-
Panjabi Sabhyachar Vich Lok Vishwaas: Roop Ate Dharnavan
Author Name – Dr. Surinder Singh Kaithal
Published By – Saptrishi Publications
Subject – Nonficionਡਾ. ਸੁਰਿੰਦਰ ਸਿੰਘ ਕੈਥਲ ਦੀ ਇਹ ਪੁਸਤਕ ਅਕੈਡਮਿਕ ਖੇਤਰ ਦੀ ਹੈ। ਇਸ ਕਰਕੇ ਉਹ ਪ੍ਰੀਭਾਸ਼ਾ ਤੋਂ ਆਰੰਭਦਾ ਹੈ, ਫਿਰ ਲੋਕ ਸਮੂਹਿਕ ਮਨੋਵਿਗਿਆਨ ਨਾਲ ਰਿਸ਼ਤਾ ਤੈਅ ਕਰਦਾ ਹੈ।ਪੰਜਾਬੀ ਸਭਿਆਚਾਰ ਵਿੱਚ ਲੋਕ ਵਿਸ਼ਵਾਸ ਕਿਵੇਂ ਕਾਰਜਸ਼ੀਲ ਹਨ, ਇਸ ਰਾਹੀਂ ਇਸ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।
ਹਰ ਜਾਦੂ-ਟੂਣੇ ਪਿੱਛੇ ਕੋਈ ਨਾ ਕੋਈ ਵਿਸ਼ਵਾਸ ਕੰਮ ਕਰਦਾ ਹੈ। ਇਸ ਵਿਚਾਰ ਨੂੰ ਅਗਾਂਹ ਵਧਾਇਆ ਗਿਆ ਹੈ। ਜਾਦੂ-ਟੂਣੇ ਦਾ ਖ਼ਾਤਮਾ ਨਹੀਂ ਹੁੰਦਾ, ਉਹ ਧਰਮ ਦੇ ਵਿਸ਼ਵਾਸਾਂ ਵਿਚ ਵੀ ਵਿਦਮਾਨ ਹੁੰਦੇ ਹਨ। ਲੋਕ ਧਰਮ ਤਾਂ ਖੜ੍ਹਾ ਹੀ ਇਨ੍ਹਾਂ ਵਿਸ਼ਵਾਸਾਂ ਉੱਪਰ ਹੈ। ਇਹੀ ਵਿਸ਼ਵਾਸ, ਬ੍ਰਿਤਾਂਤ/ਸਾਹਿਤ ਦਾ ਮੱਧਕਾਲ ਵਿੱਚ ਆਧਾਰ ਬਣ ਕੇ ਲੋਕ- ਕਥਾਵਾਂ ਦੀ ਸਿਰਜਣਾ ਕਰਦਾ ਹੈ। ਮੱਧਕਾਲ ਵਿੱਚ ਸਾਹਿਤ ਲੋਕਧਾਰਾ ਨਾਲ ਜੁੜਿਆ ਹੋਇਆ ਹੈ। ਇਸ ਸਾਹਿਤ ਵਿੱਚ ਰੱਬ, ਆਤਮਾ, ਪੁਨਰ ਜੀਵਨ, ਸੁਰਗ, ਨਰਕ ਆਦਿ ਵਿਸ਼ਵਾਸਾਂ ਉੱਪਰ ਆਸਥਾ ਹੈ, ਪਰ ਨਾਲ ਹੀ ਧਰਤੀ ਦੇ ਬਲਦ ਦੇ ਸਿੰਗਾਂ ਉੱਪਰ ਖੜ੍ਹੇ ਹੋਣ ਦਾ ਵਿਰੋਧ ਵੀ ਹੈ। ਅਸਲ ਵਿੱਚ ਜਾਦੂ ਅਤੇ ਧਰਮ ਦਾ, ਧਰਮ ਅਤੇ ਵਿਗਿਆਨ ਦਾ ਰਿਸ਼ਤਾ ਦੁਵੱਲਾ ਹੈ।
ਵਿਸ਼ਵਾਸਾਂ ਦਾ ਦਾਇਰਾ ਬਹੁਤ ਵਸੀਹ ਹੈ। ਮਨੁੱਖ ਤੋਂ ਬ੍ਰਹਿਮੰਡ ਤਕ ਵਿਸ਼ਵਾਸ ਫੈਲਿਆ ਹੋਇਆ ਹੈ। ਡਾ. ਸੁਰਿੰਦਰ ਸਿੰਘ ਕੈਥਲ ਨੇ ਵਿਸ਼ਾਲ ਵਿਸ਼ੇ ਨੂੰ ਹੱਥ ਪਾਇਆ ਹੈ। ਜੋ ਇੱਕ ਅੱਧ ਪੁਸਤਕ ਵਿੱਚ ਸਮੇਟਣਾ ਸੰਭਵ ਨਹੀਂ। ਇਸ ਲਈ ਉਸ ਪਾਸੋਂ ਅਗਾਂਹ ਖੋਜ ਕਾਰਜ ਜਾਰੀ ਰੱਖਣ ਦੀ ਆਸ ਰੱਖਾਂਗਾ ਅਤੇ ਭਵਿੱਖ ਵਿੱਚ ਹੋਰ ਪੁਸਤਕਾਂ ਦੀ ਤਵੱਕੋ ਵੀ ਬੇਮਾਅਨੇ ਨਹੀਂ। ਉਨ੍ਹਾਂ ਨੂੰ ਇਸ ਪੁਸਤਕ ਦੀ ਵਧਾਈ, ਜੀ ਆਇਆਂ ਨੂੰ।-ਡਾ. ਕਰਮਜੀਤ ਸਿੰਘ