online scamonline scamonline scamonline scamonline scamonline scamonline scamonline scamonline scamonline scamonline scamonline scamonline scamonline scam

Warning: Cannot modify header information - headers already sent by (output started at /home2/saptrishipub/public_html/wp-blog-header.php:1) in /home2/saptrishipub/public_html/wp-includes/feed-rss2.php on line 8
Prose Archives - Self-publishing and printing book | Book publishers in India | Online printing and publishing books https://saptrishipublication.com/product-category/book/literatare/punjabi/prose/ Self Book Publication Tue, 09 Apr 2024 07:40:33 +0000 en-US hourly 1 https://wordpress.org/?v=6.4.4 https://saptrishipublication.com/wp-content/uploads/2021/05/LOGO-80x80.png Prose Archives - Self-publishing and printing book | Book publishers in India | Online printing and publishing books https://saptrishipublication.com/product-category/book/literatare/punjabi/prose/ 32 32 ਪਹਿਚਾਣ (Pehchaan) https://saptrishipublication.com/product/%e0%a8%aa%e0%a8%b9%e0%a8%bf%e0%a8%9a%e0%a8%be%e0%a8%a3-pehchaan/ https://saptrishipublication.com/product/%e0%a8%aa%e0%a8%b9%e0%a8%bf%e0%a8%9a%e0%a8%be%e0%a8%a3-pehchaan/#respond Tue, 09 Apr 2024 07:40:33 +0000 https://saptrishipublication.com/?post_type=product&p=12361 Author - Harmeet Singh
Published By - Saptrishi Publications
Subject - Ficion

ਹਰਮੀਤ ਸਿੰਘ ਪੰਜਾਬੀ ਦਾ ਉਭਰਦਾ ਵਾਰਤਕਕਾਰ ਹੈ। ‘ਪਹਿਚਾਣ’ ਪੁਸਤਕ ਮਨੁੱਖ ਦੀ ਪਹਿਚਾਣ ਉੱਤੇ ਕੇਂਦਰਿਤ ਹੈ। ਲੇਖਕ ਇਸ ਵਿਚਾਰ ਦਾ ਧਾਰਨੀ ਹੈ ਕਿ ਮਨੁੱਖ ਸਮੁੱਚੀ ਜਿੰਦਗੀ ਆਪਣੀ ਪਹਿਚਾਣ ਸਥਾਪਤ ਕਰਨ ਲਈ ਯਤਨਸ਼ੀਲ ਰਹਿੰਦਾ ਹੈ। ਪੁਸਤਕ ਵਿੱਚ ਪਹਿਚਾਣ, ਵਿਦਿਆ, ਇਨਸਾਨੀਅਤ, ਜ਼ਿੰਦਗੀ, ਰਸਤਾ, ਕਿਰਤ, ਕੈਦ ਅਤੇ ਕਿਤਾਬ ਨੂੰ ਮੇਰੀ ਇਕ ਬੇਨਤੀ ਸਮੇਤ ਅੱਠ ਨਿਬੰਧ ਸ਼ਾਮਲ ਹਨ। ਇਨ੍ਹਾਂ ਸਾਰੇ ਨਿਬੰਧਾਂ ਦਾ ਸਾਰ ਤੱਤ ਮਨੁੱਖੀ ਪਹਿਚਾਣ ਹੈ। ਉਹ ਪਹਿਚਾਣ ਸਥਾਪਤ ਕਰਨ ਦੇ ਵੱਖ-ਵੱਖ ਰਸਤਿਆਂ ਦੀ ਗੱਲ ਕਰਦਿਆਂ ਪਹਿਚਾਣ ਸਥਾਪਤੀ ਲਈ ਸਿੱਖਿਆ ਨੂੰ ਅਹਿਮ ਸਥਾਨ ਦਿੰਦਾ ਹੋਇਆ ਲਿਖਦਾ ਹੈ ਕਿ ਵਿਦਿਆ ਵਿਚ ਏਨੀ ਤਾਕਤ ਏ ਕਿ ਇਹ ਤੁਹਾਨੂੰ ਮੁਕਾਮ ਅਤੇ ਪਹਿਚਾਣ ਆਪਣੇ-ਆਪ ਦੇ ਦੇਵੇਗੀ ਜਾਂ ਫਿਰ ਇਹ ਤੁਹਾਨੂੰ ਇੰਨੀ ਤਾਕਤ ਦੇ ਦੇਵੇਗੀ ਕਿ ਤੁਸੀਂ ਆਪਣਾ ਮੁਕਾਮ ਤੇ ਪਹਿਚਾਣ ਆਪ ਬਣਾ ਲਵੋਗੇ ।
ਆਸ ਹੈ ਕਿ ਹਰਮੀਤ ਦੀ ਪਲੇਠੀ ਪੁਸਤਕ 'ਪਹਿਚਾਣ' ਉਸ ਨੂੰ ਪਹਿਚਾਣ ਦੇਵੇਗੀ। ਇਸ ਪਲੇਠੀ ਪੁਸਤਕ ਨੂੰ 'ਜੀ ਆਇਆਂ ਨੂੰ' ਆਖਦਾ ਹੋਇਆ ਆਸ ਕਰਦਾ ਹਾਂ ਕਿ ਪਾਠਕ ਭਰਪੂਰ ਹੁੰਗਾਰਾ ਦੇਣਗੇ।

ਬਲਦੇਵ ਸਿੰਘ

The post ਪਹਿਚਾਣ (Pehchaan) appeared first on Self-publishing and printing book | Book publishers in India | Online printing and publishing books.

]]>
The post ਪਹਿਚਾਣ (Pehchaan) appeared first on Self-publishing and printing book | Book publishers in India | Online printing and publishing books.

]]>
https://saptrishipublication.com/product/%e0%a8%aa%e0%a8%b9%e0%a8%bf%e0%a8%9a%e0%a8%be%e0%a8%a3-pehchaan/feed/ 0
Indian Mythology Existence-Belief-Blessings https://saptrishipublication.com/product/indian-mythology-existence-belief-blessings/ https://saptrishipublication.com/product/indian-mythology-existence-belief-blessings/#respond Thu, 15 Feb 2024 06:58:07 +0000 https://saptrishipublication.com/?post_type=product&p=12345 Author - Mishika Singh & Amreen Kaur
Published By - Saptrishi Publications
Subject - Ficion

We were always curious about knowing our Indian beliefs, customs, worships, Hindu Gods, Goddesses and their incarnations. So we both explored many books, podcasts, TV
shows and we also gathered knowledge from our teachers and our grandparents in the last six months and it was such a fascinating experience. Living in this era we
realized nowadays our society is not aware of Indian mythology so we both decided to write a book to educate people about their roots. We have covered those topics that
usually people don’t know about. We hope you will enjoy reading this book.

The post Indian Mythology Existence-Belief-Blessings appeared first on Self-publishing and printing book | Book publishers in India | Online printing and publishing books.

]]>
The post Indian Mythology Existence-Belief-Blessings appeared first on Self-publishing and printing book | Book publishers in India | Online printing and publishing books.

]]>
https://saptrishipublication.com/product/indian-mythology-existence-belief-blessings/feed/ 0
Eh Kehi Rutt Aaee (ਏਹ ਕਹੀ ਰੁੱਤ ਆਈ) https://saptrishipublication.com/product/eh-kehi-rutt-aaee-%e0%a8%8f%e0%a8%b9-%e0%a8%95%e0%a8%b9%e0%a9%80-%e0%a8%b0%e0%a9%81%e0%a9%b1%e0%a8%a4-%e0%a8%86%e0%a8%88/ https://saptrishipublication.com/product/eh-kehi-rutt-aaee-%e0%a8%8f%e0%a8%b9-%e0%a8%95%e0%a8%b9%e0%a9%80-%e0%a8%b0%e0%a9%81%e0%a9%b1%e0%a8%a4-%e0%a8%86%e0%a8%88/#respond Tue, 17 Oct 2023 04:21:35 +0000 https://saptrishipublication.com/?post_type=product&p=12240 Author - Prabhjot Kaur Dhillon
Published By - Saptrishi Publications
Subject - Article

ਹਥਲੀ ਪੁਸਤਕ ‘ਏਹ ਕੇਹੀ ਰੁੱਤ ਆਈ' ਪ੍ਰਭਜੋਤ ਕੌਰ ਢਿੱਲੋਂ ਦਾ ਨੌਵਾਂ ਲੇਖ ਸੰਗ੍ਰਹਿ ਹੈ। ਇਸ ਪੁਸਤਕ ਵਿੱਚ ਉਨ੍ਹਾਂ ਨੇ ਸਮਾਜ ਦੇ ਰੋਜ਼ਮਰ੍ਹਾ ਦੇ ਮਸਲਿਆਂ ਉੱਪਰ ਬੜੀ ਬੇਬਾਕੀ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਹਨ। ਮਿੱਠ ਬੋਲੜੇ, ਸਾਫ਼ ਦਿਲ ਅਤੇ ਸੰਵੇਦਨਸ਼ੀਲ ਸੁਭਾਅ ਦੀ ਮਾਲਕ ਸ੍ਰੀਮਤੀ ਢਿੱਲੋਂ ਜਦੋਂ ਨੂੰਹ-ਪੁੱਤਰਾਂ ਵੱਲੋਂ ਬੇਪੱਤ ਕੀਤੇ ਜਾਂਦੇ ਮਾਪਿਆਂ ਦਾ ਦਰਦ, ਪੜ੍ਹਦੀ-ਸੁਣਦੀ ਅਤੇ ਦੇਖਦੀ ਹੈ ਤਾਂ ਉਸ ਦੇ ਕਾਲਜੇ ਵਿੱਚੋਂ ਰੁੱਗ ਭਰਿਆ ਜਾਂਦਾ ਹੈ।ਉਸ ਦੀ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ ਅਤੇ ਹਿਰਦਾ ਕੁਰਲਾ ਉਠਦਾ ਹੈ ਤਾਂ ਉਸ ਦੇ ਹੱਥ ਕਲਮ ਆ ਜਾਂਦੀ ਹੈ।ਉਹ ਬਜੁਰਗਾਂ ਦੇ ਦਰਦ ਨੂੰ, ਆਪਣਾ ਦਰਦ ਸਮਝ ਅਚੇਤ-ਸੁਚੇਤ ਹੀ ਅਹਿਮ ਲੇਖਾਂ ਦੀ ਸਿਰਜਣਾ ਕਰ ਦਿੰਦੀ ਹੈ।ਉਹ ਬਜੁਰਗ ਮਾਪਿਆਂ ਦੇ ਹੰਝੂ ਡੀਕ ਲਾ ਕੇ ਪੀ ਜਾਣਾ ਲੋਚਦੀ ਹੈ। ਉਹ ਅਜਿਹੇ ਸਮਾਜ ਦੀ ਸਿਰਜਣਾ ਕਰਨ ਦੀ ਇੱਛਕ ਹੈ। ਜਿੱਥੇ ਬਜੁਰਗਾਂ ਦੇ ਮੂੰਹ 'ਤੇ ਉਦਾਸੀ ਦੀ ਥਾਂ ਖੇੜਾ ਹੋਵੇ, ਬੱਚੇ ਮਾਪਿਆਂ ਨੂੰ ਬੋਝ ਸਮਝਣ ਦੀ ਬਿਜਾਏ ਨਿਆਮਤ ਸਮਝਣ। ਘਰ ਪਰਿਵਾਰ ਦੀਆਂ ਗੱਲਾਂ ਉਨ੍ਹਾਂ ਨਾਲ ਸਾਂਝੀਆਂ ਕਰਨ ਅਤੇ ਉਨ੍ਹਾਂ ਦੀ ਰਾਏ ਲੈਣ।
ਇਸ ਤੋਂ ਇਲਾਵਾ ਸ੍ਰੀਮਤੀ ਢਿੱਲੋਂ ਨੇ ਇਸ ਪੁਸਤਕ ਵਿੱਚ ਭ੍ਰਿਸ਼ਟਾਚਾਰ, ਨਸ਼ੇ ਦੀ ਸਮੱਸਿਆ, ਬੇਰੁਜਗਾਰੀ, ਘਟੀਆ ਰਾਜਨੀਤੀ, ਔਰਤਾਂ ਦੇ ਹੱਕਾਂ ਅਤੇ ਅਧਿਕਾਰਾਂ ਦਾ ਮਸਲਾ, ਵਿਆਹ ਅਤੇ ਭੋਗਾਂ 'ਤੇ ਫਜ਼ੂਲ ਖਰਚੀ, ਸਿੱਖਿਆ ਅਤੇ ਸਿਹਤ ਸਹੂਲਤਾਂ, ਸਿਆਸਤ ਦੀਆਂ ਹੇਰਾਫੇਰੀਆਂ, ਵਿਕਾਊ ਵੋਟ, ਆਦਿ ਸਮੇਤ ਅਨੇਕਾਂ ਹੋਰ ਵਿਸ਼ਿਆਂ 'ਤੇ ਵੀ ਬੜੀ ਨਿਡਰਤਾ ਨਾਲ ਵਿਚਾਰ ਸਾਂਝੇ ਕੀਤੇ ਹਨ।
ਸ੍ਰੀਮਤੀ ਢਿੱਲੋਂ ਦੀ ਇਹ ਪੁਸਤਕ ਕੇਵਲ ਚੰਗੀ ਅਤੇ ਨਿਵੇਕਲੀ ਹੋਣ ਤੋਂ ਇਲਾਵਾ ਹਰ ਘਰ ਵਿੱਚ ਸਾਂਭਣਯੋਗ ਅਤੇ ਅਮਲ ਕਰਨ ਯੋਗ ਹੈ। ਇਹ ਪੁਸਤਕ ਸੌਖੀ ਅਤੇ ਸਰਲ ਭਾਸ਼ਾ ਵਿੱਚ ਲਿਖੀ ਗਈ ਹੈ ਤਾਂ ਜੋ ਆਮ ਪਾਠਕਾਂ ਨੂੰ ਵੀ ਸਮਝ ਆ ਸਕੇ। ਇਸ ਮੁੱਲਵਾਨ ਪੁਸਤਕ ਨੂੰ ਮੈਂ ਜੀ ਆਇਆਂ ਆਖਦਾ ਹੋਇਆ, ਸ੍ਰੀਮਤੀ ਪ੍ਰਭਜੋਤ ਕੌਰ ਢਿੱਲੋਂ ਨੂੰ ਮੁਬਾਰਕ ਦਿੰਦਾ ਹਾਂ ਅਤੇ ਦੁਆ ਕਰਦਾ ਹਾਂ ਕਿ ਉਹ ਇਸੇ ਤਰ੍ਹਾਂ ਸਮਾਜ ਨੂੰ ਸਿਹਤ ਦੇਣ ਵਾਲੀਆਂ ਪੁਸਤਕਾਂ ਦੀ ਸਿਰਜਣਾ ਲਗਾਤਾਰ ਕਰਦੇ ਰਹਿਣ।
ਪ੍ਰਕਾਸ਼ਕ

The post Eh Kehi Rutt Aaee (ਏਹ ਕਹੀ ਰੁੱਤ ਆਈ) appeared first on Self-publishing and printing book | Book publishers in India | Online printing and publishing books.

]]>
The post Eh Kehi Rutt Aaee (ਏਹ ਕਹੀ ਰੁੱਤ ਆਈ) appeared first on Self-publishing and printing book | Book publishers in India | Online printing and publishing books.

]]>
https://saptrishipublication.com/product/eh-kehi-rutt-aaee-%e0%a8%8f%e0%a8%b9-%e0%a8%95%e0%a8%b9%e0%a9%80-%e0%a8%b0%e0%a9%81%e0%a9%b1%e0%a8%a4-%e0%a8%86%e0%a8%88/feed/ 0
SUKHINDER DI KAV SANVEDNA (Criticism) https://saptrishipublication.com/product/sukhinder-di-kav-sanvedna-criticism/ https://saptrishipublication.com/product/sukhinder-di-kav-sanvedna-criticism/#respond Sat, 09 Sep 2023 05:25:38 +0000 https://saptrishipublication.com/?post_type=product&p=12177 Editor - Sukhinder
Published By - Saptrishi Publications
Subject - Prose

ਸੁਖਿੰਦਰ ਦੀ ਪਹਿਚਾਣ, ਪੰਜਾਬੀ ਸਾਹਿਤ ਜਗਤ ਵਿੱਚ, ਇੱਕ ਬੇਬਾਕ ਪੰਜਾਬੀ ਸ਼ਾਇਰ ਦੇ ਤੌਰ 'ਤੇ ਬਣੀ ਹੋਈ ਹੈ. ਹੁਣ ਤੱਕ, ਉਹ, ਪੰਜਾਬੀ ਸ਼ਾਇਰੀ ਦੀਆਂ 20 ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਕਰ ਚੁੱਕਾ ਹੈ, ਉਸ ਦੀਆਂ ਚਰਚਿਤ ਕਾਵਿ-ਪੁਸਤਕਾਂ ਵਿੱਚ ‘ਸ਼ਹਿਰ, ਧੁੰਦ ਤੇ ਰੌਸ਼ਨੀਆਂ', 'ਲੱਕੜ ਦੀਆਂ ਮੱਛੀਆਂ', 'ਤੂਫਾਨ ਦੀਆਂ ਜੜ੍ਹਾਂ ਵਿੱਚ', 'ਬੁੱਢੇ ਘੋੜਿਆਂ ਦੀ ਆਤਮ-ਕਥਾ', ‘ਸਕਿਜ਼ੋਫਰੇਨੀਆ', ‘ਇਹ ਖਤ ਕਿਸਨੂੰ ਲਿਖਾਂ, ਕੁੱਤਿਆਂ ਬਾਰੇ ਕਵਿਤਾਵਾਂ, ‘ਪ੍ਰਦੂਸ਼ਿਤ ਹਵਾ ਨਾਲ ਸੰਵਾਦ', ‘ਗਲੋਬਲੀਕਰਨ`, ‘ਸਮੋਸਾ ਪਾਲਿਟਿਕਸ', ‘ਕਵਿਤਾ ਦੀ ਤਲਾਸ਼ ਵਿੱਚ', 'ਆਮ ਆਦਮੀ ਦਾ ਇਨਕਲਾਬ`, 'ਡਾਇਰੀ ਦੇ ਪੰਨੇ', ‘ਸਾਜ਼ਿਸ਼ੀ ਮੌਸਮ', ‘ਬਾਂਦਰ ਨਾਲ ਬਹਿਸ ਕੌਣ ਕਰੇ', 'ਲੌਕਡਾਊਨ' ਅਤੇ 'ਕ੍ਰਾਂਤੀ ਦੀ ਭਾਸ਼ਾ` ਗਿਣੀਆਂ ਜਾ ਸਕਦੀਆਂ ਹਨ, ਉਸਦੀ ਕਵਿਤਾ ਬਾਰੇ, ਹੁਣ ਤੱਕ, ਕੈਨੇਡਾ, ਇੰਡੀਆ, ਯੂ.ਐਸ.ਏ., ਯੂ.ਕੇ., ਸਵੀਡਨ, ਕੀਨੀਆ, ਅਸਟਰੇਲੀਆ ਅਤੇ ਪਾਕਿਸਤਾਨ ਦੇ 50 ਤੋਂ ਵੀ ਵੱਧ ਨਾਮਵਰ ਪੰਜਾਬੀ ਸਾਹਿਤ ਦੇ ਆਲੋਚਕ/ਲੇਖਕ ਆਲੋਚਨਾਤਮਿਕ ਨਿਬੰਧ/ਰੀਵੀਊ ਲਿਖ ਚੁੱਕੇ ਹਨ, ਅਨੇਕਾਂ ਨਾਮਵਰ ਆਲੋਚਕਾਂ ਨੇ ਪੰਜਾਬੀ ਕਵਿਤਾ ਦੀ ਆਲੋਚਨਾ ਬਾਰੇ ਲਿਖੀਆਂ ਆਪਣੀਆਂ ਕਿਤਾਬਾਂ ਵਿੱਚ ਉਸ ਦੀ ਸ਼ਾਇਰੀ ਬਾਰੇ ਵਿਸਥਾਰ ਵਿੱਚ ਚਰਚਾ ਕੀਤਾ ਹੈ, ਦਿੱਲੀ ਯੂਨੀਵਰਸਿਟੀ, ਕੁਰੂਕਸ਼ੇਤਰਾ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਲਾਹੌਰ ਕਾਲਿਜ ਫਾਰ ਵੁਮੈੱਨ ਯੂਨੀਵਰਸਿਟੀ ਵਿੱਚ ਅਨੇਕਾਂ ਵਿਦਿਆਰਥੀ ਅਤੇ ਕੁਝ ਅਧਿਆਪਕ ਵੀ ਉਸ ਦੀ ਸ਼ਾਇਰੀ ਬਾਰੇ ਖੋਜ-ਪੱਤਰ ਲਿਖ ਚੁੱਕੇ ਹਨ, ਉਹ, ਕੈਨੇਡਾ, ਯੂ.ਐਸ.ਏ., ਯੂ.ਕੇ., ਇੰਡੀਆ ਅਤੇ ਪਾਕਿਸਤਾਨ ਵਿੱਚ ਰੇਡੀਓ/ਟੀਵੀ ਚੈਨਲਾਂ ਉੱਤੇ ਅਤੇ ਇਨ੍ਹਾਂ ਦੇਸ਼ਾਂ ਵਿੱਚ ਲਾਇਬਰੇਰੀਆਂ/ਕਾਲਿਜਾਂ/ਯੂਨੀਵਰਸਿਟੀਆਂ ਵੱਲੋਂ ਆਯੋਜਿਤ ਕੀਤੇ ਜਾਂਦੇ ਪੰਜਾਬੀ ਸਾਹਿਤਕ ਸਮਾਰੋਹਾਂ ਦੌਰਾਨ ਸਰੋਤਿਆਂ/ਦਰਸ਼ਕਾਂ ਦੇ ਰੂ-ਬ-ਰੂ ਹੋ ਕੇ ਆਪਣੀ ਸ਼ਾਇਰੀ ਪੇਸ਼ ਕਰਦਾ ਰਿਹਾ ਹੈ, ਪਿਛਲੇ, ਤਕਰੀਬਨ, 47 ਸਾਲ ਤੋਂ ਉਹ ਕੈਨੇਡਾ ਵਿੱਚ ਵਸਦਾ ਹੈ ਅਤੇ ਨਿਰੰਤਰ ਪੰਜਾਬੀ ਕਵਿਤਾ ਦੀ ਰਚਨਾ ਕਰ ਰਿਹਾ ਹੈ.

The post SUKHINDER DI KAV SANVEDNA (Criticism) appeared first on Self-publishing and printing book | Book publishers in India | Online printing and publishing books.

]]>
The post SUKHINDER DI KAV SANVEDNA (Criticism) appeared first on Self-publishing and printing book | Book publishers in India | Online printing and publishing books.

]]>
https://saptrishipublication.com/product/sukhinder-di-kav-sanvedna-criticism/feed/ 0
Gaana Te Mehandi ਗਾਨਾ ਤੇ ਮਹਿੰਦੀ https://saptrishipublication.com/product/gaana-te-mehandi-%e0%a8%97%e0%a8%be%e0%a8%a8%e0%a8%be-%e0%a8%a4%e0%a9%87-%e0%a8%ae%e0%a8%b9%e0%a8%bf%e0%a9%b0%e0%a8%a6%e0%a9%80/ https://saptrishipublication.com/product/gaana-te-mehandi-%e0%a8%97%e0%a8%be%e0%a8%a8%e0%a8%be-%e0%a8%a4%e0%a9%87-%e0%a8%ae%e0%a8%b9%e0%a8%bf%e0%a9%b0%e0%a8%a6%e0%a9%80/#respond Sat, 09 Sep 2023 04:59:13 +0000 https://saptrishipublication.com/?post_type=product&p=12172 transcriber - Dr. Rajwant Kaur "Punjabi
Published By - Saptrishi Publications
Subject - Poetry

ਪੁਸਤਕ 'ਗਾਨਾ ਤੇ ਮਹਿੰਦੀ', ਜਿਸ ਤਰ੍ਹਾਂ ਇਸ ਦੇ ਨਾਮ ਤੋਂ ਹੀ ਸਪਸ਼ਟ ਹੁੰਦਾ ਹੈ, ਪੰਜਾਬੀ ਲੜਕਿਆਂ ਅਤੇ ਲੜਕੀਆਂ ਦੇ ਵਿਆਹਾਂ ਸਮੇਂ ਨਿਭਾਈਆਂ ਜਾਂਦੀਆਂ ਵੱਖ-ਵੱਖ ਰਸਮਾਂ ਅਤੇ ਉਨ੍ਹਾਂ ਨਾਲ ਗਾਏ ਜਾਂਦੇ ਵੱਖ-ਵੱਖ ਵੰਨਗੀਆਂ ਦੋ ਗੀਤਾਂ ਦਾ ਵਿਸਤ੍ਰਿਤ ਅਧਿਐਨ ਹੈ। ਪਾਕਿਸਤਾਨ ਦੇ ਪ੍ਰਸਿੱਧ ਲੇਖਕ ਮਕਸੂਦ ਨਾਸਿਰ ਚੌਧਰੀ ਦੁਆਰਾ ਸ਼ਾਹਮੁਖੀ ਲਿਪੀ ਵਿੱਚ ਲਿਖੀ ਅਤੇ ਪੰਜਾਬੀ ਦੀ ਨਾਮਵਰ ਲੇਖਿਕਾ ਅਤੇ ਅਨੁਵਾਦਕ ਡਾ. ਰਾਜਵੰਤ ਕੌਰ ‘ਪੰਜਾਬੀ' ਦੁਆਰਾ ਗੁਰਮੁਖੀ ਵਿੱਚ ਲਿਪੀਅੰਤਰਿਤ ਕੀਤੀ ਗਈ ਇਹ ਪੁਸਤਕ ਜਿੱਥੇ ਸਾਨੂੰ ਆਪਣੇ ਪੁਰਾਤਨ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਦੀ ਹੈ, ਉੱਥੇ ਹੀ ਇਹ ਸਾਡਾ ਭਰਪੂਰ ਮਨੋਰੰਜਨ ਵੀ ਕਰਦੀ ਹੈ ਅਤੇ ਜਾਣਕਾਰੀ ਵਿੱਚ ਨਿੱਗਰ ਵਾਧਾ ਵੀ ਕਰਦੀ ਹੈ। ਪੁਸਤਕ ਦੀ ਲਿਖਣ ਸ਼ੈਲੀ ਬਹੁਤ ਸਰਲ ਅਤੇ ਰੌਚਿਕ ਹੈ ਅਤੇ ਇਸ ਵਿੱਚ ਦਰਜ ਜਾਣਕਾਰੀ ਸੱਭਿਆਚਾਰਕ, ਸਮਾਜਿਕ ਅਤੇ ਇਤਿਹਾਸਕ ਮਹੱਤਤਾ ਵਾਲੀ ਹੋ ਨਿਬੜਦੀ ਹੈ। ਮੈਨੂੰ ਇਹ ਆਸ ਹੀ ਨਹੀਂ ਸਗੋਂ ਪੂਰਨ ਵਿਸ਼ਵਾਸ ਹੈ ਕਿ ਹਰ ਉਮਰ ਅਤੇ ਵਰਗ ਦੇ ਪਾਠਕ ਇਸ ਪੁਸਤਕ ਦਾ ਪੂਰਾ ਅਨੰਦ ਮਾਣਨਗੇ ਅਤੇ ਇਸ ਵਿੱਚ ਪ੍ਰਾਪਤ ਜਾਣਕਾਰੀ ਤੋਂ ਪੂਰਾ ਲਾਭ ਉਠਾਉਣਗੇ।

ਪ੍ਰੋ. ਅੱਛਰੂ ਸਿੰਘ
ਸ਼੍ਰੋਮਣੀ ਸਾਹਿਤਕਾਰ

The post Gaana Te Mehandi ਗਾਨਾ ਤੇ ਮਹਿੰਦੀ appeared first on Self-publishing and printing book | Book publishers in India | Online printing and publishing books.

]]>
The post Gaana Te Mehandi ਗਾਨਾ ਤੇ ਮਹਿੰਦੀ appeared first on Self-publishing and printing book | Book publishers in India | Online printing and publishing books.

]]>
https://saptrishipublication.com/product/gaana-te-mehandi-%e0%a8%97%e0%a8%be%e0%a8%a8%e0%a8%be-%e0%a8%a4%e0%a9%87-%e0%a8%ae%e0%a8%b9%e0%a8%bf%e0%a9%b0%e0%a8%a6%e0%a9%80/feed/ 0
SPRUCE UP YOUR LIFE! https://saptrishipublication.com/product/spruce-up-your-life/ https://saptrishipublication.com/product/spruce-up-your-life/#respond Mon, 24 Jul 2023 12:18:46 +0000 https://saptrishipublication.com/?post_type=product&p=12141 Author - Simmi Roy
Published By - Saptrishi Publications
Subject - Prose

Simmi Roy, A young author, teacher and business woman aims to touch millions of life by bringing impactful changes.
Born in Howrah city of West Bengal, she is currently residing in the city beautiful Chandigarh and working for a recognized school. She has won 'Skill in Teaching' prize at zonal and inter zonal level.
According to her- 'One should be ready to learn everyday. Life itself is a best teacher.'
SPRUCE UP YOUR LIFE has a lot to offer you which can contribute in upgrading the lifestyle.
Only if you choose to stand out of mediocrity, you must pick this book. It consists of great ideas for improving living standards. It's still in your hands to work on those ideas or to watch others doing so

The post SPRUCE UP YOUR LIFE! appeared first on Self-publishing and printing book | Book publishers in India | Online printing and publishing books.

]]>
The post SPRUCE UP YOUR LIFE! appeared first on Self-publishing and printing book | Book publishers in India | Online printing and publishing books.

]]>
https://saptrishipublication.com/product/spruce-up-your-life/feed/ 0
Bastivaad, Uttar Bastivaad Te Punjabi Natak https://saptrishipublication.com/product/bastivaad-uttar-bastivaad-te-punjabi-natak/ https://saptrishipublication.com/product/bastivaad-uttar-bastivaad-te-punjabi-natak/#respond Mon, 24 Jul 2023 11:22:39 +0000 https://saptrishipublication.com/?post_type=product&p=12139 Author - Dr. Gursewak Lambi
Published By - Saptrishi Publications
Subject - Criticism

ਗੁਰਸੇਵਕ ਲੰਬੀ ਦੀ ਸਮੀਖਿਆ ਦ੍ਰਿਸ਼ਟੀ ਵਿਚ ਉਸ ਸਿਧਾਂਤਕ ਸਮਝ ਦੀ ਮੌਜੂਦਗੀ ਹੈ ਜਿਹੜੀ ਉਸ ਨੂੰ ਬਸਤੀਵਾਦ ਤੇ ਉੱਤਰ ਬਸਤੀਵਾਦ ਦਾ ਵਿਧੀਵਤ ਅਧਿਐਨ ਕਰਦਿਆਂ ਪ੍ਰਾਪਤ ਹੋਈ ਹੈ। ਗੁਰਸੇਵਕ ਲੰਬੀ ਦੀ ਇਸ ਸਮਝ ਦੇ ਦਖਲ ਨੇ ਹੀ ਉਸ ਨੂੰ ਪੰਜਾਬੀ ਨਾਟ-ਚਿੰਤਨ ਅਤੇ ਪੰਜਾਬੀ ਨਾਟ-ਚੇਤਨਾ ਦਾ ਹਮਸਫ਼ਰ ਬਣਾਇਆ ਹੈ। ਸਿੱਟੇ ਵਜੋਂ ਉਹ ਕੁਝ ਸਾਰਥਕ ਧਾਰਨਾਵਾਂ ਪ੍ਰਸਤੁਤ ਕਰਨ ਦੇ ਸਮਰੱਥ ਹੋਇਆ ਹੈ ਜਿਨ੍ਹਾਂ ਰਾਹੀਂ ਬਸਤੀਵਾਦ, ਉੱਤਰ ਬਸਤੀਵਾਦ ਤੇ ਪੰਜਾਬੀ ਨਾਟਕ ਦੇ ਅੰਤਰ-ਸਰੋਕਾਰਾਂ ਨੂੰ ਸਮਝਣ ਉਪਰੰਤ ਉਹ ਇਸ ਸਿੱਟੇ 'ਤੇ ਪੁੱਜਿਆ ਹੈ ਕਿ ਯੂਰਪ ਵਿਚ ਆਈ ਉਦਯੋਗਿਕ ਕ੍ਰਾਂਤੀ ਨਾਲ ਸੰਸਾਰ ਵਿਚ ਬਸਤੀਵਾਦ ਦਾ ਜਿਹੜਾ ਵਰਤਾਰਾ ਆਰੰਭ ਹੋਇਆ ਉਸ ਅਧੀਨ ਸੰਸਾਰ ਦੇ ਅਵਿਕਸਿਤ ਮੁਲਕਾਂ ਨੇ ਸਾਮਰਾਜੀ ਮੁਲਕਾਂ ਦੀ ਗੁਲਾਮੀ ਭੋਗੀ। ਲੇਕਿਨ ਬਸਤੀਵਾਦ ਰਾਹੀਂ ਪਰੋਖ ਰੂਪ ਵਿਚ ਫੈਲੇ ਪੱਛਮੀ ਪ੍ਰਭਾਵ ਅਧੀਨ ਵਿਕਸਿਤ ਹੋਈ ਵਿੱਦਿਅਕ ਚੇਤਨਾ ਕਾਰਨ ਲੋਕ ਚੇਤਨ ਹੋਏ ਅਤੇ ਅਵਿਕਸਿਤ ਮੁਲਕਾਂ ਦੇ ਲੋਕਾਂ ਵਿਚ ਰਾਸ਼ਟਰਵਾਦੀ ਭਾਵਨਾ ਪੈਦਾ ਹੋਈ ਤੇ ਉਨ੍ਹਾਂ ਨੇ ਬਸਤੀਵਾਦ ਦੀ ਗੁਲਾਮੀ ਤੋਂ ਨਿਜਾਤ ਲੈਣ ਲਈ ਸੰਘਰਸ਼ ਆਰੰਭੇ। ਜਿਸ ਕਾਰਨ ਬਸਤੀਵਾਦ ਦੇ ਖਾਤਮੇ ਤੋਂ ਬਾਅਦ ਸਾਮਰਾਜੀ ਮੁਲਕ ਆਪਣੇ ਬਸਤੀਵਾਦੀ ਗਲਬੇ ਨੂੰ ਨਵੇਂ ਰੂਪ ਵਿਚ ਅਮਲ ਵਿਚ ਲਿਆਉਂਦੇ ਹਨ। ਇਉਂ ਨਵ-ਬਸਤੀਵਾਦ/ਉੱਤਰ ਬਸਤੀਵਾਦ ਦੀ ਪ੍ਰਕਿਰਿਆ ਆਰੰਭ ਹੁੰਦੀ ਹੈ। ਅਜੋਕੇ ਦੌਰ ਵਿਚ ਭਾਰਤ ਵਿਕਾਸਸ਼ੀਲ ਦੇਸ਼ ਹੋਣ ਕਰਕੇ ਉੱਤਰ ਬਸਤੀਵਾਦੀ ਗੁਲਾਮੀ ਨੂੰ ਭੋਗ ਰਿਹਾ ਹੈ। ਸਾਹਿਤ ਦੇ ਵੱਖ ਵੱਖ ਰੂਪ ਸਮਕਾਲੀ ਸਮੇਂ ਦੇ ਇਸ ਵਰਤਾਰੇ ਨੂੰ ਕੇਂਦਰ ਵਿਚ ਰੱਖਦੇ ਹਨ ਜਿਸ ਅਧੀਨ ਪੰਜਾਬੀ ਨਾਟਕ ਬਸਤੀਵਾਦ ਅਤੇ ਉੱਤਰ ਬਸਤੀਵਾਦ ਦੇ ਪ੍ਰਭਾਵਾਂ ਦੀ ਨਾ ਕੇਵਲ ਸਟੀਕ ਪੇਸ਼ਕਾਰੀ ਕਰਦਾ ਹੈ ਬਲਕਿ ਪੂਰੀ ਵੀਹਵੀਂ ਸਦੀ ਅਤੇ ਇੱਕੀਵੀਂ ਸਦੀ ਦੇ ਪਿਛਲੇ ਦੋ ਦਹਾਕਿਆਂ ਦੌਰਾਨ ਇਨ੍ਹਾਂ ਪ੍ਰਭਾਵਾਂ ਦੀ ਪੇਸ਼ਕਾਰੀ ਕਰਦਾ ਹੋਇਆ ਪੰਜਾਬੀ ਜਨ-ਜੀਵਨ ਵਿਚ ਸਮਾਜਿਕ ਚੇਤਨਾ ਦੀ ਉਸਾਰੀ ਵਿਚ ਵੀ ਭੂਮਿਕਾ ਨਿਭਾਉਂਦਾ ਹੈ।

-ਸਤੀਸ਼ ਕੁਮਾਰ ਵਰਮਾ

The post Bastivaad, Uttar Bastivaad Te Punjabi Natak appeared first on Self-publishing and printing book | Book publishers in India | Online printing and publishing books.

]]>
The post Bastivaad, Uttar Bastivaad Te Punjabi Natak appeared first on Self-publishing and printing book | Book publishers in India | Online printing and publishing books.

]]>
https://saptrishipublication.com/product/bastivaad-uttar-bastivaad-te-punjabi-natak/feed/ 0
Lok Sampark Punjab De 52 Ratan https://saptrishipublication.com/product/lok-sampark-punjab-de-52-ratan/ https://saptrishipublication.com/product/lok-sampark-punjab-de-52-ratan/#respond Fri, 21 Jul 2023 12:17:42 +0000 https://saptrishipublication.com/?post_type=product&p=12131 Author - Ujagar Singh
Published By - Saptrishi Publications
Subject - Articles

ਲੋਕ ਸੰਪਰਕ ਵਿਭਾਗ ਕਿਸੇ ਵੀ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਉਹ ਸਰਕਾਰ ਲਈ ਅੱਖਾਂ ਅਤੇ ਕੰਨਾਂ ਦੇ ਫ਼ਰਜ ਨਿਭਾਉਂਦਾ ਹੋਇਆ ਸਰਕਾਰਾਂ ਦੀਆਂ ਨੀਤੀਆਂ, ਪ੍ਰੋਗਰਾਮ ਅਤੇ ਫੈਸਲੇ ਆਮ ਲੋਕਾਂ ਤੱਕ ਲੈ ਕੇ ਜਾਂਦਾ ਹੈ ਤੇ ਲੋਕਾਂ ਦੀ ਪ੍ਰਤੀਕਿਰਿਆ ਸਰਕਾਰ ਤੱਕ ਪਹੁੰਚਾਉਂਦਾ ਹੈ। ਅਜਿਹਾ ਮਹੱਤਵਪੂਰਨ ਕਾਰਜ ਕੇਵਲ ਸੁਯੋਗ ਤੇ ਪ੍ਰਤਿਭਾਸ਼ੀਲ ਅਧਿਕਾਰੀ-ਕਰਮਚਾਰੀ ਹੀ ਕਰ ਸਕਦੇ ਹਨ।
ਇਸ ਪੁਸਤਕ ਵਿਚ ਲੋਕ ਸੰਪਰਕ ਵਿਭਾਗ ਪੰਜਾਬ ਦੇ ਸੇਵਾ ਮੁਕਤ ਅਧਿਕਾਰੀ ਉਜਾਗਰ ਸਿੰਘ ਨੇ ਵਿਭਾਗ ਦੀਆਂ ਕੁਝ ਮਿਹਨਤੀ ਅਤੇ ਨਾਮਵਰ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਪੇਸ਼ ਕੀਤੀ ਹੈ ਜਿਨ੍ਹਾਂ ਆਪਣੀ ਸਰਕਾਰੀ ਡਿਊਟੀ ਬਾਖੂਬੀ ਨਿਭਾਉਂਦਿਆਂ ਵੱਖ ਵੱਖ ਖੇਤਰਾਂ ਵਿਚ ਨਾਮਣਾ ਵੀ ਖੱਟਿਆ।
ਉਜਾਗਰ ਸਿੰਘ ਖ਼ੁਦ ਵਿਭਾਗ ਦੇ ਇਕ ਸੂਝਵਾਨ ਅਧਿਕਾਰੀ ਰਹੇ ਹਨ। ਇਨ੍ਹਾਂ ਦੀ ਮੁੱਖ ਮੰਤਰੀ ਸ. ਬੇਅੰਤ ਸਿੰਘ ਦੀ ਸਰਕਾਰ ਸਮੇਂ ਤੂਤੀ ਬੋਲਦੀ ਰਹੀ ਹੈ, ਪਰ ਇਸ ਦੇ ਬਾਵਜੂਦ ਉਨ੍ਹਾਂ ਕਦੇ ਵੀ ਨਿਮਰਤਾ ਅਤੇ ਸ਼ਰਾਫ਼ਤ ਦਾ ਪੱਲਾ ਨਹੀਂ ਸੀ ਛੱਡਿਆ। ਸੇਵਾ ਮੁਕਤੀ ਉਪਰੰਤ ਉਨ੍ਹਾਂ ਨੇ ਆਪਣੇ ਲਿਖਣ ਪੜ੍ਹਨ ਦੇ ਪੁਰਾਣੇ ਸ਼ੌਕ ਨੂੰ ਪੁਨਰ ਸੁਰਜੀਤ ਕਰਦਿਆਂ ਦਰਜਨ ਦੇ ਕਰੀਬ ਪੁਸਤਕਾਂ ਪੰਜਾਬੀ ਪਾਠਕਾਂ ਦੀ ਝੋਲੀ ਪਾਈਆਂ ਹਨ। ਇਸ ਤੋਂ ਇਲਾਵਾ ਚਲੰਤ ਸਿਆਸੀ ਅਤੇ ਸਮਾਜਿਕ ਮਾਮਲਿਆਂ ਬਾਰੇ ਉਨ੍ਹਾਂ ਦੇ ਸੈਂਕੜੇ ਨਿਬੰਧ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿਚ ਛਪ ਚੁੱਕੇ ਹਨ।ਉਨ੍ਹਾਂ ਕਈ ਦਰਜਨ ਪੁਸਤਕਾਂ ਦੀ ਨਿਰਪੱਖ ਪਰਖ-ਪੜਚੋਲ ਵੀ ਕੀਤੀ ਹੈ। ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ-ਕਰਮਚਾਰੀਆਂ ਬਾਰੇ ਲਿਖੀ ਇਹ ਪੁਸਤਕ ਜਿੱਥੇ ਉਨ੍ਹਾਂ ਦੇ ਜੀਵਨ ਤੇ ਸ਼ਖ਼ਸੀਅਤ ਦੇ ਮਹੱਤਵਪੂਰਨ ਪਹਿਲੂਆਂ ਬਾਰੇ ਜਾਣਕਾਰੀ ਦੇਵੇਗੀ, ਉਥੇ ਵਿਭਾਗ ਦੀ ਅਹਿਮੀਅਤ ਨੂੰ ਵੀ ਚਾਰ-ਚੰਨ ਲਾਵੇਗੀ। ਉਜਾਗਰ ਸਿੰਘ ਦਾ ਇਹ ਕਾਰਜ ਸ਼ਲਾਘਾਯੋਗ ਹੈ।

-ਡਾ. ਮੇਘਾ ਸਿੰਘ

The post Lok Sampark Punjab De 52 Ratan appeared first on Self-publishing and printing book | Book publishers in India | Online printing and publishing books.

]]>
The post Lok Sampark Punjab De 52 Ratan appeared first on Self-publishing and printing book | Book publishers in India | Online printing and publishing books.

]]>
https://saptrishipublication.com/product/lok-sampark-punjab-de-52-ratan/feed/ 0
Punjabi Geet (Punjabi Da Sabh Ton Pahila Lok Geet Sangreh, 1927 https://saptrishipublication.com/product/punjabi-geet-punjabi-da-sabh-ton-pahila-lok-geet-sangreh-1927/ https://saptrishipublication.com/product/punjabi-geet-punjabi-da-sabh-ton-pahila-lok-geet-sangreh-1927/#respond Fri, 14 Jul 2023 11:27:36 +0000 https://saptrishipublication.com/?post_type=product&p=12083 Author - Shri Sant Ram B.A
Transliteration & Editor - Dr. Karmjit Singh
Published By - Saptrishi Publications
Subject - Flok Song

ਕਿਸੇ ਦੇਸ਼ ਦਾ ਸਾਹਿਤ, ਉਸ ਦੇ ਪ੍ਰਚਲਿਤ ਗੀਤ, ਉਸ ਦੇ ਅਖਾਣ ਅਤੇ ਉਸ ਦੀਆਂ ਕਹਾਣੀਆਂ ਉਸ ਦੇਸ਼ ਦੇ ਵਾਸੀਆਂ ਦੀਆਂ ਤਤਕਾਲੀ, ਸਮਾਜਿਕ, ਮਾਨਸਿਕ ਅਤੇ ਆਚਾਰ-ਵਿਹਾਰ ਦੀ ਅਵਸਥਾ ਦਾ ਸ਼ੀਸ਼ਾ ਹੁੰਦੀਆਂ ਹਨ। ਇਸ ਸ਼ੀਸ਼ੇ ਵਿਚ ਅਸੀਂ ਲੋਕਾਂ ਦੇ ਮਨ-ਮਸਤਕ ਤੇ ਉੱਠਣ ਵਾਲੀਆਂ ਤਰੰਗਾਂ, ਉਨ੍ਹਾਂ ਦੀਆਂ ਪ੍ਰਵਿਰਤੀਆਂ ਅਤੇ ਮਨੋਵਿਕਾਰਾਂ ਦੀ ਰੂਪ-ਰਖਾ ਸਪੱਸ਼ਟ ਰੂਪ ਵਿਚ ਦੇਖ ਸਕਦੇ ਹਾਂ।ਇਹ ਅਜਿਹੇ ਖਜ਼ਾਨੇ ਹਨ ਜਿਨ੍ਹਾਂ ਵਿਚ ਉਸ ਜਾਤੀ ਦਾ ਸ਼੍ਰੀ ਸੰਤ ਰਾਮ ਬੀ.ਏ. ਮਨੁੱਖ ਕੁਦਰਤ ਅਤੇ ਦੇਸ਼ ਕਾ ਸਬੰਧੀ ਅਨੁਭਵ ਸਮਾਇਆ ਹੁੰਦਾ ਹੈ। ਖੇਤੀ ਅਤੇ ਕਿੱਤੇ ਨਾਲ ਸਬੰਧ ਰੱਖਣ ਵਾਲੀਆਂ ਕਹਾਵਤਾਂ ਸਾਡੇ ਇਸ ਕਥਨ ਦਾ ਪ੍ਰਮਾਣ ਹਨ।ਸਾਨੂੰ ਪੰਜਾਬ ਵਿਚ ਆਮ ਕਹਾਵਤਾਂ ਅਤੇ ਗੀਤਾਂ ਤੋਂ ਇਲਾਵਾ ਬਹੁਤ ਸਾਰੀਆਂ ਅਜਿਹੀਆਂ ਕਾਹਵਤਾਂ ਅਤੇ ਗੀਤ ਵੀ ਮਿਲਦੇ ਹਨ ਜਿਨ੍ਹਾਂ ਦਾ ਸਬੰਧ ਖ਼ਾਸ ਲੋਕ-ਸਮਾਜਾਂ (ਜਾਤਾਂ) ਨਾਲ ਹੈ। ਉਦਾਹਰਣ ਦੇ ਤੌਰ 'ਤੇ ਕੁਝ ਗੀਤ ਅਜਿਹੇ ਹਨ ਜਿਨ੍ਹਾਂ ਦਾ ਸਬੰਧ ਵਪਾਰ ਜਾਂ ਨੌਕਰੀ ਕਰਨ ਵਾਲੇ ਬ੍ਰਾਹਮਣਾਂ ਅਤੇ ਖੇਤਰੀਆਂ ਨਾਲ ਹੈ। ਇਨ੍ਹਾਂ ਗੀਤਾਂ ਨੂੰ ਬ੍ਰਾਹਮਣੀਆਂ ਅਤੇ ਖਤਰਾਣੀਆਂ ਹੀ ਗਾਉਂਦੀਆਂ ਹਨ। ਇਨ੍ਹਾਂ ਵਿਚ ਉਨ੍ਹਾਂ ਦੇ ਸਮਾਜ ਦਾ ਚਿੱਤਰ ਚਿੱਤ੍ਰਣ ਕੀਤਾ ਮਿਲਦਾ ਹੈ। ਉਨ੍ਹਾਂ ਵਿਚ ਕਿਸਾਨੀ ਜੀਵਨ ਦੇ ਦ੍ਰਿਸ਼ਾਂ ਅਤੇ ਘਟਨਾਵਾਂ ਦਾ ਵਰਨਣ ਹੋਇਆ ਹੁੰਦਾ ਹੈ। ਇਕ ਵਾਰ ਸਾਨੂੰ ਗ੍ਰਹਿਸਤੀ-ਸਾਧੂਆਂ ਦੀਆਂ ਔਰਤਾਂ ਨੂੰ ਵਿਆਹ ਦੇ ਗੀਤ ਸੁਣਨ ਦਾ ਮੌਕਾ ਮਿਲਿਆ।ਅਸੀਂ ਦੇਖਿਆ ਕਿ ਉਨ੍ਹਾਂ ਦੇ ਗੀਤਾਂ ਦਾ ਸੰਬੰਧ ਮੰਗਣ ਦੇ ਕਿੱਤੇ ਨਾਲ ਸੀ।ਉਨ੍ਹਾਂ ਦੇ ਗੀਤ ਦੀ ਇਕ ਪੰਗਤੀ ਸਾਨੂੰ ਅੱਜ ਤਕ ਯਾਦ ਹੈ।ਕੰਨਿਆ ਵੱਲ ਦੀਆਂ ਔਰਤਾਂ ਗਾ ਰਹੀਆਂ ਸਨ –‘ਝੋਲੀ ਮੰਗ ਲਿਆਵੇ, ਤੇਰੇ ਪੱਲੇ ਪਾਵੇ।

ਡਾ. ਕਰਮਜੀਤ ਸਿੰਘ

The post Punjabi Geet (Punjabi Da Sabh Ton Pahila Lok Geet Sangreh, 1927 appeared first on Self-publishing and printing book | Book publishers in India | Online printing and publishing books.

]]>
The post Punjabi Geet (Punjabi Da Sabh Ton Pahila Lok Geet Sangreh, 1927 appeared first on Self-publishing and printing book | Book publishers in India | Online printing and publishing books.

]]>
https://saptrishipublication.com/product/punjabi-geet-punjabi-da-sabh-ton-pahila-lok-geet-sangreh-1927/feed/ 0
Sikh Rehat Maryada: Itehasik Paripekh https://saptrishipublication.com/product/sikh-rehat-maryada-itehasik-paripekh/ https://saptrishipublication.com/product/sikh-rehat-maryada-itehasik-paripekh/#respond Tue, 04 Jul 2023 11:50:00 +0000 https://saptrishipublication.com/?post_type=product&p=12071 Editor - Dr. Rijban Kaur
Published By - Saptrishi Publications
Subject - Religion

ਡਾ. ਰਿਜਬਨ ਕੌਰ ( 12 ਮਈ 1975 – 8 ਮਾਰਚ 2021) ਨੇ ਆਪਣੀ ਸਕੂਲੀ ਪੜ੍ਹਾਈ ਧੂਰੀ, ਜ਼ਿਲ੍ਹਾ ਸੰਗਰੂਰ, ਬੀ.ਏ. ਆਨਰਜ਼ ਇਨ ਪੰਜਾਬੀ ਅਤੇ ਐਮ.ਏ. ਪੰਜਾਬੀ, ਖਾਲਸਾ ਕਾਲਜ ਫ਼ਾਰ ਵੁਮੈਨ, ਸਿਵਲ ਲਾਈਨਜ਼, ਲੁਧਿਆਣਾ ਤੋਂ ਕੀਤੀ। ਉਸ ਨੇ ਐਮ.ਏ. ਧਰਮ ਅਧਿਐਨ ਅਤੇ ਪੀਐਚ.ਡੀ. ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕੀਤੀ। ਧਰਮ ਅਧਿਐਨ ਦੇ ਅਧਿਆਪਕ ਵਜੋਂ ਡਾ. ਰਿਜਬਨ ਨੇ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਛੇ ਸਾਲ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ।ਅਧਿਆਪਨ ਦੇ ਨਾਲ-ਨਾਲ 2019 ਵਿਚ ਪੀਐਚ. ਡੀ. ਦੀ ਡਿਗਰੀ ਹਿੱਤ ਖੋਜ ਕਾਰਜ ਮੁਕੰਮਲ ਕੀਤਾ| ਅਧਿਆਪਨ ਵਾਂਗ ਖੋਜ ਕਰਨ ਦੀ ਚਾਹਤ ਡਾ. ਰਿਜਬਨ ਨੂੰ ਅਤਿ ਪਿਆਰੀ ਸੀ।ਡਾ. ਰਿਜਬਨ ਨੇ ਆਪਣੀ ਸੰਖੇਪ ਜਿਹੀ ਜ਼ਿੰਦਗੀ ਵਿਚ ਪਰਿਵਾਰ, ਅਧਿਆਪਨ ਅਤੇ ਖੋਜ ਵਿਚ ਅਤਿ ਮੁਸ਼ਕਲ ਅਤੇ ਅਤਿ ਲੋੜੀਂਦਾ ਤਵਾਜ਼ਨ ਹਮੇਸ਼ਾ ਬਣਾ ਕੇ ਰੱਖਿਆ ਸੀ। ਹਥਲੀ ਪੁਸਤਕ ਰਿਜਬਨ ਦਾ ਪੀਐਚ. ਡੀ. ਦਾ ਖੋਜ-ਕਾਰਜ ਹੈ, ਇਸ ਨੂੰ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਕਰਨ ਦੀ ਉਸ ਦੀ ਦਿਲੀ ਇੱਛਾ ਸੀ।ਉਸ ਦੀ ਇਸ ਇੱਛਾ ਨੂੰ ਪੂਰਾ ਕਰਦਿਆਂ ਉਸ ਦਾ ਖੋਜ-ਪ੍ਰਬੰਧ ਪੁਸਤਕ ਰੂਪ ਵਿਚ ਤੁਹਾਡੇ ਸਨਮੁੱਖ ਪੇਸ਼ ਹੈ। ਉਮੀਦ ਹੈ ਧਰਮ-ਅਧਿਐਨ ਵਿਚ ਦਿਲਚਸਪੀ ਰੱਖਣ ਵਾਲੇ ਖੋਜੀਆਂ ਲਈ ਇਹ ਲਾਹੇਵੰਦ ਸਾਬਿਤ ਹੋਵੇਗੀ।

ਡਾ. ਅਥਨੀਸ਼ ਕੌਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ।

The post Sikh Rehat Maryada: Itehasik Paripekh appeared first on Self-publishing and printing book | Book publishers in India | Online printing and publishing books.

]]>
The post Sikh Rehat Maryada: Itehasik Paripekh appeared first on Self-publishing and printing book | Book publishers in India | Online printing and publishing books.

]]>
https://saptrishipublication.com/product/sikh-rehat-maryada-itehasik-paripekh/feed/ 0