-
Parshasan Di Kahani IAS Di Zubani Bhadaur Da Gaurav Satya Pal Singal
Author – Ram Sarup Rikhi
Published By – Saptrishi Publications
Subject – Biographyਇਸ ਪੁਸਤਕ ਵਿੱਚ ਉਸ ਦੀ ਸ਼ੈਲੀ ਅਤੇ ਅੰਦਾਜ਼-ਏ-ਬਿਆਨ ਤੋਂ ਭਲੀ-ਭਾਂਤ ਪਤਾ ਲੱਗਦਾ ਹੈ ਕਿ ਕੋਈ ਵੀ ਆਦਮੀ ਆਲਸ ਦੇ ਪਹਾੜ ਤੋੜ ਕੇ ਜਜ਼ਬਾਤਾਂ ਦੇ ਸ਼ਿਲਾਲੇਖ ਲਿਖ ਸਕਦਾ ਹੈ। ਇਹ ਕਿਵੇਂ? ਇਹ ਤਾਂ ਪੁਸਤਕ ਪੜ੍ਹ ਕੇ ਹੀ ਪਤਾ ਲੱਗੇਗਾ, ਕਿਉਂਕਿ ਪੁਸਤਕ ਦੀ ਸਫਲਤਾ ਦਾ ਨਿਰਣਾ ਪਾਠਕਾਂ ਦੇ ਹੱਥ ਹੁੰਦਾ ਹੈ।
ਤੇਲੂਰਾਮ ਕੁਹਾੜਾ
-
Haddarodi
Editor Name – Satvir Kaur Shalu
Published By – Saptrishi Publications
Subject – Autobiographyਸਤਵੀਰ ਕੌਰ ਸ਼ਾਲੂ ਸਾਡੀ ਪੀਐੱਚ. ਡੀ. ਦੀ ਖੋਜ ਵਿਦਿਆਰਥਣ ਹੈ। ਇਹ ਨਿਰੰਤਰ ਕੁਝ ਨਵਾਂ ਕਰਨ ਦੇ ਆਹਰ ਵਿਚ ਰਿਹੰਦੀ ਹੈ। ਇਸ ਆਹਰ ਦਾ ਇਹ ਸਿੱਟਾ ਹੈ ਕਿ ਉਸਨੇ ਤੁਲਸੀ ਰਾਮ ਦੇ ਸਵੈ ਬਿਰਤਾਂਤ ਦੇ ਪਿਹਲੇ ਹਿੱਸੇ ‘ਮੁਰਦੱਈਆ’ ਦਾ ਅਨੁਵਾਦ ‘ਹੱਡਾਰੋੜੀ’ ਬਹੁਤ ਮਿਹਨਤ ਨਾਲ ਕੀਤਾ ਹੈ। ਨਿਸ਼ਚੇ ਹੀ ਇਹ ਪੁਸਤਕ ਪੰਜਾਬੀ ਰਚਨਾਕਾਰਾਂ ਲਈ ਪ੍ਰੇਰਨਾਸ੍ਰੋਤ ਬਣੇਗੀ ਕਿ ਸਵੈ ਬਿਰਤਾਂਤ ਸਿਰਫ਼ ਸਵੈ ਦਾ ਵਰਨਣ ਨਹੀਂ ਹੁੰਦਾ, ਸਗੋਂ ਸਵੈ ਦੇ ਮਾਿਧਅਮ ਆਪਣੇ ਸਮਾਜ ਦੀ ਯਾਤਰਾ ਹੁੰਦੀ ਹੈ। ਸਤਵੀਰ ਦੇ ਨਿੱਠਕੇ ਕੀਤੇ ਅਨੁਵਾਦ ਦੀ ਪ੍ਰਸੰਸਾ ਕਰਿਦਆਂ ਹੋਇਆਂ ਇਸ ਤੋਂ ਹੋਰ ਅਿਜਹੇ ਕਾਰਜ ਦੀ ਕਾਮਨਾ ਵੀ ਕਰਦਾ ਹਾਂ।
ਡਾ. ਸਰਬਜੀਤ ਸਿੰਘ
-
Sukhdev Singh Dhindsa Siyasat Da Shah Aswar
Author Name – Gurmeet Singh Johal
Published By – Saptrishi Publications
Subject – Biographyਪੰਜਾਬ ਦੀ ਅੱਧੀ ਸਦੀ ਦੀ ਸਿਆਸਤ ਨਾਲੋਂ ਸੁਖਦੇਵ ਸਿੰਘ ਢੀਂਡਸਾ ਨੂੰ ਨਿਖੇੜਿਆ ਨਹੀਂ ਜਾ ਸਕਦਾ। ਸ. ਢੀਂਡਸਾ ਤੇ ਪੰਜਾਬ ਦੀ ਸਿਆਸਤ ਨੂੰ ਨਾਲੋ ਨਾਲ ਦੇਖਿਆ ਜਾਣਾ ਜ਼ਰੂਰੀ ਵੀ ਹੈ ਤੇ ਮਜਬੂਰੀ ਵੀ। ਜੇਕਰ ਉਨ੍ਹਾਂ ਦੇ ਲੰਮੇ ਰਾਜਸੀ ਜੀਵਨ ਨੂੰ ਬਾਰੀਕੀ ਨਾਲ ਸਮਝਣਾ ਹੈ ਤਾਂ ਉਨ੍ਹਾਂ ਦੇ ਸਿਆਸੀ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਜਾਣਨ ਤੋਂ ਪਹਿਲਾਂ ਉਸ ਪਾਰਟੀ ਦੇ ਇਤਿਹਾਸ ਬਾਰੇ ਜਾਨਣਾ ਬੇਹੱਦ ਜ਼ਰੂਰੀ ਹੈ, ਜਿਸ ਦੀ ਛਤਰ ਛਾਇਆ ਹੇਠ ਉਨ੍ਹਾਂ ਨੂੰ ਬੁਲੰਦੀਆਂ ’ਤੇ ਲਿਜਾਣ ਲਈ ਸਿੱਖ ਪੰਥ ਨੇ ਮਾਣ ਬਖਸ਼ਿਆ। ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦਾ ਚੰਗਾ ਜਾਣਕਾਰ ਵੀ ਮੰਨਿਆ ਗਿਆ ਹੈ। ਉਨ੍ਹਾਂ ਦਾ ਪਾਰਟੀ ਅੰਦਰ ਮਹੱਤਵਪੂਰਨ ਸਥਾਨ ਰਿਹਾ ਹੈ। ਉਹ ਅਜਿਹੇ ਆਗੂ ਹਨ, ਜਿਨ੍ਹਾਂ ਨੇ ਨਵੀਆਂ ਪਿਰਤਾਂ ਪਾਈਆਂ ਹਨ। ਉਹ ਇਹ ਨਿਸ਼ਚਿਤ ਕਰਨਾ ਚਾਹੁੰਦੇ ਹਨ ਕਿ ਸਮੁੱਚੇ ਪੰਜਾਬੀਆਂ ਨੂੰ ਏਕਤਾ ਦੇ ਧਾਗੇ ਵਿੱਚ ਪਰੋਣ ਦਾ ਕੰਮ ਵੀ ਹੋਵੇ ਅਤੇ ਟਕਸਾਲੀ ਅਕਾਲੀ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਵੀ ਮਿਲੇ। ਉਹ 20ਵੀਂ ਸਦੀ ਦੇ ਉਨ੍ਹਾਂ ਵੱਡੇ ਪੰਜਾਬੀਆਂ ਵਿੱਚ ਸ਼ੁਮਾਰ ਹਨ, ਜਿਨ੍ਹਾਂ ਦੇ ਦਰਿਆ ਦਿਲ ਨੇ ਦਰਿਆ ਦੇ ਵਹਿਣ ਦੀ ਤਰ੍ਹਾਂ ਹਰ ਕਿਨਾਰੇ ਨੂੰ ਛੋਹਿਆ ਤੇ ਵੇਖਿਆ ਹੈ।
-ਗੁਰਮੀਤ ਸਿੰਘ ਜੌਹਲ