਸਾਡੇ ਆਧੁਨਿਕ ਜੀਵਨ ਵਿਚ ਸੁਚੇਤ, ਅਚੇਤ ਮਲ਼ਧਰਾਂ ਉਤੇ ਕਾਰਜ ਕਰਨ ਵਾਲੀ ਲੋਕ ਮਨ ਦੀ ਪ੍ਰਕਿਰਿਆ ਸਮਝਣ ਦਾ ਯਤਨ ਕੀਤਾ ਗਿਆ ਹੈ। ਮਾਨਵ ਮਨ ਦੀਆਂ ਮੂਲ ਪ੍ਰਵਿਰਤੀਆਂ ਅਤੇ ਆਦਿਮ ਸੰਸਕਾਰ ਆਧੁਨਿਕ ਸਮੇਂ ਵਿਚ ਸਾਡੀਆਂ ਵਿਭਿੰਨ ਮਾਨਸਿਕ ਪ੍ਰਕਿਰਿਆਵਾਂ ਨੂੰ ਅਤੇ ਕਾਰਜ ਵਿਧੀਆਂ ਨੂੰ ਕਿਵੇੱ ਪ੍ਰਭਾਵਤ ਕਰਦੀਆਂ ਹਨ ਅਤੇ ਕਿਧਰੇ ਕਿਧਰੇ ਇਹ ਸਾਡੇ ਮਾਨਸਿਕ ਜਗਤ ਨੂੰ ਵਿਸ਼ੇ ਪ੍ਰੰਪਰਕ ਕਾਰਜ ਕਰਨ ਲਈ ਪ੍ਰੇਰਿਤ ਕਰਦੀਆਂ ਹਨ।
ਪੰਜਾਬੀ ਲੋਕਧਾਰਾ ਅਧਿਐਨ ਦੀ ਪ੍ਰਣਾਲੀ ਨੂੰ ਮੌਲਕ ਰੂਪ ਵਿਚ ਸਮਝਣ ਅਤੇ ਲਾਗੂ ਕਰਨ ਦੀ ਵਧੀਆ ਮਿਸਾਲ ਪੇਸ਼ ਕਰਦੀ ਹੈ। ਇਹ ਪੁਸਤਕ ਡਾ਼ ਤੇਜਿੰਦਰ ਸਿੰਘ ਨੇ ਆਪਣੇ ਸ਼ੋਧ ਪ੍ਰਬੰਧ ਲਈ ਵਣਜਾਰਾ ਬੇਦੀ ਦੀ ਸਿਧਾਂਤਕਾਰੀ ਬਾਰੇ ਠੋਸ ਕੰਮ ਕੀਤਾ ਹੈ। ਉਸ ਨੂੰ ਵਣਜਾਰਾ ਬੇਦੀ ਦੇ ਅਧਿਐਨ ਸਰੋਤਾਂ ਤੱਕ ਰਸਾਈ ਕਰਨ ਦਾ ਮੌਕਾ ਬਣਿਆ। ਉਸ ਦੀ ਇਹ ਮਿਹਨਤ ਲੋਕਧਾਰਾ ਅਧਿਐਨ ਨੂੰ ਵਿਗਿਆਨਕ ਲੀਹਾਂ ਉਤੇ ਅੱਗੇ ਤੋਰਨ ਵਿਚ ਕੰਮ ਆ ਰਹੀ ਹੈ।
ਮੈਂ ਉਸ ਦੇ ਇਸ ਯਤਨ ਨੂੰ ਜੀ ਆਇਆਂ ਕਹਿੰਦਾ ਹੈ। ਉਮੀਦ ਕਰਦਾ ਹਾਂ ਕਿ ਲੋਕਧਾਰਾ ਅਧਿਐਨ ਦਾ ਇਹ ਕਾਲਾ ਅਲ਼ਗੇ ਵਧਦਾ ਜਾਵੇਗਾ।
ਪ੍ਰੋਫੈਸਰ ਨਾਹਰ ਸਿੰਘ