Kirat Paat ਕਿਰਨ ਪਾਤ

175.00 Original price was: ₹175.00.140.00Current price is: ₹140.00.
saptarishi

Author Name – Sawinder Sandhu
Published By – Saptrishi Publications
Subject – Poems

‘ਕਿਰਨ ਪਾਤ’ ਸ਼ਾਇਰਾ ਸਵਿੰਦਰ ਸੰਧੂ ਦੀ ਤੀਜੀ ਕਾਵਿ ਪੁਸਤਕ ਹੈ। ਉਸਨੇ ਕਵਿਤਾ ਲਿਖਣੀ ਬਹੁਤ ਦੇਰ ਨਾਲ ਸ਼ੁਰੂ ਕੀਤੀ ਪਰ ਜਦ ਇੱਕ ਵਾਰ ਇਹ ਯਾਤਰਾ ਸ਼ੁਰੂ ਹੋਈ ਤਾਂ ਇਸਦੀ ਨਿਰੰਤਰਤਾ ਵਿੱਚ ਕੋਈ ਤਰੇੜ ਨਹੀਂ ਪੈ ਸਕੀ। ਸਵਿੰਦਰ ਸੰਧੂ ਕੋਲ ਜ਼ਿੰਦਗੀ ਦੇ ਕੌੜੇ-ਫਿੱਕੇ ਤੇ ਮਿੱਠੇ ਤਜ਼ਰਬੇ ਤਾਂ ਸਨ ਹੀ, ਜਿਨ੍ਹਾਂ ਨੇ ਉਸਦੀ ਨੀਝ ਨੂੰ ਤੀਖਣ ਕੀਤਾ ਸੀ ਪਰ ਸਾਹਿਤ ਪੜ੍ਹਨ ਦੀ ਚੇਟਕ ਨੇ ਉਸਦੀ ਕਲਮ ਦੀ ਸੂਝ ਨੂੰ ਹੋਰ ਸ਼ਕਤੀ ਦਿੱਤੀ ਤੇ ਉਸਦੇ ਅੰਦਰ ਪਈ ਰਚਨਾਤਮਿਕਤਾ ਨੂੰ ਉਤਾਰ ਕੇ ਨਿਤਾਰ ਲਿਆਂਦਾ। ਉਸਦੀ ਇਹ ਨੀਝ ਸਮਕਾਲੀ ਵਰਤਾਰਿਆਂ ਨੂੰ ਆਪਣੇ ਤਰਕ ਦੀ ਸਾਣ ‘ਤੇ ਪਰਖਦੀ, ਸੰਵੇਦਨਾਤਮਕਤਾ ਵਿੱਚੋਂ ਛਾਣਦੀ ਤੇ ਸ਼ਬਦਾਂ ਵਿੱਚ ਉਤਾਰਦੀ ਹੈ। ਉਸਦੇ ਕਾਵਿ-ਸਰੋਕਾਰਾਂ ਵਿੱਚ ਵਾਤਾਵਰਣ ਦਾ ਫ਼ਿਕਰ, ਕੁਦਰਤ ਦੀ ਤਬਾਹੀ ਦਾ ਦੁੱਖ ਤੇ ਇਨਸਾਨੀ ਕਦਰਾਂ-ਕੀਮਤਾਂ ਦਾ ਨਿਘਾਰ ਹੈ। ਮਨੁੱਖੀ ਰਿਸ਼ਤਿਆਂ ਦੀਆਂ ਤੰਦਾਂ ਦੇ ਭੁਰਨ ਕਾਰਨ ਅਜੋਕੇ ਮਨੁੱਖ ਦਾ ਸਵੈ ਦੁਆਲੇ ਸਿਮਟ ਜਾਣਾ ਤੇ ਉਸਦਾ ਇਕੱਲਤਾ ਵਿੱਚ ਘਿਰਦਾ ਜਾ ਰਿਹਾ ਵਜੂਦ ਉਸਦੇ ਫ਼ਿਕਰਾਂ ਵਿੱਚ ਖ਼ਾਸ ਗੌਲਣਯੋਗ ਫ਼ਿਕਰ ਹੈ।

ਸਵਿੰਦਰ ਸੰਧੂ ਨੇ ਆਪਣੀ ਇਹ ਕਿਤਾਬ ਵਾਤਾਵਰਣ ਦੇ ਫਿਕਰ ਸਬੰਧੀ ਜਾਗਰੂਕਤਾ ਦਾ ਚਿਹਰਾ ਬਣੀਆਂ ਦੋ ਬੱਚੀਆਂ, ਗਰੇਟਾ ਥਨਬਰਗ ਤੇ ਹਿੰਦੁਸਤਾਨ ਦੀ ਲਿਸੀ ਪ੍ਰਿਆ ਕੰਗੁਜਮ ਨੂੰ ਸਮਰਪਿਤ ਕੀਤੀ ਹੈ। ਇਸ ਵਿਸ਼ੇ ਸਬੰਧੀ ਉਸਦੇ ਇਸ ਫ਼ਿਕਰ ਦੀ ਤਸਵੀਰਕਸ਼ੀ ਕਰਦੀਆਂ ਕੁਝ ਸਤਰਾਂ ਇਸ ਤਰ੍ਹਾਂ ਹਨ :
ਬਿਆਨ ਕਰਾਂ
ਰੋਂਦੇ ਗੁਲਿਸਤਾਨ ਦਾ
ਬੁਲਬੁਲ ਲਹੂ ਲੁਹਾਨ ਦਾ
ਰੁੱਸੀ ਬਹਾਰ ਦਾ
ਜਾਂ ਮਿੱਧੇ ਗੁਲਜ਼ਾਰ ਦਾ
ਨਹੀਂ, ਇੱਥੇ ਸੁਖਸਾਂਦ ਨਹੀਂ …

ਅਰਤਿੰਦਰ ਸੰਧੂ

This Is Only sale In India

Report Abuse
Weight 0.239 kg
Dimensions 22 × 15 × 1 cm

Reviews

There are no reviews yet.

Be the first to review “Kirat Paat ਕਿਰਨ ਪਾਤ”

Your email address will not be published. Required fields are marked *

Loading...

Product Enquiry