-
Khaki, Kharku Te Kalam (Kale Daur Di Dastaan)
Author Name – Jagtar Singh Bhullar
Published By – Saptrishi Publications
Subject – History and Journalismਇੱਕ ਪਾਸੇ ਦੇਸ਼ ਦੇ ਰਾਖੇ ਅਤੇ ਦੂਜੇ ਪਾਸੇ ਆਪਣੇ ਆਪ ਨੂੰ ਧਰਮ ਦੇ ਰਾਖੇ ਅਖਵਾਉਣ ਵਾਲਿਆਂ ਵਿਚਕਾਰ ਬੇਲੋੜੀ ਜੰਗ ਦੌਰਾਨ ਪੈਦਾ ਹੋਏ ਹਾਲਾਤ ‘ਚ ਪੱਤਰਕਾਰੀ ਕਰਨੀ ਕੋਈ ਸੌਖਾ ਕੰਮ ਨਹੀਂ ਸੀ। ਇਨ੍ਹਾਂ ਰਾਖਿਆਂ ਨੂੰ ਤਾਂ ਖੇਡ ਕੋਈ ਹੋਰ ਹੀ ਖਿਡਾ ਰਿਹਾ ਸੀ। ਇਨ੍ਹਾਂ ਰਾਖਿਆਂ ਦੀਆਂ ਹਰ ਕਾਰਵਾਈਆਂ ਦਰਮਿਆਨ ਡਰ ਦਾ ਮਾਹੌਲ, ਧਮਕੀਆਂ, ਪੁਲਿਸ ਦੇ ਸੱਚੇ-ਝੂਠੇ ਮੁਕਾਬਲੇ ਅਤੇ ਦੋਨਾਂ ਪਾਸਿਆਂ ਤੋਂ ਮਿਲਦੀਆਂ ਧਮਕੀਆਂ ਦੇ ਬਾਵਜੂਦ ਕਲਮ ਅੱਗੇ ਵਧਦੀ ਰਹੀ। ਇਹ ਕਿਤਾਬ ਉਨ੍ਹਾਂ 25 ਪੱਤਰਕਾਰਾਂ ਦੀ ਪੱਤਰਕਾਰੀ ‘ਤੇ ਅਧਾਰਤ ਹੈ ਜਿਨ੍ਹਾਂ ਨੇ
ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਅਤੇ ਚੰਡੀਗੜ੍ਹ ਵਿਖੇ ਰਹਿ ਕੇ ਉਸ ਦੌਰ ਨੂੰ ਕਵਰ ਕੀਤਾ ਸੀ। ਖਾਕੀ ਅਤੇ ਖਾੜਕੂਆਂ ਵਿਚਕਾਰ ਚੱਲੇ ਬੇਲੋੜੇ ਸੰਘਰਸ਼ ਦੌਰਾਨ ਕਲਮ ਲੜਦੀ
ਰਹੀ, ਕਲਮ ਲੜਦੀ ਰਹੀ ਤੇ ਕਲਮ ਅੱਗੇ ਵਧਦੀ ਰਹੀ। -
Chhipan Ton Pehlan ਛਿਪਣ ਤੋਂ ਪਹਿਲਾਂ
Author Name – Davinder Daman
Published By – Saptrishi Publications
Subject – Natak -
Offence Against Children and Juvenile Justice Act
Author Name – Dr. Nimmi
Published By – Saptrishi Publications
Subject – ficion -
Marksvad Ate Sahit Alochana ਮਾਰਕਸਵਾਦ ਅਤੇ ਸਾਹਿਤ ਆਲੋਚਨਾ
Author Name – Prof. Gurjit Kaur
Published By – Saptrishi Publications
Subject – Literature -
Pravasi Sahityakar Sureshchandra Shukla ‘ Sharad Aalok ‘ ki hindi Sahitya ko den प्रवासी साहित्यकार सुरेशचन्द्र शुक्ल ‘ शरद आलोक ‘ की हिंदी साहित्य को देन
Author Name – Dr. Loveleen Kaur
Published By – Saptrishi Publications
Subject – literature -
ਪਹਿਚਾਣ (Pehchaan)
Author – Harmeet Singh
Published By – Saptrishi Publications
Subject – Ficionਹਰਮੀਤ ਸਿੰਘ ਪੰਜਾਬੀ ਦਾ ਉਭਰਦਾ ਵਾਰਤਕਕਾਰ ਹੈ। ‘ਪਹਿਚਾਣ’ ਪੁਸਤਕ ਮਨੁੱਖ ਦੀ ਪਹਿਚਾਣ ਉੱਤੇ ਕੇਂਦਰਿਤ ਹੈ। ਲੇਖਕ ਇਸ ਵਿਚਾਰ ਦਾ ਧਾਰਨੀ ਹੈ ਕਿ ਮਨੁੱਖ ਸਮੁੱਚੀ ਜਿੰਦਗੀ ਆਪਣੀ ਪਹਿਚਾਣ ਸਥਾਪਤ ਕਰਨ ਲਈ ਯਤਨਸ਼ੀਲ ਰਹਿੰਦਾ ਹੈ। ਪੁਸਤਕ ਵਿੱਚ ਪਹਿਚਾਣ, ਵਿਦਿਆ, ਇਨਸਾਨੀਅਤ, ਜ਼ਿੰਦਗੀ, ਰਸਤਾ, ਕਿਰਤ, ਕੈਦ ਅਤੇ ਕਿਤਾਬ ਨੂੰ ਮੇਰੀ ਇਕ ਬੇਨਤੀ ਸਮੇਤ ਅੱਠ ਨਿਬੰਧ ਸ਼ਾਮਲ ਹਨ। ਇਨ੍ਹਾਂ ਸਾਰੇ ਨਿਬੰਧਾਂ ਦਾ ਸਾਰ ਤੱਤ ਮਨੁੱਖੀ ਪਹਿਚਾਣ ਹੈ। ਉਹ ਪਹਿਚਾਣ ਸਥਾਪਤ ਕਰਨ ਦੇ ਵੱਖ-ਵੱਖ ਰਸਤਿਆਂ ਦੀ ਗੱਲ ਕਰਦਿਆਂ ਪਹਿਚਾਣ ਸਥਾਪਤੀ ਲਈ ਸਿੱਖਿਆ ਨੂੰ ਅਹਿਮ ਸਥਾਨ ਦਿੰਦਾ ਹੋਇਆ ਲਿਖਦਾ ਹੈ ਕਿ ਵਿਦਿਆ ਵਿਚ ਏਨੀ ਤਾਕਤ ਏ ਕਿ ਇਹ ਤੁਹਾਨੂੰ ਮੁਕਾਮ ਅਤੇ ਪਹਿਚਾਣ ਆਪਣੇ-ਆਪ ਦੇ ਦੇਵੇਗੀ ਜਾਂ ਫਿਰ ਇਹ ਤੁਹਾਨੂੰ ਇੰਨੀ ਤਾਕਤ ਦੇ ਦੇਵੇਗੀ ਕਿ ਤੁਸੀਂ ਆਪਣਾ ਮੁਕਾਮ ਤੇ ਪਹਿਚਾਣ ਆਪ ਬਣਾ ਲਵੋਗੇ ।
ਆਸ ਹੈ ਕਿ ਹਰਮੀਤ ਦੀ ਪਲੇਠੀ ਪੁਸਤਕ ‘ਪਹਿਚਾਣ’ ਉਸ ਨੂੰ ਪਹਿਚਾਣ ਦੇਵੇਗੀ। ਇਸ ਪਲੇਠੀ ਪੁਸਤਕ ਨੂੰ ‘ਜੀ ਆਇਆਂ ਨੂੰ’ ਆਖਦਾ ਹੋਇਆ ਆਸ ਕਰਦਾ ਹਾਂ ਕਿ ਪਾਠਕ ਭਰਪੂਰ ਹੁੰਗਾਰਾ ਦੇਣਗੇ।ਬਲਦੇਵ ਸਿੰਘ
-
Master Ji Paper Bank
Author – Ravinder Natheha
Published By – Saptrishi Publications
Subject – MCQ Book -
Indian Mythology Existence-Belief-Blessings
Author – Mishika Singh & Amreen Kaur
Published By – Saptrishi Publications
Subject – FicionWe were always curious about knowing our Indian beliefs, customs, worships, Hindu Gods, Goddesses and their incarnations. So we both explored many books, podcasts, TV
shows and we also gathered knowledge from our teachers and our grandparents in the last six months and it was such a fascinating experience. Living in this era we
realized nowadays our society is not aware of Indian mythology so we both decided to write a book to educate people about their roots. We have covered those topics that
usually people don’t know about. We hope you will enjoy reading this book. -
Eh Kehi Rutt Aaee (ਏਹ ਕਹੀ ਰੁੱਤ ਆਈ)
Author – Prabhjot Kaur Dhillon
Published By – Saptrishi Publications
Subject – Articleਹਥਲੀ ਪੁਸਤਕ ‘ਏਹ ਕੇਹੀ ਰੁੱਤ ਆਈ’ ਪ੍ਰਭਜੋਤ ਕੌਰ ਢਿੱਲੋਂ ਦਾ ਨੌਵਾਂ ਲੇਖ ਸੰਗ੍ਰਹਿ ਹੈ। ਇਸ ਪੁਸਤਕ ਵਿੱਚ ਉਨ੍ਹਾਂ ਨੇ ਸਮਾਜ ਦੇ ਰੋਜ਼ਮਰ੍ਹਾ ਦੇ ਮਸਲਿਆਂ ਉੱਪਰ ਬੜੀ ਬੇਬਾਕੀ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਹਨ। ਮਿੱਠ ਬੋਲੜੇ, ਸਾਫ਼ ਦਿਲ ਅਤੇ ਸੰਵੇਦਨਸ਼ੀਲ ਸੁਭਾਅ ਦੀ ਮਾਲਕ ਸ੍ਰੀਮਤੀ ਢਿੱਲੋਂ ਜਦੋਂ ਨੂੰਹ-ਪੁੱਤਰਾਂ ਵੱਲੋਂ ਬੇਪੱਤ ਕੀਤੇ ਜਾਂਦੇ ਮਾਪਿਆਂ ਦਾ ਦਰਦ, ਪੜ੍ਹਦੀ-ਸੁਣਦੀ ਅਤੇ ਦੇਖਦੀ ਹੈ ਤਾਂ ਉਸ ਦੇ ਕਾਲਜੇ ਵਿੱਚੋਂ ਰੁੱਗ ਭਰਿਆ ਜਾਂਦਾ ਹੈ।ਉਸ ਦੀ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ ਅਤੇ ਹਿਰਦਾ ਕੁਰਲਾ ਉਠਦਾ ਹੈ ਤਾਂ ਉਸ ਦੇ ਹੱਥ ਕਲਮ ਆ ਜਾਂਦੀ ਹੈ।ਉਹ ਬਜੁਰਗਾਂ ਦੇ ਦਰਦ ਨੂੰ, ਆਪਣਾ ਦਰਦ ਸਮਝ ਅਚੇਤ-ਸੁਚੇਤ ਹੀ ਅਹਿਮ ਲੇਖਾਂ ਦੀ ਸਿਰਜਣਾ ਕਰ ਦਿੰਦੀ ਹੈ।ਉਹ ਬਜੁਰਗ ਮਾਪਿਆਂ ਦੇ ਹੰਝੂ ਡੀਕ ਲਾ ਕੇ ਪੀ ਜਾਣਾ ਲੋਚਦੀ ਹੈ। ਉਹ ਅਜਿਹੇ ਸਮਾਜ ਦੀ ਸਿਰਜਣਾ ਕਰਨ ਦੀ ਇੱਛਕ ਹੈ। ਜਿੱਥੇ ਬਜੁਰਗਾਂ ਦੇ ਮੂੰਹ ‘ਤੇ ਉਦਾਸੀ ਦੀ ਥਾਂ ਖੇੜਾ ਹੋਵੇ, ਬੱਚੇ ਮਾਪਿਆਂ ਨੂੰ ਬੋਝ ਸਮਝਣ ਦੀ ਬਿਜਾਏ ਨਿਆਮਤ ਸਮਝਣ। ਘਰ ਪਰਿਵਾਰ ਦੀਆਂ ਗੱਲਾਂ ਉਨ੍ਹਾਂ ਨਾਲ ਸਾਂਝੀਆਂ ਕਰਨ ਅਤੇ ਉਨ੍ਹਾਂ ਦੀ ਰਾਏ ਲੈਣ।
ਇਸ ਤੋਂ ਇਲਾਵਾ ਸ੍ਰੀਮਤੀ ਢਿੱਲੋਂ ਨੇ ਇਸ ਪੁਸਤਕ ਵਿੱਚ ਭ੍ਰਿਸ਼ਟਾਚਾਰ, ਨਸ਼ੇ ਦੀ ਸਮੱਸਿਆ, ਬੇਰੁਜਗਾਰੀ, ਘਟੀਆ ਰਾਜਨੀਤੀ, ਔਰਤਾਂ ਦੇ ਹੱਕਾਂ ਅਤੇ ਅਧਿਕਾਰਾਂ ਦਾ ਮਸਲਾ, ਵਿਆਹ ਅਤੇ ਭੋਗਾਂ ‘ਤੇ ਫਜ਼ੂਲ ਖਰਚੀ, ਸਿੱਖਿਆ ਅਤੇ ਸਿਹਤ ਸਹੂਲਤਾਂ, ਸਿਆਸਤ ਦੀਆਂ ਹੇਰਾਫੇਰੀਆਂ, ਵਿਕਾਊ ਵੋਟ, ਆਦਿ ਸਮੇਤ ਅਨੇਕਾਂ ਹੋਰ ਵਿਸ਼ਿਆਂ ‘ਤੇ ਵੀ ਬੜੀ ਨਿਡਰਤਾ ਨਾਲ ਵਿਚਾਰ ਸਾਂਝੇ ਕੀਤੇ ਹਨ।
ਸ੍ਰੀਮਤੀ ਢਿੱਲੋਂ ਦੀ ਇਹ ਪੁਸਤਕ ਕੇਵਲ ਚੰਗੀ ਅਤੇ ਨਿਵੇਕਲੀ ਹੋਣ ਤੋਂ ਇਲਾਵਾ ਹਰ ਘਰ ਵਿੱਚ ਸਾਂਭਣਯੋਗ ਅਤੇ ਅਮਲ ਕਰਨ ਯੋਗ ਹੈ। ਇਹ ਪੁਸਤਕ ਸੌਖੀ ਅਤੇ ਸਰਲ ਭਾਸ਼ਾ ਵਿੱਚ ਲਿਖੀ ਗਈ ਹੈ ਤਾਂ ਜੋ ਆਮ ਪਾਠਕਾਂ ਨੂੰ ਵੀ ਸਮਝ ਆ ਸਕੇ। ਇਸ ਮੁੱਲਵਾਨ ਪੁਸਤਕ ਨੂੰ ਮੈਂ ਜੀ ਆਇਆਂ ਆਖਦਾ ਹੋਇਆ, ਸ੍ਰੀਮਤੀ ਪ੍ਰਭਜੋਤ ਕੌਰ ਢਿੱਲੋਂ ਨੂੰ ਮੁਬਾਰਕ ਦਿੰਦਾ ਹਾਂ ਅਤੇ ਦੁਆ ਕਰਦਾ ਹਾਂ ਕਿ ਉਹ ਇਸੇ ਤਰ੍ਹਾਂ ਸਮਾਜ ਨੂੰ ਸਿਹਤ ਦੇਣ ਵਾਲੀਆਂ ਪੁਸਤਕਾਂ ਦੀ ਸਿਰਜਣਾ ਲਗਾਤਾਰ ਕਰਦੇ ਰਹਿਣ।
ਪ੍ਰਕਾਸ਼ਕ -
Jangli Phul
Author – Surinder Singh Kangvi
Published By – Saptrishi Publications
Subject – Poetryਸੁਰਿੰਦਰ ਸਿੰਘ ਕੰਗਵੀ ਨੇ ਭਾਵੇਂ ਗ਼ਜ਼ਲਾਂ ਤੇ ਕਵਿਤਾਵਾਂ ਵੀ ਲਿਖੀਆਂ ਹਨ ਪਰੰਤੂ ਉਸ ਨੂੰ ਪ੍ਰਮੁੱਖ ਤੌਰ ‘ ਤੇ ਗੀਤਕਾਰ ਹੀ ਮੰਨਿਆਂ ਜਾਂਦਾ ਹੈ। ਗ਼ਜ਼ਲ ਅਤੇ ਕਵਿਤਾ ਉਸ ਦੀ ਸਮਾਜਿਕ ਚੇਤਨਾ ਦਾ ਪਾਸਾਰ ਹਨ। ਗੀਤਾਂ ਵਿਚ ਉਹ ਬਿਰਹਾ ਦਾ ਕਵੀ ਬਣ ਕੇ ਉਭਰਦਾ ਹੈ। ਅਸਲ ਵਿਚ ਜਿਸ ਸਮਾਜ ਵਿਚ ਔਰਤ-ਮਰਦ ਦੇ ਰਿਸ਼ਤਿਆਂ ਉੱਪਰ ਰੋਕਾਂ ਹੀ ਰੋਕਾਂ ਹੋਣ ਉੱਥੇ ਬਿਰਹਾ ਦੀ ਸਥਿਤੀ ਵਧੇਰੇ ਬਣਦੀ ਹੈ। ਇਨ੍ਹਾਂ ਸਥਿਤੀਆਂ ਵਿਚੋਂ ਬਿਰਹਾ ਅਨੁਭਵ ਹੀ ਪ੍ਰਮੁੱਖ ਅਨੁਭਵ ਬਣੇਗਾ। ਜੋ ਕਵੀ ਜਿੰਨੀ ਵੱਡੀ ਸੱਟ ਖਾਂਦਾ ਹੈ, ਉਨ੍ਹਾਂ ਹੀ ਵੱਡਾ ਸ਼ਾਇਰ ਬਣ ਸਕਦਾ ਹੈ। ਪਰ ਸ਼ਰਤ ਇਹ ਹੈ ਕਿ ਉਹ ਵੱਡੀ ਸੱਟ ਦੇ ਅਨੁਭਵ ਨੂੰ ਰਚਨਾ ਵਿਚ ਸ਼ਿਵ ਬਟਾਲਵੀ ਵਾਂਗ ਢਾਲ ਸਕਦਾ ਹੋਵੇ। ਸੁਰਿੰਦਰ ਸਿੰਘ ਕੰਗਵੀ ਨੂੰ ਅਜਿਹੇ ਅਨੁਭਵ ਨੂੰ ਗੀਤ ਦਾ ਜਾਮਾ ਪੁਆਉਣਾ ਆਉਂਦਾ ਹੈ।
ਦੁੱਖ ਦਰਦਾਂ ਦੇ ਬੰਨ੍ਹ ਬੰਨ੍ਹ ਫੇਰੇ, ਸੇਕ ਆਹਾਂ ਦਾ ਦਿੱਤਾ ਹੈ ।
ਚੰਦ ਦੀਆਂ ਰਿਸ਼ਮਾਂ ਦਾ ਰੰਗ, ਅੱਜ ਕਿਉਂ ਲਗਦਾ ਫਿੱਕਾ ਫਿੱਕਾ ਹੈ ॥ਡਾ. ਕਰਮਜੀਤ ਸਿੰਘ
-
SUKHINDER DI KAV SANVEDNA (Criticism)
Editor – Sukhinder
Published By – Saptrishi Publications
Subject – Proseਸੁਖਿੰਦਰ ਦੀ ਪਹਿਚਾਣ, ਪੰਜਾਬੀ ਸਾਹਿਤ ਜਗਤ ਵਿੱਚ, ਇੱਕ ਬੇਬਾਕ ਪੰਜਾਬੀ ਸ਼ਾਇਰ ਦੇ ਤੌਰ ‘ਤੇ ਬਣੀ ਹੋਈ ਹੈ. ਹੁਣ ਤੱਕ, ਉਹ, ਪੰਜਾਬੀ ਸ਼ਾਇਰੀ ਦੀਆਂ 20 ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਕਰ ਚੁੱਕਾ ਹੈ, ਉਸ ਦੀਆਂ ਚਰਚਿਤ ਕਾਵਿ-ਪੁਸਤਕਾਂ ਵਿੱਚ ‘ਸ਼ਹਿਰ, ਧੁੰਦ ਤੇ ਰੌਸ਼ਨੀਆਂ’, ‘ਲੱਕੜ ਦੀਆਂ ਮੱਛੀਆਂ’, ‘ਤੂਫਾਨ ਦੀਆਂ ਜੜ੍ਹਾਂ ਵਿੱਚ’, ‘ਬੁੱਢੇ ਘੋੜਿਆਂ ਦੀ ਆਤਮ-ਕਥਾ’, ‘ਸਕਿਜ਼ੋਫਰੇਨੀਆ’, ‘ਇਹ ਖਤ ਕਿਸਨੂੰ ਲਿਖਾਂ, ਕੁੱਤਿਆਂ ਬਾਰੇ ਕਵਿਤਾਵਾਂ, ‘ਪ੍ਰਦੂਸ਼ਿਤ ਹਵਾ ਨਾਲ ਸੰਵਾਦ’, ‘ਗਲੋਬਲੀਕਰਨ`, ‘ਸਮੋਸਾ ਪਾਲਿਟਿਕਸ’, ‘ਕਵਿਤਾ ਦੀ ਤਲਾਸ਼ ਵਿੱਚ’, ‘ਆਮ ਆਦਮੀ ਦਾ ਇਨਕਲਾਬ`, ‘ਡਾਇਰੀ ਦੇ ਪੰਨੇ’, ‘ਸਾਜ਼ਿਸ਼ੀ ਮੌਸਮ’, ‘ਬਾਂਦਰ ਨਾਲ ਬਹਿਸ ਕੌਣ ਕਰੇ’, ‘ਲੌਕਡਾਊਨ’ ਅਤੇ ‘ਕ੍ਰਾਂਤੀ ਦੀ ਭਾਸ਼ਾ` ਗਿਣੀਆਂ ਜਾ ਸਕਦੀਆਂ ਹਨ, ਉਸਦੀ ਕਵਿਤਾ ਬਾਰੇ, ਹੁਣ ਤੱਕ, ਕੈਨੇਡਾ, ਇੰਡੀਆ, ਯੂ.ਐਸ.ਏ., ਯੂ.ਕੇ., ਸਵੀਡਨ, ਕੀਨੀਆ, ਅਸਟਰੇਲੀਆ ਅਤੇ ਪਾਕਿਸਤਾਨ ਦੇ 50 ਤੋਂ ਵੀ ਵੱਧ ਨਾਮਵਰ ਪੰਜਾਬੀ ਸਾਹਿਤ ਦੇ ਆਲੋਚਕ/ਲੇਖਕ ਆਲੋਚਨਾਤਮਿਕ ਨਿਬੰਧ/ਰੀਵੀਊ ਲਿਖ ਚੁੱਕੇ ਹਨ, ਅਨੇਕਾਂ ਨਾਮਵਰ ਆਲੋਚਕਾਂ ਨੇ ਪੰਜਾਬੀ ਕਵਿਤਾ ਦੀ ਆਲੋਚਨਾ ਬਾਰੇ ਲਿਖੀਆਂ ਆਪਣੀਆਂ ਕਿਤਾਬਾਂ ਵਿੱਚ ਉਸ ਦੀ ਸ਼ਾਇਰੀ ਬਾਰੇ ਵਿਸਥਾਰ ਵਿੱਚ ਚਰਚਾ ਕੀਤਾ ਹੈ, ਦਿੱਲੀ ਯੂਨੀਵਰਸਿਟੀ, ਕੁਰੂਕਸ਼ੇਤਰਾ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਲਾਹੌਰ ਕਾਲਿਜ ਫਾਰ ਵੁਮੈੱਨ ਯੂਨੀਵਰਸਿਟੀ ਵਿੱਚ ਅਨੇਕਾਂ ਵਿਦਿਆਰਥੀ ਅਤੇ ਕੁਝ ਅਧਿਆਪਕ ਵੀ ਉਸ ਦੀ ਸ਼ਾਇਰੀ ਬਾਰੇ ਖੋਜ-ਪੱਤਰ ਲਿਖ ਚੁੱਕੇ ਹਨ, ਉਹ, ਕੈਨੇਡਾ, ਯੂ.ਐਸ.ਏ., ਯੂ.ਕੇ., ਇੰਡੀਆ ਅਤੇ ਪਾਕਿਸਤਾਨ ਵਿੱਚ ਰੇਡੀਓ/ਟੀਵੀ ਚੈਨਲਾਂ ਉੱਤੇ ਅਤੇ ਇਨ੍ਹਾਂ ਦੇਸ਼ਾਂ ਵਿੱਚ ਲਾਇਬਰੇਰੀਆਂ/ਕਾਲਿਜਾਂ/ਯੂਨੀਵਰਸਿਟੀਆਂ ਵੱਲੋਂ ਆਯੋਜਿਤ ਕੀਤੇ ਜਾਂਦੇ ਪੰਜਾਬੀ ਸਾਹਿਤਕ ਸਮਾਰੋਹਾਂ ਦੌਰਾਨ ਸਰੋਤਿਆਂ/ਦਰਸ਼ਕਾਂ ਦੇ ਰੂ-ਬ-ਰੂ ਹੋ ਕੇ ਆਪਣੀ ਸ਼ਾਇਰੀ ਪੇਸ਼ ਕਰਦਾ ਰਿਹਾ ਹੈ, ਪਿਛਲੇ, ਤਕਰੀਬਨ, 47 ਸਾਲ ਤੋਂ ਉਹ ਕੈਨੇਡਾ ਵਿੱਚ ਵਸਦਾ ਹੈ ਅਤੇ ਨਿਰੰਤਰ ਪੰਜਾਬੀ ਕਵਿਤਾ ਦੀ ਰਚਨਾ ਕਰ ਰਿਹਾ ਹੈ.
-
Gaana Te Mehandi ਗਾਨਾ ਤੇ ਮਹਿੰਦੀ
transcriber – Dr. Rajwant Kaur “Punjabi
Published By – Saptrishi Publications
Subject – Poetryਪੁਸਤਕ ‘ਗਾਨਾ ਤੇ ਮਹਿੰਦੀ’, ਜਿਸ ਤਰ੍ਹਾਂ ਇਸ ਦੇ ਨਾਮ ਤੋਂ ਹੀ ਸਪਸ਼ਟ ਹੁੰਦਾ ਹੈ, ਪੰਜਾਬੀ ਲੜਕਿਆਂ ਅਤੇ ਲੜਕੀਆਂ ਦੇ ਵਿਆਹਾਂ ਸਮੇਂ ਨਿਭਾਈਆਂ ਜਾਂਦੀਆਂ ਵੱਖ-ਵੱਖ ਰਸਮਾਂ ਅਤੇ ਉਨ੍ਹਾਂ ਨਾਲ ਗਾਏ ਜਾਂਦੇ ਵੱਖ-ਵੱਖ ਵੰਨਗੀਆਂ ਦੋ ਗੀਤਾਂ ਦਾ ਵਿਸਤ੍ਰਿਤ ਅਧਿਐਨ ਹੈ। ਪਾਕਿਸਤਾਨ ਦੇ ਪ੍ਰਸਿੱਧ ਲੇਖਕ ਮਕਸੂਦ ਨਾਸਿਰ ਚੌਧਰੀ ਦੁਆਰਾ ਸ਼ਾਹਮੁਖੀ ਲਿਪੀ ਵਿੱਚ ਲਿਖੀ ਅਤੇ ਪੰਜਾਬੀ ਦੀ ਨਾਮਵਰ ਲੇਖਿਕਾ ਅਤੇ ਅਨੁਵਾਦਕ ਡਾ. ਰਾਜਵੰਤ ਕੌਰ ‘ਪੰਜਾਬੀ’ ਦੁਆਰਾ ਗੁਰਮੁਖੀ ਵਿੱਚ ਲਿਪੀਅੰਤਰਿਤ ਕੀਤੀ ਗਈ ਇਹ ਪੁਸਤਕ ਜਿੱਥੇ ਸਾਨੂੰ ਆਪਣੇ ਪੁਰਾਤਨ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਦੀ ਹੈ, ਉੱਥੇ ਹੀ ਇਹ ਸਾਡਾ ਭਰਪੂਰ ਮਨੋਰੰਜਨ ਵੀ ਕਰਦੀ ਹੈ ਅਤੇ ਜਾਣਕਾਰੀ ਵਿੱਚ ਨਿੱਗਰ ਵਾਧਾ ਵੀ ਕਰਦੀ ਹੈ। ਪੁਸਤਕ ਦੀ ਲਿਖਣ ਸ਼ੈਲੀ ਬਹੁਤ ਸਰਲ ਅਤੇ ਰੌਚਿਕ ਹੈ ਅਤੇ ਇਸ ਵਿੱਚ ਦਰਜ ਜਾਣਕਾਰੀ ਸੱਭਿਆਚਾਰਕ, ਸਮਾਜਿਕ ਅਤੇ ਇਤਿਹਾਸਕ ਮਹੱਤਤਾ ਵਾਲੀ ਹੋ ਨਿਬੜਦੀ ਹੈ। ਮੈਨੂੰ ਇਹ ਆਸ ਹੀ ਨਹੀਂ ਸਗੋਂ ਪੂਰਨ ਵਿਸ਼ਵਾਸ ਹੈ ਕਿ ਹਰ ਉਮਰ ਅਤੇ ਵਰਗ ਦੇ ਪਾਠਕ ਇਸ ਪੁਸਤਕ ਦਾ ਪੂਰਾ ਅਨੰਦ ਮਾਣਨਗੇ ਅਤੇ ਇਸ ਵਿੱਚ ਪ੍ਰਾਪਤ ਜਾਣਕਾਰੀ ਤੋਂ ਪੂਰਾ ਲਾਭ ਉਠਾਉਣਗੇ।
ਪ੍ਰੋ. ਅੱਛਰੂ ਸਿੰਘ
ਸ਼੍ਰੋਮਣੀ ਸਾਹਿਤਕਾਰ