-
Band Darwaaze
Author Name – Dr. Nimmi Vashishat
Published By – Saptrishi Publications
Subject – Poems -
Kav Samunder
Author Name – Kulbir Singh Kanwal
Published By – Saptrishi Publications
Subject – Gazal‘ਸਾਂਝਾਂ ਪਿਆਰ ਦੀਆਂ’ ਦੁਨੀਆਂ ਦਾ ਉਹ ਇੱਕੋ-ਇੱਕ ਗਰੁੱਪ ਹੈ ਜੋ ਸੰਸਾਰ ਦੇ ਹਰ ਕੋਨੇ ਵਿਚ ਬੈਠੇ ਅਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਵਿਚ ਕਾਰਜਸ਼ੀਲ ਕਾਮੇ ਨੂੰ ਆਪਣੇ ਕਲਾਵੇ ਵਿਚ ਲੈ ਕੇ ਫ਼ਰਸ਼ ਤੋਂ ਅਰਸ਼ ਤਕ ਲਿਜਾਣ ਲਈ ਤਤਪਰ ਹੈ। ਇਸ ਗਰੁੱਪ ਵਿਚ ਸਿਖਾਂਦਰੂ ਦੇ ਤੌਰ ’ਤੇ ਆਏ ਕਈ ਸ਼ਾਇਰ ਸੱਤ ਸਾਲ ਦੇ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਪੰਜਾਬੀ ਸਾਹਿਤ ਦੇ ਆਕਾਸ਼ ਵਿਚ ਧਰੂ ਤਾਰੇ ਵਾਂਗ ਚਮਕਣ ਲੱਗ ਪਏ ਹਨ। ਗਰੁੱਪ ਦਾ ਮੁੱਖ ਉਦੇਸ਼ ਭਾਵੇਂ ਨਵੇਂ ਸ਼ਾਇਰਾਂ ਨੂੰ ਸ਼ਾਇਰੀ ਵਿਚ ਪਰਪੱਕ ਬਣਾਉਣਾ ਅਤੇ ਉਸਤਾਦ ਸ਼ਾਇਰਾਂ ਨੂੰ ਬਣਦਾ ਮਾਣ-ਸਤਿਕਾਰ ਦੇਣਾ ਹੈ, ਨਾਲ ਹੀ ਇਹ ਗਰੁੱਪ ਪੰਜਾਬੀ ਸਾਹਿਤ ਨੂੰ ਢਾਹ ਲਾਉਣ ਲਈ ਸਰਗਰਮ ਸਾਫ਼ੀਏ ਨੂੰ ਨੱਥ ਪਾਉਣ ਲਈ ਵਿੱਢੇ ਹਰ ਸੰਘਰਸ਼ ਨੂੰ ਫੈਸਲਾਕੁੰਨ ਮੁਕਾਮ ਤਕ ਪਹੁੰਚਾਣ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
157 ਸ਼ਾਇਰਾਂ ਦੇ ਇਸ ਵੱਡਆਕਾਰੀ ਕਾਵਿ ਗ਼ਜ਼ਲ ਸੰਗ੍ਰਹਿ ਵਿਚ ਜਿੱਥੇ ਨਵੇਂ ਸ਼ਾਇਰਾਂ ਨੂੰ ਪਹਿਲ ਦਿੱਤੀ ਗਈ ਹੈ, ਓਥੇ ਉਸਤਾਦ ਸ਼ਾਇਰਾਂ ਨੂੰ ਵੀ ਸਨਮਾਨ ਦਿੱਤਾ ਗਿਆ ਹੈ। ਉਸਤਾਦ ਸ਼ਾਇਰਾਂ ਨਾਲ ਛਪ ਕੇ ਨਵੇਂ ਸ਼ਾਇਰਾਂ ਨੂੰ ਮਾਣ ਮਹਿਸੂਸ ਹੋਵੇਗਾ। ਗਰੁੱਪ ਦਾ ਇਹੋ ਉਦੇਸ਼ ਹੈ।ਮਿੱਤਰ ਸੈਨ ਮੀਤ
-
Khamosh Zindgi
Author Name – Rekha
Published By – Saptrishi Publications
Subject – Poetry -
Pata Nahi-Kyun?
Author Name – Surbhi Khullar
Published By – Saptrishi Publications
Subject – Poetry -
Pravashi Sehtiyakar Sureshchander Sukhla’Sard Aalok’ Ki Hindi Sahitya Ko Den
Author Name – Dr. Loveleen Kaur
Published By – Saptrishi Publications
Subject – Literature -
Sahityik Vithiyan
Author Name – Dr. Leem Chand
Published By – Saptrishi Publications
Subject – Literature -
Shabdon ke Suman
Author Name – Sh. Vishnu Kumar Gaur, Smt. Savita Sharma
Published By – Saptrishi Publications
Subject – Poetry -
SIRJNA DI JOOH
Author Name – JASBIR BHULLAR
Published By – Saptrishi Publications
Subject – Interviews about Writers and Painters Creativityਕੀ ਤੁਸੀਂ ਵੀ ਲੇਖਕ ਜਾਂ ਚਿੱਤਰਕਾਰ ਬਣਨ ਦੇ ਚਾਹਵਾਨ ਹੋ?
ਤਾਂ ਸਿਰਜਣਾ ਦੇ ਭੇਤਾਂ ਤਕ ਪਹੁੰਚਣ ਲਈ ਪੰਜਾਬ ਦੇ ਨਾਮਵਰ ਚਾਰ ਨਾਮਵਰ ਲੇਖਕਾਂ (ਅਮ੍ਰਿਤਾ ਪ੍ਰੀਤਮ, ਗੁਰਬਚਨ ਸਿੰਘ ਭੁੱਲਰ, ਸੁਖਵੰਤ ਕੌਰ ਮਾਨ, ਜਸਬੀਰ ਭੁੱਲਰ) ਅਤੇ ਚਾਰ ਨਾਮਵਰ ਚਿੱਤਰਕਾਰਾਂ (ਪ੍ਰੇਮ ਸਿੰਘ, ਜਗਦੀਪ ਗਰਚਾ, ਸਤਵੰਤ ਸੁਮੇਲ ਅਤੇ ਮਦਨ ਲਾਲ ਇਸ਼ਕ) ਨਾਲ ਉਨ੍ਹਾਂ ਦੀ ਸਿਰਜਣ ਪ੍ਰਕਿਰਿਆ ਬਾਰੇ ਨਾਲ ਕੁੱਝ ਖ਼ਾਸ ਮੁਲਾਕਾਤਾਂ ਦੀ ਤਾਜ਼ਾ ਪੁਸਤਕ ਜ਼ਰੂਰ ਪੜ੍ਹੋ। -
Transgender: Samaj Evm Sahit
Author Name – Dr. Bharat Bhushan
Published By – Saptrishi Publications
Subject – Literature -
Viah De Lok Geetan Da Tulnatmak Adhiain
Author Name – Dr. Sukhwinder Kaur
Published By – Saptrishi Publications
Subject – Geetਡਾ. ਸੁਖਵਿੰਦਰ ਕੌਰ ਦੀ ਇਹ ਪੁਸਤਕ ‘ਵਿਆਹ ਦੇ ਲੋਕ ਗੀਤਾਂ ਦਾ ਤੁਲਨਾਤਮਕ ਅਧਿਐਨ’ (ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਵਿਸ਼ੇਸ਼ ਸੰਦਰਭ ਵਿਚ) ’ਚ ਵਿਆਹ ਸੰਬੰਧੀ ਲੋਕ-ਗੀਤਾਂ ਅਤੇ ਰੀਤਾਂ- ਰਸਮਾਂ ਦਾ ਇਕੱਤਰੀਕਰਨ ਅਤੇ ਤੁਲਨਾਤਮਕ ਅਧਿਐਨ ਵਿੱਚ ਸਖ਼ਤ ਘਾਲਣਾ ਕੀਤੀ ਹੈ। ਇਸ ਪੁਸਤਕ ਵਿੱਚ ਸਮੱਗਰੀ ਇਕੱਤਰੀਕਰਨ ਅਤੇ ਸੰਚਾਰ ਵਿਧੀਆਂ ਦੀ ਵਰਤੋਂ ਬੜੀ ਸੂਝ-ਬੂਝ ਨਾਲ ਕੀਤੀ ਗਈ ਹੈ। ਡਾ. ਸੁਖਵਿੰਦਰ ਕੌਰ ਅਜਿਹੀ ਸ਼ਖ਼ਸੀਅਤ ਹੈ ਜਿਸਨੇ ਆਪਣੇ ਇਸ ਮਹੱਤਵਪੂਰਨ ਵਿਸ਼ੇ ਨੂੰ ਅਣਥੱਕ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਨਿਭਾਇਆ ਹੈ। ਇਹ ਪੁਸਤਕ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਇਤਿਹਾਸਕਤਾ, ਭੂਗੋਲਿਕਤਾ ਅਤੇ ਸਭਿਆਚਾਰਕ ਜਾਣਕਾਰੀ ਦੇ ਨਾਲ-ਨਾਲ ਵਿਆਹ ਸੰਬੰਧੀ ਲੋਕ ਗੀਤਾਂ ਅਤੇ ਰੀਤਾਂ-ਰਸਮਾਂ ਨੂੰ ਨਿਭਾਉਣ ਸਮੇਂ ਗਾਏ ਜਾਂਦੇ ਗੀਤਾਂ ਅਤੇ ਸਮੱਗਰੀ ਬਾਰੇ ਮਹੱਤਵਪੂਰਨ ਜਾਣਕਾਰੀ ਮੁਹੱਈਆ ਵੀ ਕਰਵਾਈ ਗਈ ਹੈ।
ਡਾ. ਸੁਖਵਿੰਦਰ ਕੌਰ ਵੱਲੋਂ ਤਿੰਨਾਂ ਰਾਜਾਂ – ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ – ਦੀਆਂ ਰੀਤਾਂ-ਰਸਮਾਂ ਅਤੇ ਲੋਕ ਗੀਤਾਂ ਦੇ ਪੱਖ ਤੋਂ ਵਿਸ਼ੇ ਦੀ ਚੋਣ ਬਹੁਤ ਹੀ ਮਹੱਤਵਪੂਰਨ ਹੈ। ਇਹ ਆਪਣੇ ਆਪ ਵਿਚ ਤਿੰਨਾਂ ਖੇਤਰਾਂ ਦੀ ਭੂਗੋਲਿਕਤਾ ਦੀ ਸਾਂਝ ਨੂੰ ਨਿਖੇੜਦੀ ਵੀ ਹੈ ਅਤੇ ਸਭਿਆਚਾਰਕ ਪੱਖ ਤੋਂ ਵਿਭਿੰਨਤਾ ਹੋਣ ਕਾਰਨ ਇਨ੍ਹਾਂ ਵਿਚ ਵੀ ਸਾਂਝ ਪ੍ਰਗਟਾਉਂਦੀ ਹੈ। ਇਸ ਪੁਸਤਕ ਲਈ ਮੈਂ ਡਾ. ਸੁਖਵਿੰਦਰ ਕੌਰ ਨੂੰ ਤਹਿ ਦਿਲੋਂ ਮੁਬਾਰਕਬਾਦ ਦਿੰਦੀ ਹਾਂ ਅਤੇ ਭਵਿੱਖ ਵਿਚ ਲੋਕ ਗੀਤਾਂ ਦੀ ਵੱਖੋ-ਵੱਖ ਵੰਨਗੀਆਂ ਦੇ ਸਭਿਆਚਾਰਕ ਅਧਿਐਨ ਅਤੇ ਇਕੱਤਰੀਕਰਨ ਕਰਦੇ ਰਹਿਣ ਦੀ ਆਸ ਰੱਖਦੀ ਹਾਂ।
ਡਾ. ਮਲਕੀਤ ਕੌਰ