-
(0)
Chonvin Antrarashatri Punjabi Gazal 52 Shair ਚੋਣਵੀਂ ਅੰਤਰਰਾਸ਼ਟਰੀ ਪੰਜਾਬੀ ਗ਼ਜ਼ਲ 52 ਸ਼ਾਇ (Dulex Model)
Author Name – Atma Ram Ranjan and Kuldeep Singh Bangi
Published By – Saptrishi Publications
Subject – Gazalਕੋਈ ਸਮਾਂ ਸੀ ਜਦੋਂ ਪੰਜਾਬੀ ਵਿਚ ਗ਼ਜ਼ਲ ਕਹਿਣ ਵਾਲੇ ਉਂਗਲਾਂ ‘ਤੇ ਗਿਣੇ ਜਾ ਸਕਦੇ ਸੀ ਤੇ ਗ਼ਜ਼ਲ ਦੇ ਪਾਠਕ ਵੀ ਨਾਮ ਮਾਤਰ ਸਨ। ਪਰ ਅੱਜ ਅੱਧੀ ਸਦੀ ਤੋਂ ਬਾਅਦ ਗ਼ਜ਼ਲ ਪੰਜਾਬੀ ਸ਼ਾਇਰੀ ਦੀ ਸਭ ਤੋਂ ਹਰਮਨ ਪਿਆਰੀ ਵਿਧਾ ਵਜੋਂ ਸਥਾਪਤ ਹੋ ਚੁੱਕੀ ਹੈ। ਇਸ ਦੇ ਪਾਠਕਾਂ ਦੀ ਵੀ ਵੱਡੀ ਗਿਣਤੀ ਹੈ ਅਤੇ ਗ਼ਜ਼ਲਕਾਰਾਂ ਦਾ ਕਾਫ਼ਿਲਾ ਵੀ ਵਿਸ਼ਾਲ ਹੋਇਆ ਹੈ।
ਅਜੋਕੇ ਦੌਰ ਵਿਚ ਜਦੋਂ ਸੰਸਾਰ ਮਨੁੱਖੀ ਸਿਹਤ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਕੁਝ ਲੋਕਾਂ ਵੱਲੋਂ ਨਕਾਰਿਆ ਸ਼ੋਸ਼ਲ ਮੀਡੀਆ ਵਰਦਾਨ ਸਾਬਤ ਹੋਇਆ ਹੈ। “ਸਾਂਝਾਂ ਪਿਆਰ ਦੀਆਂ” ਵਰਗੇ ਸੰਗਠਨਾਂ ਨੇ ਸ਼ਾਇਰੀ ਖ਼ਾਸ ਤੌਰ ‘ਤੇ ਗ਼ਜ਼ਲ ਦਾ ਵਰਨਣਯੋਗ ਵਿਸਥਾਰ ਕੀਤਾ ਹੈ। ਇਸ ਦੀ ਦੇਖ ਰੇਖ ਸਰਦਾਰ ਜਸਪਾਲ ਸਿੰਘ ਸੂਸ ਵੱਲੋਂ ਇਸ ਲਈ ਬਿਹਤਰ ਕੀਤੀ ਜਾ ਸਕੀ ਕਿਉਂਕਿ ਉਹ ਖ਼ੁਦ ਵਧੀਆ ਸ਼ਾਇਰ ਹਨ । ਏਸੇ ਸੰਗਠਨਾ ਵੱਲੋਂ ਵੱਖ ਵੱਖ ਸਮੇਂ ਖ਼ੂਬਸੂਰਤ ਸਮਾਗਮ ਵੀ ਕੀਤੇ ਗਏ ਅਤੇ ਅਦੀਬਾਂ ਨੂੰ ਮਾਣ ਵੀ ਦਿੱਤਾ ਗਿਆ। ਇਸ ਸੰਗਠਨ ਨੇ ਪੁਸਤਕ ਪ੍ਰਕਾਸ਼ਨ ਵੱਲ ਵੀ ਧਿਆਨ ਦਿੱਤਾ ਹੈ ਤੇ ਇਹ ਪੁਸਤਕ ਉਸੇ ਲੜੀ ਦਾ ਹਿੱਸਾ ਹੈ। ਇਹ ਕਿਤਾਬ ਨਿਰੋਲ ਗ਼ਜ਼ਲਾਂ ਦੀ ਹੈ ਜਿਸ ਵਿਚ ਅੱਧੇ ਸੈਂਕੜੇ ਤੋਂ ਵੱਧ ਉਸਤਾਦ, ਚਰਚਿਤ ਅਤੇ ਸਮਰਥ ਗ਼ਜ਼ਲਕਾਰ ਸ਼ਾਮਿਲ ਕੀਤੇ ਗਏ ਹਨ। ਸ਼ਾਮਿਲ ਸ਼ਾਇਰਾਂ ਦੀ ਸੂਚੀ ਵੇਖ ਕੇ ਇਹ ਪੁਸਤਕ ਗ਼ਜ਼ਲ ਪ੍ਰੇਮੀਆਂ ਵੱਲੋਂ ਬਹੁਤ ਸਰਾਹੀ ਜਾਵੇਗੀ। ਪੰਜਾਬੀ ਗ਼ਜ਼ਲ ਲਈ ਇਹ ਬਹੁਤ ਹੀ ਨਿੱਗਰ ਕਾਰਜ ਹੈ। ਇਸ ਲਈ ਸਰਦਾਰ ਜਸਪਾਲ ਸਿੰਘ ਸੂਸ, ਕੁਲਦੀਪ ਸਿੰਘ ਬੰਗੀ ਅਤੇ ਆਤਮਾ ਰਾਮ ਰੰਜਨ ਤੇ ‘ਸਾਂਝਾਂ ਪਿਆਰ ਦੀਆਂ’ ਸੰਗਠਨ ਬਿਨਾਂ ਸ਼ਕ ਵੱਡੀ ਵਧਾਈ ਦੇ ਪਾਤਰ ਹਨ। ਮੈਂ ਇਸ ਆਲਮੀ ਸ਼ਾਇਰਾਂ ਦੇ ਸਾਂਝੇ ਗ਼ਜ਼ਲ ਸੰਗ੍ਰਹਿ ਨੂੰ ਖ਼ੁਸ਼ਆਮੀਦ ਆਖਦਾ ਹਾਂ।
ਗੁਰਦਿਆਲ ਰੌਸ਼ਨ
₹1,150.00Original price was: ₹1,150.00.₹920.00Current price is: ₹920.00.