-
Sikh Rehat Maryada: Itehasik Paripekh
Editor – Dr. Rijban Kaur
Published By – Saptrishi Publications
Subject – Religionਡਾ. ਰਿਜਬਨ ਕੌਰ ( 12 ਮਈ 1975 – 8 ਮਾਰਚ 2021) ਨੇ ਆਪਣੀ ਸਕੂਲੀ ਪੜ੍ਹਾਈ ਧੂਰੀ, ਜ਼ਿਲ੍ਹਾ ਸੰਗਰੂਰ, ਬੀ.ਏ. ਆਨਰਜ਼ ਇਨ ਪੰਜਾਬੀ ਅਤੇ ਐਮ.ਏ. ਪੰਜਾਬੀ, ਖਾਲਸਾ ਕਾਲਜ ਫ਼ਾਰ ਵੁਮੈਨ, ਸਿਵਲ ਲਾਈਨਜ਼, ਲੁਧਿਆਣਾ ਤੋਂ ਕੀਤੀ। ਉਸ ਨੇ ਐਮ.ਏ. ਧਰਮ ਅਧਿਐਨ ਅਤੇ ਪੀਐਚ.ਡੀ. ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕੀਤੀ। ਧਰਮ ਅਧਿਐਨ ਦੇ ਅਧਿਆਪਕ ਵਜੋਂ ਡਾ. ਰਿਜਬਨ ਨੇ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਛੇ ਸਾਲ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ।ਅਧਿਆਪਨ ਦੇ ਨਾਲ-ਨਾਲ 2019 ਵਿਚ ਪੀਐਚ. ਡੀ. ਦੀ ਡਿਗਰੀ ਹਿੱਤ ਖੋਜ ਕਾਰਜ ਮੁਕੰਮਲ ਕੀਤਾ| ਅਧਿਆਪਨ ਵਾਂਗ ਖੋਜ ਕਰਨ ਦੀ ਚਾਹਤ ਡਾ. ਰਿਜਬਨ ਨੂੰ ਅਤਿ ਪਿਆਰੀ ਸੀ।ਡਾ. ਰਿਜਬਨ ਨੇ ਆਪਣੀ ਸੰਖੇਪ ਜਿਹੀ ਜ਼ਿੰਦਗੀ ਵਿਚ ਪਰਿਵਾਰ, ਅਧਿਆਪਨ ਅਤੇ ਖੋਜ ਵਿਚ ਅਤਿ ਮੁਸ਼ਕਲ ਅਤੇ ਅਤਿ ਲੋੜੀਂਦਾ ਤਵਾਜ਼ਨ ਹਮੇਸ਼ਾ ਬਣਾ ਕੇ ਰੱਖਿਆ ਸੀ। ਹਥਲੀ ਪੁਸਤਕ ਰਿਜਬਨ ਦਾ ਪੀਐਚ. ਡੀ. ਦਾ ਖੋਜ-ਕਾਰਜ ਹੈ, ਇਸ ਨੂੰ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਕਰਨ ਦੀ ਉਸ ਦੀ ਦਿਲੀ ਇੱਛਾ ਸੀ।ਉਸ ਦੀ ਇਸ ਇੱਛਾ ਨੂੰ ਪੂਰਾ ਕਰਦਿਆਂ ਉਸ ਦਾ ਖੋਜ-ਪ੍ਰਬੰਧ ਪੁਸਤਕ ਰੂਪ ਵਿਚ ਤੁਹਾਡੇ ਸਨਮੁੱਖ ਪੇਸ਼ ਹੈ। ਉਮੀਦ ਹੈ ਧਰਮ-ਅਧਿਐਨ ਵਿਚ ਦਿਲਚਸਪੀ ਰੱਖਣ ਵਾਲੇ ਖੋਜੀਆਂ ਲਈ ਇਹ ਲਾਹੇਵੰਦ ਸਾਬਿਤ ਹੋਵੇਗੀ।
ਡਾ. ਅਥਨੀਸ਼ ਕੌਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ।