-
Bandgi ਬੰਦਗੀ
Author Name – Gursharan Singh Ajeeb
Published By – Saptrishi Publications
Subject – Gazalਗੁਰਸ਼ਰਨ ਸਿੰਘ “ਅਜੀਬ” ਨੂੰ ਗ਼ਜ਼ਲਗੋਈ ਦਾ ਕੁਲ ਕੁਲ ਵਹਿੰਦਾ ਚਸ਼ਮਾ ਕਹਿ ਸਕਦਾ ਹਾਂ ਜੇ ਰਸਤੇ ਦੀਆਂ ਰੁਕਾਵਟਾਂ ਤੋਂ ਘਬਰਾਉਂਦਾ ਨਹੀਂ, ਸਗੋਂ ਉਨ੍ਹਾਂ ਦੇ ਨਾਲ ਖਹਿੰਦਾ ਰਹਿੰਦਾ ਆਪਣੀ ਇਸ “ਬੰਦਗੀ” ਵਿੱਚ ਨਿਵੇਕਲਾ ਸੰਗੀਤ ਪੈਦਾ ਕਰਦਾ ਹੋਇਆ ਆਪ ਮੁਹਾਰੇ ਵਹਿੰਦਾ ਜਾਂਦਾ ਹੈ। ਉਹ ਕਦੇ ਕੱਚੀਆਂ ਗੋਲੀਆਂ ਨਹੀਂ ਖੇਡਦਾ, ਉਸ ਦੀ ਗ਼ਜ਼ਲਗੋਈ ਦਾ ਖੁਰਦਬੀਨੀ ਵਿਸ਼ਲੇਸ਼ਣ ਕਰਦਿਆਂ, ਇਸ ਗੱਲ ਦੀ ਪੁਖ਼ਤਗੀ ਹੁੰਦੀ ਹੈ ਕਿ ਉਸ ਦੀ ਇਸ ਮੁਹਾਰਤ ਨੂੰ ਲੰਬੇ ਅਭਿਆਸ ਦੀ ਪੁੱਠ ਚੜ੍ਹੀ ਹੈ। ਉਸ ਦੀ ਗ਼ਜ਼ਲ ਪ੍ਰਤੀ ਇਹ ਸ਼ਿੱਦਤ ਸਮਤਲ ਧਰਾਤਲ, ’ਤੇ ਲੰਬੀ ਝੜੀ ਦੇ ਵਾਂਗ ਹੈ, ਹੌਲ਼ੀ ਹੌਲ਼ੀ ਰਚਦੀ ਰਚਦੀ, ਉਸਨੂੰ ਸਿਰ ਤੋਂ ਪੈਰਾਂ ਤਾਈਂ ਗ਼ਜ਼ਲਗੋਈ ‘ਚ ਗੜੁੱਚ ਕਰ ਚੁੱਕੀ ਹੈ।
ਮੁੱਖਬੰਦ ਬੇਸ਼ੱਕ ਕਿਸੇ ਵੀ ਪੁਸਤਕ ਦਾ ਸ਼ੀਸ਼ਾ ਹੁੰਦੈ, ਪਰ ਫਿਰ ਮੈਂ ਇਸਨੂੰ ਹਲਕੀ ਜਿਹੀ ਛੋਹ ਹੀ ਕਹਾਂਗਾ। ਮੇਰੇ ਇਹ ਕਹਿਣ ਦਾ ਅਸਲ ਭਾਵ ਹੈ ਕਿ ਸਬੰਧਤ ਪੁਸਤਕ ਦਾ ਪੂਰਨ ਅਨੰਦ ਮਾਨਣ ਲਈ ਪਾਠਕਾਂ ਨੂੰ ਇਹ ਪੁਸਤਕ ਜ਼ਰੂਰ ਹੀ ਪੜ੍ਹਨੀ ਚਾਹੀਦੀ ਹੈ। ਮੈਂ ਗੁਰਸ਼ਰਨ ਸਿੰਘ ਅਜੀਬ ਹੋਰਾਂ ਦੀ ਸਦੀਵੀ ਨਰੋਈ ਸਿਹਤ ਅਤੇ ਕਲਮ ਦੀ ਲਗਾਤਾਰਤਾ ਲਈ ਦੁਆ ਕਰਦਾ ਹਾਂ ਅਤੇ ਦਿਲ ਦੀਆਂ ਗਹਿਰਾਈਆਂ ਤੋਂ ਉਨ੍ਹਾਂ ਨੂੰ ਇਸ ਪੰਜਵੇਂ ਗ਼ਜ਼ਲ ਸੰਗ੍ਰਹਿ “ਬੰਦਗੀ” ਲਈ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ।ਬਲਦੇਵ ਕ੍ਰਿਸ਼ਨ ਸ਼ਰਮਾ