-
Paunan Hath Sunehe
Author – Jeet Kammeana
Published By – Saptrishi Publications
Subject – Ghazals and Songsਜੀਤ ਕੰਮੇਆਣਾ ਦੇ ਕਾਵਿ ਸਫ਼ਰ ਦਾ ਆਗਾਜ਼ ਸੰਨ 1990 ਵਿੱਚ ਗੀਤ ਰਚਨਾ ਨਾਲ ਹੋਇਆ ਅਤੇ ਜਿਨ੍ਹਾਂ ਦੇ ਕਾਫੀ ਗੀਤ ਪੰਜਾਬ ਦੇ 15/16 ਮਸ਼ਹੂਰ ਕਲਾਕਾਰਾਂ ਦੀ ਅਵਾਜ਼ ਵਿੱਚ ਰੀਕਾਰਡ ਵੀ ਹੋਏ ਹਨ, ਹੁਣ ਉਹ ਗੀਤ, ਕਵਿਤਾ ਅਤੇ ਗ਼ਜ਼ਲ ਵਿੱਚ ਵੀ ਕਾਫੀ ਮੁਹਾਰਤ ਹਾਸਲ ਕਰ ਚੁੱਕਾ ਹੈ। ਜੀਤ ਕੰਮੇਆਣਾ ਗ਼ਜ਼ਲ ਦੀ ਰੂਹ ਤੋਂ ਦੀ ਚੰਗੀ ਤਰਾਂ ਵਾਕਫ ਹੋ ਰਿਹਾ ਹੈ, ਜਿਸ ਨੇ ਪੰਜਾਬੀ ਦੇ ਪ੍ਰਸਿੱਧ ਗ਼ਜ਼ਲਗੋਅ ਜਨਾਬ ਜਗੀਰ ਸੰਧਰ ਜੀ ਤੋਂ ਪ੍ਰੇਰਨਾ ਤੇ ਅਗਵਾਈ ਲਈ ਹੈ।
ਉਸ ਦੀਆਂ ਗ਼ਜ਼ਲਾਂ ਦੇ ਕੁਝ ਸ਼ਿਅਰ ਜੋ ਸਾਹਿਤਕ ਮਹਿਫਲਾਂ ਦਾ ਸ਼ਿੰਗਾਰ ਬਣਦੇ ਹਨ:
ਅੱਜ ਬੈਠ ਦੁਬਾਰਾ ਕੁਝ ਟੁੱਟੇ ਸੁਪਨੇ ਜੋੜਨ ਲੱਗਾ ਹਾਂ,
ਆਪ ਮੁਹਾਰੇ ਮਨ ਅਪਣੇ ਨੂੰ ਇਸ ਪਾਸੇ ਮੋੜਨ ਲੱਗਾ ਹਾਂ।
ਸੀਸ ਤਲੀ ‘ਤੇ ਰੱਖ ਕੇ ਖੁਦ ਮੈਂ ਕਾਤਿਲ ਕੋਲੇ ਪਹੁੰਚ ਗਿਆ,
ਸੱਜਣਾਂ ਦੇ ਅਹਿਸਾਨਾਂ ਦਾ ਅੱਜ ਕਰਜ਼ਾ ਮੋੜਨ ਲੱਗਾ ਹਾਂ।
ਸ਼ਾਮ ਸਵੇਰੇ ਚੜ੍ਹੀਏ ਸੂਲੀ, ਲੱਗ ਕੇ ਲੜ ਵਫ਼ਾਵਾਂ ਦੇ,
ਖਰੇ ਫੇਰ ਨਾ ਉਤਰ ਸਕੇ, ਸੱਜਣਾਂ ਦੀਆਂ ਇੱਛਾਵਾਂ ਦੇ।-ਮਨਜਿੰਦਰ ਗੋਲ੍ਹੀ