(Lokdhara Ate Sabhyachar Chintan (Punjab Ate Vishav Paripekh)

350.00 Original price was: ₹350.00.280.00Current price is: ₹280.00.
saptarishi

Author Name – Dr. Rajinder Singh Sekhon
Published By – Saptrishi Publications
Subject – Article

ਪੰਜਾਬੀ ‘ਲੋਕਧਾਰਾ` ਅਤੇ ‘ਸਭਿਆਚਾਰ’ ਦੋਵੇਂ ਗਿਆਨ-ਅਨੁਸ਼ਾਸਨ ਜਦੋਂ ਤੋਂ ਪੈਦਾ ਹੋਏ ਹਨ, ਉਸ ਵੇਲੇ ਤੋਂ ਹੀ ਇਸ ਦੇ ਚਿੰਤਕਾਂ ਦਾ ਚਿੰਤਨ ਕਾਟੇ ਹੇਠ ਆਉਂਦਾ ਰਿਹਾ ਹੈ। ਲੋਕਧਾਰਾ ਦੇ ਖੇਤਰ ਵਿਚ ਅਸੀਂ ‘ਲੋਕਯਾਨ’, ‘ਲੋਕ-ਵਿਰਸਾ’, ‘ਲੋਕਵੇਦ’, ‘ਲੋਕਲੋਰ’ ਦੇ ਝਟਕੇ ਖਾਂਦੇ ਰਹੇ ਹਾਂ। ਕਦੇ ਅਸੀਂ ਲੋਕਾਂ ਵਿਚ ਪਈ ਲੋਕਧਾਰਾ ਦੀ ਬਜਾਏ ‘ਸਾਹਿਤ ਵਿਚ ਲੋਕਧਾਰਾ’ ਵਧੇਰੇ ਤਲਾਸ਼ਦੇ ਰਹੇ ਹਾਂ। ਕਦੇ ਅਧਿਐਨ-ਵਿਧੀਆਂ ਨੂੰ ਲੈ ਕੇ ਸਾਡੇ ਵਿਚ ਵਿਵਾਦ ਪੈਦਾ ਹੁੰਦੇ ਹਨ ਅਤੇ ਕਦੇ ਇਸ ਦੇ ਅਧਿਐਨ-ਖੇਤਰਾਂ ਬਾਰੇ। ਅਸੀਂ ਲੰਮਾ ਸਮਾਂ ‘ਸਭਿਅਤਾ` ਅਤੇ ‘ਸਭਿਆਚਾਰ’ ਵਿਚ ਓਵੇਂ ਹੀ ਫਰਕ ਨਹੀਂ ਕਰ ਸਕੇ ਜਿਵੇਂ ਅਸੀਂ ‘ਲੋਕ ਗੀਤ’ ਅਤੇ ‘ਲੋਕ ਸਾਹਿਤ’ ਵਿਚ ਨਹੀਂ ਕਰ ਸਕੇ। ਸਾਡੇ ਵਿਦਵਾਨਾਂ ਨੇ ਸੰਕਲਪਾਂ ਦੇ ਸਪੱਸ਼ਟੀਕਰਨ ਅਤੇ ਉਨ੍ਹਾਂ ਨੂੰ ਨਿਖੇੜ-ਨਿਖੇੜ ਕੇ ਪੇਸ਼ ਕਰਨ ਵਿਚ ਰੁਚੀ ਨਹੀਂ ਵਿਖਾਈ। ਅਸੀਂ ਲੋਕਧਾਰਾ ਅਤੇ ਸਭਿਆਚਾਰ ਦੇ ਖੇਤਰ ਵਿਚ ਹੋਏ ਮੌਲਿਕ ਚਿੰਤਨ ਤੱਕ ਆਪਣੀ ਪਹੁੰਚ-ਰਸਾਈ ਨਹੀਂ ਕਰ ਸਕੇ। ਅਸੀਂ ਆਪਣੇ ਆਸੇ-ਪਾਸੇ ਦੇ ਚਿੰਤਨ ਨੂੰ ਹੀ ‘ਕਾਫੀ’ ਜਾਂ ‘ਮੁਕੰਮਲ’ ਸਮਝਣ ਦੀ ਗਲਤੀ ਕਰਦੇ ਰਹੇ ਹਾਂ। ਅਸੀਂ ਉਵੇਂ ਪੜ੍ਹਿਆ-ਲਿਖਿਆ-ਵਿਚਾਰਿਆ ਹੈ ਜਿਵੇਂ ਸਾਨੂੰ ਚੰਗਾ ਲੱਗਿਆ ਹੈ।ਜਿਸ ਦੀ ‘ਲੋੜ’ ਸੀ, ਉਸ ਵੱਲ ਧਿਆਨ ਨਹੀਂ ਦਿੱਤਾ। ਇਹੋ ਕਾਰਨ ਹੈ ਕਿ ‘ਲੋਕਧਾਰਾ’ ਦੇ ਮੁਢਲੇ ਚਿੰਤਕ ਵਿਲੀਅਮ ਥਾਮਸ ਬਾਰੇ ਪੰਜਾਬੀ ਵਿਚ ਇੱਕ ਲੇਖ ਵੀ ਉਪਲਬਧ ਨਹੀਂ ਹੈ। ਹਥਲੀ ਪੁਸਤਕ ਇਨ੍ਹਾਂ ਦੇਸ਼ਾਂ ਤੋਂ ਮੁਕਤ ਹੋਣ ਦਾ ਦਾਅਵਾ ਨਹੀਂ ਕਰਦੀ ਪਰ ਇਸ ਖੇਤਰ ਵਿਚੋਂ ਚੁਣੇ ਗਏ ਚਿੰਤਕਾਂ ਦੇ ਸਭਿਆਚਾਰ/ਲੋਕਧਾਰਾ ਚਿੰਤਨ ਸਬੰਧੀ ਲੋੜੀਂਦੀ ਮੁਕੰਮਲ ਜਾਣਕਾਰੀ ਮੁਹੱਈਆ ਕਰਵਾਉਣ ਦਾ ਦਾਅਵਾ ਜ਼ਰੂਰ ਕਰਦੀ ਹੈ।

-ਡਾ. ਰਾਜਿੰਦਰ ਸਿੰਘ ਸੇਖੋਂ

Report Abuse