• -20%
    (0)

    Krishan Adunik Punjabi Kavian Di Nazar Vich

    Editor – Dr. Sunita Vashishat
    Published By – Saptrishi Publications
    Subject – Ficion

    ਭਾਰਤੀ ਇਤਿਹਾਸ ਮਿਥਿਹਾਸ ਵਿਚ ਸਭ ਤੋਂ ਅਨੂਠਾ, ਦਿਲਕਸ਼, ਵਿਰੋਧਾਭਾਸਾਂ ਭਰਿਆ ਤੇ ਬਹੁ- ਰੰਗਾ ਕਿਰਦਾਰ ਕ੍ਰਿਸ਼ਨ ਭਗਵਾਨ ਦਾ ਹੈ। ਉਸ ਦੀਆਂ ਅਦਭੁਤ ਲੀਲ੍ਹਾਵਾਂ ਅਤੇ ਵਿਸ਼ੇਸ਼ਤਾਵਾਂ ਦੇ ਆਧਾਰ ਤੇ ਹੀ ਉਸ ਨੂੰ 108 ਸਿਫਤੀ ਨਾਂਵਾਂ ਨਾਲ ਪੁਕਾਰਿਆ ਜਾਂਦਾ ਹੈ।ਸਿਫ਼ਤੀ ਨਾਂਵਾਂ ਦੇ ਦੂਜੇ ਸਿਰੇ ਤੇ ਉਹ 101 ਦੁਸ਼ਨਾਮ ਹਨ ਜੋ ਉਸ ਨੂੰ ਸ਼ਿਸ਼ੂਪਾਲ ਨੇ ਦਿੱਤੇ।
    ਪੰਜਾਬੀ ਲੋਕਧਾਰਾ ਅਤੇ ਕਵਿਤਾ ਵਿਚ ਕ੍ਰਿਸ਼ਨ ਦਾ ਆਕਰਸ਼ਨ ਕਦੇ ਮੱਧਮ ਨਹੀਂ ਪਿਆ।
    ਡਾ. ਸੁਨੀਤਾ ਵਸ਼ਿਸ਼ਟ ਦੀ ਲਿਖੀ ਇਹ ਪੁਸਤਕ ਇਸ ਤੱਥ ਨੂੰ ਬਹੁਤ ਭਰਪੂਰਤਾ ਨਾਲ ਪ੍ਰਮਾਣਿਤ ਕਰਦੀ ਹੈ। ਇਸ ਪੁਸਤਕ ਵਿਚ 170 ਆਧੁਨਿਕ ਪੰਜਾਬੀ ਕਵੀਆਂ ਦੀਆਂ ਕ੍ਰਿਸ਼ਨ ਦੀ ਜੀਵਨ-ਲੀਲ੍ਹਾ ਅਤੇ ਦਰਸ਼ਨ ਬਾਰੇ ਤਕਰੀਬਨ ਸਵਾ ਸਦੀ ਦੌਰਾਨ ਰਚੀਆਂ ਗਈਆਂ 200 ਕਵਿਤਾਵਾਂ ਦਾ ਬਹੁਤ ਸਾਰਥਕ ਅਧਿਐਨ ਹੈ। ਪ੍ਰੋ ਪੂਰਨ ਸਿੰਘ ਤੋਂ ਲੈ ਕੇ ਪਾਤਰ, ਪਾਸ਼, ਅਜਮੇਰ ਰੋਡੇ, ਉਦਾਸੀ, ਸੁਖਵਿੰਦਰ ਅੰਮ੍ਰਿਤ, ਸਵੀ, ਦੀਦ, ਮਨਜੀਤ ਇੰਦਰਾ, ਤਰਸੇਮ ਅਤੇ ਗੁਰਨਾਇਬ ਸਿੰਘ ਤੱਕ ਦੀਆਂ ਕਵਿਤਾਵਾਂ ਵਿਚ ਕ੍ਰਿਸ਼ਨ ਨਾਲ ਇਕ ਗਹਿਰੇ ਬਹੁ-ਨਾਦੀ ਸੰਵਾਦ ਦੀ ਪੇਸ਼ਕਾਰੀ ਇਸ ਪੁਸਤਕ ਦੀ ਲੇਖਿਕਾ ਡਾ ਸੁਨੀਤਾ ਵਸ਼ਿਸ਼ਟ ਦੀ ਬਹੁਤ ਮਹੱਤਵਪੂਰਨ ਪ੍ਰਾਪਤੀ ਹੈ।
    ਡਾ ਸੁਨੀਤਾ ਵਸ਼ਿਸ਼ਟ ਸਰਕਾਰੀ ਰਿਪੂਦਮਨ ਕਾਲਜ ਨਾਭਾ ਵਿਚ ਅਸਿਸਟੈਂਟ ਪ੍ਰੋਫੈਸਰ ਹੈ। ਪੰਜਾਬੀ ਕਵਿਤਾ ਅਤੇ ਭਾਰਤੀ ਮਿਥਿਹਾਸ ਦਾ ਸੰਬੰਧ ਉਸਦੇ ਅਧਿਐਨ ਦਾ ਵਿਸ਼ੇਸ਼ ਖੇਤਰ ਹੈ। ਬਹੁਤ ਰੀਝ ਅਤੇ ਮਿਹਨਤ ਨਾਲ ਲਿਖੀ ਗਈ ਇਸ ਪੁਸਤਕ ਦੀ ਸਾਮੱਗਰੀ ਆਮ ਪਾਠਕਾਂ ਤੋਂ ਲੈ ਕੇ ਸਾਹਿਤ ਅਤੇ ਸੱਭਿਆਚਾਰ ਦੇ ਵਿਸ਼ੇਸ਼ੱਗਾਂ ਤੱਕ ਦੀ ਦਿਲਚਸਪੀ ਅਤੇ ਧਿਆਨ ਦੀ ਹੱਕਦਾਰ ਹੈ।

    – ਪ੍ਰਕਾਸ਼ਕ

    Original price was: ₹300.00.Current price is: ₹240.00.