Author – Des Raj Chhajli
Published By – Saptrishi Publications
Subject – Natak
ਮਾਸਟਰ ਦੇਸ ਰਾਜ ਛਾਜਲੀ ਇਕ ਲੋਕਪੱਖੀ ਸਮਾਜਿਕ ਕਾਰਕੁਨ ਹੈ, ਜਿਸ ਨੇ ਸੰਗਰੂਰ ਜ਼ਿਲ੍ਹੇ ਦੇ ਪਛੜੇ ਇਲਾਕੇ ਦੇ ਸਰਕਾਰੀ ਸਕੂਲਾਂ ਵਿਚ ਸੇਵਾ ਨਿਭਾਉਂਦਿਆਂ ਹਜ਼ਾਰਾਂ ਬੱਚਿਆਂ ਨੂੰ ਨਾ ਕੇਵਲ ਵਿਦਿਆ ਦਾ ਦਾਨ ਹੀ ਵੰਡਿਆ ਬਲਕਿ ਉਨ੍ਹਾਂ ਨੂੰ ਸਮਾਜਿਕ ਤੇ ਵਿਗਿਆਨਕ ਚੇਤਨਾਂ ਦੇ ਨਾਲ ਨਾਲ ਸਭਿਆਚਾਰਕ ਰੁਚੀਆਂ ਦਾ ਜਾਗ ਵੀ ਲਾਇਆ।
ਹਥਲੀ ਪੁਸਤਕ ‘ਗ਼ਦਰੀ ਗੁਲਾਬ ਕੌਰ ਤੇ ਹੋਰ ਕਾਵਿ- ਨਾਟਕ’ ਵਿਚ ਲੇਖਕ ਦੇ ਚਾਰ ਕਾਵਿ-ਨਾਟ ਬੀਬੀ ਗੁਲਾਬ ਕੌਰ, ਸ਼ਹੀਦ ਊਧਮ ਸਿੰਘ, ਅਲੀਸ਼ੇਰ ਦਾ ਸ਼ੇਰ ਸੰਤ ਰਾਮ ਅਲੀਸ਼ੇਰ ਅਤੇ ਲਾਲ ਫਰੇਰਾ ਸ਼ਾਮਲ ਹਨ। ਇਹ ਚਾਰੇ ਕਾਵਿ ਨਾਟ ਜਿੱਥੇ ਵਿਸ਼ਾ ਵਸਤੂ ਪੱਖ ਤੋਂ ਲੋਕਪੱਖੀ ਵਿਸ਼ੇਸ਼ ਅਹਿਮੀਅਤ ਵਾਲੇ ਹਨ, ਉਥੇ ਕਾਵਿ ਨਾਟਕੀ ਮੁੱਲਾਂ ਨਾਲ ਵੀ ਓਤਪੋਤ ਹਨ। ਸਾਰੇ ਕਾਵਿ ਨਾਟਕਾਂ ਦੀ ਭਾਸ਼ਾ ਲੋਕ ਸਭਿਆਚਾਰ ਅਤੇ ਲੋਕ ਮਨਾਂ ਦੇ ਅਨੁਕੂਲ ਹੈ। ਲੇਖਕ ਨੇ ਸਾਰੇ ਕਾਵਿ-ਨਾਟਕਾਂ ਨੂੰ ਬੇਹੱਦ ਸੰਜੀਦਗੀ ਅਤੇ ਕਾਵਿ-ਗੁਣਾਂ ਨਾਲ ਪਰੋਇਆ ਹੈ।
ਮੈਂ ਮਾਸਟਰ ਦੇਸ ਰਾਜ ਜੀ ਦੇ ਇਸ ਲੋਕਪੱਖੀ ਉਦਮ ਦੀ ਭਰਪੂਰ ਸ਼ਲਾਘਾ ਕਰਦਾ ਹੋਇਆ ਉਮੀਦ ਕਰਦਾ ਹਾਂ ਕਿ ਉਹ ਭਵਿੱਖ ਵਿਚ ਅਜਿਹੀਆਂ ਹੋਰ ਲੋਕਪੱਖੀ ਰਚਨਾਵਾਂ ਪੰਜਾਬੀ ਪਾਠਕਾਂ ਦੇ ਸਨਮੁੱਖ ਕਰਦੇ ਰਹਿਣਗੇ।
-ਡਾ. ਮੇਘਾ ਸਿੰਘ
₹100.00 Original price was: ₹100.00.₹80.00Current price is: ₹80.00.