Sukhdev Singh Dhindsa Siyasat Da Shah Aswar

200.00 Original price was: ₹200.00.160.00Current price is: ₹160.00.
saptarishi

Author Name – Gurmeet Singh Johal
Published By – Saptrishi Publications
Subject – Biography

ਪੰਜਾਬ ਦੀ ਅੱਧੀ ਸਦੀ ਦੀ ਸਿਆਸਤ ਨਾਲੋਂ ਸੁਖਦੇਵ ਸਿੰਘ ਢੀਂਡਸਾ ਨੂੰ ਨਿਖੇੜਿਆ ਨਹੀਂ ਜਾ ਸਕਦਾ। ਸ. ਢੀਂਡਸਾ ਤੇ ਪੰਜਾਬ ਦੀ ਸਿਆਸਤ ਨੂੰ ਨਾਲੋ ਨਾਲ ਦੇਖਿਆ ਜਾਣਾ ਜ਼ਰੂਰੀ ਵੀ ਹੈ ਤੇ ਮਜਬੂਰੀ ਵੀ। ਜੇਕਰ ਉਨ੍ਹਾਂ ਦੇ ਲੰਮੇ ਰਾਜਸੀ ਜੀਵਨ ਨੂੰ ਬਾਰੀਕੀ ਨਾਲ ਸਮਝਣਾ ਹੈ ਤਾਂ ਉਨ੍ਹਾਂ ਦੇ ਸਿਆਸੀ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਜਾਣਨ ਤੋਂ ਪਹਿਲਾਂ ਉਸ ਪਾਰਟੀ ਦੇ ਇਤਿਹਾਸ ਬਾਰੇ ਜਾਨਣਾ ਬੇਹੱਦ ਜ਼ਰੂਰੀ ਹੈ, ਜਿਸ ਦੀ ਛਤਰ ਛਾਇਆ ਹੇਠ ਉਨ੍ਹਾਂ ਨੂੰ ਬੁਲੰਦੀਆਂ ’ਤੇ ਲਿਜਾਣ ਲਈ ਸਿੱਖ ਪੰਥ ਨੇ ਮਾਣ ਬਖਸ਼ਿਆ। ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦਾ ਚੰਗਾ ਜਾਣਕਾਰ ਵੀ ਮੰਨਿਆ ਗਿਆ ਹੈ। ਉਨ੍ਹਾਂ ਦਾ ਪਾਰਟੀ ਅੰਦਰ ਮਹੱਤਵਪੂਰਨ ਸਥਾਨ ਰਿਹਾ ਹੈ। ਉਹ ਅਜਿਹੇ ਆਗੂ ਹਨ, ਜਿਨ੍ਹਾਂ ਨੇ ਨਵੀਆਂ ਪਿਰਤਾਂ ਪਾਈਆਂ ਹਨ। ਉਹ ਇਹ ਨਿਸ਼ਚਿਤ ਕਰਨਾ ਚਾਹੁੰਦੇ ਹਨ ਕਿ ਸਮੁੱਚੇ ਪੰਜਾਬੀਆਂ ਨੂੰ ਏਕਤਾ ਦੇ ਧਾਗੇ ਵਿੱਚ ਪਰੋਣ ਦਾ ਕੰਮ ਵੀ ਹੋਵੇ ਅਤੇ ਟਕਸਾਲੀ ਅਕਾਲੀ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਵੀ ਮਿਲੇ। ਉਹ 20ਵੀਂ ਸਦੀ ਦੇ ਉਨ੍ਹਾਂ ਵੱਡੇ ਪੰਜਾਬੀਆਂ ਵਿੱਚ ਸ਼ੁਮਾਰ ਹਨ, ਜਿਨ੍ਹਾਂ ਦੇ ਦਰਿਆ ਦਿਲ ਨੇ ਦਰਿਆ ਦੇ ਵਹਿਣ ਦੀ ਤਰ੍ਹਾਂ ਹਰ ਕਿਨਾਰੇ ਨੂੰ ਛੋਹਿਆ ਤੇ ਵੇਖਿਆ ਹੈ।

-ਗੁਰਮੀਤ ਸਿੰਘ ਜੌਹਲ

Out stock

Out of stock

Report Abuse