-
Ghor-Kande
Author Name – Harsi
Published By – Saptrishi Publications
Subject – Poetryਕੁੱਝ ਗੱਲਾਂ ਨੂੰ
ਤੁਕਬੰਦੀਆਂ ਨਾਲ
ਬੰਨ੍ਹ ਨੀ ਸਕਦੀ ਮੈਂ ।
ਓਹ ਖੁੱਲ੍ਹੀਆਂ ਕਵਿਤਾਵਾਂ
ਆਪ ਮੁਹਾਰੀਆਂ ਤੁਰਦੀਆਂ ਨੇ।
ਜਿਵੇਂ!
ਜਿਵੇਂ ਟਾਹਲੀ ਟੰਗੇ ਚਾਹ-ਗੁੜ ਆਲੇ
ਝੋਲੇ ਦੀ ਕਵਿਤਾ।
ਜਿਵੇਂ ਮਾਂ ਦੇ ਹੱਥ ਚ ਉਲਝੇ ਖਾਖੀ
ਗੋਲੇ ਦੀ ਕਵਿਤਾ।
ਜਿਵੇਂ ਮੋਟਰ ਆਲੇ ਕੋਠੇ ਕੱਚੀ
ਸੁਰਾਹੀ ਦੀ ਕਵਿਤਾ ।
ਜਿਵੇਂ ਵਿਹੜੇ ਵਿੱਚ ਡਹੇ ਮੰਜੇ ਦੀ
ਬਾਹੀ ਦੀ ਕਵਿਤਾ।