ਪਹਿਚਾਣ (Pehchaan)

150.00 Original price was: ₹150.00.10.00Current price is: ₹10.00.
saptarishi

Author – Harmeet Singh
Published By – Saptrishi Publications
Subject – Ficion

ਹਰਮੀਤ ਸਿੰਘ ਪੰਜਾਬੀ ਦਾ ਉਭਰਦਾ ਵਾਰਤਕਕਾਰ ਹੈ। ‘ਪਹਿਚਾਣ’ ਪੁਸਤਕ ਮਨੁੱਖ ਦੀ ਪਹਿਚਾਣ ਉੱਤੇ ਕੇਂਦਰਿਤ ਹੈ। ਲੇਖਕ ਇਸ ਵਿਚਾਰ ਦਾ ਧਾਰਨੀ ਹੈ ਕਿ ਮਨੁੱਖ ਸਮੁੱਚੀ ਜਿੰਦਗੀ ਆਪਣੀ ਪਹਿਚਾਣ ਸਥਾਪਤ ਕਰਨ ਲਈ ਯਤਨਸ਼ੀਲ ਰਹਿੰਦਾ ਹੈ। ਪੁਸਤਕ ਵਿੱਚ ਪਹਿਚਾਣ, ਵਿਦਿਆ, ਇਨਸਾਨੀਅਤ, ਜ਼ਿੰਦਗੀ, ਰਸਤਾ, ਕਿਰਤ, ਕੈਦ ਅਤੇ ਕਿਤਾਬ ਨੂੰ ਮੇਰੀ ਇਕ ਬੇਨਤੀ ਸਮੇਤ ਅੱਠ ਨਿਬੰਧ ਸ਼ਾਮਲ ਹਨ। ਇਨ੍ਹਾਂ ਸਾਰੇ ਨਿਬੰਧਾਂ ਦਾ ਸਾਰ ਤੱਤ ਮਨੁੱਖੀ ਪਹਿਚਾਣ ਹੈ। ਉਹ ਪਹਿਚਾਣ ਸਥਾਪਤ ਕਰਨ ਦੇ ਵੱਖ-ਵੱਖ ਰਸਤਿਆਂ ਦੀ ਗੱਲ ਕਰਦਿਆਂ ਪਹਿਚਾਣ ਸਥਾਪਤੀ ਲਈ ਸਿੱਖਿਆ ਨੂੰ ਅਹਿਮ ਸਥਾਨ ਦਿੰਦਾ ਹੋਇਆ ਲਿਖਦਾ ਹੈ ਕਿ ਵਿਦਿਆ ਵਿਚ ਏਨੀ ਤਾਕਤ ਏ ਕਿ ਇਹ ਤੁਹਾਨੂੰ ਮੁਕਾਮ ਅਤੇ ਪਹਿਚਾਣ ਆਪਣੇ-ਆਪ ਦੇ ਦੇਵੇਗੀ ਜਾਂ ਫਿਰ ਇਹ ਤੁਹਾਨੂੰ ਇੰਨੀ ਤਾਕਤ ਦੇ ਦੇਵੇਗੀ ਕਿ ਤੁਸੀਂ ਆਪਣਾ ਮੁਕਾਮ ਤੇ ਪਹਿਚਾਣ ਆਪ ਬਣਾ ਲਵੋਗੇ ।
ਆਸ ਹੈ ਕਿ ਹਰਮੀਤ ਦੀ ਪਲੇਠੀ ਪੁਸਤਕ ‘ਪਹਿਚਾਣ’ ਉਸ ਨੂੰ ਪਹਿਚਾਣ ਦੇਵੇਗੀ। ਇਸ ਪਲੇਠੀ ਪੁਸਤਕ ਨੂੰ ‘ਜੀ ਆਇਆਂ ਨੂੰ’ ਆਖਦਾ ਹੋਇਆ ਆਸ ਕਰਦਾ ਹਾਂ ਕਿ ਪਾਠਕ ਭਰਪੂਰ ਹੁੰਗਾਰਾ ਦੇਣਗੇ।

ਬਲਦੇਵ ਸਿੰਘ

Report Abuse