-
Guru Granth Sahib Vich Sachiar: Sidhant Te Vihar
Author Name – Dr. Jaspak Kaur Kaang
Published By – Saptrishi Publications
Subject – ficionਡਾ. ਜਸਪਾਲ ਕੌਰ ਕਾਂਗ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ, ਚਿੰਤਨ ਅਤੇ ਸਮੀਖਿਆ ਦੇ ਖੇਤਰ ਵਿੱਚ ਇੱਕ ਨਾਮਵਰ ਸ਼ਖ਼ਸੀਅਤ ਵੱਜੋਂ ਜਾਣੇ ਜਾਂਦੇ ਹਨ ਅਤੇ ਸਿੱਖ ਅਕਾਦਮਿਕ ਖੇਤਰ ਵਿੱਚ ਵੀ ਉਨ੍ਹਾਂ ਨੂੰ ਆਪਣੀਆਂ ਲਿਖਤਾਂ ਰਾਹੀਂ ਸਿੱਖ ਵਿਦਵਾਨ ਹੋਣ ਦੀ ਅਦੁੱਤੀ ਪਛਾਣ ਪ੍ਰਾਪਤ ਹੋਈ ਹੈ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਵਿੱਚ ਬਤੌਰ ਪ੍ਰੋਫ਼ੈਸਰ ਅਤੇ ਚੇਅਰਪਰਸਨ ਵੱਜੋਂ ਉਨ੍ਹਾਂ ਨੇ ਦ੍ਰਿੜ ਸੰਕਲਪੀ ਭੂਮਿਕਾ ਨਿਭਾ ਕੇ ਇਸ ਵਿਭਾਗ ਨੂੰ ਅੰਤਰਰਾਸ਼ਟਰੀ ਪੱਧਰ ਉਤੇ ਨਾਮਵਰ ਅਤੇ ਕਿਰਿਆਸ਼ੀਲ ਬਣਾਇਆ ਅਤੇ ਇਸ ਦੇ ਵੱਡੇ ਮਿਆਰਾਂ ਨੂੰ ਸਥਾਪਤ ਕੀਤਾ। ਉਨ੍ਹਾਂ ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ਼ ਓਪਨ ਲਰਨਿੰਗ ਵਿਭਾਗ ਦੇ ਚੇਅਰਪਰਸਨ ਰਹਿਣ ਵੱਜੋਂ ਵੀ ਸਾਰਥਕ ਪ੍ਰਯਤਨਾਂ ਨਾਲ ਦੂਰਵਰਤੀ ਵਿਦਿਆਰਥੀਆਂ ਲਈ ਕਈ ਨਵੇਂ ਦਿਸਹੱਦੇ ਖੋਲ੍ਹੇ।
ਆਪਣੀ 42 ਸਾਲਾਂ ਦੀ ਲੰਮੀ ਯਾਤਰਾ ਦੇ ਦੌਰਾਨ ਡਾ. ਕਾਂਗ ਨੇ ਜਿੱਥੇ ਇੱਕ ਯੋਗ ਅਕਾਦਮੀਸ਼ੀਅਨ ਦੀ ਕਾਰਜਸ਼ੀਲ ਭੂਮਿਕਾ ਨਿਭਾਈ ਉਥੇ ਅਕਾਦਮਿਕ ਪ੍ਰਬੰਧਨ ਦੇ ਮਾਹਿਰ ਵੱਜੋਂ ਵੀ ਕਈ ਉਚੇਰੀਆਂ ਪਦਵੀਆਂ ਉਤੇ ਕੰਮ ਕੀਤਾ। ਪੰਜਾਬ ਯੂਨੀਵਰਸਿਟੀ ਦੀ ਸੈਨਟ ਵਿੱਚ ਉਨ੍ਹਾਂ ਨੂੰ ਭਾਰਤ ਦੇ ਉਪ-ਰਾਸ਼ਟਰਪਤੀ ਵੱਲੋਂ ਨਾਮਜ਼ਦ ਕੀਤਾ ਗਿਆ। ਉਨ੍ਹਾਂ ਪੰਜਾਬ ਯੂਨੀਵਰਸਿਟੀ ਵਿੱਚ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵੱਜੋਂ ਵੀ ਪ੍ਰਸੰਸਾਯੋਗ ਕਾਰਜ ਕੀਤੇ। ਬਤੌਰ ਡੀਨ ਭਾਸ਼ਾਵਾਂ ਅਤੇ ਡੀਨ ਸੂਖਮ ਕਲਾਵਾਂ ਉਨ੍ਹਾਂ ਨੇ ਪੰਜਾਬੀ ਭਾਸ਼ਾ ਦੀ ਪ੍ਰਤੀਨਿੱਧਤਾ ਸਥਾਪਤ ਕਰਨ ਲਈ ਕਈ ਮਿਸਾਲੀ ਕਾਰਜ ਕੀਤੇ। ਉਨ੍ਹਾਂ ਪੰਜਾਬੀ ਭਾਸ਼ਾ ਨੂੰ ਰਾਜਭਾਸ਼ਾ ਵੱਜੋਂ ਲਾਗੂ ਕਰਵਾਉਣ ਵਿੱਚ ਪੰਜਾਬੀ ਸਰਕਾਰ ਵੱਲੋਂ ਬਣਾਏ ਭਾਸ਼ਾ ਐਕਟ ਦਾ ਡਰਾਫ਼ਟ ਤਿਆਰ ਕਰਨ ਲਈ ਬਣਾਈ ਗਈ ਕਮੇਟੀ ਵਿੱਚ ਸਾਰਥਕ ਭੂਮਿਕਾ ਨਿਭਾਈ। ਉਹ ਭਾਰਤੀ ਸਾਹਿਤ ਅਕਾਦਮੀ ਦਿੱਲੀ ਦੇ ਵੀ 10 ਸਾਲ ਮੈਂਬਰ ਰਹੇ ਅਤੇ ਇਸ ਪਲੇਟਫ਼ਾਰਮ ਤੋਂ ਵੀ ਉਨ੍ਹਾਂ ਨੇ ਕਈ ਮਹੱਤਵਪੂਰਨ ਪੁਸਤਕਾਂ ਦਾ ਸੰਪਾਦਨ ਕੀਤਾ।