-
(Lokdhara Ate Sabhyachar Chintan (Punjab Ate Vishav Paripekh)
Author Name – Dr. Rajinder Singh Sekhon
Published By – Saptrishi Publications
Subject – Articleਪੰਜਾਬੀ ‘ਲੋਕਧਾਰਾ` ਅਤੇ ‘ਸਭਿਆਚਾਰ’ ਦੋਵੇਂ ਗਿਆਨ-ਅਨੁਸ਼ਾਸਨ ਜਦੋਂ ਤੋਂ ਪੈਦਾ ਹੋਏ ਹਨ, ਉਸ ਵੇਲੇ ਤੋਂ ਹੀ ਇਸ ਦੇ ਚਿੰਤਕਾਂ ਦਾ ਚਿੰਤਨ ਕਾਟੇ ਹੇਠ ਆਉਂਦਾ ਰਿਹਾ ਹੈ। ਲੋਕਧਾਰਾ ਦੇ ਖੇਤਰ ਵਿਚ ਅਸੀਂ ‘ਲੋਕਯਾਨ’, ‘ਲੋਕ-ਵਿਰਸਾ’, ‘ਲੋਕਵੇਦ’, ‘ਲੋਕਲੋਰ’ ਦੇ ਝਟਕੇ ਖਾਂਦੇ ਰਹੇ ਹਾਂ। ਕਦੇ ਅਸੀਂ ਲੋਕਾਂ ਵਿਚ ਪਈ ਲੋਕਧਾਰਾ ਦੀ ਬਜਾਏ ‘ਸਾਹਿਤ ਵਿਚ ਲੋਕਧਾਰਾ’ ਵਧੇਰੇ ਤਲਾਸ਼ਦੇ ਰਹੇ ਹਾਂ। ਕਦੇ ਅਧਿਐਨ-ਵਿਧੀਆਂ ਨੂੰ ਲੈ ਕੇ ਸਾਡੇ ਵਿਚ ਵਿਵਾਦ ਪੈਦਾ ਹੁੰਦੇ ਹਨ ਅਤੇ ਕਦੇ ਇਸ ਦੇ ਅਧਿਐਨ-ਖੇਤਰਾਂ ਬਾਰੇ। ਅਸੀਂ ਲੰਮਾ ਸਮਾਂ ‘ਸਭਿਅਤਾ` ਅਤੇ ‘ਸਭਿਆਚਾਰ’ ਵਿਚ ਓਵੇਂ ਹੀ ਫਰਕ ਨਹੀਂ ਕਰ ਸਕੇ ਜਿਵੇਂ ਅਸੀਂ ‘ਲੋਕ ਗੀਤ’ ਅਤੇ ‘ਲੋਕ ਸਾਹਿਤ’ ਵਿਚ ਨਹੀਂ ਕਰ ਸਕੇ। ਸਾਡੇ ਵਿਦਵਾਨਾਂ ਨੇ ਸੰਕਲਪਾਂ ਦੇ ਸਪੱਸ਼ਟੀਕਰਨ ਅਤੇ ਉਨ੍ਹਾਂ ਨੂੰ ਨਿਖੇੜ-ਨਿਖੇੜ ਕੇ ਪੇਸ਼ ਕਰਨ ਵਿਚ ਰੁਚੀ ਨਹੀਂ ਵਿਖਾਈ। ਅਸੀਂ ਲੋਕਧਾਰਾ ਅਤੇ ਸਭਿਆਚਾਰ ਦੇ ਖੇਤਰ ਵਿਚ ਹੋਏ ਮੌਲਿਕ ਚਿੰਤਨ ਤੱਕ ਆਪਣੀ ਪਹੁੰਚ-ਰਸਾਈ ਨਹੀਂ ਕਰ ਸਕੇ। ਅਸੀਂ ਆਪਣੇ ਆਸੇ-ਪਾਸੇ ਦੇ ਚਿੰਤਨ ਨੂੰ ਹੀ ‘ਕਾਫੀ’ ਜਾਂ ‘ਮੁਕੰਮਲ’ ਸਮਝਣ ਦੀ ਗਲਤੀ ਕਰਦੇ ਰਹੇ ਹਾਂ। ਅਸੀਂ ਉਵੇਂ ਪੜ੍ਹਿਆ-ਲਿਖਿਆ-ਵਿਚਾਰਿਆ ਹੈ ਜਿਵੇਂ ਸਾਨੂੰ ਚੰਗਾ ਲੱਗਿਆ ਹੈ।ਜਿਸ ਦੀ ‘ਲੋੜ’ ਸੀ, ਉਸ ਵੱਲ ਧਿਆਨ ਨਹੀਂ ਦਿੱਤਾ। ਇਹੋ ਕਾਰਨ ਹੈ ਕਿ ‘ਲੋਕਧਾਰਾ’ ਦੇ ਮੁਢਲੇ ਚਿੰਤਕ ਵਿਲੀਅਮ ਥਾਮਸ ਬਾਰੇ ਪੰਜਾਬੀ ਵਿਚ ਇੱਕ ਲੇਖ ਵੀ ਉਪਲਬਧ ਨਹੀਂ ਹੈ। ਹਥਲੀ ਪੁਸਤਕ ਇਨ੍ਹਾਂ ਦੇਸ਼ਾਂ ਤੋਂ ਮੁਕਤ ਹੋਣ ਦਾ ਦਾਅਵਾ ਨਹੀਂ ਕਰਦੀ ਪਰ ਇਸ ਖੇਤਰ ਵਿਚੋਂ ਚੁਣੇ ਗਏ ਚਿੰਤਕਾਂ ਦੇ ਸਭਿਆਚਾਰ/ਲੋਕਧਾਰਾ ਚਿੰਤਨ ਸਬੰਧੀ ਲੋੜੀਂਦੀ ਮੁਕੰਮਲ ਜਾਣਕਾਰੀ ਮੁਹੱਈਆ ਕਰਵਾਉਣ ਦਾ ਦਾਅਵਾ ਜ਼ਰੂਰ ਕਰਦੀ ਹੈ।
-ਡਾ. ਰਾਜਿੰਦਰ ਸਿੰਘ ਸੇਖੋਂ
-
1857 Da Vidroh
Author Name – Mandeep Kaur
Published By – Saptrishi Publications
Subject – History -
A to Z Fauna for Kids
Author Name – Harshika Bishnoi
Published By – Saptrishi Publications
Subject – Children Book -
Aad Jugaad Puadh (Volume IV)
Editor Name – Manmohan Singh Daon
Published By – Saptrishi Publications
Subject – Literatureਆਪਣੀ ਅਣਥੱਕ ਖੋਜੀਤੇ ਨਵੀਂ ਨਿਵੇਕਲੀ ਸਾਹਿਤਕ ਤੇ ਸਭਿਆਚਾਰਕ ਸੋਝੀ ਦਾ ਪ੍ਰਤੱਖ ਪ੍ਰਮਾਣ ਸ. ਮਨਮੋਹਨ ਸਿੰਘ ਦਾਊਂ ਦੀ ਹਥਲੀ ਪੁਸਤਕ “ਆਦਿ ਜੁਗਾਦਿ ਪੁਆਧ (ਪਰਾਗਾ ਚੌਥਾ ਖੋਜ ਪੁਸਤਕ) ਹੈ ਜਿਸ ਨੇ ਪੁਆਧ ਨੂੰ ਪੁਨਰ ਸੁਰਜੀਤ ਕਰ ਵਿਖਾਇਆ ਹੈ। ਇਸ ਤੋਂ ਪਹਿਲਾਂ ‘ਪੁਆਧ ਦਰਪਣ` (2006), “ਧਰਤ ਪੁਆਧ’ (2016), “ਪੁਆਧ ਕੀਆਂ ਝਲਕਾਂ (2021) ਅਤੇ ‘ਚੰਡੀਗੜ੍ਹ ਲੋਪ ਕੀਤੇ ਪੁਆਧੀ ਪਿੰਡ` (2016) ਪੁਸਤਕਾਂ ਨਿਹਾਇਤ ਪੜ੍ਹਨਯੋਗ ਹਨ।
ਮਨਮੋਹਨ ਸਿੰਘ ਦਾਊਂ ਪਿਛਲੇ 20 ਸਾਲਾਂ ਤੋਂ ਪੁਆਧ ਖੇਤਰ ਨੂੰ ਜਗਮਗਾਉਣ ਲਈ ਨਿਰੰਤਰ ਜੁਟਿਆ ਹੋਇਆ ਹੈ। ਉਸ ਦੇ ਇਸ ਸਿਰੜ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਥੋੜੀ ਹੈ।ਅਸੀਂ ਉਸ ਦੇ ਇਸ ਉੱਦਮ ਨੂੰ ਮੁਬਾਰਕ ਆਖਣ ਦੀ ਖੁਸ਼ੀ ਲੈਂਦੇ ਹਾਂ।ਡਾ, ਨਿਰਮਲ ਸਿੰਘ ਮੋਬਾ
ਸੇਵਾਦਾਰ ਪੰਜਾਬੀ ਸੱਥ ਲਾਂਬੜਾ
(ਜਲੰਧਰ) ਪੰਜਾਬ। -
Aaj Milava
Author Name – Swinder Singh Seehra
Published By – Saptrishi Publications
Subject – Ficionਪਾਠ ਕਰਦਿਆਂ ਤੇ ਪਰਮਾਤਮਾ ਦਾ ਨਾਮ ਜਪਦਿਆਂ ਕਿੰਨਾ ਸਮਾਂ ਲੰਘ ਗਿਆ, ਪਰ ਸਾਨੂੰ ਪਤਾ ਹੀ ਨਹੀਂ, ਅਸੀਂ ਇਸ ਪੰਥ ’ਤੇ ਚਲਦਿਆਂ ਕਿੱਥੋਂ ਤੱਕ ਪਹੁੰਚੇ ਹਾਂ, ਸਾਡੀ ਕੀ ਅਵਸਥਾ ਹੈ? ਪਰਮਾਤਮਾ ਤਾਂ ਸਾਨੂੰ ਕੋਈ ਦੁੱਖ ਤਕਲੀਫ਼ ਨਹੀਂ ਦਿੰਦਾ ਹੈ। ਪੰਜਾਹ ਸੱਠ ਸਾਲ ਦੀ ਉਮਰ ਤੱਕ ਪਹੁੰਚਦਿਆਂ ਪਹੁੰਚਦਿਆਂ ਸਾਡੀ ਅਵਸਥਾ ਕੀ ਹੋ ਜਾਂਦੀ ਹੈ? ਦੁਖੀ, ਲਾਚਾਰ ਤੇ ਬੇਬਸ। ਇਹ ਦੁੱਖ ਕਿੱਥੋਂ ਆਉਦੇ ਹਨ? ਅਸੀਂ ਤਾਂ ਸਾਰੀ ਜ਼ਿੰਦਗੀ ਸੁਖੀ ਹੋਣ ਦੇ ਸਾਧਨ ਸਾਮਾਨ ਇਕੱਠੇ ਕਰਨ ਵਿੱਚ ਲੱਗੇ ਰਹਿੰਦੇ ਹਾਂ। ਫਿਰ ਇਹ ਦੁੱਖ ਕਿੱਥੋਂ ਆ ਜਾਂਦੇ ਹਨ?
ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਪੜ੍ਹੋ ‘ਸਵਿੰਦਰ ਸਿੰਘ ਸੀਹਰਾ’ ਜੀ ਦੀ ਗੁਰਬਾਣੀ ਵਿਚਾਰ ਬਾਰੇ ਨਵੀਂ ਪੁਸਤਕ ‘ਆਜੁ ਮਿਲਾਵਾ’
-
Aakash Ganga
Author Name – Gian Singh ‘Dardi’
Published By – Saptrishi Publications
Subject – Gazalਪੰਜਾਬੀ ਗ਼ਜ਼ਲ ਹੁਣ ਬੇ-ਬਹਿਰੀ ਤੇ ਛੰਦਾਂ ਤੋਂ ਰਹਿਤ ਕਿਆਸੀ ਵੀ ਨਹੀਂ ਜਾ ਸਕਦੀ। ਮੈਨੂੰ ਖੁਸੀ ਹੈ ਕਿ ਸ਼ਾਇਰ ਗਿਆਨ ਸਿੰਘ ‘ਦਰਦੀ’ ਦੀਆਂ ਗ਼ਜ਼ਲਾਂ ਦਾ ਹਰ ਸ਼ਿਅਰ ਨਿਰਧਾਰਤ ਛੰਦਾਂ, ਬਹਿਰਾਂ ਵਿਚ ਅਤੇ ਗ਼ਜ਼ਲ
ਤਕਨੀਕ ਵਿਚ ਸੰਪੂਰਨ ਹੈ। ਦਰਦੀ ਨੇ ਆਪਣੀ ਹਰ ਗ਼ਜ਼ਲ ਦੇ ਅੰਤ ਵਿਚ ਉਸ ਦੇ ਬਹਿਰ ਛੰਦ ਦਾ ਨਾਮ ਅਤੇ ਸਰੂਪ ਲਿਖ ਦਿੱਤਾ ਹੈ ਹਰ ਗ਼ਜ਼ਲ ਆਪਣੇ ਸਰੂਪ ਵਿਚ ਪੂਰੀ ਹੈ। ਦਰਦੀ ਨੇ ਬਹੁਤ ਸਾਰੀਆਂ ਗ਼ਜ਼ਲਾਂ ਐਸੇ ਬਹਿਰਾਂ ਵਿਚ ਵੀ ਕਹੀਆਂ ਹਨ, ਜੋ ਕਿ ਆਮ ਸ਼ਇਰ ਉਹਨਾਂ ਵਿਚ ਗ਼ਜ਼ਲਾਂ ਕਹਿਣੋਂ ਡਰਦੇ ਹਨ। ਦਰਦੀ ਨੇ ਇਹ ਬਹਿਰ ਬਹੁਤ ਸੁੰਦਰਤਾ ਨਾਲ ਨਿਭਾਏ ਹਨ। ਮੈਂ ਗਿਆਨ ਸਿੰਘ ‘ਦਰਦੀ” ਨੂੰ ਬਹਿਰਾਂ ਅਤੇ ਛੰਦਾਂ ਨੂੰ ਨਿਭਾਉਣ ਉੱਤੇ ਸ਼ਾਬਾਸ਼ ਦੇਂਦਾ ਹਾਂ ਅਤੇ, “ਆਕਾਸ਼ ਗੰਗਾ” (ਗ਼ਜ਼ਲ ਸੰਗ੍ਰਹਿ) ਨੂੰ ਪਾਠਕਾ ਵਾਸਤੇ ਰੀਲੀਜ਼ ਕਰਦਿਆਂ ਖੁਸੀ ਮਹਿਸੂਸ ਕਰਦਾ ਹਾਂ। ਇਹ ਗ਼ਜ਼ਲਾਂ ਪੰਜਾਬੀ ਗ਼ਜ਼ਲ ਦੀਆਂ ਧਰੋਹਰ ਬਣਨਗੀਆਂ।ਸੁਲੱਖਣ ਸਰਹੱਦੀ
-
-
Adarsh Sikh Nariyan ਆਦਰਸ਼ ਸਿੱਖ ਨਾਰੀਆਂ
Author Name – Dr. Jagdeesh Kaur Vadiya
Published By – Saptrishi Publications
Subject – Prose
Language- Punjabi -
Adhunik Hindi Gadhya: Kaljai Rachnaayon ke Sarokar
Author Name – Dr. Surjeet Kaur
Published By – Saptrishi Publications
Subject – Ficion -
Adhunik Hindi Kavya Kurukshetra Tatha Andha -Yug ka Yudh – Darshan
Author Name – Dr. Surjeet Kaur
Published By – Saptrishi Publications
Subject – ficion -
Adunik Panjabi Kavita De Bhashi Sarokar
Author Name – Dr. Sandeep Kaur
Published By – Saptrishi Publications
Subject – literature -
Akhari Noor
Author – Harmanjot Singh
Published By – Saptrishi Publications
Subject – Poetryਮੇਰੀ ਜਿੰਦਗੀ ਦਾ ਹਰ ਦੁੱਖ-ਸੁੱਖ ਵੀ ਮੈਂ ਸਫ਼ਿਆਂ ਨਾਲ ਹੀ ਸਾਂਝਾ ਕੀਤਾ ਹੈ।ਇਹਨਾਂ ਮੁਹੱਬਤ ਭਰੇ ਸ਼ਬਦਾਂ ਨਾਲ ਬੁਣੀਆਂ ਕਵਿਤਾਵਾਂ ਉਸ ਦੁਨਿਆਵੀ ਪਿਆਰ ਭਾਵ ਕਿਸੇ ਆਸ਼ਕ ਮਾਸ਼ੂਕ ਵਾਲਾ ਨਹੀਂ ਹੈ ਬਲਕਿ ਇਹ ਤਾਂ ਮੇਰੇ ਅਤੇ ਰੱਬ ਵਿਚਕਾਰਲੇ ਪਿਆਰ ਦੀ ਗਵਾਹੀ ਅਤੇ ਦੂਜਿਆਂ ਲਈ ਹਮੇਸ਼ਾ ਬਲਦੇ ਦੀਵੇ ਦੀ ਤਰ੍ਹਾਂ ਚਾਨਣ ਕਰਨ ਵਾਲੇ ਹਨ। ਕਵਿਤਾਵਾਂ ਵਿੱਚ ਅੱਖਰ ਭਾਵੇਂ ਕਿੰਨੇ ਹੀ ਮੁਹੱਬਤ ਜਾਂ ਉਦਾਸੀ ਨਾਲ ਭਰੇ ਹੋਣ, ਉਹਨਾਂ ਵਿੱਚੋਂ ਫਿਰ ਵੀ ਚੰਗੇ ਅਹਿਸਾਸ ਤੇ ਸਚਾਈ ਦੀ ਚਮਕ ਉਘੜਦੀ ਹੈ ਅਤੇ ਕੁਝ ਕੁ ਵਿੱਛੜਿਆਂ ਦੀਆਂ ਉਡੀਕਾਂ ਵਿੱਚ ਉਲੀਕੇ ਸ਼ਬਦ ਮੈਨੂੰ ਉਹਨਾਂ ਦੇ ਮਿਲਣ ਦਾ ਅਹਿਸਾਸ ਅਤੇ ਦੁੱਖ ਘਟਾ ਦਿੰਦੇ ਹਨ। ਮੇਰੀਆਂ ਹਰ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਪੂਰਾ ਕਰਦੇ ਅੱਖਰ ਇੱਕ ਕਵਿਤਾ ਦਾ ਰੂਪ ਧਾਰਨ ਕਰਦੇ ਹਨ।ਮੇਰੇ ਹਰ ਅਹਿਸਾਸ ਨੂੰ ਪੜ੍ਹਨ ਵਾਲੇ ਦੋ ਬੱਸਾਂ ‘ਚ ਭੇਜਦੇ ਨੇ ਮੇਰੀ ਕਲਮ ਦੀ ਸਲਾਈ ਤੇ ਬੂਟੇ ਅਪਰ
ਕੀ ਖੱਟਿਆ ਫ਼ਕੀਰਾਂ ਵਾਲੀ ਜ਼ਿੰਦਗੀ ਚੋਂ,
ਲੋਕੀ ਖੇਡ ਕੇ ਸ਼ੈਤਾਨੀਆਂ ਵਾਹ ਕਮਾਲ ਬਣ ਗਏ।ਹਰਮਨਜੋਤ ਸਿੰਘ